ਪ੍ਰਧਾਨ ਮੰਤਰੀ ਦਫਤਰ
ਗੋਆ ਵਿੱਚ ਹੈਲਥਕੇਅਰ ਵਰਕਰਾਂ ਅਤੇ ਕੋਵਿਡ ਵੈਕਸੀਨੇਸ਼ਨ ਪ੍ਰੋਗਰਾਮ ਦੇ ਲਾਭਾਰਥੀਆਂ ਦੇ ਨਾਲ ਗੱਲਬਾਤ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
Posted On:
18 SEP 2021 2:04PM by PIB Chandigarh
ਗੋਆ ਦੇ ਊਰਜਾਵਾਨ ਅਤੇ ਲੋਕਪ੍ਰਿਯ ਮੁੱਖ ਮੰਤਰੀ ਸ਼੍ਰੀ ਪ੍ਰਮੋਦ ਸਾਵੰਤ ਜੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਾਥੀ, ਗੋਆ ਦੇ ਸਪੂਤ ਸ਼੍ਰੀਪਾਦ ਨਾਇਕ ਜੀ, ਕੇਂਦਰ ਸਰਕਾਰ ਵਿੱਚ ਮੰਤਰੀ ਪਰਿਸ਼ਦ ਦੀ ਮੇਰੀ ਸਾਥੀ ਡਾਕਟਰ ਭਾਰਤੀ… ਪਵਾਰ ਜੀ, ਗੋਆ ਦੇ ਸਾਰੇ ਮੰਤਰੀਗਣ, ਸਾਂਸਦ ਅਤੇ ਵਿਧਾਇਕ ਗਣ, ਹੋਰ ਜਨ ਪ੍ਰਤੀਨਿਧੀ, ਸਾਰੇ ਕੋਰੋਨਾ ਵਾਰੀਅਰ, ਭਾਈਓ ਅਤੇ ਭੈਣੋਂ!
ਗੋਂਯੱਚਾ ਮਹਜਾ ਮੋਗਾਲ ਭਾਵਾ ਬਹਿਣੀਂਨੋ, ਤੁਮਚੇ ਅਭਿਨੰਦਨ.
(गोंयच्या म्हजा मोगाल भावा बहिणींनो, तुमचे अभिनंदन.)
ਆਪ ਸਭ ਨੂੰ ਸ਼੍ਰੀ ਗਣੇਸ਼ ਪੁਰਬ ਦੀਆਂ ਢੇਰ ਸਾਰੀਆਂ ਸ਼ੁਭਕਾਮਨਾਵਾਂ। ਕੱਲ੍ਹ ਅਨੰਤ ਚਤੁਰਦਸ਼ੀ ਦੇ ਪਾਵਨ ਅਵਸਰ ’ਤੇ ਅਸੀਂ ਸਾਰੇ ਬੱਪਾ ਨੂੰ ਵਿਦਾਈ ਦੇਵਾਂਗੇ, ਹੱਥਾਂ ਵਿੱਚ ਅਨੰਤ ਸੂਤਰ ਵੀ ਬੰਨ੍ਹਾਂਗੇ। ਅਨੰਤ ਸੂਤਰ ਯਾਨੀ ਜੀਵਨ ਵਿੱਚ ਸੁਖ-ਸਮ੍ਰਿੱਧੀ, ਲੰਬੀ ਆਯੂ ਦਾ ਅਸ਼ੀਰਵਾਦ।
ਮੈਨੂੰ ਖੁਸ਼ੀ ਹੈ ਕਿ ਇਸ ਪਾਵਨ ਦਿਨ ਤੋਂ ਪਹਿਲਾਂ ਗੋਆ ਦੇ ਲੋਕਾਂ ਨੇ ਆਪਣੇ ਹੱਥਾਂ ’ਤੇ, ਬਾਂਹ ’ਤੇ ਜੀਵਨ ਰੱਖਿਆ ਸੂਤਰ, ਯਾਨੀ ਵੈਕਸੀਨ ਲਗਵਾਉਣ ਦਾ ਵੀ ਕੰਮ ਪੂਰਾ ਕਰ ਲਿਆ ਹੈ। ਗੋਆ ਦੇ ਹਰੇਕ ਪਾਤਰ ਵਿਅਕਤੀ ਨੂੰ ਵੈਕਸੀਨ ਦੀ ਇੱਕ ਡੋਜ਼ ਲਗ ਚੁੱਕੀ ਹੈ। ਕੋਰੋਨਾ ਦੇ ਖ਼ਿਲਾਫ਼ ਲੜਾਈ ਵਿੱਚ ਇਹ ਬਹੁਤ ਬੜੀ ਬਾਤ ਹੈ। ਇਸ ਦੇ ਲਈ ਗੋਆ ਦੇ ਸਾਰੇ ਲੋਕਾਂ ਨੂੰ ਬਹੁਤ-ਬਹੁਤ ਵਧਾਈ।
ਸਾਥੀਓ,
ਗੋਆ ਇੱਕ ਐਸਾ ਵੀ ਰਾਜ ਹੈ, ਜਿੱਥੇ ਭਾਰਤ ਦੀ ਵਿਵਿਧਤਾ ਦੀ ਸ਼ਕਤੀ ਦੇ ਦਰਸ਼ਨ ਹੁੰਦੇ ਹਨ। ਪੂਰਬ ਅਤੇ ਪੱਛਮ ਦਾ ਸੱਭਿਆਚਾਰ, ਰਹਿਣ-ਸਹਿਣ, ਖਾਨ-ਪਾਨ, ਇੱਥੇ ਇੱਕ ਹੀ ਜਗ੍ਹਾ ਦੇਖਣ ਨੂੰ ਮਿਲਦਾ ਹੈ। ਇੱਥੇ ਗਣੇਸ਼ੋਤਸਵ ਵੀ ਮਨਾਇਆ ਜਾਂਦਾ ਹੈ, ਦੀਪਾਵਲੀ ਵੀ ਧੂਮਧਾਮ ਨਾਲ ਮਨਾਈ ਜਾਂਦੀ ਹੈ ਅਤੇ ਕ੍ਰਿਸਮਸ ਦੇ ਦੌਰਾਨ ਤਾਂ ਗੋਆ ਦੀ ਰੌਣਕ ਹੀ ਹੋਰ ਵਧ ਜਾਂਦੀ ਹੈ। ਐਸਾ ਕਰਦੇ ਹੋਏ ਗੋਆ ਆਪਣੀ ਪਰੰਪਰਾ ਦਾ ਵੀ ਨਿਰਵਾਹ ਕਰਦਾ ਹੈ। ਏਕ ਭਾਰਤ-ਸ਼੍ਰੇਸ਼ਠ ਭਾਰਤ ਦੀ ਭਾਵਨਾ ਨੂੰ ਨਿਰੰਤਰ ਮਜ਼ਬੂਤ ਕਰਨ ਵਾਲੇ ਗੋਆ ਦੀ ਹਰ ਉਪਲਬਧੀ, ਸਿਰਫ਼ ਮੈਨੂੰ ਹੀ ਨਹੀਂ, ਪੂਰੇ ਦੇਸ਼ ਨੂੰ ਖੁਸ਼ੀ ਦਿੰਦੀ ਹੈ, ਮਾਣ ਨਾਲ ਭਰ ਦਿੰਦੀ ਹੈ।
