ਕਾਰਪੋਰੇਟ ਮਾਮਲੇ ਮੰਤਰਾਲਾ

ਆਈਈਪੀਐੱਫਏ ਅਤੇ ਆਈਸੀਐੱਸਆਈ ਨੇ ਨਿਵੇਸ਼ਕਾਂ ਨੂੰ ਸਸ਼ਕਤ ਕਰਨ ਲਈ "ਆਜਾਦੀ ਕਾ ਅੰਮ੍ਰਿਤ ਮਹੋਤਸਵ" ਤਹਿਤ ਸੈਮੀਨਾਰ ਕਰਵਾਇਆ


ਕੇਂਦਰੀ ਕਾਰਪੋਰੇਟ ਮਾਮਲਿਆਂ ਬਾਰੇ ਰਾਜ ਮੰਤਰੀ ਸ਼੍ਰੀ ਰਾਓ ਇੰਦਰਜੀਤ ਸਿੰਘ ਨੇ 55,000 ਤੋਂ ਵੱਧ ਨਿਵੇਸ਼ਕ ਜਾਗਰੂਕਤਾ ਪ੍ਰੋਗਰਾਮਾਂ ਦੇ ਆਯੋਜਨ ਲਈ ਆਈਈਪੀਐੱਫਏ ਦੀ ਸ਼ਲਾਘਾ ਕੀਤੀ

ਐੱਮਸੀਏ ਸਕੱਤਰ: ਆਈਈਪੀਐੱਫਏ ਨੇ ਲਗਭਗ 1,000 ਕਰੋੜ ਰੁਪਏ ਦੀਆਂ ਰਕਮਾਂ, ਲਾਭਅੰਸ਼ ਅਤੇ ਬਾਜ਼ਾਰ ਮੁੱਲ ਦੇ ਸ਼ੇਅਰ ਰਿਫੰਡ ਕੀਤੇ

Posted On: 07 SEP 2021 3:08PM by PIB Chandigarh

ਆਜ਼ਾਦੀ ਕਾ ਅਮ੍ਰਿਤ ਮਹੋਤਸਵ (ਏਕੇਏਐੱਮ) ਦੇ ਨਾਲ ਭਾਰਤੀ ਸੁਤੰਤਰਤਾ ਦੇ 75ਸਾਲਾਂ ਦਾ ਜਸ਼ਨ ਮਨਾਉਣ ਲਈਨਿਵੇਸ਼ਕ ਸਿੱਖਿਆ ਅਤੇ ਸੁਰੱਖਿਆ ਫੰਡ ਅਥਾਰਟੀ (ਆਈਈਪੀਐੱਫਏ) ਅਤੇ ਇੰਸਟੀਚਿਊਟ ਆਫ਼ ਕੰਪਨੀ ਸੈਕਟਰੀਜ਼ ਆਫ਼ ਇੰਡੀਆ (ਆਈਸੀਐੱਸਆਈ) ਨੇ ਅੱਜ 'ਨਿਵੇਸ਼ਕ ਨੂੰ ਸਸ਼ਕਤ ਕਰਨਵਿਸ਼ੇ 'ਤੇ ਇੱਕ ਰਾਸ਼ਟਰੀ ਵੈਬਿਨਾਰ ਦਾ ਆਯੋਜਨ ਕੀਤਾ: ਆਈਈਪੀਐੱਫਏ, 5 ਸਾਲਾਂ ਦੀ ਯਾਤਰਾ ਅਤੇ ਅੱਗੇ ਵੱਲ। ਵੈਬਿਨਾਰ ਦੇ ਦੌਰਾਨਆਈਈਪੀਐੱਫਏ ਨੇ ਲੋਕਾਂ ਵਿੱਚ ਨਿਵੇਸ਼ਕ ਸਿੱਖਿਆ ਅਤੇ ਜਾਗਰੂਕਤਾ ਪ੍ਰਦਾਨ ਕਰਨ ਦੇ ਆਪਣੇ 5 ਸਾਲਾਂ ਦੇ ਸਫਰ ਨੂੰ ਸਾਂਝਾ ਕੀਤਾ।    

