ਪ੍ਰਧਾਨ ਮੰਤਰੀ ਦਫਤਰ

ਨਵੀਂ ਦਿੱਲੀ ਵਿੱਚ ਰੱਖਿਆ ਦਫ਼ਤਰ ਕੰਪਲੈਕਸਾਂ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

Posted On: 16 SEP 2021 4:06PM by PIB Chandigarh

ਪ੍ਰੋਗਰਾਮ ਵਿੱਚ ਉਪਸਥਿਤ ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸੀਨੀਅਰ ਸਹਿਯੋਗੀ ਸ਼੍ਰੀਮਾਨ ਰਾਜਨਾਥ ਸਿੰਘ ਜੀ, ਹਰਦੀਪ ਸਿੰਘ ਪੁਰੀ ਜੀ, ਅਜੈ ਭੱਟ ਜੀ, ਕੌਸ਼ਲ ਕਿਸ਼ੋਰ ਜੀ, ਚੀਫ ਆਵ੍ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਜੀ, ਤਿੰਨਾਂ ਸੈਨਾਵਾਂ ਦੇ ਪ੍ਰਮੁੱਖ, ਸੀਨੀਅਰ ਅਧਿਕਾਰੀਗਣ, ਹੋਰ ਮਹਾਨੁਭਾਵ, ਦੇਵੀਓ ਅਤੇ ਸੱਜਣੋਂ

ਆਜ਼ਾਦੀ ਦੇ 75ਵੇਂ ਸਾਲ ਵਿੱਚ ਅੱਜ ਅਸੀਂ ਦੇਸ਼ ਦੀ ਰਾਜਧਾਨੀ ਨੂੰ ਨਵੇਂ ਭਾਰਤ ਦੀਆਂ ਜ਼ਰੂਰਤਾਂ ਅਤੇ ਅਕਾਂਖਿਆਵਾਂ ਦੇ ਅਨੁਸਾਰ ਵਿਕਸਿਤ ਕਰਨ ਦੀ ਤਰਫ਼ ਇੱਕ ਮਹੱਤਵਪੂਰਨ ਕਦਮ ਵਧਾ ਰਹੇ ਹਾਂ । ਇਹ ਨਵਾਂ ਡਿਫੈਂਸ ਆਫਿਸ ਕੰਪਲੈਕਸ ਸਾਡੀਆਂ ਸੈਨਾਵਾਂ ਦੇ ਕੰਮਕਾਜ ਨੂੰ ਅਧਿਕ ਸੁਵਿਧਾਜਨਕ, ਅਧਿਕ ਪ੍ਰਭਾਵੀ ਬਣਾਉਣ ਦੇ ਪ੍ਰਯਤਨਾਂ ਨੂੰ ਹੋਰ ਸਸ਼ਕਤ ਕਰਨ ਵਾਲਾ ਹੈ। ਇਨ੍ਹਾਂ ਨਵੀਆਂ ਸਹੂਲਤਾਂ ਲਈ ਡਿਫੈਂਸ ਨਾਲ ਜੁੜੇ ਸਾਰੇ ਸਾਥੀਆਂ ਨੂੰ ਮੈਂ ਬਹੁਤ-ਬਹੁਤ ਵਧਾਈ ਦਿੰਦਾ ਹਾਂ ।

ਸਾਥੀਓ,

ਤੁਸੀਂ ਸਾਰੇ ਪਰਿਚਿਤ ਹੋ ਕਿ ਹੁਣੇ ਤੱਕ ਡਿਫੈਂਸ ਨਾਲ ਜੁੜਿਆ ਸਾਡਾ ਕੰਮਕਾਜ ਦੂਜੇ ਵਿਸ਼ਵ ਯੁੱਧ ਦੇ ਦੌਰਾਨ ਬਣਾਏ ਗਏ ਹਟਮੈਂਟਸ ਨਾਲ ਹੀ ਚੱਲ ਰਿਹਾ ਸੀ । ਅਜਿਹੇ ਹਟਮੈਂਟਸ ਜਿਨ੍ਹਾਂ ਨੂੰ ਉਸ ਸਮੇਂ ਘੋੜਿਆਂ ਦੇ ਅਸਤਬਲ ਅਤੇ ਬੈਰਕਾਂ ਨਾਲ ਸਬੰਧਤ ਜ਼ਰੂਰਤਾਂ ਅਨੁਸਾਰ ਬਣਾਇਆ ਗਿਆ ਸੀ । ਆਜ਼ਾਦੀ ਦੇ ਬਾਅਦ ਦੇ ਦਹਾਕਿਆਂ ਵਿੱਚ ਇਨ੍ਹਾਂ ਨੂੰ ਰੱਖਿਆ ਮੰਤਰਾਲਾ, ਥਲਸੈਨਾ, ਨੌਸੈਨਾ ਅਤੇ ਵਾਯੂਸੈਨਾ ਦੇ ਦਫ਼ਤਰਾਂ ਦੇ ਰੂਪ ਵਿੱਚ ਵਿਕਸਿਤ ਕਰਨ ਲਈ ਸਮੇਂ-ਸਮੇਂ ’ਤੇ ਹਲਕੀ-ਫੁਲਕੀ ਮੁਰੰਮਤ ਹੋ ਜਾਂਦੀ ਸੀ, ਕੋਈ ਉੱਪਰ ਦੇ ਅਧਿਕਾਰੀ ਆਉਣ ਵਾਲੇ ਹਨ ਤਾਂ ਥੋੜ੍ਹਾ ਹੋਰ ਪੇਂਟਿੰਗ ਹੋ ਜਾਂਦਾ ਸੀ ਅਤੇ ਇੰਜ ਹੀ ਚੱਲਦਾ ਰਿਹਾ ।