ਭਾਈਓ ਅਤੇ ਭੈਣੋਂ,
ਇਸ ਮਹੱਤਵਪੂਰਨ ਅਵਸਰ ’ਤੇ ਮੈਨੂੰ ਆਪਣੇ ਮਿੱਤਰ, ਸੱਚੇ ਕਰਮਯੋਗੀ, ਸਵਰਗੀ ਮਨੋਹਰ ਪਰੀਕਰ ਜੀ ਦੀ ਯਾਦ ਆਉਣਾ ਸੁਭਾਵਿਕ ਹੈ। 100 ਸਾਲ ਦੇ ਸਭ ਤੋਂ ਬੜੇ ਸੰਕਟ ਨਾਲ ਗੋਆ ਨੇ ਜਿਸ ਤਰ੍ਹਾਂ ਲੜਾਈ ਲੜੀ ਹੈ, ਪਰੀਕਰ ਜੀ ਅੱਜ ਸਾਡੇ ਵਿੱਚ ਹੁੰਦੇ ਤਾਂ ਉਨ੍ਹਾਂ ਨੂੰ ਵੀ ਤੁਹਾਡੀ ਇਸ ਸਿੱਧੀ ਦੇ ਲਈ, ਤੁਹਾਡੀ ਇਸ achievement ਦੇ ਲਈ ਬਹੁਤ ਮਾਣ ਹੁੰਦਾ।
ਗੋਆ, ਦੁਨੀਆ ਦੇ ਸਭ ਤੋਂ ਬੜੇ ਅਤੇ ਸਭ ਤੋਂ ਤੇਜ਼ ਟੀਕਾਕਰਣ ਅਭਿਯਾਨ - ਸਬਕੋ ਵੈਕਸੀਨ, ਮੁਫ਼ਤ ਵੈਕਸੀਨ - ਦੀ ਸਫ਼ਲਤਾ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਬੀਤੇ ਕੁਝ ਮਹੀਨਿਆਂ ਵਿੱਚ ਗੋਆ ਨੇ ਭਾਰੀ ਵਰਖਾ, cyclone, ਹੜ੍ਹ ਜਿਹੀਆਂ ਕੁਦਰਤੀ ਆਫ਼ਤਾਂ ਦੇ ਨਾਲ ਵੀ ਬੜੀ ਬਹਾਦਰੀ ਨਾਲ ਲੜਾਈ ਲੜੀ ਹੈ। ਇਨ੍ਹਾਂ ਕੁਦਰਤੀ ਚੁਣੌਤੀਆਂ ਦੇ ਦਰਮਿਆਨ ਵੀ ਪ੍ਰਮੋਦ ਸਾਵੰਤ ਜੀ ਦੀ ਅਗਵਾਈ ਵਿੱਚ ਬੜੀ ਬਹਾਦਰੀ ਨਾਲ ਲੜਾਈ ਲੜੀ ਹੈ। ਇਨ੍ਹਾਂ ਕੁਦਰਤੀ ਚੁਣੌਤੀਆਂ ਦੇ ਦਰਮਿਆਨ ਕੋਰੋਨਾ ਟੀਕਾਕਰਣ ਦੀ ਰਫ਼ਤਾਰ ਨੂੰ ਬਣਾਈ ਰੱਖਣ ਦੇ ਲਈ ਸਾਰੇ ਕੋਰੋਨਾ ਵਾਰੀਅਰਸ ਦਾ, ਸਿਹਤ ਕਰਮੀਆਂ ਦਾ, ਟੀਮ ਗੋਆ ਦਾ, ਹਰ ਕਿਸੇ ਦਾ ਬਹੁਤ-ਬਹੁਤ ਅਭਿਨੰਦਨ ਕਰਦਾ ਹਾਂ।
ਇੱਥੇ ਅਨੇਕ ਸਾਥੀਆਂ ਨੇ ਜੋ ਅਨੁਭਵ ਸਾਡੇ ਨਾਲ ਸਾਂਝੇ ਕੀਤੇ, ਉਨ੍ਹਾਂ ਤੋਂ ਸਾਫ਼ ਹੈ ਕਿ ਇਹ ਅਭਿਯਾਨ ਕਿਤਨਾ ਮੁਸ਼ਕਿਲ ਸੀ। ਉੱਫਣਦੀਆਂ ਨਦੀਆਂ ਨੂੰ ਪਾਰ ਕਰਕੇ, ਵੈਕਸੀਨ ਨੂੰ ਸੁਰੱਖਿਅਤ ਰੱਖਦੇ ਹੋਏ, ਦੂਰ-ਦੂਰ ਤੱਕ ਪਹੁੰਚਣ ਦੇ ਲਈ ਕਰਤੱਵ ਭਾਵਨਾ ਵੀ ਚਾਹੀਦੀ ਹੈ, ਸਮਾਜ ਦੇ ਪ੍ਰਤੀ ਭਗਤੀ ਵੀ ਚਾਹੀਦੀ ਹੈ ਅਤੇ ਅਪ੍ਰਤਿਮ ਸਾਹਸ ਦੀ ਵੀ ਜ਼ਰੂਰਤ ਲਗਦੀ ਹੈ। ਆਪ ਸਭ ਬਿਨਾ ਰੁਕੇ, ਬਿਨਾ ਥੱਕੇ ਮਾਨਵਤਾ ਦੀ ਸੇਵਾ ਕਰ ਰਹੇ ਹੋ। ਤੁਹਾਡੀ ਇਹ ਸੇਵਾ ਹਮੇਸ਼ਾ-ਹਮੇਸ਼ਾ ਯਾਦ ਰੱਖੀ ਜਾਵੇਗੀ।
ਸਾਥੀਓ,
ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਔਰ ਸਬਕਾ ਪ੍ਰਯਾਸ - ਇਹ ਸਾਰੀਆਂ ਗੱਲਾਂ ਕਿਤਨੇ ਉੱਤਮ ਪਰਿਣਾਮ ਲਿਆਉਂਦੀਆਂ ਹਨ, ਇਹ ਗੋਆ ਨੇ, ਗੋਆ ਦੀ ਸਰਕਾਰ ਨੇ, ਗੋਆ ਦੇ ਨਾਗਰਿਕਾਂ ਨੇ, ਗੋਆ ਦੇ ਕੋਰੋਨਾ ਵਾਰੀਅਰਸ ਨੇ, ਫ੍ਰੰਟਲਾਈਨ ਵਰਕਰਸ ਨੇ ਇਹ ਕਰਕੇ ਦਿਖਾਇਆ ਹੈ। ਸਮਾਜਿਕ ਅਤੇ ਭੂਗੋਲਿਕ ਚੁਣੌਤੀਆਂ ਨਾਲ ਨਿਪਟਣ ਦੇ ਲਈ ਜਿਸ ਤਰ੍ਹਾਂ ਦਾ ਤਾਲਮੇਲ ਗੋਆ ਨੇ ਦਿਖਾਇਆ ਹੈ, ਉਹ ਵਾਕਈ ਸ਼ਲਾਘਾਯੋਗ ਹੈ। ਪ੍ਰਮੋਦ ਜੀ ਤੁਹਾਨੂੰ ਅਤੇ ਤੁਹਾਡੀ ਟੀਮ ਨੂੰ ਬਹੁਤ-ਬਹੁਤ ਵਧਾਈ। ਰਾਜ ਦੇ ਦੂਰ-ਸਦੂਰ ਵਿੱਚ ਵਸੇ, ਕੇਨਾਕੋਨਾ ਸਬ ਡਿਵੀਜ਼ਨ ਵਿੱਚ ਵੀ ਬਾਕੀ ਰਾਜ ਦੀ ਤਰ੍ਹਾਂ ਹੀ ਤੇਜ਼ੀ ਨਾਲ ਟੀਕਾਕਰਣ ਹੋਣਾ ਇਹ ਇਸ ਦਾ ਬਹੁਤ ਬੜਾ ਪ੍ਰਮਾਣ ਹੈ।
ਮੈਨੂੰ ਖੁਸ਼ੀ ਹੈ ਕਿ ਗੋਆ ਨੇ ਆਪਣੀ ਰਫ਼ਤਾਰ ਨੂੰ ਢਿੱਲਾ ਨਹੀਂ ਪੈਣ ਦਿੱਤਾ ਹੈ। ਇਸ ਵਕਤ ਵੀ ਜਦੋਂ ਅਸੀਂ ਗੱਲ ਕਰ ਰਹੇ ਹਾਂ ਤਾਂ ਦੂਸਰੀ ਡੋਜ਼ ਦੇ ਲਈ ਰਾਜ ਵਿੱਚ ਟੀਕਾ ਉਤਸਵ ਚਲ ਰਿਹਾ ਹੈ। ਐਸੇ ਇਮਾਨਦਾਰ, ਏਕਨਿਸ਼ਠ ਪ੍ਰਯਤਨਾਂ ਨਾਲ ਹੀ ਸੰਪੂਰਨ ਟੀਕਾਕਰਣ ਦੇ ਮਾਮਲੇ ਵਿੱਚ ਵੀ ਗੋਆ ਦੇਸ਼ ਦਾ ਮੋਹਰੀ ਰਾਜ ਬਣਨ ਵੱਲ ਵਧ ਰਿਹਾ ਹੈ। ਅਤੇ ਇਹ ਵੀ ਚੰਗੀ ਗੱਲ ਹੈ ਕਿ ਗੋਆ ਨਾ ਸਿਰਫ਼ ਆਪਣੀ ਆਬਾਦੀ ਨੂੰ ਬਲਕਿ ਇੱਥੇ ਆਉਣ ਵਾਲੇ ਟੂਰਿਸਟਾਂ, ਬਾਹਰ ਤੋਂ ਆਏ ਸ਼੍ਰਮਿਕਾਂ (ਮਜ਼ਦੂਰਾਂ) ਨੂੰ ਵੀ ਵੈਕਸੀਨ ਲਗਾ ਰਿਹਾ ਹੈ।
ਸਾਥੀਓ,
ਅੱਜ ਇਸ ਅਵਸਰ ’ਤੇ ਮੈਂ ਦੇਸ਼ ਦੇ ਸਾਰੇ ਡਾਕਟਰਾਂ, ਮੈਡੀਕਲ ਸਟਾਫ਼, ਪ੍ਰਸ਼ਾਸਨ ਨਾਲ ਜੁੜੇ ਲੋਕਾਂ ਦੀ ਵੀ ਸ਼ਲਾਘਾ ਕਰਨਾ ਚਾਹੁੰਦਾ ਹਾਂ। ਆਪ ਸਭ ਦੇ ਪ੍ਰਯਤਨਾਂ ਨਾਲ ਕੱਲ੍ਹ ਭਾਰਤ ਨੇ ਇੱਕ ਹੀ ਦਿਨ ਵਿੱਚ ਢਾਈ ਕਰੋੜ ਤੋਂ ਵੀ ਅਧਿਕ ਲੋਕਾਂ ਨੂੰ ਵੈਕਸੀਨ ਦੇਣ ਦਾ ਰਿਕਾਰਡ ਬਣਾਇਆ ਹੈ। ਦੁਨੀਆ ਦੇ ਬੜੇ-ਬੜੇ ਅਤੇ ਸਮ੍ਰਿੱਧ ਅਤੇ ਸਮਰੱਥਾਵਾਨ ਮੰਨੇ ਜਾਣ ਵਾਲੇ ਦੇਸ਼ ਵੀ ਐਸਾ ਨਹੀਂ ਕਰ ਪਾਏ ਹਨ। ਕੱਲ੍ਹ ਅਸੀਂ ਦੇਖ ਰਹੇ ਸਾਂ ਕਿ ਕਿਵੇਂ ਦੇਸ਼ ਟਕਟਕੀ ਲਗਾ ਕੇ ਕੋਵਿਨ ਡੈਸ਼ ਬੋਰਡ ਨੂੰ ਦੇਖ ਰਿਹਾ ਸੀ, ਵਧਦੇ ਹੋਏ ਅੰਕੜਿਆਂ ਨੂੰ ਦੇਖ ਕੇ ਉਤਸ਼ਾਹ ਨਾਲ ਭਰ ਰਿਹਾ ਸੀ।
ਕੱਲ੍ਹ ਹਰ ਘੰਟੇ, 15 ਲੱਖ ਤੋਂ ਜ਼ਿਆਦਾ ਵੈਕਸੀਨੇਸ਼ਨ ਹੋਇਆ ਹੈ, ਹਰ ਮਿੰਟ 26 ਹਜ਼ਾਰ ਤੋਂ ਜ਼ਿਆਦਾ ਵੈਕਸੀਨੇਸ਼ਨ ਹੋਇਆ, ਹਰ ਸੈਕੰਡ ਸਵਾ ਚਾਰ ਸੌ ਤੋਂ ਜ਼ਿਆਦਾ ਲੋਕਾਂ ਨੂੰ ਵੈਕਸੀਨ ਲਗੀ। ਦੇਸ਼ ਦੇ ਕੋਨੇ- ਕੋਨੇ ਵਿੱਚ ਬਣਾਏ ਗਏ ਇੱਕ ਲੱਖ ਤੋਂ ਜ਼ਿਆਦਾ ਵੈਕਸੀਨੇਸ਼ਨ ਸੈਂਟਰਸ ’ਤੇ ਇਹ ਵੈਕਸੀਨ ਲੋਕਾਂ ਨੂੰ ਲਗਾਈ ਗਈ ਹੈ। ਭਾਰਤ ਦੀ ਆਪਣੀ ਵੈਕਸੀਨ, ਵੈਕਸੀਨੇਸ਼ਨ ਦੇ ਲਈ ਇਤਨਾ ਬੜਾ ਨੈੱਟਵਰਕ, skilled manpower, ਇਹ ਭਾਰਤ ਦੀ ਸਮਰੱਥਾ ਨੂੰ ਦਿਖਾਉਂਦਾ ਹੈ।
ਸਾਥੀਓ,
