ਪ੍ਰਧਾਨ ਮੰਤਰੀ ਦਫਤਰ

ਅਫ਼ਗ਼ਾਨਿਸਤਾਨ ਬਾਰੇ ਐੱਸਸੀਓ-ਸੀਐੱਸਟੀਓ ਆਊਟਰੀਚ ਸਮਿਟ ਵਿੱਚ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ (17 ਸਤੰਬਰ, 2021)

Posted On: 17 SEP 2021 10:10PM by PIB Chandigarh

Excellencies,

ਅਫ਼ਗ਼ਾਨਿਸਤਾਨ ਦੀ ਸਥਿਤੀ ’ਤੇ SCO ਅਤੇ CSTO ਦੇ ਦਰਮਿਆਨ ਇਸ ਵਿਸ਼ੇਸ਼ ਬੈਠਕ ਦੇ ਆਯੋਜਨ ਦੇ ਲਈ ਰਾਸ਼ਟਰਪਤੀ ਰਹਮੋਨ ਦਾ ਮੇਰੀ ਤਰਫੋਂ ਧੰਨਵਾਦ

ਅਫ਼ਗ਼ਾਨਿਸਤਾਨ ਵਿੱਚ ਹਾਲ ਘਟਨਾਕ੍ਰਮ ਦਾ ਸਭ ਤੋਂ ਅਧਿਕ ਪ੍ਰਭਾਵ ਸਾਡੇ ਜਿਹੇ ਗੁਆਂਢੀ ਦੇਸ਼ਾਂ ਉੱਤੇ ਹੋਵੇਗਾ

ਅਤੇ ਇਸ ਲਈ, ਇਹ ਮੁੱਦੇ’ਤੇ ਖੇਤਰੀ focus ਅਤੇ ਖੇਤਰੀ ਸਹਿਯੋਗ ਬਹੁਤ ਹੀ ਜ਼ਰੂਰੀ ਹੈ

ਇਸ ਸੰਦਰਭ ਵਿੱਚ ਸਾਨੂੰ ਚਾਰ ਵਿਸ਼ਿਆਂ ’ਤੇ ਧਿਆਨ ਦੇਣਾ ਹੋਵੇਗਾ

ਪਹਿਲਾ ਮੁੱਦਾ ਇਹ ਹੈ ਕਿ ਅਫ਼ਗ਼ਾਨਿਸਤਾਨ ਵਿੱਚ ਸੱਤਾ-ਪਰਿਵਰਤਨ inclusive ਨਹੀਂ ਹੈ, ਅਤੇ ਬਿਨਾ negotiation ਦੇ ਹੋਇਆ ਹੈ

ਇਸ ਨਾਲ ਨਵੀਂ ਵਿਵਸਥਾ ਦੀ ਸਵੀਕਾਰਤਾ ’ਤੇ ਸਵਾਲ ਉੱਠਦੇ ਹਨ।

ਮਹਿਲਾਵਾਂ ਅਤੇ ਘੱਟਗਿਣਤੀਆਂ ਸਹਿਤ ਅਫ਼ਗ਼ਾਨ ਸਮਾਜ ਦੇ ਸਾਰੇ ਵਰਗਾਂ ਦੀ ਪ੍ਰਤੀਨਿੱਧਤਾ ਵੀ ਮਹੱਤਵਪੂਰਨ ਹੈ।

ਅਤੇ ਇਸ ਲਈ, ਇਹ ਜ਼ਰੂਰੀ ਹੈ ਕਿ ਨਵੀਂ ਵਿਵਸਥਾ ਦੀ ਮਾਨਤਾ ’ਤੇ ਫ਼ੈਸਲਾ Global Community ਸੋਚ ਸਮਝ ਕੇ ਅਤੇ ਸਮੂਹਿਕ ਤਰ੍ਹਾਂ ਲਵੇ

ਇਸ ਮੁੱਦੇ ’ਤੇ ਭਾਰਤ ਸੰਯੁਕਤ ਰਾਸ਼ਟਰ ਦੀ ਕੇਂਦਰੀ ਭੂਮਿਕਾ ਦਾ ਸਮਰਥਨ ਕਰਦਾ ਹੈ

ਦੂਸਰਾ ਵਿਸ਼ਾ ਹੈ ਕਿ, ਅਗਰ ਅਫ਼ਗ਼ਾਨਿਸਤਾਨ ਵਿੱਚ ਅਸਥਿਰਤਾ ਅਤੇ ਕੱਟੜਵਾਦ ਬਣਿਆ ਰਹੇਗਾ, ਤਾਂ ਇਸ ਨਾਲ ਪੂਰੇ ਵਿਸ਼ਵ ਵਿੱਚ ਆਤੰਕਵਾਦੀ ਅਤੇ Extremist ਵਿਚਾਰਧਾਰਾਵਾਂ ਨੂੰ ਹੁਲਾਰਾ ਮਿਲੇਗਾ

