ਖਾਣ ਮੰਤਰਾਲਾ
ਕੇਂਦਰੀ ਕੈਬਨਿਟ ਨੇ ਜੁਆਇੰਟ ਸਟਾਕ ਕੰਪਨੀ ਰੋਸਜੀਓਲੋਜੀਆ, ਰੂਸ ਅਤੇ ਜੀਓਲੋਜੀਕਲ ਸਰਵੇ ਆਫ਼ ਇੰਡੀਆ (ਜੀਐੱਸਆਈ), ਭਾਰਤ ਦਰਮਿਆਨ ਭੂ -ਵਿਗਿਆਨ ਦੇ ਖੇਤਰ ਵਿੱਚ ਸਹਿਯੋਗ ਬਾਰੇ ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦਿੱਤੀ
प्रविष्टि तिथि:
08 SEP 2021 2:40PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਕੈਬਨਿਟ ਨੇ ਰਸ਼ੀਅਨ ਫੈਡਰੇਸ਼ਨ ਦੇ ਕਾਨੂੰਨਾਂ ਦੇ ਅਧੀਨ ਨਿਗਾਮਿਤ ਇੱਕ ਕਾਨੂੰਨੀ ਸੰਸਥਾ, ਜੁਆਇੰਟ ਸਟਾਕ ਕੰਪਨੀ ਰੋਸਜੀਓਲੋਜੀਆ (ਸਟੇਟ ਹੋਲਡਿੰਗ ਕੰਪਨੀ) (ਜਿਸਨੂੰ ਰੋਸਜੀਓ ਕਿਹਾ ਜਾਂਦਾ ਹੈ) ਅਤੇ ਜੀਓਲੋਜੀਕਲ ਸਰਵੇ ਆਫ ਇੰਡੀਆ (ਜੀਐੱਸਆਈ), ਖਾਣ ਮੰਤਰਾਲੇ, ਭਾਰਤ ਸਰਕਾਰ ਦੇ ਦਰਮਿਆਨ ਭੂ -ਵਿਗਿਆਨ ਦੇ ਖੇਤਰ ਵਿੱਚ ਸਹਿਯੋਗ ਬਾਰੇ ਸਹਿਮਤੀ ਪੱਤਰ (ਐੱਮਓਯੂ) ‘ਤੇ ਦਸਤਖਤ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਇਸ ਸਮਝੌਤਾ ਪੱਤਰ (MoU) ਦਾ ਮੁੱਖ ਉਦੇਸ਼, ਗਹਿਰਾਈ ਵਿੱਚ ਪਏ ਅਤੇ / ਜਾਂ ਲੁਕੇ ਪਏ ਖਣਿਜ ਭੰਡਾਰ ਦੀ ਖੋਜ ਲਈ ਤਕਨੀਕੀ ਸਹਿਯੋਗ ਲਈ ਆਪਸੀ ਸਹਿਯੋਗ ਵਧਾਉਣਾ; ਏਅਰੋ-ਜੀਓਫਿਜ਼ੀਕਲ ਡੇਟਾ ਦਾ ਵਿਸ਼ਲੇਸ਼ਣ ਅਤੇ ਵਿਆਖਿਆ; ਪੀਜੀਈ (PGE) ਅਤੇ ਆਰਈਈ (REE) ਪੜਚੋਲ ਅਤੇ ਖੋਜ; ਰੂਸੀ ਅਤਿ ਆਧੁਨਿਕ ਸੂਚਨਾ ਤਕਨਾਲੋਜੀ ਦੇ ਨਾਲ ਭਾਰਤੀ ਭੂ-ਵਿਗਿਆਨ ਡਾਟਾ ਭੰਡਾਰ ਦਾ ਸੰਯੁਕਤ ਵਿਕਾਸ; ਡਾਟਾ ਸ਼ੁੱਧਤਾ, ਅਤੇ ਲਾਗਤ ਅਨੁਕੂਲਤਾ ਪ੍ਰਾਪਤ ਕਰਨ ਲਈ ਡ੍ਰਿਲਿੰਗ, ਨਮੂਨੇ ਅਤੇ ਪ੍ਰਯੋਗਸ਼ਾਲਾ ਵਿਸ਼ਲੇਸ਼ਣ ਦੇ ਖੇਤਰ ਵਿੱਚ ਟੈਕਨੋਲੋਜੀ ਅਤੇ ਗਿਆਨ ਦਾ ਆਦਾਨ ਪ੍ਰਦਾਨ; ਅਤੇ ਦੋਵਾਂ ਧਿਰਾਂ ਦਰਮਿਆਨ ਭੂ -ਵਿਗਿਆਨ ਦੇ ਖੇਤਰਾਂ ਵਿੱਚ ਵਿਗਿਆਨਕ ਪ੍ਰਸੋਨਲ ਦੀ ਟ੍ਰੇਨਿੰਗ ਅਤੇ ਸਮਰੱਥਾ ਨਿਰਮਾਣ ਆਦਿ, ਹੈ।
ਰੋਸਜੀਓ (ROSGEO) ਅਤੇ ਜੀਐੱਸਆਈ (GSI) ਦੇ ਸਮ੍ਰਿਧ ਤਜ਼ਰਬੇ ਅਤੇ ਉਨ੍ਹਾਂ ਦੇ ਸਹਿਯੋਗ ਦੀ ਸੰਭਾਵਨਾ ਦੇ ਮੱਦੇਨਜ਼ਰ, ਇਹ ਸਹਿਮਤੀ ਪੱਤਰ ਭੂ -ਵਿਗਿਆਨ ਦੇ ਖੇਤਰ ਵਿੱਚ ਜੀਐੱਸਆਈ (GSI) ਅਤੇ ਰੋਸਜੀਓ (ROSGEO) ਦਰਮਿਆਨ ਸਹਿਯੋਗ ਲਈ ਇੱਕ ਵਿਆਪਕ ਢਾਂਚਾ ਪ੍ਰਦਾਨ ਕਰਨ ਲਈ ਵਿਸ਼ੇਸ਼ ਤੌਰ ‘ਤੇ ਲਾਭਦਾਇਕ ਹੈ।
********
ਡੀਐੱਸ
(रिलीज़ आईडी: 1753275)
आगंतुक पटल : 189