ਪ੍ਰਧਾਨ ਮੰਤਰੀ ਦਫਤਰ

ਭਾਰਤੀ ਖੇਡਾਂ ਦੇ ਇਤਿਹਾਸ ਵਿੱਚ ਟੋਕੀਓ ਪੈਰਾਲੰਪਿਕਸ ਦਾ ਹਮੇਸ਼ਾ ਵਿਸ਼ੇਸ਼ ਸਥਾਨ ਰਹੇਗਾ: ਪ੍ਰਧਾਨ ਮੰਤਰੀ


ਭਾਰਤ ਦੁਆਰਾ ਇਤਿਹਾਸਿਕ ਸੰਖਿਆ ਵਿੱਚ ਜਿੱਤੇ ਗਏ ਮੈਡਲਾਂ ਨੇ ਸਾਡੇ ਦਿਲਾਂ ਨੂੰ ਖੁਸ਼ੀ ਨਾਲ ਭਰ ਦਿੱਤਾ ਹੈ : ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਨੇ ਅਸਾਧਾਰਣ ਪ੍ਰਾਹੁਣਚਾਰੀ ਲਈ ਜਪਾਨ ਸਰਕਾਰ ਅਤੇ ਉੱਥੋਂ ਦੇ ਲੋਕਾਂ ਦੀ ਸ਼ਲਾਘਾ ਕੀਤੀ

Posted On: 05 SEP 2021 4:38PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਭਾਰਤੀ ਖੇਡਾਂ ਦੇ ਇਤਿਹਾਸ ਵਿੱਚ ਟੋਕੀਓ ਪੈਰਾਲੰਪਿਕਸ ਦਾ ਹਮੇਸ਼ਾ ਇੱਕ ਵਿਸ਼ੇਸ਼ ਸਥਾਨ ਰਹੇਗਾ ਉਨ੍ਹਾਂ ਨੇ ਕਿਹਾ ਕਿ ਪੈਰਾਲਿੰਪਿਕਸ ਵਿੱਚ ਹਿੱਸਾ ਲੈਣ ਵਾਲੀ ਸਾਡੀ ਟੀਮ ਦਾ ਹਰ ਮੈਂਬਰ ਚੈਂਪੀਅਨ ਅਤੇ ਪ੍ਰੇਰਣਾ ਦਾ ਸਰੋਤ ਹੈ।

 

ਪ੍ਰਧਾਨ ਮੰਤਰੀ ਨੇ ਖਿਡਾਰੀਆਂ ਨੂੰ ਨਿਰੰਤਰ ਸਮਰਥਨ ਦੇਣ ਦੇ ਲਈ ਆਪਣੇ ਖਿਡਾਰੀਆਂ ਦੇ ਕੋਚਾਂ,  ਸਹਾਇਕਾਂ ਅਤੇ ਪਰਿਵਾਰਾਂ ਦੀ ਸ਼ਲਾਘਾ ਕੀਤੀ ਉਨ੍ਹਾਂ ਨੇ ਜਪਾਨ, ਵਿਸ਼ੇਸ਼ ਤੌਰ ‘ਤੇ ਟੋਕੀਓ ਦੇ ਲੋਕਾਂ ਅਤੇ ਜਪਾਨ ਸਰਕਾਰ ਦੀ ਉਨ੍ਹਾਂ ਦੇ ਅਸਾਧਾਰਣ ਪ੍ਰਾਹੁਣਚਾਰੀ, ਵਿਆਪਕ ਪ੍ਰਸਾਰ ਅਤੇ ਇਨਾਂ ਓਲੰਪਿਕ ਖੇਡਾਂ ਦੇ ਜ਼ਰੀਏ ਲਚੀਲੇਪਨ ਅਤੇ ਇਕਜੁੱਟਤਾ ਦੇ ਜ਼ਰੂਰੀ ਸੰਦੇਸ਼ ਦੇ ਪ੍ਰਸਾਰ ਦੀ ਵੀ ਪ੍ਰਸ਼ੰਸਾ ਕੀਤੀ

 

ਟਵੀਟਸ ਦੀ ਲੜੀ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

 