ਹੋਰ ਉਗ੍ਰਵਾਦੀ ਸਮੂਹਾਂ ਨੂੰ ਹਿੰਸਾ ਦੇ ਮਾਧਿਅਮ ਨਾਲ ਸੱਤਾ ਪਾਉਣ ਦਾ ਪ੍ਰੋਤਸਾਹਨ ਵੀ ਮਿਲ ਸਕਦਾ ਹੈ

ਅਸੀਂ ਸਾਰੇ ਦੇਸ਼ ਪਹਿਲਾਂ ਵੀ ਆਤੰਕਵਾਦ ਤੋਂ ਪੀੜਤ ਰਹੇ ਹਾਂ

ਅਤੇ ਇਸ ਲਈ ਸਾਨੂੰ ਮਿਲ ਕੇ ਸੁਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਅਫ਼ਗ਼ਾਨਿਸਤਾਨ ਦੀ ਧਰਤੀ ਦਾ ਉਪਯੋਗ ਕਿਸੇ ਵੀ ਦੇਸ਼ ਵਿੱਚ ਆਤੰਕਵਾਦ ਫੈਲਾਉਣ ਦੇ ਲਈ ਨਾ ਹੋਵੇ

SCO ਦੇ ਮੈਂਬਰ ਦੇਸ਼ਾਂ ਨੂੰ ਇਸ ਵਿਸ਼ੇ ’ਤੇ ਸਖ਼ਤ ਅਤੇ ਸਾਂਝੀਆਂ norms ਵਿਕਸਿਤ ਕਰਨੀਆਂ ਚਾਹੀਦੀਆਂ ਹਨ। ਅੱਗੇ ਚਲ ਕੇ ਇਹ norms ਗਲੋਬਲ anti-terror ਸਹਿਯੋਗ ਦੇ ਲਈ ਵੀ ਇੱਕ template ਬਣ ਸਕਦੀਆਂ ਹਨ

ਇਹ norms ਆਤੰਕਵਾਦ ਦੇ ਪ੍ਰਤੀ zero tolerance ਦੇ ਸਿਧਾਂਤ ’ਤੇ ਅਧਾਰਿਤ ਹੋਣੀਆਂ ਚਾਹੀਦੀਆਂ ਹਨ

ਇਨ੍ਹਾਂ ਵਿੱਚ cross-border terrorism ਅਤੇ terror financing ਜਿਹੀਆਂ ਗਤੀਵਿਧੀਆਂ ’ਤੇ ਰੋਕ ਲਗਾਉਣ ਦੇ ਲਈ ਇੱਕ Code of Conduct ਹੋਣਾ ਚਾਹੀਦਾ ਹੈ। ਅਤੇ ਇਨ੍ਹਾਂ ਦੀ enforcement ਦੀ ਪ੍ਰਣਾਲੀ ਵੀ ਹੋਣੀ ਚਾਹੀਦੀ ਹੈ

Excellencies,

ਅਫ਼ਗ਼ਾਨਿਸਤਾਨ ਦੇ ਘਟਨਾਕ੍ਰਮ ਨਾਲ ਜੁੜਿਆ ਤੀਸਰਾ ਵਿਸ਼ਾ ਇਹ ਹੈ ਕਿ ਇਸ ਨਾਲ ਡ੍ਰਗਸ, ਅਵੈਧ ਹਥਿਆਰਾਂ ਅਤੇ human trafficking ਦਾ ਅਨਿਯੰਤ੍ਰਿਤ ਪ੍ਰਵਾਹ ਵਧ ਸਕਦਾ ਹੈ

ਬੜੀ ਮਾਤਰਾ ਵਿੱਚ advanced weapons ਅਫ਼ਗ਼ਾਨਿਸਤਾਨ ਵਿੱਚ ਰਹਿ ਗਏ ਹਨ। ਇਨ੍ਹਾਂ ਦੇ ਕਾਰਨ ਪੂਰੇ ਖੇਤਰ ਵਿੱਚ ਅਸਥਿਰਤਾ ਦਾ ਖ਼ਤਰਾ ਬਣਿਆ ਰਹੇਗਾ

