ਵਿੱਤ ਮੰਤਰਾਲਾ
azadi ka amrit mahotsav

17 ਸੂਬਿਆਂ ਨੂੰ 9,871 ਕਰੋੜ ਰੁਪਏ ਮਾਲੀਆ ਘਾਟਾ ਗਰਾਂਟ ਜਾਰੀ


ਮੌਜੂਦਾ ਮਾਲੀ ਸਾਲ ਵਿੱਚ ਸੂਬਿਆਂ ਨੂੰ 59,226 ਕਰੋੜ ਰੁਪਏ ਕੁੱਲ ਮਾਲੀਆ ਘਾਟਾ ਗਰਾਂਟ ਜਾਰੀ ਕੀਤੀ ਗਈ

Posted On: 09 SEP 2021 2:08PM by PIB Chandigarh

ਵਿੱਤ ਮੰਤਰਾਲੇ ਦੇ ਖਰਚਾ ਵਿਭਾਗ ਨੇ ਵੀਰਵਾਰ ਨੂੰ 6ਵੀਂ ਮਹੀਨਾਵਾਰ ਕਿਸ਼ਤ ਪੋਸਟ ਡਿਵੋਲੂਸ਼ਨ ਮਾਲੀਆ ਘਾਟਾ ਦੌਰਾਨ 9,871.00 ਕਰੋੜ ਰੁਪਏ ਸੂਬਿਆਂ ਨੂੰ ਜਾਰੀ ਕੀਤੇ ਹਨ ਇਸ ਕਿਸ਼ਤ ਦੇ ਜਾਰੀ ਹੋਣ ਨਾਲ ਮੌਜੂਦਾ ਮਾਲੀ ਸਾਲ ਵਿੱਚ ਯੋਗ ਸੂਬਿਆਂ ਨੂੰ 59,226.00 ਕਰੋੜ ਰੁਪਏ ਦੀ ਕੁੱਲ ਰਾਸ਼ੀ ਮਾਲੀਆ ਘਾਟਾ ਗਰਾਂਟ ਜਾਰੀ ਕੀਤੀ ਜਾ ਚੁੱਕੀ ਹੈ
ਇਸ ਮਹੀਨੇ ਜਾਰੀ ਕੀਤੀ ਗਈ ਗਰਾਂਟ ਦਾ ਸੂਬਾਵਾਰ ਵੇਰਵਾ ਅਤੇ ਸੂਬਿਆਂ ਨੂੰ 2021—22 ਵਿੱਚ ਪੋਸਟ ਡਿਵੋਲੂਸ਼ਨ ਜਾਰੀ ਮਾਲੀਆ ਗਰਾਂਟ ਦੀ ਕੁੱਲ ਰਾਸ਼ੀ ਹੇਠਾਂ ਅਨੈਕਸਚਰ ਵਿੱਚ ਹੈ
ਸੂਬਿਆਂ ਨੂੰ ਪੋਸਟ ਡਿਵੋਲੂਸ਼ਨ ਮਾਲੀਆ ਘਾਟਾ ਗਰਾਂਟ ਸੰਵਿਧਾਨ ਦੇ ਆਰਟੀਕਲ 275 ਤਹਿਤ ਮੁਹੱਈਆ ਕੀਤੀ ਜਾਂਦੀ ਹੈ ਇਹ ਗਰਾਂਟਾਂ 5ਵੇਂ ਵਿੱਤ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਹਫ਼ਤਾਵਾਰ ਕਿਸ਼ਤਾਂ ਰਾਹੀਂ ਸੂਬਿਆਂ ਦੇ ਪੋਸਟ ਡਿਵੋਲੂਸ਼ਨ ਦੇ ਮਾਲੀਆ ਖਾਤੇ ਵਿੱਚ ਪਾੜੇ ਨਾਲ ਨਜਿੱਠਣ ਲਈ ਜਾਰੀ ਕੀਤੀਆਂ ਜਾਂਦੀਆਂ ਹਨ ਕਮਿਸ਼ਨ ਨੇ 2021—22 ਦੌਰਾਨ 17 ਸੂਬਿਆਂ ਨੂੰ ਇਹ ਗਰਾਂਟਾਂ ਦੇਣ ਦੀ ਸਿਫਾਰਸ਼ ਕੀਤੀ ਹੈ
ਇਸ ਗਰਾਂਟ ਨੂੰ ਪ੍ਰਾਪਤ ਕਰਨ ਲਈ ਸੂਬਿਆਂ ਦੀ ਯੋਗਤਾ ਅਤੇ ਗਰਾਂਟ ਦੀ ਮਾਤਰਾ ਕਮਿਸ਼ਨ ਵੱਲੋਂ ਸੂਬੇ ਦੇ ਮਾਲੀਆ ਅਤੇ ਖਰਚੇ ਦੇ ਮੁਲਾਂਕਣ ਵਿਚਾਲੇ ਪਾੜੇ ਦੇ ਅਧਾਰ ਤੇ ਫੈਸਲਾ ਕੀਤਾ ਜਾਂਦਾ ਹੈ ਉਹ ਇਹ ਫੈਸਲਾ ਲੈਂਦਿਆਂ ਸੂਬੇ ਦੇ ਮਾਲੀ ਸਾਲ 2021 ਲਈ ਮੁਲਾਂਕਣ ਡਿਵੋਲੂਸ਼ਨ ਦੇ ਖਾਤੇ ਨੂੰ ਧਿਆਨ ਵਿੱਚ ਰੱਖਦਾ ਹੈ
5ਵੇਂ ਵਿੱਤ ਕਮਿਸ਼ਨ ਨੇ ਮਾਲੀ ਸਾਲ 2021—22 ਲਈ 17 ਸੂਬਿਆਂ ਨੂੰ 1,18,452 ਕਰੋੜ ਰੁਪਏ ਕੁੱਲ ਪੋਸਟ ਡਿਵੋਲੂਸ਼ਨ ਮਾਲੀ ਘਾਟਾ ਗਰਾਂਟ ਦੀ ਸਿਫਾਰਸ਼ ਕੀਤੀ ਹੈ ਇਸ ਵਿੱਚੋਂ ਹੁਣ ਤੱਕ 59,226.00 ਕਰੋੜ ਰੁਪਏ (50%) ਦੀ ਰਾਸ਼ੀ ਜਾਰੀ ਕੀਤੀ ਜਾ ਚੁੱਕੀ ਹੈ
15ਵੇਂ ਵਿੱਤ ਕਮਿਸ਼ਨ ਨੇ ਜਿਹੜੇ ਸੂਬਿਆਂ ਨੂੰ ਪੀ ਡੀ ਆਰ ਡੀ ਗਰਾਂਟ ਦੀ ਸਿਫਾਰਸ਼ ਕੀਤੀ ਹੈ ਉਹ ਹਨਆਂਧਰ ਪ੍ਰਦੇਸ਼ , ਅਸਾਮ , ਹਰਿਆਣਾ , ਹਿਮਾਚਲ ਪ੍ਰਦੇਸ਼ , ਕਰਨਾਟਕ , ਕੇਰਲ , ਮਨੀਪੁਰ , ਮੇਘਾਲਿਆ , ਮਿਜ਼ੋਰਮ , ਨਾਗਾਲੈਂਡ , ਪੰਜਾਬ , ਰਾਜਸਥਾਨ , ਸਿੱਕਮ , ਤਾਮਿਲਨਾਡੂ , ਤ੍ਰਿਪੁਰਾ , ਉੱਤਰਾਖੰਡ ਅਤੇ ਪੱਛਮ ਬੰਗਾਲ
ਸੂਬਾਵਾਰ ਜਾਰੀ ਕੀਤੀ ਗਈ ਪੋਸਟ ਡਿਵੋਲੂਸ਼ਨ ਮਾਲੀ ਘਾਟਾ ਗਰਾਂਟ

 

 

S.No.

Name of State

Amount released in September 2021

(6th installment)

(Rs. in crore)

Total amount released during 2021-22

(Rs. in crore)

1

Andhra Pradesh

1438.08

8628.50

2

Assam

531.33

3188.00

3

Haryana

11.00

66.00

4

Himachal Pradesh

854.08

5124.50

5

Karnataka

135.92

815.50

6

Kerala

1657.58

9945.50

7

Manipur

210.33

1262.00

8

Meghalaya

106.58

639.50

9

Mizoram

149.17

895.00

10

Nagaland

379.75

2278.50

11

Punjab

840.08

5040.50

12

Rajasthan

823.17

4939.00

13

Sikkim

56.50

339.00

14

Tamil Nadu

183.67

1102.00

15

Tripura

378.83

2273.00

16

Uttarakhand

647.67

3886.00

17

West Bengal

1467.25

8803.50

Total

9,871.00

59,226.00

 

*********

ਆਰ ਐੱਮ / ਕੇ ਐੱਮ ਐੱਨ


(Release ID: 1753575) Visitor Counter : 241