ਕੱਲ੍ਹ ਦਾ ਤੁਹਾਡਾ ਜੋ achievement ਹੈ ਨਾ, ਉਹ ਪੂਰੇ ਵਿਸ਼ਵ ਵਿੱਚ ਸਿਰਫ਼ ਵੈਕਸੀਨੇਸ਼ਨ ਦੇ ਅੰਕੜਿਆਂ ਦੇ ਅਧਾਰ ’ਤੇ ਨਹੀਂ ਹੈ, ਭਾਰਤ ਦੇ ਪਾਸ ਕਿਤਨੀ ਸਮਰੱਥਾ ਹੈ ਇਸ ਦੀ ਪਹਿਚਾਣ ਦੁਨੀਆ ਨੂੰ ਹੋਣ ਵਾਲੀ ਹੈ। ਅਤੇ ਇਸ ਲਈ ਇਸ ਦਾ ਗੌਰਵਗਾਨ ਹਰ ਭਾਰਤੀ ਦਾ ਕਰੱਤਵ ਵੀ ਹੈ ਅਤੇ ਸੁਭਾਵ ਵੀ ਹੋਣਾ ਚਾਹੀਦਾ ਹੈ।
ਸਾਥੀਓ,
ਮੈਂ ਅੱਜ ਮੇਰੇ ਮਨ ਕੀ ਬਾਤ ਵੀ ਕਹਿਣਾ ਚਾਹੁੰਦਾ ਹਾਂ। ਜਨਮ ਦਿਨ ਤਾਂ ਬਹੁਤ ਆਏ ਬਹੁਤ ਜਨਮ ਦਿਨ ਗਏ ’ਤੇ ਮੈਂ ਮਨ ਤੋਂ ਹਮੇਸ਼ਾ ਇਨ੍ਹਾਂ ਚੀਜ਼ਾਂ ਤੋਂ ਅਲਿਪਤ ਰਿਹਾ ਹਾਂ, ਇਨਾਂ ਚੀਜ਼ਾਂ ਤੋਂ ਮੈਂ ਦੂਰ ਰਿਹਾ ਹਾਂ। ਪਰ ਮੇਰੀ ਇਤਨੀ ਆਯੂ ਵਿੱਚ ਕੱਲ੍ਹ ਦਾ ਦਿਨ ਮੇਰੇ ਲਈ ਬਹੁਤ ਭਾਵੁਕ ਕਰ ਦੇਣ ਵਾਲਾ ਸੀ। ਜਨਮ ਦਿਨ ਮਨਾਉਣ ਦੇ ਬਹੁਤ ਸਾਰੇ ਤਰੀਕੇ ਹੁੰਦੇ ਹਨ। ਲੋਕ ਅਲੱਗ-ਅਲੱਗ ਤਰੀਕੇ ਨਾਲ ਮਨਾਉਂਦੇ ਵੀ ਹਨ। ਅਤੇ ਅਗਰ ਮਨਾਉਂਦੇ ਹਨ ਤਾਂ ਕੁਝ ਗਲਤ ਕਰਦੇ ਹਨ, ਅਜਿਹਾ ਮੰਨਣ ਵਾਲਿਆਂ ਵਿੱਚ ਮੈਂ ਨਹੀਂ ਹਾਂ। ਲੇਕਿਨ ਆਪ ਸਭ ਦੇ ਪ੍ਰਯਤਨਾਂ ਦੀ ਵਜ੍ਹਾ ਨਾਲ, ਕੱਲ੍ਹ ਦਾ ਦਿਨ ਮੇਰੇ ਲਈ ਬਹੁਤ ਖਾਸ ਬਣ ਗਿਆ ਹੈ।
ਮੈਡੀਕਲ ਫੀਲਡ ਦੇ ਲੋਕ, ਜੋ ਲੋਕ ਪਿਛਲੇ ਡੇਢ-ਦੋ ਸਾਲ ਤੋਂ ਦਿਨ ਰਾਤ ਜੁਟੇ ਹੋਏ ਹਨ, ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਕੋਰੋਨਾ ਖ਼ਿਲਾਫ਼ ਲੜਨ ਵਿੱਚ ਦੇਸ਼ਵਾਸੀਆਂ ਦੀ ਮਦਦ ਕਰ ਰਹੇ ਹਨ, ਉਨ੍ਹਾਂ ਨੇ ਕੱਲ੍ਹ ਜਿਸ ਤਰ੍ਹਾਂ ਨਾਲ ਵੈਕਸੀਨੇਸ਼ਨ ਦਾ ਰਿਕਾਰਡ ਬਣਾ ਕੇ ਦਿਖਾਇਆ ਹੈ, ਉਹ ਬਹੁਤ ਬੜੀ ਬਾਤ ਹੈ। ਹਰ ਕਿਸੇ ਨੇ ਇਸ ਵਿੱਚ ਬਹੁਤ ਸਹਿਯੋਗ ਕੀਤਾ ਹੈ। ਲੋਕਾਂ ਨੇ ਇਸ ਨੂੰ ਸੇਵਾ ਨਾਲ ਜੋੜਿਆ। ਇਹ ਉਨ੍ਹਾਂ ਦਾ ਕਰੁਣਾ ਭਾਵ, ਕਰਤੱਵ ਭਾਵ ਹੀ ਹੈ ਜੋ ਢਾਈ ਕਰੋੜ ਵੈਕਸੀਨ ਡੋਜ਼ ਲਗਾਈ ਜਾ ਸਕੀ।
ਅਤੇ ਮੈਂ ਮੰਨਦਾ ਹਾਂ, ਵੈਕਸੀਨ ਦੀ ਹਰ ਇੱਕ ਡੋਜ਼, ਇੱਕ ਜੀਵਨ ਨੂੰ ਬਚਾਉਣ ਵਿੱਚ ਮਦਦ ਕਰਦੀ ਹੈ। ਢਾਈ ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਇਤਨੇ ਘੱਟ ਸਮੇਂ ਵਿੱਚ, ਇਤਨਾ ਬੜਾ ਸੁਰੱਖਿਆ ਕਵਚ ਮਿਲਣਾ, ਬਹੁਤ ਸੰਤੋਸ਼ ਦਿੰਦਾ ਹੈ। ਜਨਮ ਦਿਨ ਆਉਣਗੇ, ਜਾਣਗੇ ਲੇਕਿਨ ਕੱਲ੍ਹ ਦਾ ਇਹ ਦਿਨ ਮੇਰੇ ਮਨ ਨੂੰ ਛੂ ਗਿਆ ਹੈ, ਅਭੁੱਲ ਬਣ ਗਿਆ ਹੈ। ਮੈਂ ਜਿਤਨਾ ਧੰਨਵਾਦ ਅਰਪਿਤ ਕਰਾ ਉਹ ਘੱਟ ਹੈ। ਮੈਂ ਹਿਰਦੇ ਤੋਂ ਹਰੇਕ ਦੇਸ਼ਵਾਸੀ ਨੂੰ ਨਮਨ ਕਰਦਾ ਹਾਂ, ਸਭ ਦਾ ਆਭਾਰ ਜਤਾਉਂਦਾ ਹਾਂ।
ਭਾਈਓ ਅਤੇ ਭੈਣੋਂ,
