ਸੈਰ ਸਪਾਟਾ ਮੰਤਰਾਲਾ

ਉੱਤਰ ਪੂਰਬੀ ਰਾਜਾਂ ਦੇ ਸੈਰ-ਸਪਾਟਾ ਅਤੇ ਸੰਸਕ੍ਰਿਤੀ ਮੰਤਰੀਆਂ ਦਾ ਦੋ ਦਿਨਾਂ ਸੰਮੇਲਨ ਗੁਵਾਹਾਟੀ ਵਿੱਚ ਸਫਲਤਾਪੂਰਵਕ ਸੰਪੰਨ ਹੋਇਆ

Posted On: 14 SEP 2021 6:03PM by PIB Chandigarh

ਭਾਰਤ ਸਰਕਾਰ ਦੇ ਸੈਰ-ਸਪਾਟਾ ਮੰਤਰਾਲੇ ਦੁਆਰਾ ਆਯੋਜਿਤ ਉੱਤਰ-ਪੂਰਬੀ ਰਾਜਾਂ ਦੇ ਸੈਰ-ਸਪਾਟਾ ਅਤੇ ਸੰਸਕ੍ਰਿਤੀ ਮੰਤਰੀਆਂ ਦਾ ਦੋ ਦਿਨਾਂ ਸੰਮੇਲਨ ਅੱਜ ਗੁਵਾਹਾਟੀ ਵਿੱਚ ਸਫਲਤਾਪੂਰਵਕ ਸੰਪੰਨ ਹੋਇਆ। ਇਸ ਸੰਮੇਲਨ ਦਾ ਉਦਘਾਟਨ ਕੱਲ੍ਹ ਕੇਂਦਰੀ ਸੈਰ-ਸਪਾਟਾ, ਸੰਸਕ੍ਰਿਤੀ ਅਤੇ ਡੋਨਰ ਮੰਤਰੀ ਸ਼੍ਰੀ ਜੀ. ਕਿਸ਼ਨ ਰੈੱਡੀ ਅਤੇ ਅਸਾਮ ਦੇ ਮੁੱਖ ਮੰਤਰੀ ਸ਼੍ਰੀ ਹਿਮੰਤ ਬਿਸਵਾ ਸਰਮਾ ਦੁਆਰਾ ਕੀਤਾ ਗਿਆ ਸੀ।

ਕੇਂਦਰੀ ਸੰਸਕ੍ਰਿਤੀ ਅਤੇ ਸੰਸਦੀ ਮਾਮਲੇ ਰਾਜ ਮੰਤਰੀ ਸ਼੍ਰੀ ਅਰਜੁਨ ਰਾਮ ਮੇਘਵਾਲ ਅਤੇ ਕੇਂਦਰੀ ਸੈਰ-ਸਪਾਟਾ ਅਤੇ ਰੱਖਿਆ ਰਾਜ ਮੰਤਰੀ ਸ਼੍ਰੀ ਅਜੈ ਭੱਟ ਨੇ ਵੀ ਇਸ ਸੰਮੇਲਨ ਦੇ ਉਦਘਾਟਨ ਸੈਸ਼ਨ ਵਿੱਚ ਹਿੱਸਾ ਲਿਆ।

 

C:\Users\Punjabi\Desktop\Gurpreet Kaur\2021\September 2021\14-09-2021\image001VMXU.jpg

ਇਸ ਦੋ ਦਿਨਾਂ ਸੰਮੇਲਨ ਦੇ ਦੂਜੇ ਦਿਨ ਆਪਣੇ ਸੰਬੋਧਨ ਵਿੱਚ ਭਾਰਤ ਸਰਕਾਰ ਦੇ ਸੈਰ-ਸਪਾਟਾ ਮੰਤਰਾਲੇ ਦੇ ਸਕੱਤਰ ਸ਼੍ਰੀ ਅਰਵਿੰਦ ਸਿੰਘ ਨੇ ਕਿਹਾ ਕਿ ਇਹ ਸੰਮੇਲਨ ਸਾਰੇ ਪ੍ਰਤੀਭਾਗੀਆਂ ਨੂੰ ਉੱਤਰ ਪੂਰਬੀ ਖੇਤਰ ਦੇ ਵਿਕਾਸ ਲਈ ਕੇਂਦਰ ਸਰਕਾਰ ਦੁਆਰਾ ਚਲਾਏ ਜਾ ਰਹੇ ਵੱਖ-ਵੱਖ ਪ੍ਰੋਜੈਕਟਾਂ ਅਤੇ ਪਹਿਲਾਂ ਦੇ ਬਾਰੇ ਵਿੱਚ ਜਾਗਰੂਕ ਕਰਵਾਉਣ ਵਿੱਚ ਸਫਲ ਰਿਹਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉੱਤਰ ਪੂਰਬੀ ਦੇ ਕਈ ਰਾਜਾਂ ਦੁਆਰਾ ਕਈ ਅਨੋਖੀ ਪਹਿਲਾਂ ਕੀਤੀਆਂ ਗਈਆਂ ਹਨ ਅਤੇ ਇਸ ਸੰਮੇਲਨ ਵਿੱਚ ਹਿੱਸਾ ਲੈਣ ਵਾਲੇ ਰਾਜਾਂ ਦੁਆਰਾ ਸਾਂਝਾ ਕੀਤਾ ਗਿਆ ਅਨੁਭਵ ਬੇਹਦ ਉਤਸਾਹਜਨਕ ਰਿਹਾ ਹੈ।

ਇਸ ਸੰਮੇਲਨ ਦੇ ਦੂਜੇ ਦਿਨ ਸਵਦੇਸ਼ ਦਰਸ਼ਨ ਅਤੇ ਪ੍ਰਸਾਦ ਯੋਜਨਾ ਦੇ ਤਹਿਤ ਸਵੀਕ੍ਰਿਤ ਪ੍ਰੋਜੈਕਟਾਂ ਦੀ ਪ੍ਰਗਤੀ ਦੇ ਬਾਰੇ ਵਿੱਚ ਵਿਚਾਰ-ਵਟਾਂਦਰਾਂ ਕੀਤਾ ਗਿਆ।

ਇਸ ਵਿਸ਼ੇ ‘ਤੇ ਚਰਚਾ ਕਰਦੇ ਹੋਏ, ਐਡੀਸ਼ਨਲ ਡਾਇਰੈਕਟਰ ਜਨਰਲ ਸੁਸ਼੍ਰੀ ਰੁਪਿੰਦਰ ਬਰਾਰ ਨੇ ਕਿਹਾ ਕਿ ਸੈਰ-ਸਪਾਟਾ ਵਿਭਾਗ ਨੇ ਸਵਦੇਸ਼ ਦਰਸ਼ਨ ਯੋਜਨਾ ਦੇ ਤਹਿਤ ਵਿਸ਼ੇ- ਅਧਾਰਿਤ ਸੈਰ-ਸਪਾਟਾ ਸਰਕਿਟ ਦੇ ਏਕੀਕ੍ਰਿਤ ਵਿਕਾਸ ‘ਤੇ ਧਿਆਨ ਕੇਂਦ੍ਰਿਤ ਕੀਤਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸੈਰ-ਸਪਾਟਾ ਮੰਤਰਾਲੇ ਨੇ ਉੱਤਰ ਪੂਰਬੀ ਖੇਤਰ ਵਿੱਚ 16 ਪ੍ਰੋਜੈਕਟਾਂ ਨੂੰ ਮੰਜ਼ੂਰੀ ਦਿੱਤੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਮੰਤਰਾਲਾ ਉੱਤਰ ਪੂਰਬੀ ਖੇਤਰ ਵਿੱਚ ਬੁਨਿਆਦੀ ਢਾਂਚੇ, ਜਮੀਨੀ ਸਮਰੱਥਾ ਅਤੇ ਕੌਸ਼ਲ ਵਿਕਸਿਤ ਕਰਨ ‘ਤੇ ਵਿਸ਼ੇਸ਼ ਜ਼ੋਰ ਦੇ ਰਿਹਾ ਹੈ। ਉਨ੍ਹਾਂ ਨੇ ਇਸ ਤੱਥ ‘ਤੇ ਜ਼ੋਰ ਦਿੱਤਾ ਕਿ ਸੈਰ-ਸਪਾਟਾ ਮੰਤਰਾਲਾ ਆਪਣੀ ਵੱਖ-ਵੱਖ ਯੋਜਨਾਵਾਂ ਅਤੇ ਪ੍ਰਮੁੱਖ ਪਹਿਲਾਂ ਦੇ ਰਾਹੀਂ ਉੱਤਰ ਪੂਰਬੀ ਖੇਤਰ ਨੂੰ ਬ੍ਰਾਂਡਿੰਗ ਅਤੇ ਮਾਰਕੀਟਿੰਗ ਸੰਬੰਧੀ ਸਹਾਇਤਾ ਵੀ ਪ੍ਰਦਾਨ ਕਰ ਰਿਹਾ ਹੈ।

C:\Users\Punjabi\Desktop\Gurpreet Kaur\2021\September 2021\14-09-2021\image0024C4E.jpg

ਇਸ ਸੈਸ਼ਨ ਵਿੱਚ ਭਾਰਤ ਸਰਕਾਰ ਦੇ ਸੈਰ-ਸਪਾਟਾ ਮੰਤਰਾਲੇ ਵਿੱਚ ਸੰਯੁਕਤ ਸਕੱਤਰ ਸ਼੍ਰੀ ਰਾਕੇਸ਼ ਕੁਮਾਰ ਵਰਮਾ ਅਤੇ ਉੱਤਰ ਪੂਰਬੀ ਰਾਜਾਂ ਦੇ ਹੋਰ ਪ੍ਰਤੀਨਿਧੀਆਂ ਨੇ ਵੀ ਹਿੱਸਾ ਲਿਆ। 

*****


ਐੱਨਬੀ/ਜੀਡੀ/ਓਏ



(Release ID: 1755164) Visitor Counter : 126