ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਨ ਤੇ ਅਪਡੇਟ


ਕੋਵਿਨ ਨੇ ਨਵਾਂ ਏਪੀਆਈ ਲਾਂਚ ਕੀਤਾ: ਕੇਵਾਈਸੀ-ਵੀਐਸ: ਆਪਣੇ ਗਾਹਕ/ਮੁਵੱਕਲ ਦੀ ਟੀਕਾਕਰਣ ਸਥਿਤੀ ਨੂੰ ਜਾਣੋ

ਕੇਵਾਈਸੀ-ਵੀਐਸ ਸੰਸਥਾਵਾਂ ਨੂੰ ਕੋਵਿਨ ਰਾਹੀਂ ਕਿਸੇ ਵਿਅਕਤੀ ਦੀ ਟੀਕਾਕਰਣ ਦੀ ਸਥਿਤੀ ਦੀ ਜਾਂਚ ਕਰਨ ਦੇ ਯੋਗ ਬਣਾਏਗੀ

ਕੇਵਾਈਸੀ-ਵੀਐਸ ਸਹਿਮਤੀ-ਅਧਾਰਤ, ਨਿੱਜਤਾ ਦੀ ਸੁਰੱਖਿਆ ਹੈ ਅਤੇ ਕਿਸੇ ਵੀ ਪ੍ਰਣਾਲੀ ਨਾਲ ਸਹਿਜੇ ਹੀ ਜੋੜੀ ਜਾ ਸਕਦੀ ਹੈ

Posted On: 10 SEP 2021 1:40PM by PIB Chandigarh

ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਲੋਂ ਇਸ ਸਾਲ 16 ਜਨਵਰੀ ਨੂੰ ਕੋਵਿਡ -19 ਵਿਰੁੱਧ ਟੀਕਾਕਰਣ ਮੁਹਿੰਮ ਨੂੰ ਹਰੀ ਝੰਡੀ ਦੇ ਕੇ ਸ਼ੁਰੂ ਕੀਤੇ ਜਾਣ ਤੋਂ ਬਾਅਦ ਤੋਂ ਹੁਣ ਤੱਕ 72 ਕਰੋੜ ਤੋਂ ਵੱਧ  ਟੀਕੇ ਦੀਆਂ ਖੁਰਾਕਾਂ ਦਿੱਤੀਆਂ ਜਾ ਚੁਕੀਆਂ ਹਨ। ਇਨ੍ਹਾਂ ਵਿੱਚੋਂ ਹਰੇਕ ਵਿਅਕਤੀ ਲਈ ਟੀਕਾਕਰਣ ਦਾ ਸਬੂਤ ਮੁਹੱਈਆ ਕਰਵਾਉਣ ਲਈਕੋ-ਵਿਨ ਪਹਿਲਾਂ ਹੀ ਇੱਕ ਡਿਜੀਟਲ ਰੂਪ ਤੋਂ ਪ੍ਰਮਾਣਿਤ ਸਰਟੀਫਿਕੇਟ ਜਾਰੀ ਕਰ ਰਿਹਾ ਹੈ। ਇਹ ਸਰਟੀਫਿਕੇਟ ਇੱਕ ਡਿਜੀਟਲ ਡਿਵਾਈਸ (ਸਮਾਰਟਫੋਨਟੈਬਲੇਟਲੈਪਟਾਪ ਆਦਿ) ਤੇ ਸੁਰੱਖਿਅਤ ਜਾਂ ਡਿਜੀ ਲਾਕਰ ਵਿੱਚ ਸਟੋਰ ਕੀਤਾ ਜਾ ਸਕਦਾ ਹੈ, ਜਿੱਥੋਂ ਇਸਨੂੰ ਟੀਕਾਕਰਣ ਦੇ ਸਬੂਤ ਵਜੋਂ ਅਤੇ ਲੋੜ ਪੈਣ ਤੇ ਡਿਜੀਟਲ ਰੂਪ ਵਿੱਚ ਸਾਂਝਾ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂਐਂਟਰੀ ਪੁਆਇੰਟਾਂ 'ਤੇ ਜਿੱਥੇ ਅਜਿਹੇ ਸਰਟੀਫਿਕੇਟ ਦੀ ਲੋੜ ਹੁੰਦੀ ਹੈ (ਉਦਾਹਰਣ ਵਜੋਂਮਾਲਦਫਤਰ ਕੰਪਲੈਕਸਜਨਤਕ ਸਮਾਗਮ ਆਦਿ)ਇਹ ਡਿਜੀਟਲ ਅਤੇ ਫਿਜ਼ੀਕਲ ਦੋਵਾਂ ਰੂਪਾਂ ਵਿੱਚ ਦਿਖਾਇਆ ਜਾ ਸਕਦਾ ਹੈ। 

