ਰੱਖਿਆ ਮੰਤਰਾਲਾ
ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਗੁਜਰਾਤ ਦੇ ਕਾਵੜੀਆ ਵਿਖੇ ਡਿਫਐਕਸਪੋ 2022 ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ
ਕਿਹਾ, ਸਵਦੇਸ਼ੀ ਅਤੇ ਅੰਤਰਰਾਸ਼ਟਰੀ ਹਿੱਸੇਦਾਰੀ ਨੂੰ ਵਧਾਉਣ ਲਈ ਸਾਰੇ ਯਤਨ ਕੀਤੇ ਜਾਣਗੇ
ਸਾਡਾ ਮਕਸਦ "ਮੇਕ ਇਨ ਇੰਡੀਆ, ਮੇਕ ਫਾਰ ਦੀ ਵਰਲਡ" : ਰਕਸ਼ਾ ਮੰਤਰੀ
ਵਿਸ਼ਵਾਸ ਪ੍ਰਗਟ ਕੀਤਾ ਕਿ ਭਾਰਤ ਜਲਦੀ ਹੀ ਵਿਸ਼ਵੀ ਰੱਖਿਆ ਮੈਨੂਫੈਕਚਰਿੰਗ ਹੱਬ ਬਣੇਗਾ
Posted On:
02 SEP 2021 4:11PM by PIB Chandigarh
ਮੁੱਖ ਝਲਕੀਆਂ :
* ਇਹ ਈਵੈਂਟ ਗਾਂਧੀਨਗਰ ਵਿੱਚ 10—13 ਮਾਰਚ 2022 ਵਿੱਚ ਹੋਵੇਗੀ
* ਰਕਸ਼ਾ ਮੰਤਰੀ ਪੱਧਰ ਦਾ ਸੰਮੇਲਨ , ਹਾਈ ਬ੍ਰਿਡ ਈਵੈਂਟਸ , ਲਾਈਵ ਪ੍ਰਦਰਸ਼ਨੀਆਂ ਅਤੇ ਕਾਰੋਬਾਰੀ ਸੈਮੀਨਾਰ ਦੀ ਯੋਜਨਾ ਬਣਾਈ ਜਾ ਰਹੀ ਹੈ ।
* ਮਕਸਦ ਰੱਖਿਆ ਵਿੱਚ ਸਵੈ ਨਿਰਭਰਤਾ ਪ੍ਰਾਪਤ ਕਰਨਾ ਅਤੇ ਬਰਾਮਦ ਨੂੰ ਵਧਾਉਣਾ ਹੈ
* ਭਾਰਤ ਨੂੰ ਥਲ , ਨੇਵਲ , ਹਵਾਈ ਅਤੇ ਹੋਮਲੈਂਡ ਸਿਕਿਓਰਿਟੀ ਪ੍ਰਣਾਲੀਆਂ ਤੇ ਰੱਖਿਆ ਇੰਜੀਨੀਅਰਿੰਗ ਦੀ ਮੁੱਖ ਮੰਜਿ਼ਲ ਬਣਾਉਣਾ ਹੈ
ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਤੇ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਵਿਜੇ ਰੁਪਾਨੀ ਨੇ ਸਾਂਝੇ ਤੌਰ ਤੇ ਅੱਜ 02 ਸਤੰਬਰ 2021 ਨੂੰ ਗੁਜਰਾਤ ਦੇ ਕੇਵੜੀਆ ਵਿੱਚ ਡਿਫੈਂਸਐਕਸਪੋ 2022 ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ । ਡਿਫੈਂਸਐਕਸਪੋ ਦਾ 12ਵਾਂ ਸੰਸਕਰਣ ਜੋ ਭਾਰਤ ਦੇ ਫਲੈਗਸਿ਼ੱਪ ਈਵੈਂਟ, ਜਿਸ ਵਿੱਚ ਥਲ, ਨੇਵਲ ਅਤੇ ਹਵਾਈ ਦੇ ਨਾਲ ਨਾਲ ਹੋਮਲੈਂਡ ਸਿਕਿਓਰਿਟੀ ਪ੍ਰਣਾਲੀਆਂ ਨੂੰ ਪ੍ਰਦਰਸਿ਼ਤ ਕੀਤਾ ਜਾਵੇਗਾ , ਗੁਜਰਾਤ ਦੇ ਗਾਂਧੀਨਗਰ ਵਿੱਚ ਮਾਰਚ 10—13 2022 ਨੂੰ ਹੋਵੇਗਾ ।
ਮੀਟਿੰਗ ਦੌਰਾਨ ਸ਼੍ਰੀ ਰਾਜਨਾਥ ਸਿੰਘ ਅਤੇ ਰੱਖਿਆ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀਆਂ ਅਤੇ ਗੁਜਰਾਤ ਸਰਕਾਰ ਨੇ ਨੋਟ ਕੀਤਾ ਕਿ ਡਿਫੈਂਸਐਕਸਪੋ ਦਾ ਪਹਿਲਾ ਸੰਸਕਰਣ , ਜੋ ਫਰਵਰੀ 2020 ਵਿੱਚ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ ਹੋਇਆ ਸੀ, ਜ਼ਬਰਦਸਤ ਸਫਲ ਰਿਹਾ ਸੀ ਅਤੇ ਇਹ ਭਾਰਤ ਸਰਕਾਰ ਤੇ ਸੂਬਾ ਸਰਕਾਰ ਦੀ ਸਹਿਜ ਸਾਂਝੀ ਮੇਹਨਤ ਕਰਕੇ ਹੋ ਸਕਿਆ ਸੀ । ਇਸ ਤੇ ਵੀ ਸਹਿਮਤੀ ਪ੍ਰਗਟ ਕੀਤੀ ਗਈ ਕਿ ਡਿਫੈਂਸਐਕਸਪੋ 2022 ਆਜ਼ਾਦੀ ਦੇ 75ਵੇਂ ਵਰ੍ਹੇ ਨਾਲ ਮੇਲ ਖਾਂਦਾ ਹੈ , ਜਿਸ ਨੂੰ "ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ" ਵਜੋਂ ਮਨਾਇਆ ਜਾ ਰਿਹਾ ਹੈ , ਇਸ ਲਈ ਇਸ ਈਵੈਂਟ ਵਿੱਚ ਵਧੇਰੇ ਸਰਗਰਮ ਹਿੱਸੇਦਾਰੀ ਅਤੇ ਸਾਰੇ ਪੱਧਰਾਂ ਤੇ ਸਾਂਝੇ ਯਤਨਾਂ ਦੀ ਲੋੜ ਹੈ ।