ਇਸ ਦੀਆਂ ਬਾਰੀਕੀਆਂ ਨੂੰ ਜਦੋਂ ਮੈਂ ਦੇਖਿਆ ਤਾਂ ਮੇਰੇ ਮਨ ਵਿੱਚ ਪਹਿਲਾ ਵਿਚਾਰ ਇਹ ਆਇਆ ਕਿ ਅਜਿਹੀ ਬੁਰੀ ਅਵਸਥਾ ਵਿੱਚ ਸਾਡੇ ਇਤਨੇ ਪ੍ਰਮੁੱਖ ਸੈਨਾ ਦੇ ਲੋਕ ਦੇਸ਼ ਦੀ ਰੱਖਿਆ ਲਈ ਕੰਮ ਕਰਦੇ ਹਨਇਸ ਦੀ ਇਸ ਹਾਲਤ ਦੇ ਸੰਬੰਧ ਵਿੱਚ ਸਾਡੀ ਦਿੱਲੀ ਦੀ ਮੀਡੀਆ ਨੇ ਕਦੇ ਲਿਖਿਆ ਕਿਉਂ ਨਹੀਂਇਹ ਮੇਰੇ ਮਨ ਵਿੱਚ ਹੁੰਦਾ ਸੀ, ਵਰਨਾ ਇਹ ਅਜਿਹੀ ਜਗ੍ਹਾ ਸੀ ਕਿ ਜ਼ਰੂਰ ਕੋਈ ਨਾ ਕੋਈ ਆਲੋਚਨਾ ਕਰਦਾ ਕਿ ਭਾਰਤ ਸਰਕਾਰ ਕੀ ਕਰ ਰਹੀ ਹੈ। ਲੇਕਿਨ ਪਤਾ ਨਹੀਂ ਕਿਸੇ ਨੇ ਇਸ ’ਤੇ ਧਿਆਨ ਨਹੀਂ ਦਿੱਤਾ । ਇਨ੍ਹਾਂ ਹਟਮੈਂਟਸ ਵਿੱਚ ਆਉਣ ਵਾਲੀਆਂ ਪਰੇਸ਼ਾਨੀਆਂ ਨੂੰ ਵੀ ਤੁਸੀਂ ਲੋਕ ਭਲੀ-ਭਾਂਤੀ ਜਾਣਦੇ ਹੋ

ਅੱਜ ਜਦੋਂ 21ਵੀਂ ਸਦੀ ਦੇ ਭਾਰਤ ਦੀ ਸੈਨਿਕ ਤਾਕਤ ਨੂੰ ਅਸੀਂ ਹਰ ਲਿਹਾਜ਼ ਨਾਲ ਆਧੁਨਿਕ ਬਣਾਉਣ ਵਿੱਚ ਜੁਟੇ ਹਾਂ, ਇੱਕ ਤੋਂ ਇੱਕ ਆਧੁਨਿਕ ਹਥਿਆਰਾਂ ਨਾਲ ਲੈਸ ਕਰਨ ਵਿੱਚ ਜੁਟੇ ਹਾਂ, ਬੋਰਡਰ ਇੰਫ੍ਰਾਸਟ੍ਰਕਚਰ ਨੂੰ ਆਧੁਨਿਕ ਬਣਾਇਆ ਜਾ ਰਿਹਾ ਹੈ, ਚੀਫ ਆਵ੍ ਡਿਫੈਂਸ ਸਟਾਫ਼ ਦੇ ਮਾਧਿਅਮ ਰਾਹੀਂ ਸੈਨਾਵਾਂ ਦਾ ਕੋ-ਆਰਡੀਨੇਸ਼ਨ ਬਿਹਤਰ ਹੋ ਰਿਹਾ ਹੈ, ਫੌਜ ਦੀਆਂ ਜ਼ਰੂਰਤ ਦੀ ਪ੍ਰੋਕਯੋਰਮੈਂਟ ਜੋ ਸਾਲਾਂ - ਸਾਲ ਚੱਲਦੀ ਸੀ ਉਹ ਤੇਜ਼ ਹੋਈ ਹੈ, ਤੱਦ ਦੇਸ਼ ਦੀ ਰੱਖਿਆ-ਸੁਰੱਖਿਆ ਨਾਲ ਜੁੜਿਆ ਕੰਮਕਾਜ ਦਹਾਕਿਆਂ ਪੁਰਾਣੇ ਹਟਮੈਂਟਸ ਨਾਲ ਹੋਵੇ, ਇਹ ਕਿਵੇਂ ਸੰਭਵ ਹੋ ਸਕਦਾ ਹੈ ਅਤੇ ਇਸ ਲਈ ਇਨ੍ਹਾਂ ਸਥਿਤੀਆਂ ਨੂੰ ਬਦਲਣਾ ਵੀ ਬਹੁਤ ਜ਼ਰੂਰੀ ਸੀ ਅਤੇ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਜੋ ਲੋਕ ਸੈਂਟਰਲ ਵਿਸਟਾ ਦੇ ਪ੍ਰੋਜੈਕਟ ਦੇ ਪਿੱਛੇ ਡੰਡਾ ਲੈ ਕੇ ਪਏ ਸਨ ਉਹ ਬੜੀ ਚਤੁਰਾਈ ਨਾਲ ਬੜੀ ਚਲਾਕੀ ਨਾਲ ਸੈਂਟਰਲ ਵਿਸਟਾ ਪ੍ਰੋਜੈਕਟ ਦਾ ਇਹ ਵੀ ਇੱਕ ਹਿੱਸਾ ਹੈ।

ਸੱਤ ਹਜ਼ਾਰ ਤੋਂ ਅਧਿਕ ਸੈਨਾ ਦੇ ਅਫਸਰ ਜਿੱਥੇ ਕੰਮ ਕਰਦੇ ਹਨ ਉਹ ਵਿਵਸਥਾ ਵਿਕਸਿਤ ਹੋ ਰਹੀ ਹੈ, ਇਸ ’ਤੇ ਬਿਲਕੁੱਲ ਚੁਪ ਰਹਿੰਦੇ ਸਨ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਜੋ ਭਰਮ/ਭੁਲੇਖਾ ਫੈਲਾਉਣ ਦਾ ਇਰਾਦਾ, ਝੂਠ ਫੈਲਾਉਣ ਦਾ ਇਰਾਦਾ ਹੈ, ਜਿਵੇਂ ਹੀ ਇਹ ਗੱਲ ਸਾਹਮਣੇ ਆਵੇਗੀ ਤਾਂ ਫਿਰ ਉਨ੍ਹਾਂ ਦੀ ਸਾਰੀ ਗਪਬਾਜੀ ਚੱਲ ਨਹੀਂ ਪਾਏਗੀ ਲੇਕਿਨ ਅੱਜ ਦੇਸ਼ ਦੇਖ ਰਿਹਾ ਹੈ ਕਿ ਸੈਂਟਰਲ ਵਿਸਟਾ ਦੇ ਪਿੱਛੇ ਅਸੀਂ ਕੀ ਰਹੇ ਹਾਂ । ਹੁਣ ਕੇਜੀ ਮਾਰਗ ਅਤੇ ਅਫਰੀਕਾ ਐਵੇਨਿਊ ਵਿੱਚ ਬਣੇ ਇਹ ਆਧੁਨਿਕ ਆਫਿਸ, ਰਾਸ਼ਟਰ ਦੀ ਸੁਰੱਖਿਆ ਨਾਲ ਜੁੜੇ ਹਰ ਕੰਮ ਨੂੰ ਪ੍ਰਭਾਵੀ ਰੂਪ ਨਾਲ ਚਲਾਉਣ ਵਿੱਚ ਬਹੁਤ ਮਦਦ ਕਰਨਗੇ । ਰਾਜਧਾਨੀ ਵਿੱਚ ਆਧੁਨਿਕ ਡਿਫੈਂਸ ਐਨਕਲੇਵ ਦੇ ਨਿਰਮਾਣ ਦੇ ਵੱਲ ਇਹ ਵੱਡਾ ਅਤੇ ਮਹੱਤਵਪੂਰਨ ਸਟੈਪ ਹੈ। ਦੋਵੇਂ ਪਰਿਸਰਾਂ ਵਿੱਚ ਸਾਡੇ ਜਵਾਨਾਂ ਅਤੇ ਕਰਮਚਾਰੀਆਂ ਲਈ ਹਰ ਜ਼ਰੂਰੀ ਸਹੂਲਤ ਦਿੱਤੀ ਗਈ ਹੈ। ਅਤੇ ਮੈਂ ਅੱਜ ਦੇਸ਼ਵਾਸੀਆਂ ਦੇ ਸਾਹਮਣੇ ਮੇਰੇ ਮਨ ਵਿੱਚ ਜੋ ਮੰਥਨ ਚੱਲ ਰਿਹਾ ਸੀ ਉਸ ਦਾ ਵੀ ਜ਼ਿਕਰ ਕਰਨਾ ਚਾਹੁੰਦਾ ਹਾਂ ।

2014 ਵਿੱਚ ਤੁਸੀਂ ਮੈਨੂੰ ਸੇਵਾ ਕਰਨ ਦਾ ਸੁਭਾਗ ਦਿੱਤਾ ਅਤੇ ਤੱਦ ਵੀ ਮੈਨੂੰ ਲੱਗਦਾ ਸੀ ਕਿ ਇਹ ਸਰਕਾਰੀ ਦਫ਼ਤਰਾਂ ਦੇ ਹਾਲ ਠੀਕ ਨਹੀਂ ਹਨਸੰਸਦ ਭਵਨ ਦੇ ਹਾਲ ਠੀਕ ਨਹੀਂ ਹਨ ਅਤੇ 2014 ਵਿੱਚ ਹੀ ਆ ਕੇ ਮੈਂ ਪਹਿਲਾ ਇਹ ਕੰਮ ਕਰ ਸਕਦਾ ਸੀ ਲੇਕਿਨ ਮੈਂ ਉਹ ਰਸਤਾ ਨਹੀਂ ਚੁਣਿਆ । ਮੈਂ ਸਭ ਤੋਂ ਪਹਿਲਾਂ ਭਾਰਤ ਦੀ ਆਨ-ਬਾਣ-ਸ਼ਾਨ, ਭਾਰਤ ਲਈ ਜਿਊਣ ਵਾਲੇ ਭਾਰਤ ਲਈ ਜੂਝਣ ਵਾਲੇ ਸਾਡੇ ਦੇਸ਼ ਦੇ ਵੀਰ ਜਵਾਨ, ਜੋ ਮਾਤ੍ਰਭੂਮੀ ਲਈ ਸ਼ਹੀਦ ਹੋ ਗਏ, ਉਨ੍ਹਾਂ ਦਾ ਸਮਾਰਕ ਬਣਾਉਣਾ ਸਭ ਤੋਂ ਪਹਿਲਾਂ ਤੈਅ ਕੀਤਾ ਅਤੇ ਅੱਜ ਜੋ ਕੰਮ ਆਜ਼ਾਦੀ ਦੇ ਤੁਰੰਤ ਬਾਅਦ ਹੋਣਾ ਚਾਹੀਦਾ ਹੈ ਸੀ ਉਹ ਕੰਮ 2014 ਦੇ ਬਾਅਦ ਅਰੰਭ ਹੋਇਆ ਅਤੇ ਉਸ ਕੰਮ ਨੂੰ ਪੂਰਾ ਕਰਨ ਦੇ ਬਾਅਦ ਅਸੀਂ ਆਪਣੇ ਦਫ਼ਤਰਾਂ ਨੂੰ ਠੀਕ ਕਰਨ ਲਈ ਸੈਂਟਰਲ ਵਿਸਟਾ ਦਾ ਕੰਮ ਚੁੱਕਿਆ । ਸਭ ਤੋਂ ਪਹਿਲਾਂ ਅਸੀਂ ਯਾਦ ਕੀਤਾ ਮੇਰੇ ਦੇਸ਼ ਦੇ ਵੀਰ ਸ਼ਹੀਦਾਂ ਨੂੰ, ਵੀਰ ਜਵਾਨਾਂ ਨੂੰ ।

