ਸੱਭਿਆਚਾਰ ਮੰਤਰਾਲਾ
azadi ka amrit mahotsav

ਪ੍ਰਧਾਨ ਮੰਤਰੀ ਦੁਆਰਾ ਪ੍ਰਾਪਤ ਤੋਹਫਿ਼ਆਂ ਅਤੇ ਯਾਦਗਾਰੀ ਚਿੰਨ੍ਹਾਂ ਦੀ ਈ—ਨਿਲਾਮੀ ਦਾ ਤੀਜਾ ਸੰਸਕਰਣ ਅੱਜ ਤੋਂ ਸ਼ੁਰੂ

ਈ—ਨਿਲਾਮੀ 07 ਅਕਤੂਬਰ 2021 ਤੱਕ ਖੁੱਲ੍ਹੀ ਰਹੇਗੀ

ਈ—ਨਿਲਾਮੀ ਤੋਂ ਹੋਣ ਵਾਲੀ ਆਮਦਨ ਨਮਾਮੀ ਗੰਗੇ ਮਿਸ਼ਨ ਨੂੰ ਦਿੱਤੀ ਜਾਵੇਗੀ

Posted On: 17 SEP 2021 4:38PM by PIB Chandigarh

ਮੁੱਖ ਝਲਕੀਆਂ :—
*   
ਨਿਲਾਮੀ ਦੇ ਇਸ ਗੇੜ ਵਿੱਚ ਕਰੀਬ 1,330 ਯਾਦਗਾਰ ਚਿੰਨ੍ਹਾਂ ਦੀ ਨਿਲਾਮੀ ਕੀਤੀ ਜਾ ਰਹੀ ਹੈ
*   
ਵਿਅਕਤੀ / ਸੰਸਥਾਵਾਂ ਵੈਬਸਾਈਟ   https://pmmementos.gov.in  ਰਾਹੀਂ ਨਿਲਾਮੀ ਵਿੱਚ ਹਿੱਸਾ ਲੈ ਸਕਦੇ ਹਨ
*   
ਨਿਲਾਮੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਸਪੋਰਟਸ ਗਿਅਰ ਅਤੇ ਉਪਕਰਣ ਜੋ ਪ੍ਰਧਾਨ ਮੰਤਰੀ ਨੂੰ ਟੋਕੀਓ 2020 ਪੈਰਾਲੰਪਿਕ ਖੇਡਾਂ  ਅਤੇ ਟੋਕੀਓ 2020 ਓਲੰਪਿਕ ਖੇਡਾਂ ਦੇ ਜੇਤੂਆਂ ਦੁਆਰਾ ਪ੍ਰਧਾਨ ਮੰਤਰੀ ਨੂੰ ਤੋਹਫ਼ੇ ਵਜੋਂ ਦਿੱਤੇ ਗਏ ਹਨ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਭੇਟ ਕੀਤੇ ਗਏ ਵਕਾਰੀ ਅਤੇ ਯਾਦਗਾਰ ਤੋਹਫਿ਼ਆਂ ਦੀ ਨਿਲਾਮੀ ਦਾ ਤੀਜਾ ਸੰਸਕਰਣ 17 ਸਤੰਬਰ ਤੋਂ 07 ਅਕਤੂਬਰ ਤੋਂ 2021 ਤੱਕ ਵੈੱਬ ਪੋਰਟਲ https://pmmementos.gov.in ਰਾਹੀਂ ਹੋ ਰਿਹਾ ਹੈ  ਯਾਦਗਾਰੀ ਚਿੰਨ੍ਹਾਂ ਵਿੱਚ ਸਪੋਰਟਸ ਗਿਅਰ ਅਤੇ ਉਪਕਰਣ , ਜੋ ਪ੍ਰਧਾਨ ਮੰਤਰੀ ਨੁੰ ਟੋਕੀਓ 2020 ਪੈਰਾਲੰਪਿਕ ਖੇਡਾਂ ਅਤੇ ਟੋਕੀਓ 2020 ਓਲੰਪਿਕ ਖੇਡਾਂ ਦੇ ਜੇਤੂਆਂ ਦੁਆਰਾ ਤੋਹਫ਼ੇ ਵਿੱਚ ਦਿੱਤੇ ਗਏ ਸਨ , ਸ਼ਾਮਲ ਹਨ  ਹੋਰ ਦਿਲਚਸਪ ਕਲਾਕਰਿਤੀਆਂ ਵਿੱਚ ਅਯੁੱਧਿਆ ਰਾਮ ਮੰਦਿਰ , ਚਾਰ ਧਾਮ , ਰੁਦਰਾਕਸ਼ , ਕਨਵੈਨਸ਼ਨ ਸੈਂਟਰ , ਮਾਡਲ , ਮੂਰਤੀਆਂ , ਪੇਟਿੰਗਸ ਅਤੇ ਅੰਗ ਵਸਤਰਾਂ ਦੀ ਨਕਲ ਸ਼ਾਮਲ ਹਨ 

ਨਿਲਾਮੀ ਦੇ ਇਸ ਗੇੜ ਵਿੱਚ ਲਗਭੱਗ 1,330 ਯਾਦਗਾਰੀ ਚਿੰਨ੍ਹ ਨਿਲਾਮ ਕੀਤੇ ਜਾ ਰਹੇ ਹਨ  ਟੋਕੀਓ 2020 ਪੈਰਾਲੰਪਿਕ ਖੇਡਾਂ ਵਿੱਚ ਸੋਨ ਤਗਮਾ ਜੇਤੂ ਸ਼੍ਰੀ ਸੁਮਿਤ ਐਂਟਿਲ ਦੁਆਰਾ ਵਰਤੇ ਗਏ ਜੈਵਲਿਨ ਅਤੇ ਟੋਕੀਓ 2020 ਓਲੰਪਿਕ ਖੇਡਾਂ ਵਿੱਚ ਸ਼੍ਰੀ ਨੀਰਜ ਚੋਪੜਾ ਦੁਆਰਾ ਵਰਤੇ ਗਏ ਜੈਵਲਿਨ ਸ਼ਾਮਲ ਹਨ  ਇਹਨਾਂ ਵਸਤਾਂ ਵਿੱਚੋਂ ਹਰੇਕ ਦੀ ਸਭ ਤੋਂ ਉੱਚੀ ਅਧਾਰ ਕੀਮਤ 1 ਕਰੋੜ ਰੁਪਇਆ ਹੈ  ਸਭ ਤੋਂ ਘੱਟ ਕੀਮਤ ਵਾਲੀ ਵਸਤੂ ਇੱਕ ਛੋਟੇ ਅਕਾਰ ਦਾ ਸਜਾਵਟੀ ਹਾਥੀ ਹੈ , ਜਿਸ ਦੀ ਕੀਮਤ 200 ਰੁਪਏ ਹੈ  ਕੇਂਦਰੀ ਸੱਭਿਆਚਾਰ ਮੰਤਰੀ ਨੇ ਟਵੀਟ ਕਰਕੇ ਇਸ ਨਿਲਾਮੀ ਬਾਰੇ ਜਾਣਕਾਰੀ ਦਿੱਤੀ ਹੈ 

ਟਵੀਟ

ਕੁਝ ਹੋਰ ਵਸਤਾਂ ਜਿਵੇਂ ਲੋਵਲੀਨਾ ਬੋਰਗੋਹੇਨ ਦੁਆਰਾ ਵਰਤੇ ਗਏ ਬਾਕਸਿੰਗ ਦਸਤਾਨੇ ਹਨ , ਜੋ ਨੀਲੀਆਂ ਧਾਰੀਆਂ ਵਾਲੇ ਹੈਂਡਲ ਅਤੇ ਖਿਡਾਰੀ ਦੁਆਰਾ ਖੁਦ ਦਸਤਖ਼ਤਾਂ ਵਾਲੇ ਹਨ , ਵੀ ਨਿਲਾਮ ਕੀਤੇ ਜਾਣਗੇ  ਪੈਰਾਲੰਪਿਕ ਵਿੱਚ ਸੋਨ ਤਗਮਾ ਜੇਤੂ ਕ੍ਰਿਸ਼ਨਾ ਨਾਗਰ ਦੇ ਆਟੋਗ੍ਰਾਫ ਵਾਲਾ ਬੈਡਮਿੰਟਨ ਰੈਕੇਟ ਵੀ ਇਸ ਨਿਲਾਮੀ ਵਿੱਚ ਸ਼ਾਮਲ ਹੈ  ਟੋਕੀਓ ਪੈਰਾਲੰਪਿਕਸ ਖੇਡਾਂ ਵਿੱਚ ਚਾਂਦੀ ਤਗਮਾ ਜੇਤੂ ਭਵਿਨਾ ਪਟੇਲ ਵੱਲੋਂ ਵਰਤਿਆ ਗਿਆ ਦਸਤਖ਼ਤ ਵਾਲਾ ਟੇਬਲ ਟੈਨਿਸ ਰੈਕੇਟ ਵੀ ਸ਼ਾਮਲ ਹੈ 


 

 

 

 

 

 


ਵਿਅਕਤੀ / ਸੰਸਥਾਵਾਂ 17 ਸਤੰਬਰ ਤੋਂ 07 ਅਕਤੂਬਰ ਤੱਕ  https://pmmementos.gov.in ਵੈਬਸਾਈਟ ਰਾਹੀਂ ਨਿਲਾਮੀ ਵਿੱਚ ਹਿੱਸਾ ਲੈ ਸਕਦੀਆਂ ਹਨ 

ਨਿਲਾਮੀ ਤੋਂ ਹੋਣ ਵਾਲੀ ਆਮਦਨ ਨਮਾਮੀ ਗੰਗੇ ਮਿਸ਼ਨ ਜਿਸ ਦਾ ਮਕਸਦ ਗੰਗਾ ਦੀ ਸਾਂਭ ਸੰਭਾਲ ਤੇ ਮੁੜ ਸੁਰਜੀਤ ਕਰਨਾ ਹੈ , ਨੂੰ ਜਾਵੇਗੀ  ਸ਼੍ਰੀ ਨਰੇਂਦਰ ਮੋਦੀ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਹਨ , ਜਿਹਨਾਂ ਨੇ ਆਪਣੇ ਪ੍ਰਾਪਤ ਕੀਤੇ ਸਾਰੇ ਤੋਹਫਿ਼ਆਂ ਨੂੰ ਦੇਸ਼ ਦੀ ਜੀਵਨਰੇਖਾ — ਗੰਗਾ ਨਦੀ ਰਾਹੀਂ , "ਨਮਾਮੀ ਗੰਗੇਦੀ ਸਾਂਭ ਸੰਭਾਲ ਦੇ ਭਲੇ ਕੰਮ ਲਈ ਨਿਲਾਮ ਕਰਨ ਦਾ ਫੈਸਲਾ ਕੀਤਾ ਹੈ  ਪ੍ਰਧਾਨ ਮੰਤਰੀ ਨੇ ਗੰਗਾ ਨੂੰ ਦੇਸ਼ ਦੀ ਸੱਭਿਆਚਾਰਕ ਮਹਿਮਾ ਅਤੇ ਵਿਸ਼ਵਾਸ ਦਾ ਪ੍ਰਤੀਕ ਦੱਸਿਆ ਹੈ ਅਤੇ ਉੱਤਰਾਖੰਡ ਦੇ ਗਉਮੁਖ ਵਿਖੇ ਨਦੀ ਦੀ ਉਤਪਤੀ ਦੇ ਬਿੰਦੂ ਤੋਂ ਲੈ ਕੇ ਜਿੱਥੇ ਇਹ ਪੱਛਮ ਬੰਗਾਲ ਦੇ ਸਮੁੰਦਰ ਵਿੱਚ ਸਮਾਉਂਦੀ ਹੈ , ਤਾਕਤਵਰ ਨਦੀ ਨੇ ਦੇਸ਼ ਦੀ ਅੱਧੀ ਵਸੋਂ ਦੇ ਜੀਵਨ ਨੂੰ ਖੁਸ਼ਹਾਲ ਬਣਾਇਆ ਹੈ ।  

 

********************


ਐੱਨ ਬੀ / ਐੱਸ ਕੇ(Release ID: 1755906) Visitor Counter : 92