ਜਾਰੀ ਤਿਆਰੀਆਂ ਤੇ ਸੰਤੂਸ਼ਟੀ ਪ੍ਰਗਟ ਕਰਦਿਆਂ ਰਕਸ਼ਾ ਮੰਤਰੀ ਨੇ ਸਾਰੇ ਭਾਗੀਦਾਰਾਂ ਨੂੰ ਜ਼ੋਰ ਦੇ ਕੇ ਇਸ ਆਉਣ ਵਾਲੀ ਈਵੈਂਟ ਵਿੱਚ ਵੱਧ ਤੋਂ ਵੱਧ ਸਿ਼ਰਕਤ ਯਕੀਨੀ ਬਣਾਉਣ ਲਈ ਆਖਿਆ । ਉਹਨਾਂ ਆਸ ਪ੍ਰਗਟ ਕੀਤੀ ਕਿ ਕੇਵਲ ਸਵਦੇਸ਼ੀ ਹੀ ਨਹੀਂ ਬਲਕਿ ਵਿਦੇਸ਼ੀ ਪ੍ਰਤੀਨਿਧਤਾ ਡਿਫੈਂਸਐਕਸਪੋ 2022 ਵਿੱਚ ਇਸ ਦੇ ਪਹਿਲੇ ਸੰਸਕਰਣ ਤੋਂ ਕਿਤੇ ਜਿ਼ਆਦਾ ਹੋਵੇਗੀ । ਸਰਕਾਰ ਦੇ "ਮੇਕ ਇਨ ਇੰਡੀਆ, ਮੇਕ ਫਾਰ ਦੀ ਵਰਲਡ" ਸੰਕਲਪ ਨੂੰ ਦੁਹਰਾਉਂਦਿਆਂ ਸ਼੍ਰੀ ਰਾਜਨਾਥ ਸਿੰਘ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਭਾਰਤ ਜਲਦੀ ਹੀ ਇੱਕ ਵਿਸ਼ਵ ਮੈਨੂਫੈਕਚਰਿੰਗ ਹੱਬ ਬਣ ਜਾਵੇਗਾ । ਉਹਨਾਂ ਕਿਹਾ ,"ਅਸੀਂ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦ੍ਰਿਸ਼ਟੀ ਅਨੁਸਾਰ "ਆਤਮਨਿਰਭਰ ਭਾਰਤ" ਲਈ ਵੱਡੀਆਂ ਪੁਲਾਂਗਾਂ ਪੁੱਟ ਰਹੇ ਹਾਂ , ਅਸੀ ਜਲਦੀ ਹੀ ਰੱਖਿਆ ਵਿੱਚ ਸਵੈ ਨਿਰਭਰਤਾ ਪ੍ਰਾਪਤ ਕਰ ਲਵਾਂਗੇ । ਸਾਡਾ ਮਕਸਦ ਦਰਾਮਦ ਤੇ ਨਿਰਭਰਤਾ ਘਟਾਉਣਾ ਅਤੇ ਰੱਖਿਆ ਬਰਾਮਦ ਵਧਾਉਣਾ ਹੈ ।
ਇਸ ਮੌਕੇ ਤੇ ਡਿਫੈਂਸਐਕਸਪੋ 2022 ਆਯੋਜਿਤ ਕਰਨ ਲਈ ਰੱਖਿਆ ਮੰਤਰਾਲਾ ਅਤੇ ਗੁਜਰਾਤ ਸਰਕਾਰ ਵਿਚਾਲੇ ਇੱਕ ਸਮਝੌਤੇ ਤੇ ਸ਼੍ਰੀ ਰਾਜਨਾਥ ਸਿੰਘ ਦੀ ਹਾਜ਼ਰੀ ਵਿੱਚ ਦਸਤਖ਼ਤ ਕੀਤੇ ਗਏ । ਡੈੱਫਐਕਸਪੋ 2022 ਇੱਕ ਹਾਈ ਬ੍ਰਿਡ ਕਾਰੋਬਾਰੀ ਈਵੈਂਟ ਹੋਵੇਗੀ , ਹੈਲੀਪੈਡ ਪ੍ਰਦਰਸ਼ਨੀ ਕੇਂਦਰ ਤੇ ਪ੍ਰਦਰਸ਼ਨੀ ਦੀ ਯੋਜਨਾ ਹੈ ਅਤੇ ਮਹਾਤਮਾ ਮੰਦਿਰ ਕਨਵੈਂਸ਼ਨ ਅਤੇ ਪ੍ਰਦਰਸ਼ਨੀ ਕੇਂਦਰ ਵਿੱਚ ਸੈਮੀਨਾਰ ਹੋਣਗੇ । ਅਹਿਮਦਾਬਾਦ ਵਿੱਚ ਸਾਬਰਮਤੀ ਦਰਿਆ ਫਰੰਟ ਤੇ ਹਥਿਆਰਾਂ ਅਤੇ ਰੱਖਿਆ ਪਲੇਟਫਾਰਮਾਂ ਦੀ ਇੱਕ ਲਾਈਵ ਪ੍ਰਦਰਸ਼ਨੀ ਦੀ ਵੀ ਯੋਜਨਾ ਬਣਾਈ ਜਾ ਰਹੀ ਹੈ ।
ਸਕੱਤਰ (ਰੱਖਿਆ ਉਤਪਾਦਨ) ਸ਼੍ਰੀ ਰਾਜ ਕੁਮਾਰ , ਵਧੀਕ ਮੁੱਖ ਸਕੱਤਰ ਉਦਯੋਗ ਅਤੇ ਖਾਣਾਂ , ਗੁਜਰਾਤ ਡਾਕਟਰ ਰਾਜੀਵ ਕੁਮਾਰ ਗੁਪਤਾ , ਸੰਯੁਕਤ ਸਕੱਤਰ (ਏਅਰੋ ਸਪੇਸ) , ਸ਼੍ਰੀ ਚੰਦਰਾਕਰ ਭਾਰਤੀ , ਉਦਯੋਗ ਕਮਿਸ਼ਨਰ ਅਤੇ ਚੇਅਰਮੈਨ ਇੰਡੈਕਸ ਟੀ ਬੀ (ਆਈ ਐੱਨ ਡੀ ਈ ਐਕਸ ਟੀ ਬੀ) ਡਾਕਟਰ ਰਾਹੁਲ ਬੀ ਗੁਪਤਾ ਵੀ ਇਸ ਜਾਇਜ਼ਾ ਮੀਟਿੰਗ ਵਿੱਚ ਹਾਜ਼ਰ ਸਨ ।
ਡਿਫੈਂਸਐਕਸਪੋ 2022 ਦਾ ਮਕਸਦ ਰੱਖਿਆ ਵਿੱਚ ਆਤਮਨਿਰਭਰਤਾ ਪ੍ਰਾਪਤ ਕਰਨ ਦੀ ਦ੍ਰਿਸ਼ਟੀ ਨੂੰ ਉਸਾਰਨਾਂ ਅਤੇ 2024 ਤੱਕ 5 ਬਿਲੀਅਨ ਅਮਰੀਕੀ ਡਾਲਰ ਰੱਖਿਆ ਬਰਾਮਦ ਤੱਕ ਪਹੁੰਚਣਾ ਹੈ । ਇਸ ਦਾ ਉਦੇਸ਼ ਭਾਰਤ ਨੂੰ ਧਰਤੀ , ਨੇਵਲ , ਹਵਾਈ ਅਤੇ ਹੋਮਲੈਂਡ ਸਿਕਿਓਰਿਟੀ ਪ੍ਰਣਾਲੀਆਂ ਅਤੇ ਰੱਖਿਆ ਇੰਜੀਨਿਅਰਿੰਗ ਵਿੱਚ ਇੱਕ ਮੁੱਖ ਮੰਜਿ਼ਲ ਬਣਾਉਣਾ ਹੈ । ਭਵਿੱਖ ਵਿੱਚ ਯੁੱਧ ਨੂੰ ਧਿਆਨ ਵਿੱਚ ਰੱਖਦਿਆਂ ਈਵੈਂਟ ਦਾ ਮਕਸਦ ਵਿਵਾਦਾਂ ਵਿੱਚ ਵਿਘਨ ਪਾਉਣ ਵਾਲੀਆਂ ਤਕਨਾਲੋਜੀਆਂ ਦੇ ਪ੍ਰਭਾਵ ਅਤੇ ਲੋੜੀਂਦੇ ਉਪਕਰਣਾਂ ਤੇ ਇਸ ਦੇ ਸਿੱਟਿਆਂ ਨੂੰ ਪਛਾਨਣਾ ਹੈ ।
ਡਿਫੈਂਸਐਕਸਪੋ 2022 ਕੋਵਿਡ 19 ਪ੍ਰੋਟੋਕਲ ਦੀ ਪਾਲਣਾ ਕਰਦਿਆਂ ਆਯੋਜਿਤ ਕੀਤਾ ਜਾਵੇਗਾ ਅਤੇ ਟੀਚਾ ