ਵਿਦੇਸ਼ ਮੰਤਰਾਲਾ
azadi ka amrit mahotsav

ਕੇਂਦਰੀ ਕੈਬਨਿਟ ਨੇ ਪੁਰਤਗਾਲ ਗਣਰਾਜ ਵਿੱਚ ਕੰਮ ਕਰਨ ਦੇ ਲਈ ਭਾਰਤੀ ਨਾਗਰਿਕਾਂ ਦੀ ਭਰਤੀ ਕਰਨ ਬਾਰੇ ਭਾਰਤ ਅਤੇ ਪੁਰਤਗਾਲ ਦਰਮਿਆਨ ਸਮਝੌਤੇ ਨੂੰ ਪ੍ਰਵਾਨਗੀ ਦਿੱਤੀ

Posted On: 08 SEP 2021 2:39PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਭਾਰਤ ਅਤੇ ਪੁਰਤਗਾਲ ਦਰਮਿਆਨ ਸਮਝੌਤੇ ‘ਤੇ ਦਸਤਖਤ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਸਮਝੌਤੇ ਦੇ ਤਹਿਤ ਭਾਰਤ ਦੇ ਨਾਗਰਿਕਾਂ ਨੂੰ ਪੁਰਤਗਾਲ ਗਣਰਾਜ ਵਿੱਚ ਕੰਮ ਕਰਨ ਦੇ ਲਈ ਰੱਖਿਆ ਜਾ ਸਕੇਗਾ।

 

ਵੇਰਵਾ:

ਮੌਜੂਦਾ ਸਮਝੌਤੇ ਨਾਲ ਭਾਰਤ ਅਤੇ ਪੁਰਤਗਾਲ ਦਰਮਿਆਨ ਸਾਂਝੇਦਾਰੀ ਅਤੇ ਸਹਿਯੋਗ ਦੀ ਇੱਕ ਸੰਸਥਾਗਤ ਪ੍ਰਣਾਲੀ ਤਿਆਰ ਹੋਵੇਗੀ, ਜਿਸ ਦੇ ਤਹਿਤ ਵਰਕਰਾਂ ਨੂੰ ਪੁਰਤਗਾਲ ਭੇਜਿਆ ਜਾਵੇਗਾ ਅਤੇ ਉਨ੍ਹਾਂ ਨੂੰ ਉੱਥੇ ਕੰਮ ‘ਤੇ ਰੱਖਿਆ ਜਾਵੇਗਾ।

 

ਲਾਗੂ ਕਰਨ ਦੀ ਰਣਨੀਤੀ:

ਸਮਝੌਤੇ ਦੇ ਤਹਿਤ ਇੱਕ ਸੰਯੁਕਤ ਕਮੇਟੀ ਦਾ ਗਠਨ ਕੀਤਾ ਜਾਵੇਗਾ, ਜੋ ਲਾਗੂ ਕਰਨ ਦੀ ਦੇਖ-ਰੇਖ ਕਰੇਗੀ।

 

ਪ੍ਰਭਾਵ:

ਪੁਰਤਗਾਲ ਦੇ ਨਾਲ ਸਮਝੌਤੇ ‘ਤੇ ਦਸਤਖਤ ਹੋ ਜਾਣ ਨਾਲ ਯੂਰੋਪੀਅਨ ਸੰਘ ਦੇ ਇੱਕ ਮੈਂਬਰ ਦੇਸ਼ ਵਿੱਚ ਭਾਰਤੀ ਪ੍ਰਵਾਸੀ ਵਰਕਰਾਂ ਦੇ ਲਈ ਇੱਕ ਨਵਾਂ ਠਿਕਾਣਾ ਬਣ ਜਾਵੇਗਾ, ਖਾਸ ਤੌਰ ਨਾਲ ਉਨ੍ਹਾਂ ਭਾਰਤੀ ਕਾਮਿਆਂ ਦੇ ਲਈ, ਜਿਨ੍ਹਾਂ ਨੂੰ ਕੋਵਿਡ-19 ਮਹਾਮਾਰੀ ਦੇ ਕਾਰਨ ਭਾਰਤ ਵਾਪਸ ਆਉਣਾ ਪਿਆ ਹੈ। ਇਸ ਸਮਝੌਤੇ ਨਾਲ ਕੁਸ਼ਲ ਭਾਰਤੀ ਵਰਕਰਾਂ ਅਤੇ ਪੇਸ਼ੇਵਰ ਲੋਕਾਂ ਨੂੰ ਨਵੇਂ ਅਵਸਰ ਮਿਲਣਗੇ। ਸਮਝੌਤਾ ਹੋ ਜਾਣ ਨਾਲ ਪੁਰਤਗਾਲ ਅਤੇ ਭਾਰਤ ਦਰਮਿਆਨ ਭਾਰਤੀ ਵਰਕਰਾਂ ਦੀ ਭਰਤੀ ਦੀ ਰਸਮੀ ਵਿਵਸਥਾ ਤਿਆਰ ਹੋ ਜਾਵੇਗੀ।

ਲਾਭ:

ਪੁਰਤਗਾਲ ਵਿੱਚ ਭਾਰਤੀ ਵਰਕਰਾਂ ਦੇ ਰੋਜ਼ਗਾਰ ਅਵਸਰਾਂ ਵਿੱਚ ਵਾਧਾ ਹੋਵੇਗਾ। ਸਮਝੌਤੇ ਵਿੱਚ ਦੋਵਾਂ ਦੇਸ਼ਾਂ ਦੀ ਸਰਕਾਰਾਂ ਦਰਮਿਆਨ ਇੱਕ ਵਿਵਸਥਾ ਬਣਾਉਣ ਦਾ ਪ੍ਰਸਤਾਵ ਸ਼ਾਮਲ ਹੈ, ਜਿਸ ਦੇ ਤਹਿਤ ਵਰਕਰਾਂ ਦਾ ਅਸਾਨ ਆਵਾਜਾਈ ਸੁਨਿਸ਼ਚਿਤ ਹੋ ਜਾਵੇਗਾ ਤੇ ਦੋਵੇਂ ਦੇਸ਼ ਇਸ ਗਤੀਵਿਧੀ ਨੂੰ ਪੂਰਾ ਸਮਰਥਨ ਦੇਣਗੇ।

******

ਡੀਐੱਸ


(Release ID: 1753278) Visitor Counter : 164