ਸ਼੍ਰੀ ਰਾਓ ਇੰਦਰਜੀਤ ਸਿੰਘਰਾਜ ਮੰਤਰੀ (ਆਈ/ਸੀ) ਅੰਕੜਾ ਅਤੇ ਪ੍ਰੋਗਰਾਮ ਲਾਗੂ ਕਰਨ ਮੰਤਰਾਲਾਯੋਜਨਾ ਮੰਤਰਾਲਾ ਅਤੇ ਕੇਂਦਰੀ ਰਾਜ ਮੰਤਰੀ ਕਾਰਪੋਰੇਟ ਮਾਮਲਿਆਂ ਦੇ ਮੰਤਰਾਲੇ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਆਈਈਪੀਐੱਫਏ ਨੂੰ ਸੌਂਪੇ ਗਏ ਕਾਰਜਾਂ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਵਧਾਈ ਦਿੰਦੇ ਹੋਏਸ਼੍ਰੀ ਸਿੰਘ ਨੇ ਕਿਹਾ, "ਇਹ ਬੇਹੱਦ ਹੈਰਾਨੀਜਨਕ ਹੈ ਕਿ ਆਈਈਪੀਐੱਫਏ ਦੁਆਰਾ ਆਈਸੀਐੱਸਆਈਆਈਸੀਏਆਈਸੀਐੱਸਸੀ ਅਤੇ ਈ-ਗਵਰਨੈਂਸ ਵਰਗੀਆਂ ਸੰਸਥਾਵਾਂ ਦੇ ਸਹਿਯੋਗ ਨਾਲ 55 ਹਜ਼ਾਰ ਤੋਂ ਵੱਧ ਨਿਵੇਸ਼ਕ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤੇ ਗਏ ਹਨ। ਆਈਈਪੀਐੱਫਏ ਨੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਸਿੱਧੇ ਨਿਵੇਸ਼ਕ ਜਾਗਰੂਕਤਾ ਪ੍ਰੋਗਰਾਮਾਂਮੀਡੀਆ ਮੁਹਿੰਮਾਂਲਘੂ ਫਿਲਮਾਂ ਅਤੇ ਹੋਰ ਹਿੱਸੇਦਾਰਾਂ ਨਾਲ ਜੁੜ ਕੇ ਦੇਸ਼ ਭਰ ਵਿੱਚ ਘਰੇਲੂ ਨਿਵੇਸ਼ਕਾਂਘਰੇਲੂ ਔਰਤਾਂਪੇਸ਼ੇਵਰਾਂ ਸਮੇਤ ਹਿੱਸੇਦਾਰਾਂ ਨੂੰ ਜਾਗਰੂਕ ਕਰਨ ਲਈ ਇੱਕ ਸੰਪੂਰਨ ਪਹੁੰਚ ਅਪਣਾਈ ਹੈ।

ਕੋਵਿਡ -19 ਮਹਾਮਾਰੀ ਨਾਲ ਸਬੰਧਤ ਦੇਸ਼ ਵਿਆਪੀ ਤਾਲਾਬੰਦੀ ਅਤੇ ਪਾਬੰਦੀਆਂ ਦੇ ਬਾਵਜੂਦਆਈਈਪੀਐੱਫਏ ਸੋਸ਼ਲ ਮੀਡੀਆਮਾਸ ਮੀਡੀਆਰੇਡੀਓਇਗਨੂ ਗਿਆਨ ਦਰਸ਼ਨ ਚੈਨਲ ਵਰਗੇ ਵੱਖ-ਵੱਖ ਡਿਜੀਟਲ ਮਾਧਿਅਮਾਂ ਦੁਆਰਾ ਵਿੱਤੀ ਸਿੱਖਿਆ ਦਾ ਪ੍ਰਸਾਰ ਕਰਨਾ ਜਾਰੀ ਰੱਖਿਆ ਹੈ। ਉਨ੍ਹਾਂ ਕਿਹਾ, "ਮੈਂ ਆਈਈਪੀਐੱਫਏ ਨੂੰ ਨਿਵੇਸ਼ਕ ਜਾਗਰੂਕਤਾ ਅਤੇ ਸੁਰੱਖਿਆ ਦੇ ਅਧੀਨ ਮੌਜੂਦਾ ਅਤੇ ਆਉਣ ਵਾਲੇ ਖੇਤਰਾਂ ਵਿੱਚ ਆਪਣੇ ਚੰਗੇ ਕੰਮ ਨੂੰ ਜਾਰੀ ਰੱਖਣ ਦੀ ਅਪੀਲ ਕਰਦਾ ਹਾਂ।