ਸਾਥੀਓ,

ਇਹ ਜੋ ਨਿਰਮਾਣ ਕਾਰਜ ਹੋਇਆ ਹੈ ਕੰਮਕਾਜ ਦੇ ਨਾਲ-ਨਾਲ ਇੱਥੇ ਆਵਾਸੀ ਪਰਿਸਰ ਵੀ ਬਣਾਏ ਗਏ ਹਨ । ਜੋ ਜਵਾਨ 24x7 ਮਹੱਤਵਪੂਰਨ ਸੁਰੱਖਿਆ ਕੰਮਾਂ ਵਿੱਚ ਲੱਗੇ ਰਹਿੰਦੇ ਹਨ, ਉਨ੍ਹਾਂ ਦੇ ਲਈ ਜ਼ਰੂਰੀ ਆਵਾਸ, ਕਿਚਨ, ਮੇਸ, ਇਲਾਜ ਨਾਲ ਜੁੜੀਆਂ ਆਧੁਨਿਕ ਸੁਵਿਧਾਵਾਂ ਇਨ੍ਹਾਂ ਸਭਦਾ ਵੀ ਨਿਰਮਾਣ ਕੀਤਾ ਗਿਆ ਹੈ। ਦੇਸ਼ਭਰ ਤੋਂ ਜੋ ਹਜ਼ਾਰਾਂ ਰਿਟਾਇਰਡ ਸੈਨਿਕ ਆਪਣੇ ਪੁਰਾਣੇ ਸਰਕਾਰੀ ਕੰਮਕਾਜ ਲਈ ਇੱਥੇ ਆਉਂਦੇ ਹਨ, ਉਨ੍ਹਾਂ ਦਾ ਵੀ ਵਿਸ਼ੇਸ਼ ਖਿਆਲ ਰੱਖਣਾ, ਉਨ੍ਹਾਂ ਨੂੰ ਜ਼ਿਆਦਾ ਪਰੇਸ਼ਾਨੀ ਨਾ ਹੋਵੇ ਇਸ ਦੇ ਲਈ ਉਚਿਤ ਕਨੈਕਟੀਵਿਟੀ ਦਾ ਇੱਥੇ ਧਿਆਨ ਰੱਖਿਆ ਗਿਆ ਹੈ। ਇੱਕ ਚੰਗੀ ਬਾਤ ਇਹ ਵੀ ਹੈ ਕਿ ਜੋ ਬਿਲਡਿੰਗਾਂ ਬਣੀਆਂ ਹਨ, ਉਹ ਇਕੋ-ਫ੍ਰੈਂਡਲੀ ਹਨ ਅਤੇ ਰਾਜਧਾਨੀ ਦੇ ਭਵਨਾਂ ਦਾ ਜੋ ਪੁਰਾਤਨ ਰੰਗ-ਰੂਪ ਹੈ, ਜੋ ਉਸ ਦੀ ਇੱਕ ਪਹਿਚਾਣ ਹੈ, ਬਰਕਰਾਰ ਰੱਖਿਆ ਗਿਆ ਹੈ। ਭਾਰਤ ਦੇ ਕਲਾਕਾਰਾਂ ਦੀਆਂ ਆਕਰਸ਼ਕ ਕਲਾਕ੍ਰਿਤੀਆਂ ਨੂੰ, ਆਤਮਨਿਰਭਰ ਭਾਰਤ ਦੇ ਪ੍ਰਤੀਕਾਂ ਨੂੰ ਇੱਥੋਂ ਦੇ ਪਰਿਸਰਾਂ ਵਿੱਚ ਸਥਾਨ ਦਿੱਤਾ ਗਿਆ ਹੈ। ਯਾਨੀ ਦਿੱਲੀ ਦੀ ਜੀਵੰਤਤਾ ਅਤੇ ਇੱਥੋਂ ਦੇ ਵਾਤਾਵਰਣ ਨੂੰ ਸੁਰੱਖਿਅਤ ਰੱਖਦੇ ਹੋਏ, ਸਾਡੀ ਸੱਭਿਆਚਾਰਕ ਵਿਵਿਧਤਾ ਦਾ ਆਧੁਨਿਕ ਸਵਰੂਪ ਇੱਥੇ ਹਰ ਕੋਈ ਅਨੁਭਵ ਕਰੇਗਾ ।

ਸਾਥੀਓ ,

ਦਿੱਲੀ ਨੂੰ ਭਾਰਤ ਦੀ ਰਾਜਧਾਨੀ ਬਣੇ 100 ਸਾਲ ਤੋਂ ਅਧਿਕ ਦਾ ਸਮਾਂ ਹੋ ਗਿਆ ਹੈ। 100 ਸਾਲ ਤੋਂ ਅਧਿਕ ਦੇ ਇਸ ਕਾਲਖੰਡ ਵਿੱਚ ਇੱਥੋਂ ਦੀ ਆਬਾਦੀ ਅਤੇ ਹੋਰ ਪਰਿਸਥਿਤੀਆਂ ਵਿੱਚ ਬਹੁਤ ਵੱਡਾ ਅੰਤਰ ਆ ਚੁੱਕਿਆ ਹੈ। ਜਦੋਂ ਅਸੀਂ ਰਾਜਧਾਨੀ ਦੀ ਗੱਲ ਕਰਦੇ ਹਾਂ ਤਾਂ ਉਹ ਸਿਰਫ਼ ਇੱਕ ਸ਼ਹਿਰ ਨਹੀਂ ਹੁੰਦਾ ਹੈਕਿਸੇ ਵੀ ਦੇਸ਼ ਦੀ ਰਾਜਧਾਨੀ ਉਸ ਦੇਸ਼ ਦੀ ਸੋਚ, ਉਸ ਦੇਸ਼ ਦੇ ਸੰਕਲਪ, ਉਸ ਦੇਸ਼ ਦੀ ਤਾਕਤ ਅਤੇ ਉਸ ਦੇਸ਼ ਦੇ ਸੱਭਿਆਚਾਰ ਦਾ ਪ੍ਰਤੀਕ ਹੁੰਦੀ ਹੈ। ਭਾਰਤ ਤਾਂ ਲੋਕਤੰਤਰ ਦੀ ਜਨਨੀ ਹੈ। ਇਸ ਲਈ ਭਾਰਤ ਦੀ ਰਾਜਧਾਨੀ ਅਜਿਹੀ ਹੋਣੀ ਚਾਹੀਦੀ ਹੈ, ਜਿਸ ਦੇ ਕੇਂਦਰ ਵਿੱਚ ਲੋਕ ਹੋਣ, ਜਨਤਾ ਜਨਾਰਦਨ ਹੋਵੇਅੱਜ ਜਦੋਂ ਅਸੀਂ Ease of living ਅਤੇ Ease of doing business ’ਤੇ ਫੋਕਸ ਕਰ ਰਹੇ ਹਾਂ, ਤਾਂ ਇਸ ਵਿੱਚ ਆਧੁਨਿਕ ਇੰਫ੍ਰਾਸਟ੍ਰਕਚਰ ਦੀ ਵੀ ਓਨੀ ਹੀ ਵੱਡੀ ਭੂਮਿਕਾ ਹੈ। ਸੈਂਟਰਲ ਵਿਸਟਾ ਨਾਲ ਜੁੜਿਆ ਜੋ ਕੰਮ ਅੱਜ ਹੋ ਰਿਹਾ ਹੈ, ਉਸ ਦੇ ਮੂਲ ਵਿੱਚ ਇਹੀ ਭਾਵਨਾ ਹੈ। ਇਸ ਦਾ ਵਿਸਤਾਰ ਸਾਨੂੰ ਅੱਜ ਸ਼ੁਰੂ ਹੋਈ ਸੈਂਟਰਲ ਵਿਸਟਾ ਨਾਲ ਜੁੜੀ ਵੈਬਸਾਈਟ ਵਿੱਚ ਵੀ ਦਿਖਦਾ ਹੈ।

ਸਾਥੀਓ,

ਰਾਜਧਾਨੀ ਦੀਆਂ ਅਕਾਂਖਿਆਵਾਂ ਦੇ ਸਮਾਨ ਦਿੱਲੀ ਵਿੱਚ ਨਵੇਂ ਨਿਰਮਾਣ ’ਤੇ ਬੀਤੇ ਵਰ੍ਹਿਆਂ ਵਿੱਚ ਬਹੁਤ ਜ਼ੋਰ ਦਿੱਤਾ ਗਿਆ ਹੈ। ਦੇਸ਼ ਭਰ ਤੋਂ ਚੁਣ ਕੇ ਆਏ ਜਨ ਪ੍ਰਤੀਨਿਧੀਆਂ ਲਈ ਨਵੇਂ ਘਰ ਹੋਣ, ਅੰਬੇਡਕਰ ਜੀ ਦੀਆਂ ਸਮ੍ਰਿਤੀਆਂ ਨੂੰ ਸੰਜੋਣ ਦੇ ਪ੍ਰਯਤਨ ਹੋਣ, ਅਨੇਕ ਨਵੇਂ ਭਵਨ ਹੋਣ, ਜਿਨ੍ਹਾਂ ’ਤੇ ਲਗਾਤਾਰ ਕੰਮ ਕੀਤਾ ਗਿਆ ਹੈ। ਸਾਡੀ ਸੈਨਾ, ਸਾਡੇ ਸ਼ਹੀਦਾਂ, ਸਾਡੇ ਬਲਿਦਾਨੀਆਂ ਦੇ ਸਨਮਾਨ ਅਤੇ ਸਹੂਲਤ ਨਾਲ ਜੁੜੇ ਰਾਸ਼ਟਰੀ ਸਮਾਰਕ ਵੀ ਇਸ ਵਿੱਚ ਸ਼ਾਮਲ ਹਨ । ਇਤਨੇ ਦਹਾਕਿਆਂ ਬਾਅਦ ਸੈਨਾ, ਅਰਧਸੈਨਿਕ ਬਲਾਂ ਅਤੇ ਪੁਲਿਸ ਬਲ ਦੇ ਸ਼ਹੀਦਾਂ ਲਈ ਰਾਸ਼ਟਰੀ ਸਮਾਰਕ ਅੱਜ ਦਿੱਲੀ ਦਾ ਗੌਰਵ ਵਧਾ ਰਹੇ ਹਨ । ਅਤੇ ਇਨ੍ਹਾਂ ਦੀ ਇੱਕ ਬਹੁਤ ਵੱਡੀ ਵਿਸ਼ੇਸ਼ਤਾ ਇਹ ਰਹੀ ਹੈ ਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਤੈਅ ਸਮੇਂ ਤੋਂ ਪਹਿਲਾਂ ਪੂਰੇ ਕੀਤੇ ਗਏ ਹਨ ਵਰਨਾ ਸਰਕਾਰਾਂ ਦੀ ਪਹਿਚਾਣ ਇਹੀ ਹੈ – ਹੁੰਦੀ ਹੈ, ਚੱਲਦੀ ਹੈ, ਕੋਈ ਗੱਲ ਨਹੀਂ, 4-6 ਮਹੀਨੇ ਦੀ ਦੇਰ ਹੈ ਤਾਂ ਸੁਭਾਵਕ ਹੈ। ਅਸੀਂ ਨਵਾਂ ਵਰਕ ਕਲਚਰ ਸਰਕਾਰ ਵਿੱਚ ਲਿਆਉਣ ਦਾ ਇਮਾਨਦਾਰੀ ਨਾਲ ਪ੍ਰਯਤਨ ਕੀਤਾ ਤਾਂਕਿ ਦੇਸ਼ ਦੀ ਜਾਇਦਾਦ ਬਰਬਾਦ ਨਾ ਹੋਵੇ, ਸਮੇਂ-ਸੀਮਾ ਵਿੱਚ ਕੰਮ ਹੋਵੇ, ਨਿਰਧਾਰਤ ਖਰਚ ਤੋਂ ਵੀ ਕੁਝ ਘੱਟ ਖਰਚ ਵਿੱਚ ਕਿਉਂ ਨਾ ਹੋਵੇ ਅਤੇ professionalism ਹੋਵੇ, efficiency ਹੋਵੇ, ਇਨ੍ਹਾਂ ਸਾਰੀਆਂ ਗੱਲਾਂ ’ਤੇ ਅਸੀਂ ਬਲ ਦੇ ਰਹੇ ਹਾਂ ਇਹ ਸੋਚ ਅਤੇ ਅਪ੍ਰੋਚ ਵਿੱਚ ਆਈ efficiency ਦਾ ਇੱਕ ਬਹੁਤ ਵੱਡਾ ਉਦਾਹਰਣ ਅੱਜ ਇੱਥੇ ਪ੍ਰਸਤੁਤ ਹੈ।

ਡਿਫੈਂਸ ਆਫਿਸ ਕੰਪਲੈਕਸ ਦਾ ਵੀ ਜੋ ਕੰਮ 24 ਮਹੀਨੇ ਵਿੱਚ ਪੂਰਾ ਹੋਣਾ ਸੀ, ਉਹ ਸਿਰਫ 12 ਮਹੀਨੇ ਦੇ ਰਿਕਾਰਡ ਸਮੇਂ ਵਿੱਚ ਕੰਪਲੀਟ ਕੀਤਾ ਗਿਆ ਹੈ ਯਾਨੀ 50 ਪ੍ਰਤੀਸ਼ਤ ਸਮਾਂ ਬਚਾ ਲਿਆ ਗਿਆ। ਉਹ ਵੀ ਉਸ ਸਮੇਂ ਜਦੋਂ ਕੋਰੋਨਾ ਤੋਂ ਬਣੀਆਂ ਸਥਿਤੀਆਂ ਵਿੱਚ ਲੇਬਰ ਤੋਂ ਲੈ ਕੇ ਤਮਾਮ ਪ੍ਰਕਾਰ ਦੀਆਂ ਚੁਣੌਤੀਆਂ ਸਾਹਮਣੇ ਸਨ। ਕੋਰੋਨਾ ਕਾਲ ਵਿੱਚ ਸੈਂਕੜਿਆਂ ਸ਼੍ਰਮਿਕਾਂ ਨੂੰ ਇਸ ਪ੍ਰੋਜੈਕਟ ਵਿੱਚ ਰੋਜ਼ਗਾਰ ਮਿਲਿਆ ਹੈ। ਇਸ ਨਿਰਮਾਣ ਕਾਰਜ ਨਾਲ ਜੁੜੇ ਸਾਰੇ ਸ਼੍ਰਮਿਕ ਸਾਥੀ, ਸਾਰੇ ਇੰਜੀਨੀਅਰ, ਸਾਰੇ ਕਰਮਚਾਰੀ, ਅਧਿਕਾਰੀ, ਇਹ ਸਾਰੇ ਦੇ ਸਾਰੇ ਇਸ ਸਮੇਂ ਸੀਮਾ ਵਿੱਚ ਨਿਰਮਾਣ ਦੇ ਲਈ ਤਾਂ ਅਭਿਨੰਦਨ ਦੇ ਅਧਿਕਾਰੀ ਹਨ ਲੇਕਿਨ ਨਾਲ-ਨਾਲ ਕੋਰੋਨਾ ਦਾ ਇਤਨਾ ਭਿਆਨਕ ਜਦੋਂ ਖੌਫ ਸੀ, ਜੀਵਨ ਅਤੇ ਮੌਤ ਦੇ ਵਿੱਚ ਸਵਾਲੀਆ ਨਿਸ਼ਾਨ ਸੀ, ਉਸ ਸਮੇਂ ਵੀ ਰਾਸ਼ਟ੍ਰ ਨਿਰਮਾਣ ਦੇ ਇਸ ਪਵਿੱਤਰ ਕਾਰਜ ਵਿੱਚ ਜਿਨ੍ਹਾਂ-ਜਿਨ੍ਹਾਂ ਲੋਕਾਂ ਨੇ ਯੋਗਦਾਨ ਕੀਤਾ ਹੈ, ਪੂਰਾ ਦੇਸ਼ ਉਨ੍ਹਾਂ ਨੂੰ ਵਧਾਈ ਦਿੰਦਾ ਹੈ। ਪੂਰਾ ਦੇਸ਼ ਉਨ੍ਹਾਂ ਦਾ ਅਭਿਨੰਦਨ ਕਰਦਾ ਹੈ। ਇਹ ਦਿਖਾਉਂਦਾ ਹੈ ਕਿ ਜਦੋਂ ਨੀਤੀ ਅਤੇ ਨੀਅਤ ਸਾਫ ਹੋਵੇ, ਇੱਛਾ-ਸ਼ਕਤੀ ਪ੍ਰਬਲ ਹੋਵੇ, ਪ੍ਰਯਤਨ ਇਮਾਨਦਾਰ ਹੋਣ, ਤਾਂ ਕੁਝ ਵੀ ਅਸੰਭਵ ਨਹੀਂ ਹੁੰਦਾ ਹੈ, ਸਭ ਕੁਝ ਸੰਭਵ ਹੁੰਦਾ ਹੈ। ਮੈਨੂੰ ਵਿਸ਼ਵਾਸ ਹੈ, ਦੇਸ਼ ਦੀ ਨਵੀਂ ਪਾਰਲੀਆਮੈਂਟ ਬਿਲਡਿੰਗ ਦਾ ਨਿਰਮਾਣ ਵੀ, ਜਿਵੇਂ ਹਰਦੀਪ ਜੀ ਬੜੇ ਵਿਸ਼ਵਾਸ ਦੇ ਨਾਲ ਦੱਸ ਰਹੇ ਸਨ, ਤੈਅ ਸਮੇਂ ਸੀਮਾ ਦੇ ਅੰਦਰ ਹੀ ਪੂਰਾ ਹੋਵੇਗਾ।

ਸਾਥੀਓ,

ਅੱਜ ਕੰਸਟ੍ਰਕਸ਼ਨ ਵਿੱਚ ਜੋ ਤੇਜ਼ੀ ਦਿਖ ਰਹੀ ਹੈ, ਉਸ ਵਿੱਚ ਨਵੀਂ ਕੰਸਟ੍ਰਕਸ਼ਨ ਟੈਕਨੋਲੋਜੀ ਦੀ ਵੀ ਵੱਡੀ ਭੂਮਿਕਾ ਹੈ। ਡਿਫੈਂਸ ਆਫਿਸ ਕੰਪਲੈਕਸ ਵਿੱਚ ਵੀ ਪਾਰੰਪਰਿਕ ਆਰਸੀਸੀ ਨਿਰਮਾਣ ਦੇ ਇਲਾਵਾ ਲਾਈਟ ਗੇਜ ਸਟੀਲ ਫ੍ਰੇਮ ਤਕਨੀਕ ਦਾ ਉਪਯੋਗ ਕੀਤਾ ਗਿਆ ਹੈ। ਨਵੀਂ ਤਕਨੀਕ ਦੇ ਚਲਦੇ ਇਹ ਭਵਨ ਅੱਗ ਅਤੇ ਦੂਸਰੀ ਕੁਦਰਤੀ ਆਪਦਾਵਾਂ ਤੋਂ ਵੱਧ ਸੁਰੱਖਿਅਤ ਹਨ। ਇਨ੍ਹਾਂ ਨਵੇਂ ਪਰਿਸਰਾਂ ਦੇ ਬਣਨ ਨਾਲ ਦਰਜਨਾਂ ਏਕੜ ਵਿੱਚ ਫੈਲੇ ਪੁਰਾਣੇ ਹਟਮੈਂਟਸ ਦੇ ਰੱਖ-ਰਖਾਅ ਵਿੱਚ ਜੋ ਖਰਚ ਹਰ ਵਰ੍ਹੇ ਕਰਨਾ ਪੈਂਦਾ ਸੀ, ਉਸ ਦੀ ਵੀ ਬਚਤ ਹੋਵੇਗੀ। ਮੈਨੂੰ ਖੁਸ਼ੀ ਹੈ ਕਿ ਅੱਜ ਦਿੱਲੀ ਹੀ ਨਹੀਂ, ਬਲਕਿ ਦੇਸ਼ ਦੇ ਹੋਰ ਸ਼ਹਿਰਾਂ ਵਿੱਚ ਵੀ ਸਮਾਰਟ ਸੁਵਿਧਾਵਾਂ ਵਿਕਸਿਤ ਕਰਨ, ਗਰੀਬਾਂ ਨੂੰ ਪੱਕੇ ਘਰ ਦੇਣ ਦੇ ਲਈ ਆਧੁਨਿਕ ਕੰਸਟ੍ਰਕਸ਼ਨ ਟੈਕਨੋਲੋਜੀ ‘ਤੇ ਫੋਕਸ ਕੀਤਾ ਜਾ ਰਿਹਾ ਹੈ। ਦੇਸ਼ ਦੇ 6 ਸ਼ਹਿਰਾਂ ਵਿੱਚ ਚਲ ਰਿਹਾ ਲਾਈਟ ਹਾਉਸ ਪ੍ਰੋਜੈਕਟ ਇਸ ਦਿਸ਼ਾ ਵਿੱਚ ਇੱਕ ਬਹੁਤ ਵੱਡਾ ਪ੍ਰਯੋਗ ਹੈ। ਇਸ ਸੈਕਟਰ ਵਿੱਚ ਨਵੇਂ ਸਟਾਰਟ-ਅੱਪਸ ਨੂੰ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ। ਜਿਸ ਸਪੀਡ ਅਤੇ ਜਿਸ ਸਕੇਲ ‘ਤੇ ਸਾਨੂੰ ਆਪਣੇ ਅਰਬਨ ਸੈਂਟਰਸ ਨੂੰ ਟ੍ਰਾਂਸਫੋਰਮ ਕਰਨਾ ਹੈ, ਉਹ ਨਵੀਂ ਟੈਕਨੋਲੋਜੀ ਦੇ ਵਿਆਪਕ ਉਪਯੋਗ ਨਾਲ ਹੀ ਸੰਭਵ ਹੈ।

ਸਾਥੀਓ,

ਇਹ ਜੋ ਡਿਫੈਂਸ ਆਫਿਸ ਕੰਪਲੈਕਸ ਬਣਾਏ ਗਏ ਹਨ, ਇਹ ਵਰਕ-ਕਲਚਰ ਵਿੱਚ ਆਏ ਇੱਕ ਹੋਰ ਬਦਲਾਅ ਅਤੇ ਸਰਕਾਰ ਦੀ ਪ੍ਰਾਥਮਿਕਤਾ ਦਾ ਪ੍ਰਤਿਬਿੰਬ ਹਨ। ਇਹ ਪ੍ਰਾਥਮਿਕਤਾ ਹੈ, ਉਪਲਬਧ ਲੈਂਡ ਦਾ ਸਦਉਪਯੋਗ। ਅਤੇ ਸਿਰਫ ਲੈਂਡ ਹੀ ਨਹੀਂ, ਸਾਡਾ ਇਹ ਵਿਸ਼ਵਾਸ ਹੈ ਅਤੇ ਸਾਡਾ ਪ੍ਰਯਤਨ ਹੈ ਕਿ ਸਾਡੇ ਜੋ ਵੀ ਰਿਸੋਰਸਿਜ਼ ਹਨ, ਸਾਡੀ ਜੋ ਵੀ ਕੁਦਰਤੀ ਸੰਪਦਾਵਾਂ ਹਨ ਉਸ ਦਾ optimum Utilization ਹੋਣਾ ਚਾਹੀਦਾ ਹੈ। ਅਨਾਪ-ਸ਼ਨਾਪ ਅਜਿਹੀ ਸੰਪਦਾ ਦੀ ਬਰਬਾਦੀ ਹੁਣ ਦੇਸ਼ ਦੇ ਲਈ ਉਚਿਤ ਨਹੀਂ ਹੈ ਅਤੇ ਇਸ ਸੋਚ ਦੇ ਪਰਿਣਾਮਸਰੂਪ ਸਰਕਾਰ ਨੇ ਅਲੱਗ-ਅਲੱਗ ਡਿਪਾਰਟਮੈਂਟ ਦੇ ਕੋਲ ਜੋ ਜਮੀਨਾਂ ਹਨ ਉਨ੍ਹਾਂ ਦੇ Proper ਅਤੇ optimum Utilization ‘ਤੇ ਪਰਫੈਕਟ ਪਲਾਨਿੰਗ ਦੇ ਨਾਲ ਅੱਗੇ ਵਧਣ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ।

