ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ -19 ਟੀਕਾਕਰਣ ਸਬੰਧੀ ਤਾਜ਼ਾ ਜਾਣਕਾਰੀ -241 ਵਾਂ ਦਿਨ


ਭਾਰਤ ਨੇ ਇੱਕ ਨਵਾਂ ਰਿਕਾਰਡ ਕਾਇਮ ਕੀਤਾ, 75 ਕਰੋੜ ਦਾ ਇਤਿਹਾਸਕ ਮੀਲਪੱਥਰ ਪਾਰ ਕੀਤਾ

ਭਾਰਤ ਵਿੱਚ 99 ਫੀਸਦ ਤੋਂ ਵੱਧ ਸਿਹਤ ਸੰਭਾਲ ਕਰਮਚਾਰੀਆਂ ਅਤੇ ਫਰੰਟਲਾਈਨ ਕਰਮਚਾਰੀਆਂ ਨੂੰ ਕੋਵਿਡ ਟੀਕੇ ਦੀ ਇੱਕ ਖੁਰਾਕ ਦਿੱਤੀ ਜਾ ਚੁੱਕੀ ਹੈ

Posted On: 13 SEP 2021 7:03PM by PIB Chandigarh

ਭਾਰਤ ਦੀ ਕੋਵਿਡ -19 ਟੀਕਾਕਰਣ ਕਵਰੇਜ ਨੇ ਅੱਜ 75 ਕਰੋੜ ਦੇ ਇਤਿਹਾਸਕ ਮੀਲਪੱਥਰ

(75,10,41,391) ਨੂੰ ਪਾਰ ਕਰ ਲਿਆ ਹੈ। ਅੱਜ ਸ਼ਾਮ 5:30 ਵਜੇ ਤੱਕ 67 ਲੱਖ ਤੋਂ ਵੱਧ

(67,04,768) ਟੀਕਿਆਂ ਦੀਆਂ ਖੁਰਾਕਾਂ ਦਾ ਪ੍ਰਬੰਧ ਕੀਤਾ ਗਿਆ ਹੈ  ਅੱਜ ਦੇਰ ਰਾਤ ਤਕ

ਅੰਤਿਮ ਰਿਪੋਰਟਾਂ ਦੇ ਤਿਆਰ ਹੋਣ ਨਾਲ ਰੋਜ਼ਾਨਾ ਟੀਕਾਕਰਨ ਦੀ ਗਿਣਤੀ ਵਧਣ ਦੀ ਉਮੀਦ ਹੈ 

ਭਾਰਤ 99 ਫੀਸਦ ਤੋਂ ਵੱਧ ਸਿਹਤ ਸੰਭਾਲ ਕਰਮਚਾਰੀਆਂ ਅਤੇ ਫਰੰਟਲਾਈਨ ਕਰਮਚਾਰੀਆਂ

ਨੂੰ ਕੋਵਿਡ ਟੀਕੇ ਦੀ ਘੱਟੋ ਘੱਟ ਇੱਕ ਖੁਰਾਕ ਦੇਣ ਵਾਲਾ ਦੇਸ਼ ਵੀ ਬਣ ਗਿਆ ਹੈ 

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀਸ਼੍ਰੀ ਮਨਸੁਖ ਮਾਂਡਵੀਯਾ ਨੇ 75 ਕਰੋੜ ਦੇ

ਇਤਿਹਾਸਕ ਮੀਲਪੱਥਰ ਨੂੰ ਪਾਰ ਕਰਨ ਦੀ ਪ੍ਰਾਪਤੀ ਲਈ ਸਮੁੱਚੇ ਦੇਸ਼ ਦੀ ਸ਼ਲਾਘਾ ਕੀਤੀ ਹੈ 

 

 

ਵਿਸ਼ਵ ਸਿਹਤ ਸੰਗਠਨ ਐਸ   ਆਰ  ਨੇ ਭਾਰਤ ਨੂੰ ਕੋਵਿਡ -19 ਟੀਕਾਕਰਨ ਵਿੱਚ ਤੇਜ਼ੀ ਲਿਆਉਣ ਅਤੇ 75 ਕਰੋੜ ਦਾ ਅੰਕੜਾ ਹਾਸਲ ਕਰਨ ਲਈ ਵਧਾਈ ਵੀ ਦਿੱਤੀ ਹੈ

 

ਹੇਠਾਂ ਲਿਖੇ ਅਨੁਸਾਰਟੀਕਿਆਂ ਦੀਆਂ ਖੁਰਾਕਾਂ ਦੀ ਸੰਪੂਰਨ ਟੀਕਾਕਰਣ ਕਵਰੇਜ ਨੂੰ

ਆਬਾਦੀ ਦੇ ਤਰਜੀਹੀ ਸਮੂਹਾਂ ਦੇ ਅਧਾਰ ਤੇ ਵੱਖ ਕੀਤਾ ਗਿਆ ਹੈ:

 

 

ਕੁੱਲ ਵੈਕਸੀਨ ਖੁਰਾਕ ਕਵਰੇਜ

ਸਿਹਤ ਸੰਭਾਲ ਵਰਕਰ
 

ਪਹਿਲੀ ਖੁਰਾਕ

1,03,64,684

ਦੂਜੀ ਖੁਰਾਕ

86,11,479

ਫਰੰਟਲਾਈਨ ਵਰਕਰ

ਪਹਿਲੀ ਖੁਰਾਕ

1,83,38,713

ਦੂਜੀ ਖੁਰਾਕ

1,41,01,351

18-44 ਸਾਲ ਦੀ ਉਮਰ ਦੇ ਲੋਕ

ਪਹਿਲੀ ਖੁਰਾਕ

30,26,12,416

ਦੂਜੀ ਖੁਰਾਕ

4,52,87,346

≥ 45-59 ਸਾਲ ਉਮਰ ਦੇ ਲੋਕ
 

ਪਹਿਲੀ ਖੁਰਾਕ

14,45,93,468

ਦੂਜੀ ਖੁਰਾਕ

6,37,26,534

≥ 60 ਸਾਲ ਉਮਰ ਦੇ ਲੋਕ

ਪਹਿਲੀ ਖੁਰਾਕ

9,36,68,415

ਦੂਜੀ ਖੁਰਾਕ

4,97,36,985

ਹੁਣ ਤਕ ਦਿੱਤੀ ਗਈ ਪਹਿਲੀ ਖੁਰਾਕ ਦੀ ਕੁਲ ਸੰਖਿਆ

56,95,77,696

ਹੁਣ ਤਕ ਦਿੱਤੀ ਗਈ ਦੂਜੀ ਖੁਰਾਕ ਦੀ ਕੁਲ ਸੰਖਿਆ

18,14,63,695

ਕੁੱਲ

75,10,41,391

 

ਦੇਸ਼ ਦੇ ਸਭ ਤੋਂ ਕਮਜ਼ੋਰ ਆਬਾਦੀ ਸਮੂਹਾਂ ਨੂੰ ਕੋਵਿਡ -19 ਤੋਂ ਬਚਾਉਣ ਦੇ ਇੱਕ ਸਾਧਨ 

ਵਜੋਂ ਟੀਕਾਕਰਣ ਅਭਿਆਸ ਦੀ  ਉੱਚ  ਪੱਧਰੀ ਨਿਯਮਤ ਸਮੀਖਿਆ ਅਤੇ ਨਿਗਰਾਨੀ ਜਾਰੀ ਹੈ I

****

 ਐੱਮ ਵੀ



(Release ID: 1754739) Visitor Counter : 120