ਨੀਤੀ ਆਯੋਗ
ਅਟਲ ਇਨੋਵੇਸ਼ਨ ਮਿਸ਼ਨ ਡਸਾਲਟ ਸਿਸਟਮਜ਼ ਦੇ ਨਾਲ ਸਾਂਝੇਦਾਰੀ ਵਿੱਚ ਇਨੋਵੇਸ਼ਨ ਨੂੰ ਇੱਕ ਹੋਰ ਹੁਲਾਰਾ ਦੇਣ ਲਈ ਤਿਆਰ ਹੈ
Posted On:
16 SEP 2021 2:26PM by PIB Chandigarh
ਨੀਤੀ ਆਯੋਗ ਦਾ ਅਟਲ ਇਨੋਵੇਸ਼ਨ ਮਿਸ਼ਨ (ਏਆਈਐੱਮ) ਡਸਾਲਟ ਸਿਸਟਮਜ਼ ਦੇ ਨਾਲ ਸਾਂਝੇਦਾਰੀ ਵਿੱਚ ਦੇਸ਼ ਭਰ ਵਿੱਚ ਇਨੋਵੇਸ਼ਨ ਅਤੇ ਉੱਦਮਤਾ ਈਕੋ ਸਿਸਟਮ ਨੂੰ ਵਿਕਸਿਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ ।
ਇਸ ਸੰਬੰਧ ਵਿੱਚ ਭਾਰਤ ਵਿੱਚ ਏਆਈਐੱਮ ਪ੍ਰੋਗਰਾਮਾਂ ਅਤੇ ਏਆਈਐੱਮ ਲਾਭਾਰਥੀਆਂ ਦੀਆਂ ਕਈ ਵਰਤਮਾਨ ਅਤੇ ਭਵਿੱਖ ਦੀਆਂ ਪਹਿਲਾਂ ਦਾ ਸਮਰਥਨ ਕਰਨ ਲਈ ਇੱਕ ਆਭਾਸੀ ਪ੍ਰੋਗਰਾਮ ਵਿੱਚ ਏਆਈਐੱਮ ਅਤੇ ਡਸਾਲਟ ਸਿਸਟਮਜ਼ ਦੇ ਵਿੱਚ ਅੱਜ ਇਸ ਇਰਾਦੇ ਦੇ ਬਿਆਨ (ਐੱਸਓਆਈ) ‘ਤੇ ਹਸਤਾਖਰ ਕੀਤੇ ਗਏ ।
- ਐੱਸਓਆਈ ਦੇ ਤਹਿਤ ਡਸਾਲਟ ਸਿਸਟਮਜ਼ ਅਟਲ ਟਿੰਕਰਿੰਗ ਲੈਬਸ (ਏਟੀਐੱਲ), ਏਆਈਐੱਮ ਇਨਕਿਊਬੇਟਰਸ (ਏਆਈਸੀ ਅਤੇ ਈਆਈਸੀ), ਅਟਲ ਕਮਿਊਨਿਟੀ ਇਨੋਵੇਸ਼ਨ ਕੇਂਦਰਾਂ (ਕਮਿਊਨਿਟੀ ਇਨੋਵੇਸ਼ਨ ਸੈਂਟਰਸ-ਏਸੀਆਈਸੀ), ਅਟਲ ਨਿਊ ਇੰਡੀਆ ਚੈਲੇਂਜ (ਏਐੱਨਆਈਸੀ) ਦੇ ਤਹਿਤ ਲਘੂ ਉੱਦਮਾਂ ਲਈ ਇਨੋਵੇਸ਼ਨ (ਏਆਰਆਈਐੱਸਈ) ਦੇ ਤਹਿਤ ਅਨੁਦਾਨ ਪ੍ਰਾਪਤ ਕਰਤਾਵਾਂ ਸਹਿਤ ਏਆਈਐੱਮ ਲਾਭਾਰਥੀਆਂ ਨੂੰ ਸਮਰਥਨ ਅਤੇ ਹੁਲਾਰਾ ਦੇਵੇਗਾ ।