ਹਾਲਾਂਕਿਅਜਿਹੇ ਮਾਮਲੇ ਹੋ ਸਕਦੇ ਹਨ ਜਦੋਂ ਕਿਸੇ ਸੰਸਥਾ ਨੂੰ ਸਰਟੀਫਿਕੇਟ ਨੂੰ ਪੂਰੇ ਰੂਪ ਵਿੱਚ ਵੇਖਣ ਦੀ ਜ਼ਰੂਰਤ ਨਹੀਂ ਹੁੰਦੀ ਅਤੇ ਸਿਰਫ ਇਹ ਜਾਣਨ ਦੀ ਜ਼ਰੂਰਤ ਹੁੰਦੀ ਹੈ ਕਿ ਕਿਸੇ ਵਿਅਕਤੀ ਨੂੰ ਟੀਕਾ ਲਗਾਇਆ ਗਿਆ ਹੈ ਜਾਂ ਨਹੀਂ I ਵਰਤੋਂ ਦੇ ਕੁਝ ਅਜਿਹੇ ਸੰਭਾਵਿਤ ਮਾਮਲੇ ਹੇਠ ਲਿਖੇ ਅਨੁਸਾਰ ਹੋ ਸਕਦੇ ਹਨ:

1.ਇੱਕ ਉੱਦਮ/ਮਾਲਕ ਆਪਣੇ ਦਫਤਰਾਂ, ਕਾਰਜ ਸਥਾਨਾਂ ਆਦਿ ਤੇ ਆਪਣੇ ਕਰਮਚਾਰੀਆਂ ਦੇ ਮੁੜ ਤੋਂ ਕੰਮ ਸ਼ੁਰੂ ਕਰਨ ਲਈ ਟੀਕਾਕਰਣ ਦੀ ਸਥਿਤੀ ਨੂੰ ਜਾਣਨਾ ਪਸੰਦ ਕਰ ਸਕਦਾ ਹੈ। 

2. ਰੇਲਵੇ ਉਨ੍ਹਾਂ ਯਾਤਰੀਆਂ ਦੀ ਟੀਕਾਕਰਣ ਦੀ ਸਥਿਤੀ ਪ੍ਰਾਪਤ ਕਰਨਾ ਪਸੰਦ ਕਰ ਸਕਦਾ ਹੈ, ਜੋ ਟ੍ਰੇਨਾਂ ਵਿੱਚ ਆਪਣੀ ਸੀਟਾਂ ਰਿਜ਼ਰਵ ਕਰਵਾ ਰਹੇ ਹਨ। 

3. ਏਅਰਲਾਈਨਾਂ ਉਨ੍ਹਾਂ ਯਾਤਰੀਆਂ ਦੇ ਟੀਕਾਕਰਣ ਦੀ ਸਥਿਤੀ ਪ੍ਰਾਪਤ ਕਰਨਾ ਚਾਹ ਸਕਦੀਆਂ ਹਨ ਜੋ ਆਪਣੀ ਉਡਾਣ ਦੀਆਂ ਟਿਕਟਾਂ ਬੁੱਕ ਕਰ ਰਹੇ ਹਨਅਤੇ /ਜਾਂ ਹਵਾਈ ਅੱਡੇ ਸਿਰਫ ਟੀਕਾ ਲਗਵਾ ਚੁਕੇ ਯਾਤਰੀਆਂ ਨੂੰ ਲੰਘਣ ਦੀ ਆਗਿਆ ਦੇ ਸਕਦੇ ਹਨ। 

4. ਹੋਟਲ ਵਸਨੀਕਾਂ ਦੇ ਟੀਕਾਕਰਣ ਦੀ ਸਥਿਤੀ ਨੂੰ ਉਸ ਸਮੇਂ ਜਾਣਨਾ ਚਾਹ ਸਕਦੇ ਹਨ ਜਦੋਂ ਉਹ ਹੋਟਲ ਵਿੱਚ ਚੈੱਕ-ਇਨ ਕਰ ਰਹੇ ਹੋਣਜਾਂ ਫੇਰ ਜਦੋਂ ਉਹ ਆਨਲਾਈਨ ਬੁਕਿੰਗ ਕਰਵਾ ਰਹੇ ਹੋਣ। 

