ਜਹਾਜ਼ਰਾਨੀ ਮੰਤਰਾਲਾ

ਕੋਚੀਨ ਸ਼ਿਪਯਾਰਡ ਲਿਮਿਟੇਡ ਵਿੱਚ ਹਿੰਦੀ ਪਖਵਾੜੇ ਦਾ ਆਯੋਜਨ

Posted On: 17 SEP 2021 3:18PM by PIB Chandigarh

ਕੋਚੀਨ ਸ਼ਿਪਯਾਰਡ ਲਿਮਿਟੇਡ (ਸੀਐੱਸਐੱਲ) ਵਿੱਚ 14 ਤੋਂ 28 ਸਤੰਬਰ 2021 ਤੱਕ ਚਲਣ ਵਾਲੇ ਹਿੰਦੀ ਪਖਵਾੜੇ ਦੇ ਦੌਰਾਨ ਕਰਮਚਾਰੀਟ੍ਰੇਨਰਇਕਰਾਰਨਾਮੇ ਦੇ ਕਰਮਚਾਰੀ ਲਈ ਕਈ ਮੁਕਾਬਲੇ ਆਯੋਜਿਤ ਕੀਤੇ ਜਾ ਰਹੇ ਹਨ। ਇਸ ਸਾਲ ਦੇ ਆਯੋਜਨ ਦਾ ਵਿਸ਼ਾ “ਆਜ਼ਾਦੀ ਕਾ ਅੰਮ੍ਰਿਤ ਮਹੋਤਸਵ” ਹੈ।

ਸੀਐੱਸਐੱਲ ਅਤੇ ਹੋਰ ਇਕਾਈਆਂ ਦੇ ਸਾਰੇ ਕਰਮਚਾਰੀਆਂ ਵਿਚਕਾਰ 14.09.2021 ਨੂੰ ਹਿੰਦੀ ਕੁਵਿਜ਼ ਮੁਕਾਬਲੇ ਦਾ ਆਯੋਜਨ ਕੀਤਾ ਗਿਆ। ਕੁੱਲ 96 ਕਰਮਚਾਰੀਆਂ ਨੇ ਇਸ ਪ੍ਰੋਗਰਾਮ ਵਿੱਚ ਸਰਗਰਮ ਰੂਪ ਵਿੱਚ ਹਿੱਸਾ ਲਿਆ। ਇਸ ਕੁਵਿਜ਼ ਪ੍ਰੋਗਰਾਮ ਦਾ ਮੁੱਖ ਉਦੇਸ਼ ਕਰਮਚਾਰੀਆਂ ਦਰਮਿਆਨ ਰਾਜ ਭਾਸ਼ਾ ਅਤੇ ਸੁਤੰਤਰ ਭਾਰਤ ਦੇ ਬਾਰੇ ਵਿੱਚ ਜਾਗਰੂਕਤਾ ਫੈਲਾਉਣਾ ਸੀ।

ਦਿਨ 16.09.2021 ਨੂੰ ਹਿੰਦੀ ਸੁਲੇਖ ਪ੍ਰਤਿਯੋਗਤਾ ਵਿੱਚ ਲਗਭਗ 45 ਕਰਮਚਾਰੀਆਂ ਨੇ ਸਰਗਰਮ ਰੂਪ ਨਾਲ ਹਿੱਸਾ ਲਿਆ। ਇਸ ਪ੍ਰੋਗਰਾਮ ਵਿੱਚ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਵਿਸ਼ੇ ‘ਤੇ ਸੰਖੇਪ ਵਰਣਨ ਦੇ ਨਾਲ ਸੁਲੇਖ ਮੁਕਾਬਲੇ ਦਾ ਆਯੋਜਨ ਕੀਤਾ ਗਿਆ ਸੀ।

 

****



(Release ID: 1756595) Visitor Counter : 116