ਭਾਰਤ ਦਾ ਟੀਕਾਕਰਣ ਅਭਿਯਾਨ, ਸਿਰਫ਼ ਸਿਹਤ ਦਾ ਸੁਰੱਖਿਆ ਕਵਚ ਹੀ ਨਹੀਂ ਹੈ, ਬਲਕਿ ਇੱਕ ਤਰ੍ਹਾਂ ਨਾਲ ਆਜੀਵਿਕਾ ਦੀ ਸੁਰੱਖਿਆ ਦਾ ਵੀ ਕਵਚ ਹੈ। ਹੁਣ ਅਸੀਂ ਦੇਖੀਏ ਤਾਂ ਹਿਮਾਚਲ, ਪਹਿਲੀ ਡੋਜ਼ ਦੇ ਮਾਮਲੇ ਵਿੱਚ 100 percent ਹੋ ਚੁੱਕਿਆ ਹੈ, ਗੋਆ 100 percent ਹੋ ਚੁੱਕਿਆ ਹੈ, ਚੰਡੀਗੜ੍ਹ ਅਤੇ ਲਕਸ਼ਦ੍ਵੀਪ ਵਿੱਚ ਵੀ ਸਾਰੇ ਪਾਤਰ ਵਿਅਕਤੀਆਂ ਨੂੰ ਪਹਿਲੀ ਡੋਜ਼ ਲਗ ਚੁੱਕੀ ਹੈ। ਸਿੱਕਿਮ ਵੀ ਬਹੁਤ ਜਲਦ 100 ਪਰਸੈਂਟ ਹੋਣ ਜਾ ਰਿਹਾ ਹੈ। ਅੰਡੇਮਾਨ ਨਿਕੋਬਾਰ, ਕੇਰਲ, ਲੱਦਾਖ, ਉੱਤਰਾਖੰਡ, ਦਾਦਰਾ ਅਤੇ ਨਗਰ ਹਵੇਲੀ ਵੀ ਬਹੁਤ ਦੂਰ ਨਹੀਂ ਹਨ।
ਸਾਥੀਓ,
ਇਹ ਬਹੁਤ ਚਰਚਾ ਵਿੱਚ ਨਹੀਂ ਆਇਆ ਲੇਕਿਨ ਭਾਰਤ ਨੇ ਆਪਣੇ ਵੈਕਸੀਨੇਸ਼ਨ ਅਭਿਯਾਨ ਵਿੱਚ ਟੂਰਿਜ਼ਮ ਸੈਕਟਰ ਨਾਲ ਜੁੜੇ ਰਾਜਾਂ ਨੂੰ ਬਹੁਤ ਪ੍ਰਾਥਮਿਕਤਾ ਦਿੱਤੀ ਹੈ। ਸ਼ੁਰੂ ਵਿੱਚ ਅਸੀਂ ਕਿਹਾ ਨਹੀਂ ਕਿਉਂਕਿ ਇਸ ’ਤੇ ਵੀ ਰਾਜਨੀਤੀ ਹੋਣ ਲਗ ਜਾਂਦੀ ਹੈ। ਲੇਕਿਨ ਇਹ ਬਹੁਤ ਜ਼ਰੂਰੀ ਸੀ ਕਿ ਸਾਡੇ ਟੂਰਿਜ਼ਮ ਡੈਸਟੀਨੇਸ਼ਨਸ ਜਲਦ ਤੋਂ ਜਲਦ ਖੁੱਲ੍ਹਣ। ਹੁਣ ਉੱਤਰਾਖੰਡ ਵਿੱਚ ਵੀ ਚਾਰ-ਧਾਮ ਯਾਤਰਾ ਸੰਭਵ ਹੋ ਪਾਏਗੀ। ਅਤੇ ਇਨ੍ਹਾਂ ਸਭ ਪ੍ਰਯਤਨਾਂ ਵਿੱਚ, ਗੋਆ ਦਾ 100 percent ਹੋਣਾ, ਬਹੁਤ ਖਾਸ ਹੋ ਜਾਂਦਾ ਹੈ।
ਟੂਰਿਜ਼ਮ ਸੈਕਟਰ ਨੂੰ revive ਕਰਨ ਵਿੱਚ ਗੋਆ ਦੀ ਭੂਮਿਕਾ ਬਹੁਤ ਅਹਿਮ ਹੈ। ਆਪ ਸੋਚੋ, ਹੋਟਲ ਇੰਡਸਟ੍ਰੀ ਦੇ ਲੋਕ ਹੋਣ, ਟੈਕਸੀ ਡਰਾਈਵਰ ਹੋਣ, ਫੇਰੀ ਵਾਲੇ ਹੋਣ, ਦੁਕਾਨਦਾਰ ਹੋਣ, ਜਦੋਂ ਸਭ ਨੂੰ ਵੈਕਸੀਨ ਲਗੀ ਹੋਵੋਗੀ ਤਾਂ ਟੂਰਿਸਟ ਵੀ ਸੁਰੱਖਿਆ ਦੀ ਇੱਕ ਭਾਵਨਾ ਲੈ ਕੇ ਇੱਥੇ ਆਵੇਗਾ। ਹੁਣ ਗੋਆ ਦੁਨੀਆ ਦੇ ਉਨ੍ਹਾਂ ਬਹੁਤ ਗਿਣੇ-ਚੁਣੇ ਇੰਟਰਨੈਸ਼ਨਲ ਟੂਰਿਸਟ ਡੈਸਟੀਨੇਸ਼ਨਸ ਵਿੱਚ ਸ਼ਾਮਲ ਹੋ ਚਲਿਆ ਹੈ, ਜਿੱਥੇ ਲੋਕਾਂ ਨੂੰ ਵੈਕਸੀਨ ਦਾ ਸੁਰੱਖਿਆ ਕਵਚ ਮਿਲਿਆ ਹੋਇਆ ਹੈ।
ਸਾਥੀਓ,
ਆਉਣ ਵਾਲੇ ਟੂਰਿਜ਼ਮ ਸੀਜ਼ਨ ਵਿੱਚ ਇੱਥੇ ਪਹਿਲਾਂ ਦੀ ਹੀ ਤਰ੍ਹਾਂ ਟੂਰਿਸਟ ਐਕਟੀਵਿਟੀਜ਼ ਹੋਣ, ਦੇਸ਼ ਦੇ-ਦੁਨੀਆ ਦੇ ਟੂਰਿਸਟ ਇੱਥੇ ਆਨੰਦ ਲੈ ਸਕਣ, ਇਹ ਸਾਡੀ ਸਭ ਦੀ ਕਾਮਨਾ ਹੈ। ਇਹ ਤਦੇ ਸੰਭਵ ਹੈ ਜਦੋਂ ਅਸੀਂ ਕੋਰੋਨਾ ਨਾਲ ਜੁੜੀਆਂ ਸਾਵਧਾਨੀਆਂ ’ਤੇ ਵੀ ਉਤਨਾ ਹੀ ਧਿਆਨ ਦੇਵਾਂਗੇ, ਜਿਤਨਾ ਟੀਕਾਕਰਣ ’ਤੇ ਦੇ ਰਹੇ ਹਾਂ। ਸੰਕ੍ਰਮਣ ਘੱਟ ਹੋਇਆ ਹੈ ਲੇਕਿਨ ਹਾਲੇ ਵੀ ਇਸ ਵਾਇਰਸ ਨੂੰ ਸਾਨੂੰ ਹਲਕੇ ਵਿੱਚ ਨਹੀਂ ਲੈਣਾ ਹੈ। safety ਅਤੇ hygiene ਉੱਤੇ ਇੱਥੇ ਜਿਤਨਾ ਫੋਕਸ ਹੋਵੇਗਾ, ਟੂਰਿਸਟ ਉਤਨੀ ਹੀ ਜ਼ਿਆਦਾ ਸੰਖਿਆ ਵਿੱਚ ਇੱਥੇ ਆਉਣਗੇ।