ਮਹੱਤਵਅਕਾਂਖੀ ਉੱਦਮੀਆਂ ਦੇ ਵਿੱਚ ਇਨੋਵੇਸ਼ਨ ਅਤੇ ਉੱਦਮਤਾ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਇਹ ਪ੍ਰੋਗਰਾਮ ਸਮੁਦਾਏ ਵਿੱਚ ਅਸ਼ਾਂਤ (ਡਿਸਰਪਟਿਵ) ਇਨੋਵੇਸ਼ਨ ਵਿੱਚ ਤੇਜ਼ੀ ਲਿਆਉਣ ਲਈ ਇੱਕ ਖੁੱਲੇ ਇਨੋਵੇਸ਼ਨ ਸਹਿਯੋਗ ਲਈ ਉਤਪ੍ਰੇਰਕ ਦੇ ਰੂਪ ਵਿੱਚ ਕਾਰਜ ਕਰੇਗਾ ।
ਐੱਸਓਆਈ ਵਿੱਚ ਡਸਾਲਟ ਅਤੇ ਨੀਤੀ ਆਯੋਗ ਦੇ ਅਟਲ ਇਨੋਵੇਸ਼ਨ (ਇਨੋਵੇਸ਼ਨ) ਮਿਸ਼ਨ (ਏਆਈਐੱਮ) ਦੇ ਵਿੱਚ ਜੁੜਾਅ ਦੇ ਛੇ ਪਹਿਲੂ ਹਨ। ਇਨ੍ਹਾਂ ਵਿੱਚ ਚੁਣੇ ਏਆਈਐੱਮ ਸਟਾਰਟ- ਅਪ ਲਈ ਡਸਾਲਟ ਸਿਸਟਮਜ਼ ਦੇ ਤਿੰਨ-ਆਯਾਮੀ ਅਨੁਭਵ ( 3ਡੀ ਐਕਸਪੀਰੀਐਂਸ) ਲੈਬ ਸਟਾਰਟ-ਅਪ ਪ੍ਰਵੇਗ ਪ੍ਰੋਗਰਾਮ (ਐਕਸੇਲੇਰੇਸ਼ਨ ਪ੍ਰੋਗਰਾਮ) ਤੱਕ ਪਹੁੰਚ ; ਚੁਣੇ ਏਆਈਐੱਮ ਸਟਾਰਟ-ਅਪ ਨੂੰ ਉਨ੍ਹਾਂ ਦੇ ਉਤਪਾਦਾਂ ਦੀ ਸਮਰੱਥਾ ਉਸਾਰੀ ਲਈ ਪਰਾਮਰਸ਼ ; ਤਿੰਨ - ਆਯਾਮੀ ਅਨੁਭਵ ( 3ਡੀ ਐਕਸੀਪੀਰੀਐਂਸ) ਲੈਬ ਨਾਲ ਸੰਬੰਧਿਤ ਵਿਸ਼ਵ ਸਮੁਦਾਏ ਦੀ ਚੁਣੇ ਏਆਈਐੱਮ ਸਟਾਰਟ-ਅਪ ਤੱਕ ਪਹੁੰਚ; ਡਸਾਲਟ ਸਿਸਟਮਜ਼ ਸਟਾਰਟ-ਅਪਸ ਦੇ ਵਿਸ਼ਵਵਿਆਪੀ ਗਾਹਕਾਂ, ਭਾਗੀਦਾਰਾਂ ਅਤੇ ਤਕਨੀਕੀ ਸਹਿਯੋਗੀਆਂ ਦੇ ਨਾਲ ਜਦੋਂ ਕਦੇ ਵੀ ਮੌਕੇ ਮਿਲੇ ਉਦੋਂ ਚੁਣੇ ਹੋਏ ਏਆਈਐੱਮ ਸਟਾਰਟ-ਅਪਸ ਦਾ ਉਦਯੋਗ ਜਗਤ ਨਾਲ ਸੰਪਰਕ; ਡਸਾਲਟ ਸਿਸਟਮਜ਼ ਦੇ ਰਾਸ਼ਟਰੀ ਅਤੇ ਵਿਸ਼ਵ ਪ੍ਰੋਗਰਾਮਾਂ ਵਿੱਚ ਚੁਣੇ ਏਆਈਐੱਮ ਸਟਾਰਟ-ਅਪ ਦੀ ਭਾਗੀਦਾਰੀ ਦੇ ਨਾਲ ਹੀ ਸੰਗਠਨ ਅਤੇ ਸੰਯੁਕਤ ਪ੍ਰੋਗਰਾਮਾਂ ਵਿੱਚ ਭਾਗੀਦਾਰੀ, ਹੈਕਾਥੋਨ, ਏਆਈਐੱਮ ਅਤੇ ਨੀਤੀ ਆਯੋਗ ਦੇ ਨਾਲ ਚੁਣੌਤੀਆਂ ਸ਼ਾਮਿਲ ਹੈ I
ਆਪਣੇ ਵਿਚਾਰ ਵਿਅਕਤ ਕਰਦੇ ਹੋਏ ਅਟਲ ਇਨੋਵੇਸ਼ਨ ਮਿਸ਼ਨ (ਏਆਈਐੱਮ) ਦੇ ਡਾਇਰੈਕਟਰ ਡਾ. ਚਿੰਤਨ ਵੈਸ਼ਣਵ ਨੇ ਕਿਹਾ ਕਿ ਡਸਾਲਟ ਦੇ ਨਾਲ ਸਾਂਝੇਦਾਰੀ ਹਰ ਪ੍ਰਕਾਰ ਤੋਂ ਇੱਕ ਲਾਭਦਾਇਕ ਸਾਂਝੇਦਾਰੀ ਹੈ ਅਤੇ ਇਹ ਦੇਸ਼ ਵਿੱਚ ਸਾਰੇ ਲਾਭਾਰਥੀਆਂ ਲਈ ਏਆਈਐੱਮ ਦੇ ਈਕੋ ਸਿਸਟਮ ਦੇ ਵਿਸਤਾਰ ਨੂੰ ਅੱਗੇ ਵਧਾਉਂਦੀ ਹੈ ।
“ਇਹ ਪਹਿਲ ਚੁਣੇ ਭਾਰਤੀ ਸਟਾਰਟ ਅਪਸ ਲਈ ਨਵੇਂ ਨਿਯਮ ਖੋਲ੍ਹੇਗੀ ਕਿਉਂਕਿ ਇਸ ਨਾਲ ਉਨ੍ਹਾਂ ਨੂੰ ਡਸਾਲਟ ਸਿਸਟਮਜ਼ ਦੇ ਵਿਸ਼ਵ ਸਟਾਰਟ-ਅਪ ਈਕੋ ਸਿਸਟਮ (ਗਲੋਬਲ ਸਟਾਰਟ ਅਪ ਇਕੋਸਿਸਟਮ)-ਉਨ੍ਹਾਂ ਦੇ ਐਕਸੇਲੇਰੇਟਰ ਪ੍ਰੋਗਰਾਮ ਅਤੇ ਸਾਥੀਆਂ , ਉਦਯੋਗ ਮਾਹਰਾਂ, ਇੰਜੀਨੀਅਰਾਂ, ਡਿਜਾਇਨਰਾਂ ਦੇ ਨਾਲ ਜੁੜਣ ਅਤੇ ਤਿੰਨ-ਆਯਾਮੀ ਅਨੁਭਵ ( 3ਡੀ ਐਕਸੀਪੀਰੀਐਂਸ) ਲੈਬ ਦਾ ਹਿੱਸਾ ਬਣਨ ਦਾ ਮੌਕਾ ਮਿਲੇਗਾ । ਉਨ੍ਹਾਂ ਨੇ ਕਿਹਾ ਕਿ ਮੇਰਾ ਇਹੀ ਕਹਿਣਾ ਹੋਵੇਗਾ ਕਿ ਮੈਂ ਇਸ ਦੀ ਸਟਾਰਟਅਪਸ ਵਿੱਚ ਤੇਜ਼ੀ ਲਿਆਉਣ ਦੀ ਸਮਰੱਥਾ ਅਤੇ ਦੁਨੀਆ ਭਰ ਵਿੱਚ ਸਮੁਦਾਇ ਦੇ ਨਾਲ ਜੁੜਣ ਨਾਲ ਬਹੁਤ ਉਤਸ਼ਾਹਿਤ ਹਾਂ”।
ਡਸਾਲਟ ਸਿਸਟਮਜ਼, ਭਾਰਤ (ਇੰਡੀਆ) ਦੇ ਮੈਨੇਜਿੰਗ ਡਾਇਰੈਕਟਰ ਦੀਪਕ ਐੱਨਜੀ ਨੇ ਆਪਣੇ ਵਿਚਾਰ ਸਾਂਝਾ ਕਰਦੇ ਹੋਏ ਕਿਹਾ ਕਿ ਅਟਲ ਇਨੋਵੇਸ਼ਨ ਮਿਸ਼ਨ (ਆਈਐੱਮ) ਦੇ ਨਾਲ ਸਾਡਾ ਜੁੜਾਅ ਇੱਕ ਅਜਿਹੇ ਦੀਰਘਕਾਲੀਕ ਸੰਬੰਧ ਦੀ ਸ਼ੁਰੂਆਤ ਹੈ ਜੋ ਦੇਸ਼ ਵਿੱਚ ਨਿਰਮਾਤਾਵਾਂ, ਇਨੋਵੇਸ਼ਕਾਂ ਦੇ ਇੱਕ ਈਕੋ ਸਿਸਟਮ ਨੂੰ ਪੋਸ਼ਿਤ ਕਰਨ ਲਈ ਡਸਾਲਟ ਦੀ ਪ੍ਰਤੀਬੱਧਤਾ ਨੂੰ ਹੋਰ ਪੱਕਾ ਕਰਦਾ ਹੈ।
ਉਨ੍ਹਾਂ ਨੇ ਕਿਹਾ ਕਿ ਏਆਈਐੱਮ ਦੇ ਨਾਲ ਸਾਡਾ ਜੁੜਾਅ ਸਾਡੇ ਸਾਧਾਰਨ ਉਦੇਸ਼ਾਂ ਨੂੰ ਹੋਰ ਮਜ਼ਬੂਤ ਕਰੇਗਾ ਕਿ ਕਿਵੇਂ ਸਟਾਰਟਅਪ ਤਕਨੀਕੀ ਅਤੇ ਉਦਯੋਗ ਦੀਆਂ ਸਰਵਉੱਤਮ ਪ੍ਰਥਾਵਾਂ ਅਤੇ ਸਰਕਾਰ ਦੁਆਰਾ ਸੰਚਾਲਿਤ ਨੀਤੀਆਂ ਦਾ ਲਾਭ ਉਠਾ ਸਕਦੇ ਹਨ“I ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸਾਡੀ ਤਿੰਨ- ਆਯਾਮੀ ਅਨੁਭਵ ( 3ਡੀ ਐਕਸੀਪੀਰੀਐਂਸ ) ਲੈਬ ਨਵੇਂ ਖੇਤਰਾਂ ਜਿਵੇਂ ਇਲੈਕਟ੍ਰਿਕ ਵਾਹਨ, ਬੈਟਰੀ ਅਤੇ ਚਾਰਜਿੰਗ ਢਾਂਚੇ (ਇਨਫ੍ਰਾਸਟ੍ਰਕਚਰ), ਮੈਡੀਕਲ ਉਪਕਰਨ , ਊਰਜਾ ਅਤੇ ਸਮੱਗਰੀ ਖੇਤਰ ਵਿੱਚ ਉਭੱਰਦੇ ਸਟਾਰਟਅਪ ਅਤੇ ਇੱਥੋਂ ਤੱਕ ਕਿ ਭਵਿੱਖ ਦੇ ਉਦਯੋਗ ਲਈ ਸਥਾਈ ਸਮਾਧਾਨ ਪ੍ਰਦਾਨ ਕਰਨ ਵਾਲੇ ਕਫਾਇਤੀ ਇਨੋਵੇਟਰਾਂ ਲਈ ਤਕਨੀਕੀ ਅਤੇ ਸਮੁਦਾਇ ਤੱਕ ਪਹੁੰਚ ਪ੍ਰਦਾਨ ਕਰੇਗੀ।
*****
ਡੀਐੱਸ/ਏਕੇਜੇ
(Release ID: 1755763)
Visitor Counter : 223