ਕਾਰਪੋਰੇਟ ਮਾਮਲਿਆਂ ਬਾਰੇ ਮੰਤਰਾਲੇ ਦੇ ਸਕੱਤਰ ਸ਼੍ਰੀ ਰਾਜੇਸ਼ ਵਰਮਾ ਨੇ ਆਪਣੇ ਸੰਬੋਧਨ ਵਿੱਚ ਆਈਈਪੀਐੱਫਏ ਦੇ 5 ਸਾਲਾਂ ਦੇ ਸਫਰ ਨੂੰ ਸਾਂਝਾ ਕਰਦਿਆਂ ਕਿਹਾ, “ਲਗਭਗ 1,000 ਕਰੋੜ ਰੁਪਏ ਦੀਆਂ ਬਕਾਇਆ ਰਕਮਾਂਲਾਭਅੰਸ਼ਾਂ ਅਤੇ ਸ਼ੇਅਰਾਂ ਦੀ ਵਾਪਸੀ ਤੋਂ ਇਲਾਵਾ ਆਈਈਪੀਐੱਫਏ ਨੇ ਨਿਵੇਸ਼ਕਾਂ ਦੀ ਸਹੂਲਤ ਅਤੇ ਲੋਕਾਂ ਤੱਕ ਪਹੁੰਚਣ ਲਈ ਕਈ ਟੈਕਨਾਲੌਜੀ ਅਧਾਰਤ ਅਤੇ ਨਾਗਰਿਕ-ਕੇਂਦ੍ਰਿਤ ਪਹਿਲਕਦਮੀਆਂ ਕੀਤੀਆਂ ਹਨ। ਆਈਈਪੀਐੱਫਏ ਮੋਬਾਈਲ ਐਪ ਦੀ ਸ਼ੁਰੂਆਤਆਈਈਪੀਐੱਫ ਪੋਰਟਲ ਦਾ ਨਵੀਨੀਕਰਨਹੈਲਪਲਾਈਨ ਨੰਬਰ ਅਤੇ ਕਾਲ ਸੈਂਟਰ ਨਿਵੇਸ਼ਕਾਂ ਦੀ ਸਿੱਖਿਆ ਅਤੇ ਜਾਗਰੂਕਤਾ ਵੱਲ ਕੁਝ ਅਜਿਹੇ ਕਦਮ ਹਨ।

ਸ਼੍ਰੀ ਵਰਮਾ ਨੇ ਇਸ ਤੱਥ 'ਤੇ ਵੀ ਚਾਨਣਾ ਪਾਇਆ ਕਿ ਵਿੱਤੀ ਸਾਖਰਤਾ ਅਤੇ ਸਿੱਖਿਆ ਵਿੱਤੀ ਸ਼ਮੂਲੀਅਤ ਅਤੇ ਸੰਮਿਲਤ ਵਾਧੇ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ ਅਤੇ ਆਪਣੀ ਖੁਸ਼ੀ ਜ਼ਾਹਰ ਕੀਤੀ ਕਿ ਆਈਈਪੀਐੱਫ ਅਥਾਰਟੀ ਨੇ ਵੱਖ-ਵੱਖ ਸਹਿਭਾਗੀ ਸੰਸਥਾਵਾਂ ਜਿਵੇਂ ਕਿ ਆਈਸੀਐੱਸਆਈਆਈਸੀਏਆਈਆਈਸੀਓਏਆਈਸੀਐੱਸਸੀ ਈ-ਗਵਰਨੈਂਸ ਸਰਵਿਸਜ਼ ਪ੍ਰਾਈਵੇਟ ਲਿਮਟਿਡ,  ਆਈਪੀਪੀਬੀਐੱਨਵਾਈਕੇਐੱਸ ਆਦਿ ਨਾਲ ਜਾਗਰੂਕਤਾ ਅਭਿਆਨ ਲਈ ਸਹਿਯੋਗ ਕੀਤਾ ਹੈ।

