ਪੇਂਡੂ ਵਿਕਾਸ ਮੰਤਰਾਲਾ
ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਹਿੱਸੇ ਦੇ ਰੂਪ ਵਿੱਚ ਇੱਕ ਹਫਤੇ ਵਿੱਚ 2614 ਸੈਲਫ ਹੈਲਪ ਗਰੁੱਪ (ਐੱਸਐੱਚਜੀ) ਦੇ ਉੱਦਮੀਆਂ ਨੂੰ ਕਮਿਊਨਿਟੀ ਏਂਟਰਪ੍ਰਾਈਸ ਫੰਡ (ਸੀਈਐੱਫ) ਤੋਂ 8.60 ਕਰੋੜ ਰੁਪਏ ਦਾ ਲੋਨ ਪ੍ਰਦਾਨ ਕੀਤਾ ਗਿਆ
ਸੈਲਫ ਹੈਲਪ ਗਰੁੱਪ (ਐੱਸਐੱਚਜੀ) ਦੇ ਉੱਦਮੀਆਂ ਨੂੰ ਉੱਦਮਤਾ ‘ਤੇ ਸ਼ੁਰੂਆਤੀ ਟ੍ਰੇਨਿੰਗ ਦਿੱਤੀ ਗਈ
Posted On:
15 SEP 2021 1:46PM by PIB Chandigarh
ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਹਿੱਸੇ ਦੇ ਰੂਪ ਵਿੱਚ, ਗ੍ਰਾਮੀਣ ਵਿਕਾਸ ਮੰਤਰਾਲੇ ਨੇ ਇੱਕ ਹਫਤੇ ਵਿੱਚ 2614 ਸੈਲਫ ਹੈਲਥ ਗਰੁੱਪ (ਐੱਸਐੱਚਜੀ) ਦੇ ਉੱਦਮੀਆਂ ਨੂੰ ਕਮਿਊਨਿਟੀ ਏਂਟਰਪ੍ਰਾਈਸ ਫੰਡ (ਸੀਈਐੱਫ) ਤੋਂ 8.60 ਕਰੋੜ ਰੁਪਏ ਦੇ ਲੋਨ ਪ੍ਰਦਾਨ ਕੀਤਾ। ਸਟਾਰਟ-ਅੱਪ ਗ੍ਰਾਮ ਉੱਦਮਤਾ ਪ੍ਰੋਗਰਾਮ ਦੇ ਤਹਿਤ 19 ਰਾਜਾਂ ਵਿੱਚ ਪਿੰਡਾਂ ਵਿੱਚ ਆਪਣੇ ਸੂਖਮ ਉੱਦਮ ਸ਼ੁਰੂ ਕਰਨ ਦੇ ਲਈ ਲੋਨ ਦਿੱਤੇ ਗਏ ਸਨ।
ਅੰਮ੍ਰਿਤ ਮਹੋਤਸਵ ਦੌਰਾਨ, 6 ਤੋਂ 12 ਸਤੰਬਰ, 2021 ਦੇ ਹਫਤੇ ਵਿੱਚ ਸਟਾਰਟ-ਅੱਪ ਗ੍ਰਾਮ ਉੱਦਮਤਾ ਪ੍ਰੋਗਰਾਮ (ਐੱਸਵੀਈਪੀ) ਦੇ ਤਹਿਤ ਵਿਭਿੰਨ ਗਤੀਵਿਧੀਆਂ ਆਯੋਜਿਤ ਕੀਤੀਆਂ ਗਈਆਂ। ਇਨ੍ਹਾਂ ਪ੍ਰੋਗਰਾਮਾਂ ਵਿੱਚ ਐੱਸਵੀਈਪੀ ਯੋਜਨਾ ਬਾਰੇ ਜਾਗਰੂਕਤਾ ਪੈਦਾ ਕਰਨ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਅਤੇ ਇਹ ਦੱਸਿਆ ਗਿਆ ਕਿ ਕਿਸ ਪ੍ਰਕਾਰ ਗ੍ਰਾਮੀਣ ਖੇਤਰਾਂ ਵਿੱਚ ਸੂਖਮ ਕਾਰੋਬਾਰ ਸ਼ੁਰੂ ਕਰਨ ਵਿੱਚ ਐੱਸਐੱਚਜੀ ਮੈਂਬਰਾਂ ਦੀ ਮਦਦ ਕੀਤੀ ਜਾਂਦੀ ਹੈ। ਇਨ੍ਹਾਂ ਪ੍ਰੋਗਰਾਮਾਂ ਵਿੱਚ ਜਨਪ੍ਰਤਿਨਿਧੀ, ਸਰਕਾਰੀ ਅਧਿਕਾਰੀਆਂ ਅਤੇ ਸਮੁਦਾਏ ਅਧਾਰਿਤ ਸੰਗਠਨਾਂ ਨੇ ਹਿੱਸਾ ਲਿਆ।