ਸਾਥੀਓ,
ਕੇਂਦਰ ਸਰਕਾਰ ਨੇ ਵੀ ਹਾਲ ਵਿੱਚ ਵਿਦੇਸ਼ੀ ਟੂਰਿਸਟਾਂ ਨੂੰ ਪ੍ਰੋਤਸਾਹਿਤ ਕਰਨ ਦੇ ਲਈ ਅਨੇਕ ਕਦਮ ਉਠਾਏ ਹਨ। ਭਾਰਤ ਆਉਣ ਵਾਲੇ 5 ਲੱਖ ਟੂਰਿਸਟਾਂ ਨੂੰ ਮੁਫ਼ਤ ਵੀਜ਼ਾ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਟ੍ਰੈਵਲ ਅਤੇ ਟੂਰਿਜ਼ਮ ਨਾਲ ਜੁੜੇ stakeholders ਨੂੰ 10 ਲੱਖ ਰੁਪਏ ਤੱਕ ਦਾ ਲੋਨ, ਸ਼ਤ-ਪ੍ਰਤੀਸ਼ਤ ਸਰਕਾਰੀ ਗਰੰਟੀ ਦੇ ਨਾਲ ਦਿੱਤਾ ਜਾ ਰਿਹਾ ਹੈ। ਰਜਿਸਟਰਡ ਟੂਰਿਸਟ ਗਾਈਡ ਨੂੰ ਵੀ 1 ਲੱਖ ਰੁਪਏ ਤੱਕ ਦੇ ਲੋਨ ਦੀ ਵਿਵਸਥਾ ਕੀਤੀ ਗਈ ਹੈ। ਕੇਂਦਰ ਸਰਕਾਰ ਅੱਗੇ ਵੀ ਹਰ ਉਹ ਕਦਮ ਉਠਾਉਣ ਦੇ ਲਈ ਪ੍ਰਤੀਬੱਧ ਹੈ, ਜੋ ਦੇਸ਼ ਦੇ ਟੂਰਿਜ਼ਮ ਸੈਕਟਰ ਨੂੰ ਤੇਜ਼ੀ ਨਾਲ ਅੱਗੇ ਵਧਾਉਣ ਵਿੱਚ ਸਹਾਇਕ ਹੋਣ।
ਸਾਥੀਓ,
ਗੋਆ ਦੇ ਟੂਰਿਜ਼ਮ ਸੈਕਟਰ ਨੂੰ ਆਕਰਸ਼ਕ ਬਣਾਉਣ ਲਈ, ਉੱਥੋਂ ਦੇ ਕਿਸਾਨਾਂ, ਮਛੇਰਿਆਂ ਅਤੇ ਦੂਸਰੇ ਲੋਕਾਂ ਦੀ ਸੁਵਿਧਾ ਦੇ ਲਈ, ਇਨਫ੍ਰਾਸਟ੍ਰਕਚਰ ਨੂੰ ਡਬਲ ਇੰਜਣ ਦੀ ਸਰਕਾਰ ਦੀ ਡਬਲ ਸ਼ਕਤੀ ਮਿਲ ਰਹੀ ਹੈ। ਵਿਸ਼ੇਸ਼ ਰੂਪ ਨਾਲ ਕਨੈਕਟੀਵਿਟੀ ਨਾਲ ਜੁੜੇ ਇਨਫ੍ਰਾਸਟ੍ਰਕਚਰ ’ਤੇ ਗੋਆ ਵਿੱਚ ਅਭੂਤਪੂਰਵ ਕੰਮ ਹੋ ਰਿਹਾ ਹੈ। ‘ਮੋਪਾ’ ਵਿੱਚ ਬਣ ਰਿਹਾ ਗ੍ਰੀਨਫੀਲਡ ਏਅਰਪੋਰਟ ਅਗਲੇ ਕੁਝ ਮਹੀਨਿਆਂ ਵਿੱਚ ਬਣ ਕੇ ਤਿਆਰ ਹੋਣ ਵਾਲਾ ਹੈ। ਇਸ ਏਅਰਪੋਰਟ ਨੂੰ ਨੈਸ਼ਨਲ ਹਾਈਵੇ ਨਾਲ ਜੋੜਨ ਦੇ ਲਈ ਲਗਭਗ 12 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ 6 ਲੇਨ ਦਾ ਇੱਕ ਆਧੁਨਿਕ ਕਨੈਕਟਿੰਗ ਹਾਈਵੇ ਬਣਾਇਆ ਜਾ ਰਿਹਾ ਹੈ। ਸਿਰਫ਼ ਨੈਸ਼ਨਲ ਹਾਈਵੇ ਦੇ ਨਿਰਮਾਣ ਵਿੱਚ ਹੀ ਬੀਤੇ ਵਰ੍ਹਿਆਂ ਵਿੱਚ ਹਜ਼ਾਰਾਂ ਕਰੋੜ ਰੁਪਏ ਦਾ ਨਿਵੇਸ਼ ਗੋਆ ਵਿੱਚ ਹੋਇਆ ਹੈ।
ਇਹ ਵੀ ਬਹੁਤ ਖੁਸ਼ੀ ਦੀ ਗੱਲ ਹੈ ਕਿ ਨੌਰਥ ਗੋਆ ਨੂੰ ਸਾਊਥ ਗੋਆ ਦੇ ਨਾਲ ਜੋੜਨ ਲਈ ‘ਝੁਰੀ ਬ੍ਰਿੱਜ’ ਦਾ ਲੋਕ-ਅਰਪਣ ਵੀ ਅਗਲੇ ਕੁਝ ਮਹੀਨਿਆਂ ਵਿੱਚ ਹੋਣ ਜਾ ਰਿਹਾ ਹੈ। ਜਿਵੇਂ ਕਿ ਤੁਸੀਂ ਵੀ ਜਾਣਦੇ ਹੋ, ਇਹ ਬ੍ਰਿੱਜ ਪਣਜੀ ਨੂੰ ‘ਮਾਰਗੋ’ ਨਾਲ ਜੋੜਦਾ ਹੈ। ਮੈਨੂੰ ਦੱਸਿਆ ਗਿਆ ਹੈ ਕਿ ਗੋਆ ਮੁਕਤੀ ਸੰਗ੍ਰਾਮ ਦੀ ਅਨੋਖੀ ਗਾਥਾ ਦਾ ਸਾਖੀ ‘ਅਗੌਡਾ’ ਫੋਰਟ ਵੀ ਜਲਦੀ ਹੀ ਲੋਕਾਂ ਦੇ ਲਈ ਫਿਰ ਖੋਲ੍ਹ ਦਿੱਤਾ ਜਾਵੇਗਾ।
ਭਾਈਓ ਅਤੇ ਭੈਣੋਂ,
