ਬਿਜਲੀ ਮੰਤਰਾਲਾ
ਪਾਵਰ ਫਾਈਨੈਂਸ ਕਾਰਪੋਰੇਸ਼ਨ ਲਿਮਿਟੇਡ (ਪੀਐੱਫਸੀ) ਨੇ ਭਾਰਤ ਦਾ ਪਹਿਲਾ ਯੂਰੋ ਗ੍ਰੀਨ ਬਾਂਡ ਜਾਰੀ ਕੀਤਾ
Posted On:
16 SEP 2021 12:58PM by PIB Chandigarh
ਬਿਜਲੀ ਖੇਤਰ ਵਿੱਚ ਮੋਹਰੀ ਐੱਨਬੀਐੱਫਸੀ ਪਾਵਰ ਫਾਈਨੈਂਸ ਕਾਰਪੋਰੇਸ਼ਨ ਲਿਮਿਟੇਡ (ਪੀਐੱਫਸੀ) ਨੇ 13.09.2021 ਨੂੰ ਆਪਣਾ ਪਹਿਲਾ 300 ਮਿਲਿਅਨ ਯੂਰੋ ਦਾ 7 ਸਾਲ ਯੂਰੋ ਬਾਂਡ ਜਾਰੀ ਕੀਤਾ ਹੈ। 1.841% ਹਾਸਿਲ ਕੀਤੀ ਗਈ ਕੀਮਤ ਯੂਰੋ ਬਜ਼ਾਰਾਂ ਵਿੱਚ ਭਾਰਤੀ ਜਾਰੀਕਰਤਾ ਦੁਆਰਾ ਲੌਕ ਕੀਤਾ ਗਿਆ ਘੱਟੋ ਘੱਟ ਲਾਭ ਹੈ।
ਇਹ ਭਾਰਤ ਦੇ ਵੱਲੋਂ ਜਾਰੀ ਹੋਣ ਵਾਲਾ ਹੁਣ ਤੱਕ ਦਾ ਪਹਿਲਾ ਯੂਰੋ ਮੁੱਲਵਰਗ ਦਾ ਗ੍ਰੀਨ ਬਾਂਡ ਹੈ। ਇਸ ਦੇ ਇਲਾਵਾ, ਇਹ ਕਿਸੇ ਭਾਰਤੀ ਐੱਨਬੀਐੱਫਸੀ ਦੁਆਰਾ ਪਹਿਲੀ ਵਾਰ ਜਾਰੀ ਕੀਤਾ ਗਿਆ ਯੂਰੋ ਹੈ ਅਤੇ 2017 ਦੇ ਬਾਅਦ ਭਾਰਤ ਤੋਂ ਪਹਿਲਾ ਯੂਰੋ ਬਾਂਡ ਜਾਰੀ ਕੀਤਾ ਗਿਆ ਹੈ।
ਇਸ ਇਸ਼ੂ ਵਿੱਚ 82 ਖਾਤਿਆਂ ਵਿੱਚ ਭਾਗੀਦਾਰੀ ਦੇ ਨਾਲ ਪੂਰੇ ਏਸ਼ੀਆ ਅਤੇ ਯੂਰੋਪ ਦੇ ਸੰਸਥਾਗਤ ਨਿਵੇਸ਼ਕਾਂ ਦੀ ਮਜ਼ਬੂਤ ਹਿੱਸੇਦਾਰੀ ਹੋਈ ਹੈ ਅਤੇ ਇਸ 2.65 ਗੁਣਾ ਓਵਰਸਬਸਕ੍ਰਾਈਬ ਕੀਤਾ ਗਿਆ।
***
ਐੱਮਵੀ/ਆਈਜੀ
(Release ID: 1755479)
Visitor Counter : 221