ਇਹ ਕਮਿਊਨਿਟੀ ਏਂਟਰਪ੍ਰਾਈਸ ਫੰਡ (ਸੀਈਐੱਫ) ਲੋਨ ਪ੍ਰਦਾਨ ਕਰਨ ਤੋਂ ਪਹਿਲਾਂ, ਐੱਸਐੱਚਜੀ ਉੱਦਮੀਆਂ ਨੂੰ ਉੱਦਮਤਾ ‘ਤੇ ਸ਼ੁਰੂਆਤੀ ਟ੍ਰੇਨਿੰਗ ਦਿੱਤੀ ਗਈ ਸੀ ਅਤੇ ਉਨ੍ਹਾਂ ਦੇ ਪ੍ਰਸਤਾਵਿਤ ਕਾਰੋਬਾਰ ਦੀ ਵਿਸਤ੍ਰਿਤ ਯੋਜਨਾ ਤਿਆਰ ਕੀਤੀ ਗਈ ਸੀ।
ਇਸ ਪਹਿਲ ਵਿੱਚ ਹਿੱਸਾ ਲੈਣ ਵਾਲੇ ਰਾਜ ਹਨ - ਆਂਧਰ ਪ੍ਰਦੇਸ਼, ਅਸਾਮ, ਬਿਹਾਰ, ਛੱਤੀਸਗੜ੍ਹ, ਹਰਿਆਣਾ, ਝਾਰਖੰਡ, ਕੇਰਲ, ਮੱਧ ਪ੍ਰਦੇਸ਼, ਮਣੀਪੁਰ, ਮੇਘਾਲਯ, ਮਿਜ਼ੋਰਮ, ਓਡੀਸ਼ਾ, ਪੰਜਾਬ, ਰਾਜਸਥਾਨ, ਤੇਲੰਗਾਨਾ, ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਪੱਛਮ ਬੰਗਾਲ।
ਇਨ੍ਹਾਂ ਯੋਜਨਾਵਾਂ ਦੌਰਾਨ, ਐੱਸਐੱਚਜੀ ਉੱਦਮੀਆਂ ਨੇ ਆਪਣੇ ਪਿੰਡਾਂ ਵਿੱਚ ਆਪਣਾ ਉੱਦਮ ਸ਼ੁਰੂ ਕਰਨ, ਉੱਦਮੀ ਬਣਾਉਣ ਅਤੇ ਸਟਾਰਟ-ਅੱਪ ਗ੍ਰਾਮ ਉੱਦਮਤਾ ਪ੍ਰੋਗਰਾਮ (ਐੱਸਵੀਈਪੀ) ਦੇ ਤਹਿਤ ਪ੍ਰਾਪਤ ਵੱਖ-ਵੱਖ ਸਮਰਥਨਾਂ ਦੇ ਆਪਣੇ ਅਨੁਭਵਾਂ ਅਤੇ ਯਾਤਰਾ ਨੂੰ ਸਾਂਝਾ ਕੀਤਾ। ਉਨ੍ਹਾਂ ਨੇ ਵਪਾਰ ਕਰਨ ਦੇ ਉਪਾਵਾਂ ਨੂੰ ਸਮਝਨ ਅਤੇ ਇਸ ਨੂੰ ਸਫਲ ਬਣਾਉਣ ਤੇ ਬਜ਼ਾਰ ਦੇ ਨਾਲ ਮਜ਼ਬੂਤ ਸੰਬੰਧ ਬਣਾਉਣ ਦੇ ਲਈ ਨਿਯਮਿਤ ਰੂਪ ਨਾਲ ਸਮਰਥਨ ‘ਤੇ ਵੀ ਜ਼ੋਰ ਦਿੱਤਾ।
ਸਟਾਰਟ-ਅੱਪ ਗ੍ਰਾਮ ਉੱਦਮਤਾ ਪ੍ਰੋਗਰਾਮ (ਐੱਸਵੀਈਪੀ) ਗ੍ਰਾਮੀਣ ਵਿੱਚ ਉੱਦਮਾਂ ਨੂੰ ਹੁਲਾਰਾ ਦੇਣ ਦੇ ਲਈ ਐੱਨਆਰਐੱਲਐੱਮ ਦੇ ਤਹਿਤ ਇੱਕ ਉਪ-ਯੋਜਨਾ ਹੈ। ਐੱਸਵੀਈਪੀ ਦਾ ਉਦੇਸ਼ ਇੱਕ ਬਲਾਕ ਵਿੱਚ ਉੱਦਮ ਵਿਕਾਸ ਦੇ ਲਈ ਇੱਕ ਈਕੋਸਿਸਟਮ ਸਥਾਪਿਤ ਕਰਨਾ ਹੈ। ਇਸ ਵਿੱਚ ਕਮਿਊਨਿਟੀ ਰਿਸੋਰਸ ਪਰਸਨ-ਏਂਟਰਪ੍ਰਾਈਸ ਪ੍ਰਮੋਸ਼ਨ (ਸੀਆਰਪੀ-ਈਪੀ) ਦਾ ਇੱਕ ਕੈਡਰ ਸ਼ਾਮਲ ਹੈ, ਜੋ ਉੱਦਮੀਆਂ ਨੂੰ ਵਪਾਰਕ ਸਹਾਇਤਾ ਸੇਵਾਵਾਂ ਪ੍ਰਦਾਨ ਕਰੇਗਾ। ਇਸ ਯੋਜਨਾ ਵਿੱਚ ਵਪਾਰਕ ਵਿਚਾਰਾਂ ਦੀ ਪਹਿਚਾਣ ਕਰਨਾ, ਵਪਾਰਕ ਯੋਜਨਾ ਤਿਆਰ ਕਰਨਾ, ਲੋਨ ਪ੍ਰਾਪਤ ਕਰਨਾ ਅਤੇ ਹੋਰ ਸਹਾਇਤਾ ਜਿਵੇਂ ਵੇਰਵਾ, ਖਾਤਿਆਂ ਨੂੰ ਬਣਾਏ ਰੱਖਣਾ ਅਤੇ ਵਪਾਰਕ ਫੈਸਲੇ ਲੈਣਾ ਸ਼ਾਮਲ ਹੈ। ਇਸ ਦੇ ਇਲਾਵਾ, ਈਕੋ-ਸਿਸਟਮ ਵਿੱਚ ਉੱਦਮੀਆਂ ਦੀ ਟ੍ਰੇਨਿੰਗ ਅਤੇ ਸਮਰੱਥਾ ਨਿਰਮਾਣ, ਉੱਦਮ ਸ਼ੁਰੂ ਕਰਨ ਦੇ ਲਈ ਮੂਲ ਪੂੰਜੀ, ਉਤਪਾਦਾਂ ਅਤੇ ਸੇਵਾਵਾਂ ਦੇ ਲਈ ਵੇਰਵਾ ਸਹਾਇਤਾ ਆਦਿ ਸ਼ਾਮਲ ਹਨ। ਇਸ ਦੇ ਇਲਾਵਾ, ਉੱਦਮ ਨੂੰ ਹੁਲਾਰਾ ਦੇਣ ਦੇ ਲਈ ਈਕੋਸਿਸਟਮ ਦੇ ਹਿੱਸੇ ਦੇ ਰੂਪ ਵਿੱਚ ਬਲਾਕ ਰਿਸੋਰਸ ਸੈਂਟਰ (ਬੀਆਰਸੀ), ਏਕਲ ਬਿੰਦੁ ਸਮਾਧਾਨ ਵੀ ਵਿਕਸਿਤ ਕੀਤਾ ਗਿਆ ਹੈ।
ਉੱਤਰ ਪ੍ਰਦੇਸ਼ ਸਰਕਾਰ ਦੇ ਗ੍ਰਾਮੀਣ ਵਿਕਾਸ ਮੰਤਰੀ ਸ਼੍ਰੀ ਰਾਜੇਂਦਰ ਪ੍ਰਤਾਪ ਸਿੰਘ ਨੇ ਉੱਤਰ ਪ੍ਰਦੇਸ਼ ਵਿੱਚ ਸੇਵਾਪੁਰੀ ਬਲਾਕ, ਵਾਰਾਣਸੀ ਵਿੱਚ ਐੱਸਵੀਈਪੀ ਬੀਆਰਸੀ ਦਫਤਰ ਦਾ ਉਦਘਾਟਨ ਕੀਤਾ
ਉੱਤਰ ਪ੍ਰਦੇਸ਼ ਸਰਕਾਰ ਦੇ ਗ੍ਰਾਮੀਣ ਵਿਕਾਸ ਮੰਤਰੀ ਸ਼੍ਰੀ ਰਾਜੇਂਦਰ ਪ੍ਰਤਾਪ ਸਿੰਘ ਨੇ ਉੱਤਰ ਪ੍ਰਦੇਸ਼ ਵਿੱਚ ਸੇਵਾਪੁਰੀ ਬਲਾਕ, ਵਾਰਾਣਸੀ, ਉੱਤਰ ਪ੍ਰਦੇਸ਼ ਵਿੱਚ ਉੱਦਮ ਨੂੰ ਸੀਈਐੱਫ ਲੋਨ ਚੈੱਕ ਪ੍ਰਦਾਨ ਕੀਤਾ
ਰਾਜਸਥਾਨ ਦੇ ਬਾਰਾਂ ਜ਼ਿਲ੍ਹੇ ਦੇ ਅੰਤਾ ਬਲਾਕ ਵਿੱਚ ਏਂਟਰਪ੍ਰਾਈਸ ਨੂੰ ਮਿਲਿਆ ਸੀਈਐੱਫ ਲੋਨ ਚੈੱਕ
ਏਂਟਰਪ੍ਰਾਈਸ ਨੂੰ ਕੋਲਾਸਿਬ ਐੱਸਵੀਈਪੀ ਬਲਾਕ, ਮਿਜ਼ੋਰਮ ਵਿੱਚ ਸੀਈਐੱਫ ਲੋਨ ਚੈੱਕ ਮਿਲਿਆ
******
ਏਪੀਐੱਸ/ਜੇਕੇ
(Release ID: 1755747)
Visitor Counter : 250