ਗੋਆ ਦੇ ਵਿਕਾਸ ਦੀ ਜੋ ਵਿਰਾਸਤ ਖੂਬਸੂਰਤ ਪਰੀਕਰ ਜੀ ਨੇ ਛੱਡੀ ਸੀ, ਉਸ ਨੂੰ ਮੇਰੇ ਮਿੱਤਰ ਡਾ. ਪ੍ਰਮੋਦ ਜੀ ਅਤੇ ਉਨ੍ਹਾਂ ਦੀ ਟੀਮ ਪੂਰੀ ਲਗਨ ਦੇ ਨਾਲ ਅੱਗੇ ਵਧਾ ਰਹੀ ਹੈ। ਆਜ਼ਾਦੀ ਕੇ ਅੰਮ੍ਰਿਤਕਾਲ ਵਿੱਚ ਜਦੋਂ ਦੇਸ਼ ਆਤਮਨਿਰਭਰਤਾ ਦੇ ਨਵੇਂ ਸੰਕਲਪ ਦੇ ਨਾਲ ਅੱਗੇ ਵਧ ਰਿਹਾ ਹੈ ਤਾਂ ਗੋਆ ਨੇ ਵੀ ਸਵਯੰਪੂਰਣਾ ਗੋਆ ਦਾ ਸੰਕਲਪ ਲਿਆ ਹੈ। ਮੈਨੂੰ ਦੱਸਿਆ ਗਿਆ ਹੈ ਕਿ ਆਤਮਨਿਰਭਰ ਭਾਰਤ, ਸਵਯੰਪੂਰਣਾ ਗੋਆ ਦੇ ਇਸ ਸੰਕਲਪ ਦੇ ਤਹਿਤ ਗੋਆ ਵਿੱਚ 50 ਤੋਂ ਅਧਿਕ components ਦੇ ਨਿਰਮਾਣ ’ਤੇ ਕੰਮ ਸ਼ੁਰੂ ਹੋ ਚੁੱਕਿਆ ਹੈ। ਇਹ ਦਿਖਾਉਂਦਾ ਹੈ ਕਿ ਗੋਆ ਰਾਸ਼ਟਰੀ ਲਕਸ਼ਾਂ ਦੀ ਪ੍ਰਾਪਤੀ ਦੇ ਲਈ, ਨੌਜਵਾਨਾਂ ਦੇ ਲਈ ਰੋਜ਼ਗਾਰ ਦੇ ਨਵੇਂ ਅਵਸਰ ਤਿਆਰ ਕਰਨ ਦੇ ਲਈ ਕਿਤਨੀ ਗੰਭੀਰਤਾ ਨਾਲ ਕੰਮ ਕਰ ਰਿਹਾ ਹੈ।
ਸਾਥੀਓ,
ਅੱਜ ਗੋਆ ਸਿਰਫ਼ ਕੋਵਿਡ ਟੀਕਾਕਰਣ ਵਿੱਚ ਮੋਹਰੀ ਨਹੀਂ ਹੈ, ਬਲਕਿ ਵਿਕਾਸ ਦੇ ਅਨੇਕ ਪੈਮਾਨਿਆਂ ਵਿੱਚ ਦੇਸ਼ ਦੇ ਮੋਹਰੀ ਰਾਜਾਂ ਵਿੱਚ ਹੈ। ਗੋਆ ਦਾ ਜੋ rural ਅਤੇ urban ਖੇਤਰ ਹੈ, ਪੂਰੀ ਤਰ੍ਹਾਂ ਨਾਲ ਖੁੱਲ੍ਹੇ ਵਿੱਚ ਪਖਾਨੇ ਜਾਣ ਤੋਂ ਮੁਕਤ ਹੋ ਰਿਹਾ ਹੈ। ਬਿਜਲੀ ਅਤੇ ਪਾਣੀ ਜਿਹੀਆਂ ਬੁਨਿਆਦੀ ਸੁਵਿਧਾਵਾਂ ਨੂੰ ਲੈ ਕੇ ਵੀ ਗੋਆ ਵਿੱਚ ਅੱਛਾ ਕੰਮ ਹੋ ਰਿਹਾ ਹੈ। ਗੋਆ ਦੇਸ਼ ਦਾ ਐਸਾ ਰਾਜ ਹੈ ਜਿੱਥੇ ਸ਼ਤ-ਪ੍ਰਤੀਸ਼ਤ ਬਿਜਲੀਕਰਣ ਹੋ ਚੁੱਕਿਆ ਹੈ। ਹਰ ਘਰ ਨਲ ਸੇ ਜਲ ਦੇ ਮਾਮਲੇ ਵਿੱਚ ਤਾਂ ਗੋਆ ਨੇ ਕਮਾਲ ਹੀ ਕਰ ਦਿੱਤਾ ਹੈ। ਗੋਆ ਦੇ ਗ੍ਰਾਮੀਣ ਖੇਤਰ ਵਿੱਚ ਹਰ ਘਰ ਵਿੱਚ ਨਲ ਸੇ ਜਲ ਪਹੁੰਚਾਉਣ ਦਾ ਪ੍ਰਯਤਨ ਪ੍ਰਸ਼ੰਸਾਯੋਗ ਹੈ। ਜਲ ਜੀਵਨ ਮਿਸ਼ਨ ਦੇ ਤਹਿਤ ਬੀਤੇ 2 ਸਾਲਾਂ ਵਿੱਚ ਦੇਸ਼ ਨੇ ਹੁਣ ਤੱਕ ਲਗਭਗ 5 ਕਰੋੜ ਪਰਿਵਾਰਾਂ ਨੂੰ ਪਾਈਪ ਦੇ ਪਾਣੀ ਦੀ ਸੁਵਿਧਾ ਨਾਲ ਜੋੜਿਆ ਹੈ। ਜਿਸ ਤਰ੍ਹਾਂ ਗੋਆ ਨੇ ਇਸ ਅਭਿਯਾਨ ਨੂੰ ਅੱਗੇ ਵਧਾਇਆ ਹੈ, ਉਹ ‘ਗੁੱਡ ਗਵਰਨੈਂਸ’ ਅਤੇ ‘ਈਜ਼ ਆਵ੍ ਲਿਵਿੰਗ’ ਨੂੰ ਲੈ ਕੇ ਗੋਆ ਸਰਕਾਰ ਦੀ ਪ੍ਰਾਥਮਿਕਤਾ ਨੂੰ ਵੀ ਸਪਸ਼ਟ ਕਰਦਾ ਹੈ।
ਭਾਈਓ ਅਤੇ ਭੈਣੋਂ,
ਸੁਸ਼ਾਸਨ ਨੂੰ ਲੈ ਕੇ ਇਹੀ ਪ੍ਰਤੀਬੱਧਤਾ ਕੋਰੋਨਾ ਕਾਲ ਵਿੱਚ ਗੋਆ ਸਰਕਾਰ ਨੇ ਦਿਖਾਈ ਹੈ। ਹਰ ਪ੍ਰਕਾਰ ਦੀਆਂ ਚੁਣੌਤੀਆਂ ਦੇ ਬਾਵਜੂਦ, ਕੇਂਦਰ ਸਰਕਾਰ ਨੇ ਜੋ ਵੀ ਮਦਦ ਗੋਆ ਦੇ ਲਈ ਭੇਜੀ, ਉਸ ਨੂੰ ਤੇਜ਼ੀ ਨਾਲ, ਬਿਨਾ ਕਿਸੇ ਭੇਦਭਾਵ ਦੇ ਹਰ ਲਾਭਾਰਥੀ ਤੱਕ ਪਹੁੰਚਾਉਣ ਦਾ ਕੰਮ ਗੋਆ ਦੀ ਟੀਮ ਨੇ ਕੀਤਾ ਹੈ। ਹਰ ਗ਼ਰੀਬ, ਹਰ ਕਿਸਾਨ, ਹਰ ਮਛੇਰੇ ਸਾਥੀ ਤੱਕ ਮਦਦ ਪਹੁੰਚਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਗਈ। ਮਹੀਨਿਆਂ-ਮਹੀਨਿਆਂ ਤੋਂ ਗੋਆ ਦੇ ਗ਼ਰੀਬ ਪਰਿਵਾਰਾਂ ਨੂੰ ਮੁਫ਼ਤ ਰਾਸ਼ਨ ਪੂਰੀ ਇਮਾਨਦਾਰੀ ਦੇ ਨਾਲ ਪਹੁੰਚਾਇਆ ਜਾ ਰਿਹਾ ਹੈ। ਮੁਫ਼ਤ ਗੈਸ ਸਿਲੰਡਰ ਮਿਲਣ ਨਾਲ ਗੋਆ ਦੀਆਂ ਅਨੇਕ ਭੈਣਾਂ ਨੂੰ ਮੁਸ਼ਕਿਲ ਸਮੇਂ ਵਿੱਚ ਸਹਾਰਾ ਮਿਲਿਆ ਹੈ।
ਗੋਆ ਦੇ ਕਿਸਾਨ ਪਰਿਵਾਰਾਂ ਨੂੰ ਪੀਐੱਮ ਕਿਸਾਨ ਸਨਮਾਨ ਨਿਧੀ ਤੋਂ ਕਰੋੜਾਂ ਰੁਪਏ ਸਿੱਧੇ ਬੈਂਕ ਅਕਾਊਂਟ ਵਿੱਚ ਮਿਲੇ ਹਨ। ਕੋਰੋਨਾ ਕਾਲ ਵਿੱਚ ਹੀ ਇੱਥੋਂ ਦੇ ਛੋਟੇ ਕਿਸਾਨਾਂ ਨੂੰ ਮਿਸ਼ਨ ਮੋਡ ’ਤੇ ਕਿਸਾਨ ਕ੍ਰੈਡਿਟ ਕਾਰਡ ਮਿਲੇ ਹਨ। ਇਹੀ ਨਹੀਂ ਗੋਆ ਦੇ ਪਸ਼ੂਪਾਲਕਾਂ ਅਤੇ ਮਛੇਰਿਆਂ ਨੂੰ ਪਹਿਲੀ ਵਾਰ ਬੜੀ ਸੰਖਿਆ ਵਿੱਚ ਕਿਸਾਨ ਕ੍ਰੈਡਿਟ ਕਾਰਡ ਦੀ ਸੁਵਿਧਾ ਮਿਲੀ ਹੈ। ਪ੍ਰਧਾਨ ਮੰਤਰੀ ਸਵਨਿਧੀ ਯੋਜਨਾ ਦੇ ਤਹਿਤ ਵੀ ਗੋਆ ਵਿੱਚ ਰੇਹੜੀ-ਪਟੜੀ ਅਤੇ ਠੇਲੇ ਦੇ ਮਾਧਿਅਮ ਨਾਲ ਵਪਾਰ ਕਰਨ ਵਾਲੇ ਸਾਥੀਆਂ ਨੂੰ ਤੇਜ਼ੀ ਨਾਲ ਲੋਨ ਦੇਣ ਦਾ ਕੰਮ ਚਲ ਰਿਹਾ ਹੈ। ਇਸ ਸਾਰੇ ਪ੍ਰਯਤਨਾਂ ਦੀ ਵਜ੍ਹਾ ਨਾਲ ਗੋਆ ਦੇ ਲੋਕਾਂ ਨੂੰ, ਹੜ੍ਹ ਦੇ ਦੌਰਾਨ ਵੀ ਕਾਫ਼ੀ ਮਦਦ ਮਿਲੀ ਹੈ।
ਭਾਈਓ ਅਤੇ ਭੈਣੋਂ,
ਗੋਆ ਅਸੀਮ ਸੰਭਾਵਨਾਵਾਂ ਦਾ ਪ੍ਰਦੇਸ਼ ਹੈ। ਗੋਆ ਦੇਸ਼ ਦਾ ਸਿਰਫ਼ ਇੱਕ ਰਾਜ ਭਰ ਨਹੀਂ ਹੈ, ਬਲਕਿ ਬ੍ਰਾਂਡ ਇੰਡੀਆ ਦੀ ਵੀ ਇੱਕ ਸਸ਼ਕਤ ਪਹਿਚਾਣ ਹੈ। ਇਹ ਸਾਡੀ ਸਭ ਦੀ ਜ਼ਿੰਮੇਵਾਰੀ ਹੈ ਕਿ ਗੋਆ ਦੀ ਇਸ ਭੂਮਿਕਾ ਨੂੰ ਅਸੀਂ ਵਿਸਤਾਰ ਦੇਈਏ। ਗੋਆ ਵਿੱਚ ਅੱਜ ਜੋ ਅੱਛਾ ਕੰਮ ਹੋ ਰਿਹਾ ਹੈ, ਉਸ ਵਿੱਚ ਨਿਰੰਤਰਤਾ ਬਹੁਤ ਜ਼ਰੂਰੀ ਹੈ। ਲੰਬੇ ਸਮੇਂ ਬਾਅਦ ਗੋਆ ਨੂੰ ਰਾਜਨੀਤਕ ਸਥਿਰਤਾ ਦਾ, ਸੁਸ਼ਾਸਨ ਦਾ ਲਾਭ ਮਿਲ ਰਿਹਾ ਹੈ।
ਇਸ ਸਿਲਸਿਲੇ ਨੂੰ ਗੋਆ ਦੇ ਲੋਕ ਇਸੇ ਤਰ੍ਹਾਂ ਹੀ ਬਣਾਈ ਰੱਖਣਗੇ, ਇਸੇ ਕਾਮਨਾ ਦੇ ਨਾਲ ਆਪ ਸਭ ਨੂੰ ਫਿਰ ਤੋਂ ਬਹੁਤ-ਬਹੁਤ ਵਧਾਈ। ਪ੍ਰਮੋਦ ਜੀ ਅਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਵਧਾਈ।
ਸਗਲਯਾਂਕ ਦੇਵ ਬਰੇਂ ਕਰੂੰ
(सगल्यांक देव बरें करूं)
ਧੰਨਵਾਦ!
******
ਡੀਐੱਸ/ਏਕੇਜੇ/ਐੱਨਐੱਸ/ਏਕੇ
(Release ID: 1756174)
Visitor Counter : 179
Read this release in:
English
,
Urdu
,
Marathi
,
Hindi
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam