ਪ੍ਰਧਾਨ ਮੰਤਰੀ ਦਫਤਰ
ਵਲਾਦੀਵੋਸਤੋਕ ’ਚ 6ਵੀਂ ਪੂਰਬੀ ਆਰਥਿਕ ਫੋਰਮ 2021 ਸਮੇਂ ਪ੍ਰਧਾਨ ਮੰਤਰੀ ਦਾ ਵਰਚੁਅਲ ਸੰਬੋਧਨ
Posted On:
03 SEP 2021 2:45PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵਲਾਦੀਵੋਸਤੋਕ ’ਚ 3 ਸਤੰਬਰ, 2021 ਨੂੰ 6ਵੀਂ ਪੂਰਬੀ ਆਰਥਿਕ ਫੋਰਮ (EEF) ਦੇ ਪੂਰਨ ਸੈਸ਼ਨ ਦੌਰਾਨ ਇੱਕ ਵੀਡੀਓ–ਸੰਬੋਧਨ ਕੀਤਾ। ਇੱਥੇ ਜ਼ਿਕਰਯੋਗ ਹੈ ਕਿ ਪ੍ਰਧਾਨ 2019 ’ਚ 5ਵੇਂ EEF ਲਈ ਮੁੱਖ ਮਹਿਮਾਨ ਸਨ ਅਤੇ ਉਹ ਇਹ ਮਾਣ ਹਾਸਲ ਕਰਨ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਹਨ।
ਰਾਸ਼ਟਰਪਤੀ ਪੁਤਿਨ ਦੀ ‘ਰਸ਼ੀਅਨ ਫਾਰ ਈਸਟ’ ਦੇ ਵਿਕਾਸ ਲਈ ਦੂਰ–ਦ੍ਰਿਸ਼ਟੀ ਦੀ ਸ਼ਲਾਘਾ ਕਰਦਿਆਂ ਪ੍ਰਧਾਨ ਮੰਤਰੀ ਨੇ ਇਸ ਸਬੰਧੀ ਭਾਰਤ ਦੀ ‘ਐਕਟ ਈਸਟ ਪਾਲਿਸੀ’ ਦੇ ਨੀਤੀ ਦੇ ਹਿੱਸੇ ਵੱਜੋਂ ਆਪਣੀ ਪ੍ਰਤੀਬੱਧਤਾ ਦੁਹਰਾਉਦਿਆਂ ਕਿਹਾ ਕਿ ਰੂਸ ਇੱਕ ਭਰੋਸੇਯੋਗ ਭਾਈਵਾਲ ਹੈ। ਉਨ੍ਹਾਂ ‘ਰਸ਼ੀਅਨ ਫਾਰ ਈਸਟ’ ਦੇ ਵਿਕਾਸ ਵਿੱਚ ਭਾਰਤ ਤੇ ਰੂਸ ਦੀਆਂ ਕੁਦਰਤੀ ਪੂਰਕਤਾਵਾਂ ਨੂੰ ਉਜਾਗਰ ਕੀਤਾ।
ਪ੍ਰਧਾਨ ਮੰਤਰੀ ਨੇ 'ਵਿਸ਼ੇਸ਼ ਅਤੇ ਵਿਸ਼ੇਸ਼ ਅਧਿਕਾਰਿਤ ਰਣਨੀਤਕ ਭਾਈਵਾਲੀ' ਅਨੁਸਾਰ ਦੋਵੇਂ ਪੱਖਾਂ ਵਿੱਚ ਵਧੇਰੇ ਆਰਥਿਕ ਅਤੇ ਕਮਰਸ਼ੀਅਲ ਸਬੰਧਾਂ ਦੇ ਮਹੱਤਵ 'ਤੇ ਜ਼ੋਰ ਦਿੱਤਾ। ਉਨ੍ਹਾਂ ਸਿਹਤ ਅਤੇ ਫਾਰਮਾ ਸੈਕਟਰਾਂ ਦੀ ਮਹੱਤਤਾ ਨੂੰ ਸਹਿਯੋਗ ਦੇ ਮਹੱਤਵਪੂਰਨ ਖੇਤਰਾਂ ਵਜੋਂ ਉਭਾਰਿਆ, ਜੋ ਮਹਾਮਾਰੀ ਦੇ ਦੌਰਾਨ ਉੱਭਰੇ ਹਨ। ਉਨ੍ਹਾਂ ਆਰਥਿਕ ਸਹਿਯੋਗ ਦੇ ਹੋਰ ਸੰਭਾਵੀ ਖੇਤਰਾਂ ਦਾ ਵੀ ਜ਼ਿਕਰ ਕੀਤਾ ਜਿਨ੍ਹਾਂ ਵਿੱਚ ਹੀਰਾ, ਕੋਕਿੰਗ ਕੋਲਾ, ਸਟੀਲ, ਲੱਕੜ ਆਦਿ ਸ਼ਾਮਲ ਹਨ।
ਭਾਰਤੀ ਰਾਜਾਂ ਦੇ ਮੁੱਖ ਮੰਤਰੀਆਂ ਦੀ EEF-2019 ਦੀ ਯਾਤਰਾ ਨੂੰ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ‘ਰਸ਼ੀਅਨ ਫਾਰ ਈਸਟ’ ਦੇ 11 ਖੇਤਰਾਂ ਦੇ ਗਵਰਨਰਾਂ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ।
ਕੋਵਿਡ -19 ਮਹਾਮਾਰੀ ਦੀਆਂ ਚੁਣੌਤੀਆਂ ਦੇ ਬਾਵਜੂਦ, ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ ਦੀ ਅਗਵਾਈ ਹੇਠ ਇੱਕ ਭਾਰਤੀ ਵਫ਼ਦ ਈਈਐੱਫ ਦੇ ਦਾਇਰੇ ਵਿੱਚ ਭਾਰਤ-ਰੂਸ ਕਾਰੋਬਾਰ ਸੰਵਾਦ ਵਿੱਚ ਸ਼ਾਮਲ ਹੋ ਰਿਹਾ ਹੈ। ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਵਿਜੈ ਰੂਪਾਣੀ ਅਤੇ ਰੂਸ ਦੇ ਸਾਖਾ-ਯਾਕੁਤੀਆ ਪ੍ਰਾਂਤ ਦੇ ਗਵਰਨਰ ਵਿਚਾਲੇ ਇੱਕ ਔਨਲਾਈਨ ਮੀਟਿੰਗ 2 ਸਤੰਬਰ ਨੂੰ ਈਈਐੱਫ ਦੇ ਦੌਰਾਨ ਹੋਈ ਸੀ। ਵੱਖ -ਵੱਖ ਖੇਤਰਾਂ ਦੀਆਂ ਨਾਮਵਰ ਭਾਰਤੀ ਕੰਪਨੀਆਂ ਦੇ 50 ਤੋਂ ਵੱਧ ਪ੍ਰਤੀਨਿਧੀ ਵੀ ਔਨਲਾਈਨ ਫਾਰਮੈਟ ਵਿੱਚ ਹਿੱਸਾ ਲੈਣਗੇ।
***
ਡੀਐੱਸ/ਐੱਸਐੱਚ
(Release ID: 1751743)
Visitor Counter : 229
Read this release in:
Malayalam
,
English
,
Urdu
,
Marathi
,
Hindi
,
Assamese
,
Bengali
,
Manipuri
,
Gujarati
,
Odia
,
Tamil
,
Telugu
,
Kannada