ਇਨ੍ਹਾਂ flows ਨੂੰ monitor ਕਰਨ ਅਤੇ information sharing ਵਧਾਉਣ ਦੇ ਲਈ SCO ਦਾ RATS mechanism ਸਾਕਰਾਤਮਕ ਭੂਮਿਕਾ ਨਿਭਾ ਸਕਦਾ ਹੈ

ਇਸ ਮਹੀਨੇ ਤੋਂ ਭਾਰਤ ਇਸ ਸੰਸਥਾ ਦੀ Council ਦੀ ਪ੍ਰਧਾਨਗੀ ਕਰ ਰਿਹਾ ਹੈ। ਇਸ ਵਿਸ਼ੇ ’ਤੇ ਅਸੀਂ ਵਿਵਹਾਰਕ ਸਹਿਯੋਗ ਦੇ ਪ੍ਰਸਤਾਵ develop ਕੀਤੇ ਹਨ

ਚੌਥਾ ਵਿਸ਼ਾ ਅਫ਼ਗ਼ਾਨਿਸਤਾਨ ਵਿੱਚ ਗੰਭੀਰ humanitarian crisis ਦਾ ਹੈ

Financial ਅਤੇ trade flows ਵਿੱਚ ਰੁਕਾਵਟ ਦੇ ਕਾਰਨ ਅਫ਼ਗ਼ਾਨ ਜਨਤਾ ਦੀ ਆਰਥਿਕ ਬੇਬਸੀ ਵਧਦੀ ਜਾ ਰਹੀ ਹੈ

ਨਾਲ ਹੀ COVID ਦੀ ਚੁਣੌਤੀ ਵੀ ਉਨ੍ਹਾਂ ਦੇ ਲਈ ਤਸ਼ੱਦਦ ਦਾ ਕਾਰਨ ਹੈ

ਵਿਕਾਸ ਅਤੇ ਮਾਨਵੀ ਸਹਾਇਤਾ ਦੇ ਲਈ ਭਾਰਤ ਬਹੁਤ ਵਰ੍ਹਿਆਂ ਤੋਂ ਅਫ਼ਗ਼ਾਨਿਸਤਾਨ ਦਾ ਭਰੋਸੇਯੋਗ partner ਰਿਹਾ ਹੈ

Infrastructure ਤੋਂ ਲੈ ਕੇ ਸਿੱਖਿਆ, ਸਿਹਤ ਅਤੇ capacity building ਤੱਕ ਹਰ sector ਵਿੱਚ, ਅਤੇ ਅਫ਼ਗ਼ਾਨਿਸਤਾਨ ਦੇ ਹਰ ਹਿੱਸੇ ਵਿੱਚ, ਅਸੀਂ ਆਪਣਾ ਯੋਗਦਾਨ ਦਿੱਤਾ ਹੈ

ਅੱਜ ਵੀ ਅਸੀਂ ਆਪਣੇ ਅਫ਼ਗ਼ਾਨ ਮਿੱਤਰਾਂ ਤੱਕ ਖੁਰਾਕ ਸਮੱਗਰੀ, ਦਵਾਈਆਂ ਆਦਿ ਪਹੁੰਚਾਉਣ ਦੇ ਲਈ ਇਛੁੱਕ ਹਾਂ

ਸਾਨੂੰ ਸਭ ਨੂੰ ਮਿਲ ਕੇ ਇਹ ਸੁਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਅਫ਼ਗ਼ਾਨਿਸਤਾਨ ਤੱਕ ਮਾਨਵੀ ਸਹਾਇਤਾ ਨਿਰਵਿਘਨ ਤਰੀਕੇ ਨਾਲ ਪਹੁੰਚ ਸਕੇ

Excellencies,

ਅਫ਼ਗ਼ਾਨ ਅਤੇ ਭਾਰਤੀ ਲੋਕਾਂ ਦੇ ਦਰਮਿਆਨ ਸਦੀਆਂ ਤੋਂ ਇੱਕ ਵਿਸ਼ੇਸ਼ ਸਬੰਧ ਰਿਹਾ ਹੈ

ਅਫ਼ਗ਼ਾਨ ਸਮਾਜ ਦੀ ਸਹਾਇਤਾ ਦੇ ਲਈ ਹਰ ਖੇਤਰੀ ਜਾਂ ਆਲਮੀ ਪਹਿਲ ਨੂੰ ਭਾਰਤ ਦਾ ਪੂਰਨ ਸਹਿਯੋਗ ਰਹੇਗਾ

ਬਹੁਤ-ਬਹੁਤ ਧੰਨਵਾਦ

 

 

 **********

ਡੀਐੱਸ/ ਐੱਸਐੱਚ



(Release ID: 1756170) Visitor Counter : 140