ਸੱਭਿਆਚਾਰ ਮੰਤਰਾਲਾ

ਸੱਭਿਆਚਾਰ ਮੰਤਰਾਲਾ 17 ਸਤੰਬਰ ਤੋਂ ਪ੍ਰਧਾਨ ਮੰਤਰੀ ਵੱਲੋਂ ਪ੍ਰਾਪਤ ਕੀਤੇ ਗਏ ਤੋਹਫ਼ਿਆਂ ਅਤੇ ਯਾਦਗਾਰੀ ਚਿੰਨ੍ਹਾਂ ਦੀ ਈ-ਨਿਲਾਮੀ ਦਾ ਆਯੋਜਨ ਕਰ ਰਿਹਾ ਹੈ

ਈ-ਨਿਲਾਮੀ ਤੋਂ ਹੋਣ ਵਾਲੀ ਕਮਾਈ ਨਮਾਮੀ ਗੰਗੇ ਮਿਸ਼ਨ ਨੂੰ ਜਾਵੇਗੀ

Posted On: 16 SEP 2021 1:16PM by PIB Chandigarh

ਮੁੱਖ ਝਲਕੀਆਂ:

ਯਾਦਗਾਰਾਂ ਵਿੱਚ ਮੈਡਲ ਜਿੱਤਣ ਵਾਲੇ ਓਲੰਪੀਅਨਾਂ ਅਤੇ ਪੈਰਾਲੰਪੀਅਨਾਂ ਦੇ ਸਪੋਰਟਸ ਗੇਅਰ ਅਤੇ ਉਪਕਰਣ, ਅਯੁੱਧਿਆ ਰਾਮ ਮੰਦਰ ਦੀ ਪ੍ਰਤੀਕ੍ਰਿਤੀ ਸ਼ਾਮਲ ਹੈ।

ਵਿਅਕਤੀ/ਸੰਗਠਨ 17 ਸਤੰਬਰ ਤੋਂ 7 ਅਕਤੂਬਰ, 2021 ਵਿਚਾਲੇ ਵੈਬਸਾਈਟ https://pmmementos.gov.in ਜ਼ਰੀਏ ਈ -ਨਿਲਾਮੀ ਵਿੱਚ ਹਿੱਸਾ ਲੈ ਸਕਦੇ ਹਨ।

ਭਾਰਤ ਸਰਕਾਰ ਦਾ ਸੱਭਿਆਚਾਰ ਮੰਤਰਾਲਾ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਵੱਲੋਂ ਪ੍ਰਾਪਤ ਕੀਤੇ ਗਏ ਤੋਹਫ਼ਿਆਂ ਅਤੇ ਯਾਦਗਾਰੀ ਚਿੰਨ੍ਹਾਂ ਦੀ ਈ-ਨਿਲਾਮੀ ਦਾ ਆਯੋਜਨ ਕਰ ਰਿਹਾ ਹੈ। ਇਨ੍ਹਾਂ ਯਾਦਗਾਰੀ ਚੀਜਾਂ ਵਿੱਚ ਹੋਰਨਾਂ ਤੋਂ ਇਲਾਵਾ ਮੈਡਲ ਜਿੱਤਣ ਵਾਲੇ ਓਲੰਪੀਅਨਾਂ ਅਤੇ ਪੈਰਾਲੰਪੀਅਨਾਂ ਦੇ ਸਪੋਰਟਸ ਗੇਅਰ ਅਤੇ ਉਪਕਰਣ, ਅਯੁੱਧਿਆ ਰਾਮ ਮੰਦਰ ਦੀ ਪ੍ਰਤੀਕ੍ਰਿਤੀ, ਚਾਰਧਾਮ, ਰੁਦਰਾਕਸ਼ ਕਨਵੈਨਸ਼ਨ ਸੈਂਟਰ, ਮਾਡਲ, ਮੂਰਤੀਆਂ, ਪੇਂਟਿੰਗਾਂ, ਅੰਗਵਸਤਰ ਆਦਿ ਸ਼ਾਮਲ ਹਨ।

ਵਿਅਕਤੀ/ਸੰਸਥਾਵਾਂ 17 ਸਤੰਬਰ ਤੋਂ 7 ਅਕਤੂਬਰ, 2021 ਦੇ ਵਿਚਕਾਰ ਵੈਬਸਾਈਟ https://pmmementos.gov.in ਰਾਹੀਂ ਈ -ਨਿਲਾਮੀ ਵਿੱਚ ਹਿੱਸਾ ਲੈ ਸਕਦੀਆਂ ਹਨ।

ਈ-ਨਿਲਾਮੀ ਤੋਂ ਹੋਣ ਵਾਲੀ ਆਮਦਨੀ ਗੰਗਾ ਦੀ ਸੰਭਾਲ ਅਤੇ ਕਾਇਆਕਲਪ ਦੇ ਉਦੇਸ਼ ਨਾਲ ਨਮਾਮੀ ਗੰਗੇ ਮਿਸ਼ਨ ਵਿੱਚ ਜਾਵੇਗੀ।

---------------

ਐਨਬੀ/ਐਸਕੇ(Release ID: 1755463) Visitor Counter : 40