ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਸ਼੍ਰੀ ਨਿਤਿਨ ਗਡਕਰੀ ਨੇ ਕਿਹਾ ਕਿ ਦੇਸ਼ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਹੋਰ 19 ਸਥਾਨਾਂ ‘ਤੇ ਐਮਰਜੈਂਸੀ ਲੈਂਡਿੰਗ ਸੁਵਿਧਾਵਾਂ ਵਿਕਸਿਤ ਕੀਤੀ ਜਾਏਗੀ

Posted On: 09 SEP 2021 1:35PM by PIB Chandigarh

ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜ ਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਕਿਹਾ ਕਿ ਦੇਸ਼ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਹੋਰ 19 ਸਥਾਨਾਂ ‘ਤੇ ਐਮਰਜੈਂਸੀ ਲੈਂਡਿੰਗ ਸੁਵਿਧਾਵਾਂ ਵਿਕਸਿਤ ਕੀਤੀ ਜਾਏਗੀ। ਸ਼੍ਰੀ ਗਡਕਰੀ ਨੇ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਦੇ ਨਾਲ ਰਾਜਸਥਾਨ ਵਿੱਚ ਰਾਸ਼ਟਰੀ ਰਾਜਮਾਰਗ 925ਏ ‘ਤੇ ਐਮਰਜੈਂਸੀ ਲੈਂਡਿੰਗ ਸੁਵਿਧਾ ਦਾ ਉਦਘਾਟਨ ਕੀਤਾ। ਇਸ ਮੌਕੇ ‘ਤੇ ਉਨ੍ਹਾਂ ਨੇ ਕਿਹਾ ਕਿ ਇਹ ਹਾਈਵੇ ਰਨ-ਵੇ ਰਣਨੀਤਿਕ ਰੂਪ ਤੋਂ ਮਹੱਤਵਪੂਰਨ ਸੀਮਾਵਾਂ ਦੀ ਰੱਖਿਆ ਕਰਕੇ ਦੇਸ਼ ਦੀ ਸੁਰੱਖਿਆ ਨੂੰ ਹੋਰ ਅਧਿਕ ਮਜ਼ਬੂਤ ਕਰੇਗਾ।

ਸ਼੍ਰੀ ਗਡਕਰੀ ਨੇ ਦੱਸਿਆ ਕਿ ਦੇਸ਼ ਵਿੱਚ ਹੋਰ 19 ਸਥਾਨਾਂ ‘ਤੇ ਐਮਰਜੈਂਸੀ ਲੈਂਡਿੰਗ ਦੀ ਸੁਵਿਧਾ ਵਿਕਸਿਤ ਕੀਤੀ ਜਾਏਗੀ। ਇਨ੍ਹਾਂ ਨਾਲ ਰਾਜਸਥਾਨ ਵਿੱਚ ਫਲੋਦੀ-ਜੈਸਲਮੇਰ ਸੜਕ ਅਤੇ ਬਾੜਮੇਰ-ਜੈਸਲਮੇਰ ਸੜਕ, ਪੱਛਮੀ ਬੰਗਾਲ ਵਿੱਚ ਖੜਗਪੁਰ- ਬਾਲਾਸੋਰ ਸੜਕ, ਖੜਗਪੁਰ- ਕਿਓਂਝਰ ਸੜਕ ਅਤੇ ਪਾਨਾਗੜ/ਕੇਕੇਡੀ ਦੇ ਕੋਲ, ਤਾਮਿਲਨਾਡੂ ਵਿੱਚ ਚੇਨਈ, ਪੁਡੂਚੇਰੀ ਸੜਕ ‘ਤੇ ਆਂਧਰ ਪ੍ਰਦੇਸ਼ ਵਿੱਚ ਨੇਲੋਰ - ਓਂਗੋਲ ਸੜਕ ਅਤੇ ਓਂਗੋਲ – ਚਿਲਕਾਲੁਰੀਪੇਟ ਸੜਕ ਤੇ ਹਰਿਆਣਾ ਵਿੱਚ ਮੰਡੀ ਡਬਵਾਲੀ ਤੋਂ ਓਧਨ ਸੜਕ ‘ਤੇ ਪੰਜਾਬ ਵਿੱਚ ਸੰਗਰੂਰ ਦੇ ਨਜਦੀਕ ਗੁਜਰਾਤ ਵਿੱਚ ਭੁਜ-ਨਲੀਆ ਸੜਕ ਅਤੇ ਸੂਰਤ-ਬੜੌਦਾ ਸੜਕ ‘ਤੇ, ਜੰਮੂ ਅਤੇ ਕਸ਼ਮੀਰ ਦੇ ਬਨਿਹਾਰ-ਸ਼੍ਰੀਨਗਰ ਸੜਕ, ਲੇਹ/ ਨਯੋਮਾ ਖੇਤਰ ਵਿੱਚ, ਅਸਮ ਵਿੱਚ ਜੋਰਹਾਟ- ਬਾਰਾਘਾਟ ਸੜਕ ‘ਤੇ ਸ਼ਿਵਸਾਗਰ ਦੇ ਨਜਦੀਕ, ਬਾਗਡੋਗਰਾ-ਹਾਸ਼ੀਮਾਰਾ ਸੜਕ ‘ਤੇ ਅਤੇ ਅਸਾਮ ਵਿੱਚ ਹਾਸ਼ੀਮਾਰਾ- ਤੇਜ਼ਪੁਰ ਮਾਰਗ ਅਤੇ ਹਾਸ਼ੀਮਾਰਾ-ਗੁਵਾਹਾਟੀ ਸੜਕ ਹਨ।

ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਆਗਵਾਈ ਹੇਠ ਵਿਸ਼ਵ ਪੱਧਰ ਰਾਸ਼ਟਰੀ ਰਾਜਮਾਰਗ ਦਾ ਨਿਰਮਾਣ ਕਾਰਜ ਰਿਕਾਰਡ ਗਤੀ ਨਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਹੁਣ ਸਾਡੇ ਰਾਸ਼ਟਰੀ ਰਾਜਮਾਰਗ ਵੀ ਸੈਨਾ ਦੇ ਕੰਮ ਆਏਗਾ, ਜੋ ਸਾਡੇ ਦੇਸ਼ ਨੂੰ ਅਧਿਕ ਸੁਰੱਖਿਅਤ ਅਤੇ ਐਮਰਜੈਂਸੀ ਸਥਿਤੀਆਂ ਲਈ ਹਮੇਸ਼ਾ ਤਿਆਰ ਰੱਖਣਗੇ।

ਇਸ ਅਵਸਰ ‘ਤੇ ਕੇਂਦਰੀ ਜਲ ਸ਼ਕਤੀ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ, ਚੀਫ ਆਵ੍ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਅਤੇ ਏਅਰ ਚੀਫ ਮਾਰਸ਼ਲ ਸ਼੍ਰੀ ਆਰ ਐੱਸ ਭਦੌਰੀਆ ਵੀ ਹਾਜ਼ਿਰ ਸਨ।

 

C:\Users\Punjabi\Desktop\Gurpreet Kaur\2021\September 2021\09-09-2021\barmervisit9.9.21-2Q9WZ.jpg

C:\Users\Punjabi\Desktop\Gurpreet Kaur\2021\September 2021\09-09-2021\barmervisit9.9.210914.jpg

****

ਐੱਮਜੇਪੀਐੱਸ(Release ID: 1753701) Visitor Counter : 158