 “ਭਾਰਤੀ ਖੇਡਾਂ ਦੇ ਇਤਿਹਾਸ ਵਿੱਚ ਟੋਕੀਓ # Paralympics ਦਾ ਹਮੇਸ਼ਾ ਹੀ ਇੱਕ ਵਿਸ਼ੇਸ਼ ਸਥਾਨ ਰਹੇਗਾ ਇਹ ਖੇਡਾਂ ਹਰ ਭਾਰਤੀ ਦੀ ਯਾਦ ਵਿੱਚ ਰਹਿਣਗੀਆਂ ਅਤੇ ਖਿਡਾਰੀਆਂ ਦੀ ਅਗਲੀ ਪੀੜ੍ਹੀ ਨੂੰ ਖੇਡਣ ਲਈ ਪ੍ਰੋਤਸਾਹਿਤ ਕਰਨਗੀਆਂ ਸਾਡੇ ਦਲ ਦਾ ਹਰੇਕ ਮੈਂਬਰ ਇੱਕ ਚੈਂਪੀਅਨ ਹੈ ਅਤੇ ਪ੍ਰੇਰਣਾ ਦਾ ਸਰੋਤ ਹੈ।

 

ਭਾਰਤ ਦੁਆਰਾ ਇਤਿਹਾਸਿਕ ਸੰਖਿਆ ਵਿੱਚ ਜਿੱਤੇ ਮੈਡਲਾਂ ਨੇ ਸਾਡੇ ਦਿਲਾਂ ਨੂੰ ਖੁਸ਼ੀ ਨਾਲ ਭਰ ਦਿੱਤਾ ਹੈ।  ਮੈਂ ਸਾਡੇ ਐਥਲੀਟਾਂ ਦੇ ਕੋਚਾਂ, ਸਹਾਇਕ ਸਟਾਫ਼ ਅਤੇ ਪਰਿਵਾਰਾਂ ਦੀ ਖਿਡਾਰੀਆਂ ਨੂੰ ਨਿਰੰਤਰ ਦਿੱਤੇ ਸਮਰਥਨ ਲਈ ਸ਼ਲਾਘਾ ਕਰਦਾ ਹਾਂ ਸਾਨੂੰ ਉਮੀਦ ਹੈ ਕਿ ਖੇਡਾਂ ਵਿੱਚ ਅਧਿਕ ਭਾਗੀਦਾਰੀ ਸੁਨਿਸ਼ਚਿਤ ਕਰਨ ਦੇ ਲਈ ਤੁਹਾਡੀ ਸਫ਼ਲਤਾ ਨਿਸ਼ਚਿਤ ਰੂਪ ਨਾਲ ਫਾਇਦੇਮੰਦ ਹੋਵੇਗੀ

 

ਜਿਵੇਂ ਕਿ  ਮੈਂ ਪਹਿਲਾਂ ਕਿਹਾ ਸੀ, ਜਪਾਨ, ਵਿਸ਼ੇਸ਼ ਤੌਰ ‘ਤੇ ਟੋਕੀਓ ਦੇ ਲੋਕਾਂ ਅਤੇ ਜਪਾਨ ਸਰਕਾਰ ਦੀ ਉਨ੍ਹਾਂ ਦੀ ਅਸਾਧਾਰਣ ਪ੍ਰਾਹੁਣਚਾਰੀ ਆਦਰ, ਸਮਝ ਅਤੇ ਇਨ੍ਹਾਂ ਓਲੰਪਿਕ ਖੇਡਾਂ ਦੇ ਜ਼ਰੀਏ ਲਚੀਲੇਪਨ ਅਤੇ ਇਕਜੁੱਟਤਾ ਦੇ ਬਹੁਤ ਜ਼ਰੂਰੀ ਸੰਦੇਸ਼ ਦੇ ਪ੍ਰਸਾਰ ਦੀ ਪ੍ਰਸ਼ੰਸਾ ਕਰਨੀ ਚਾਹੀਦੀ ਹੈ।”

 

 

***

ਡੀਐੱਸ/ਐੱਸਐੱਚ



(Release ID: 1752405) Visitor Counter : 161