ਜਿਵੇਂ ਕਿ ਹਰ ਕਿਸੇ ਦੀ ਸੁਰੱਖਿਆ ਨੂੰ ਕਾਇਮ ਰੱਖਦੇ ਹੋਇਆਂ ਸਮਾਜਿਕ-ਆਰਥਿਕ ਗਤੀਵਿਧੀਆਂ ਨੂੰ ਹੋਲੀ ਹੋਲੀ ਮੁੜ ਤੋਂ ਸੁਰਜੀਤ ਕੀਤਾ ਜਾ ਰਿਹਾ ਹੈਵਿਅਕਤੀਗਤ ਟੀਕਾਕਰਣ ਦੀ ਸਥਿਤੀ ਨੂੰ ਉਨ੍ਹਾਂ ਸੰਸਥਾਵਾਂ ਨੂੰ ਡਿਜੀਟਲ ਰੂਪ ਵਿੱਚ ਦੱਸਣ ਦੇ ਢੰਗ ਦੀ ਜ਼ਰੂਰਤ ਹੈ ਜਿਨ੍ਹਾਂ ਨਾਲ ਉਹ ਕਰਮਚਾਰੀਆਂਯਾਤਰੀਆਂ, ਵਸਨੀਕਾਂ ਆਦਿ ਦੇ ਰੂਪ ਵਿੱਚ ਕਿਸੇ ਵੀ ਜਾਂ ਫੇਰ ਸਾਰੇ ਹੀ ਕਾਰਨਾਂ ਕਰਕੇ ਜੁੜੇ ਹੋ ਸਕਦੇ ਹਨ।

ਇਸ ਲਈਕੋ-ਵਿਨ ਰਾਹੀਂ ਟੀਕਾਕਰਣ ਦੀ ਸਥਿਤੀ ਲਈ ਆਧਾਰ ਵਰਗੀ ਪ੍ਰਮਾਣਿਕਤਾ ਸੇਵਾ ਨੂੰ ਸਮਰੱਥ ਕਰਨ ਦੀ ਜ਼ਰੂਰਤ ਹੈ। ਇਹਨਾਂ ਅਤੇ ਹੋਰ ਮਾਮਲਿਆਂ, ਜੋ ਸਾਹਮਣੇ ਆ ਸਕਦੇ ਹਨ, ਦੀ ਦੇਖਭਾਲ ਕਰਨ ਲਈਕੋ-ਵਿਨ ਨੇ ਇੱਕ ਨਵਾਂ ਏਪੀਆਈ ਵਿਕਸਤ ਕੀਤਾ ਹੈ ਜਿਸਨੂੰ 'ਆਪਣੇ ਗਾਹਕ/ਮੁਵੱਕਲ ਦੀ ਟੀਕਾਕਰਣ ਸਥਿਤੀ ਜਾਣੋਜਾਂ ਕੇਵਾਈਸੀ-ਵੀਐਸ ਕਿਹਾ ਜਾਂਦਾ ਹੈ। ਇਸ ਏਪੀਆਈ ਦੀ ਵਰਤੋਂ ਕਰਨ ਲਈਇੱਕ ਵਿਅਕਤੀ ਨੂੰ ਆਪਣਾ ਮੋਬਾਈਲ ਨੰਬਰ ਅਤੇ ਨਾਂਅ ਦਰਜ ਕਰਨ ਦੀ ਜ਼ਰੂਰਤ ਹੁੰਦੀ ਹੈ। ਇਸ ਤੋਂ ਬਾਅਦਉਨ੍ਹਾਂ ਨੂੰ ਇੱਕ ਓਟੀਪੀ ਪ੍ਰਾਪਤ ਹੋਵੇਗਾ, ਜਿਸ ਵਿੱਚ ਉਨ੍ਹਾਂ ਨੂੰ ਐਂਟਰ ਹੋਣਾ ਪਏਗਾ। ਬਦਲੇ ਵਿੱਚਕੋ-ਵਿਨ ਟੀਕਾਕਰਣ ਦੀ ਵਿਅਕਤੀਗਤ ਸਥਿਤੀ 'ਤੇ ਤਸਦੀਕ ਕਰਨ ਵਾਲੀ ਸੰਸਥਾ ਨੂੰ ਜਵਾਬ ਭੇਜੇਗਾਜੋ ਹੇਠ ਲਿੱਖੇ ਅਨੁਸਾਰ ਹੋਵੇਗਾ:

 