ਭਾਰਤ ਸਰਕਾਰ ਦੀ ਇਸ ਵੱਡੀ ਪਹਿਲਕਦਮੀ ਦਾ ਹਿੱਸਾ ਬਣਨ ਦੀ ਪ੍ਰਵਾਨਗੀ ਨਾਲਆਈਸੀਐੱਸਆਈ ਦੇ ਪ੍ਰਧਾਨ ਸੀਐੱਸ ਨਗੇਂਦਰ ਡੀ ਰਾਓ ਨੇ ਕਾਰਪੋਰੇਟ ਮਾਮਲਿਆਂ ਦੇ ਮੰਤਰਾਲੇ ਅਤੇ ਆਈਈਪੀਐੱਫ ਅਥਾਰਟੀ ਦਾ ਧੰਨਵਾਦ ਕੀਤਾ। ਸੀਐੱਸ ਰਾਓ ਨੇ ਕਿਹਾ ਕਿ ਆਈਈਪੀਐੱਫਏ ਨਾਲ ਜੁੜਨਾ ਰਾਸ਼ਟਰ ਨਿਰਮਾਣ ਦੇ ਉਦੇਸ਼ ਨਾਲ ਭਾਰਤ ਸਰਕਾਰ ਦੀਆਂ ਸਾਰੀਆਂ ਪਹਿਲਕਦਮੀਆਂ ਲਈ ਆਈਸੀਐੱਸਆਈ ਦੇ ਅਟੁੱਟ ਸਮਰਥਨ ਦਾ ਪ੍ਰਮਾਣ ਹੈ। ਇੰਸਟੀਚਿਊਟ ਨੇ ਆਤਮਨਿਰਭਰ ਭਾਰਤ ਬਣਾਉਣ ਦੇ ਹਰ ਕਦਮ 'ਤੇ ਨਾਲ ਹੋਣ ਦਾ ਵਾਅਦਾ ਕੀਤਾ ਹੈ। "

ਆਈਈਪੀਐੱਫਏ ਦੇ ਈ-ਨਿਊਜ਼ਲੈਟਰ

(ਇੱਥੇ ਕਲਿਕ ਕਰੋ http://static.pib.gov.in/WriteReadData/userfiles/IEPFA%20NEWS%20LETTER%20INAUGURAL%20-%20Copy%201.pdf)

ਦੇ ਉਦਘਾਟਨੀ ਸੰਸਕਰਣ ਨੂੰ ਵੀ ਮੰਤਰੀ ਨੇ ਇਸ ਮੌਕੇ ਲਾਂਚ ਕੀਤਾ।

ਆਈਈਪੀਐੱਫਏ ਦੇ ਰਾਸ਼ਟਰੀ ਵੈਬਿਨਾਰ ਵਿੱਚ ਦੋ ਮਹੱਤਵਪੂਰਨ ਤਕਨੀਕੀ ਸੈਸ਼ਨ ਵੀ ਸਨਜਿਵੇਂ ਨਿਵੇਸ਼ਕਾਂ ਨੂੰ ਸ਼ਕਤੀ ਪ੍ਰਦਾਨ ਕਰਨਾ ਅਤੇ ਪਿਛਲੇ 5 ਸਾਲਾਂ ਵਿੱਚ ਨਿਵੇਸ਼ਕ ਨੂੰ ਸਿੱਖਿਆ ਅਤੇ ਜਾਗਰੂਕਤਾ ਪ੍ਰਦਾਨ ਕਰਨਾ ਅਤੇ 2047 ਤੱਕ ਨਿਵੇਸ਼ਕ ਜਾਗਰੂਕਤਾ ਅਤੇ ਸੁਰੱਖਿਆ ਲਈ ਰੋਡ ਮੈਪਜਿਨ੍ਹਾਂ ਵਿੱਚ ਆਈਈਪੀਐੱਫ ਅਥਾਰਟੀ ਦੇ ਮੈਂਬਰਾਂ ਸਮੇਤ ਉੱਘੇ ਪੈਨਲਿਸਟ,  ਆਈਆਈਸੀਏ ਅਤੇ ਐੱਨਸੀਈਏਆਰ ਅਤੇ ਆਈਈਪੀਐੱਫ ਅਥਾਰਟੀ ਦੇ ਹੋਰ ਸੀਨੀਅਰ ਅਧਿਕਾਰੀ ਅਤੇ ਆਈਸੀਐਸਆਈ ਸ਼ਾਮਲ ਹੋਏ।

****

ਆਰਐੱਮ/ਕੇਐੱਮਐੱਨ



(Release ID: 1753006) Visitor Counter : 211