ਇਹ ਜੋ ਨਵੇਂ ਪਰਿਸਰ ਬਣਾਏ ਗਏ ਹਨ ਉਹ ਲਗਭਗ 13 ਏਕੜ ਭੂਮੀ ਵਿੱਚ ਬਣੇ ਹਨ। ਦੇਸ਼ਵਾਸੀ ਅੱਜ ਜਦੋਂ ਇਹ ਸੁਣਨਗੇ, ਜੋ ਲੋਕ ਦਿਨ-ਰਾਤ ਸਾਡੇ ਹਰ ਕੰਮ ਦੀ ਆਲੋਚਨਾ ਕਰਦੇ ਹਨ, ਉਨ੍ਹਾਂ ਦਾ ਚੇਹਰਾ ਸਾਹਮਣੇ ਰੱਖ ਕੇ ਇਨ੍ਹਾਂ ਚੀਜ਼ਾਂ ਨੂੰ ਸੁਣਨ ਦੇਸ਼ਵਾਸੀ। ਦਿੱਲੀ ਜਿਹੀ ਇੰਨੀ ਮਹੱਤਵਪੂਰਨ ਜਗ੍ਹਾ ‘ਤੇ 62 ਏਕੜ ਭੂਮੀ ਵਿੱਚ ਰਾਜਧਾਨੀ ਦੇ ਅੰਦਰ 62 ਏਕੜ ਭੂਮੀ ਵਿੱਚ, ਇੰਨੀ ਵਿਸ਼ਾਲ ਜਗ੍ਹਾਂ ‘ਤੇ ਇਹ ਜੋ ਹਟਮੇਂਸ ਬਣੇ ਹੋਏ ਸਨ, ਉਸ ਨੂੰ ਉੱਥੋਂ ਸ਼ਿਫਟ ਕੀਤਾ ਅਤੇ ਉੱਤਮ ਪ੍ਰਕਾਰ ਦੀ ਆਧੁਨਿਕ ਵਿਵਸਥਾ ਸਿਰਫ 13 ਏਕੜ ਭੂਮੀ ਵਿੱਚ ਨਿਰਮਾਣ ਹੋ ਗਿਆ। ਦੇਸ਼ ਦੀ ਸੰਪਤੀ ਦਾ ਕਿੰਨਾ ਵੱਡਾ ਸਦਉਪਯੋਗ ਹੋ ਰਿਹਾ ਹੈ ਯਾਨੀ ਇੰਨੀ ਵੱਡੀਆਂ ਹੋਰ ਆਧੁਨਿਕ ਸੁਵਿਧਾਵਾਂ ਦੇ ਲਈ ਪਹਿਲਾਂ ਦੇ ਮੁਕਬਾਲੇ ਲਗਭਗ 5 ਗੁਣਾ ਘੱਟ ਭੂਮੀ ਦਾ ਉਪਯੋਗ ਹੋਇਆ ਹੈ।

ਸਾਥੀਓ,

ਆਜ਼ਾਦੀ ਕੇ ਅੰਮ੍ਰਿਤਕਾਲ ਯਾਨੀ ਆਉਣ ਵਾਲੇ 25 ਸਾਲਾਂ ਵਿੱਚ ਨਵੇਂ ਆਤਮਨਿਰਭਰ ਭਾਰਤ ਦੇ ਨਿਰਮਾਣ ਦਾ ਇਹ ਮਿਸ਼ਨ ਸਭ ਦੇ ਪ੍ਰਯਤਨਾਂ ਤੋਂ ਹੀ ਸੰਭਵ ਹੈ। ਸਰਕਾਰੀ ਵਿਵਸਥਾ ਦੀ Productivity ਅਤੇ Efficiency ਵਧਾਉਣ ਦਾ ਜੋ ਬੀੜਾ ਅੱਜ ਦੇਸ਼ ਨੇ ਉਠਾਇਆ ਹੈ, ਇੱਥੇ ਬਣ ਰਹੇ ਨਵੇਂ ਭਵਨ ਉਸ ਸੁਪਨਿਆਂ ਨੂੰ ਸਪੋਰਟ ਕਰ ਰਹੇ ਹਨ, ਉਸ ਸੰਕਲਪ ਨੂੰ ਸਾਕਾਰ ਕਰਨ ਦਾ ਵਿਸ਼ਵਾਸ ਜਗਾ ਰਹੇ ਹਨ। ਕਾਮਨ ਕੇਂਦਰੀ ਸਕੱਤਰੇਤ ਹੋਵੇ, ਕਨੈਕਟੇਡ ਕਾਨਫਰੰਸ ਹਾਲ ਹੋਣ, ਮੈਟ੍ਰੋ ਜਿਹੀ ਪਬਲਿਕ ਟ੍ਰਾਂਸ ਪੋਰਟ ਨਾਲ ਸੁਲਭ ਕਨੈਕਟਿਵਿਟੀ ਹੋਵੇ, ਇਹ ਸਭ ਕੁਝ ਰਾਜਧਾਨੀ ਨੂੰ People Friendly ਬਣਾਉਣ ਵਿੱਚ ਵੀ ਬਹੁਤ ਮਦਦ ਕਰਨਗੇ। ਅਸੀਂ ਸਾਰੇ ਆਪਣੇ ਲਕਸ਼ਾਂ ਨੂੰ ਤੇਜ਼ੀ ਨਾਲ ਪ੍ਰਾਪਤ ਕਰਨ, ਇਸੇ ਕਾਮਨਾ ਦੇ ਨਾਲ ਮੈਂ ਫਿਰ ਇੱਕ ਵਾਰ ਆਪ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ!

ਬਹੁਤ-ਬਹੁਤ ਧੰਨਵਾਦ !

***

ਡੀਐੱਸ/ਐੱਸਐੱਚ/ਬੀਐੱਮ
 



(Release ID: 1755540) Visitor Counter : 141