0 - ਵਿਅਕਤੀ ਨੂੰ ਟੀਕਾ ਨਹੀਂ ਲਗਾਇਆ ਗਿਆ ਹੈ 

1 - ਵਿਅਕਤੀ ਨੂੰ ਅੰਸ਼ਕ ਤੌਰ ਤੇ ਟੀਕਾ ਲਗਾਇਆ ਗਿਆ ਹੈ 

2 - ਵਿਅਕਤੀ ਨੂੰ ਪੂਰਨ ਤੌਰ ਤੇ ਟੀਕਾ ਲਗਾਇਆ ਗਿਆ ਹੈ

ਇਹ ਜਵਾਬ ਡਿਜੀਟਲ ਰੂਪ ਵਿੱਚ ਹਸਤਾਖਰ ਕੀਤਾ ਜਾਵੇਗਾ ਅਤੇ ਤਸਦੀਕ ਕਰਨ ਵਾਲੀ ਸੰਸਥਾ ਨਾਲ ਤੁਰੰਤ ਸਾਂਝਾ ਕੀਤਾ ਜਾ ਸਕਦਾ ਹੈ। ਵਾਸਤਵਿਕ ਜਿੰਦਗੀ ਦੀ ਮਿਸਾਲ ਉਸ ਸਮੇਂ ਸਾਹਮਣੇ ਆ ਸਕਦੀ ਹੈ ਜਦੋਂ ਰੇਲਵੇ ਟਿਕਟ ਦੀ ਬੁਕਿੰਗ ਕਰਨ ਵੇਲੇਇਕ ਵਿਅਕਤੀ ਟਿਕਟ ਖਰੀਦਣ ਲਈ ਲੋੜੀਂਦੇ ਵੇਰਵੇ ਦਰਜ ਕਰੇਗਾ ਅਤੇ ਜੇ ਲੋੜ ਪਵੇਤਾਂ ਸਬੰਧਤ ਸੰਸਥਾ ਨੂੰ ਵੀ ਉਸੇ ਲੈਣ-ਦੇਣ ਵਿੱਚ ਟੀਕਾਕਰਣ ਦੀ ਸਥਿਤੀ ਮਿਲੇਗੀ, ਜਿਸਦੀ ਵਿਅਕਤੀਗਤ ਸਹਿਮਤੀ ਹੋਵੇਗੀ। 

ਕੇਵਾਈਸੀ-ਵੀਐਸ ਅਜਿਹੇ ਸਾਰੇ ਉਪਯੋਗ ਵਾਲੇ ਅਤੇ ਹੋਰ ਬਹੁਤ ਸਾਰੇ ਮਾਮਲਿਆਂ ਨੂੰ ਸਹੂਲਤ ਦੇਵੇਗਾ। ਇਹ ਸਹਿਮਤੀ-ਅਧਾਰਤ ਅਤੇ ਨਿੱਜਤਾ ਦੋਵਾਂ ਦੀ ਸੁਰੱਖਿਆ ਹੈ। ਇਸ ਤੋਂ ਇਲਾਵਾ,  ਤੁਰੰਤ ਏਕੀਕਰਨ ਅਤੇ ਤੇਜ਼ੀ ਨਾਲ ਅਪਣਾਉਣ ਦੀ ਸਹੂਲਤ ਲਈਕੋ-ਵਿਨ ਟੀਮ ਨੇ ਏਪੀਆਈ ਦੇ ਨਾਲ ਇੱਕ ਵੈਬਪੇਜ ਤਿਆਰ ਕੀਤਾ ਹੈਜੋ ਕਿਸੇ ਵੀ ਪ੍ਰਣਾਲੀ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। ਇਹ ਬਿਨਾਂ ਸਮਾਂ ਗੁਆਏ ਕਿਸੇ ਵੀ ਪ੍ਰਣਾਲੀ ਦੇ ਨਾਲ ਨਿਰਵਿਘਨ ਏਕੀਕਰਣ ਦੀ ਆਗਿਆ ਦੇਵੇਗਾ। 

ਦੱਸੇ ਗਏ ਉਪਯੋਗ ਦੇ ਮਾਮਲਿਆਂ ਤੋਂ ਇਲਾਵਾਇਸ ਸੇਵਾ ਦੀ ਵਰਤੋਂ ਕਿਸੇ ਵੀ ਨਿਜੀ ਜਾਂ ਜਨਤਕ ਸੇਵਾ ਪ੍ਰਦਾਤਾ ਵੱਲੋਂ ਕੀਤੀ ਜਾ ਸਕਦੀ ਹੈਜਿਨ੍ਹਾਂ ਲਈ ਬੇਨਤੀ ਕੀਤੀ ਸੇਵਾ ਦੀ ਸਹੂਲਤ ਲਈ ਕਿਸੇ ਵਿਅਕਤੀ ਦੇ ਟੀਕਾਕਰਣ ਦੀ ਸਥਿਤੀ ਦੀ ਪੁਸ਼ਟੀ ਕਰਨੀ ਮਹੱਤਵਪੂਰਨ ਹੈ। 

-------------- 

ਐੱਮ.ਵੀ.



(Release ID: 1753882) Visitor Counter : 310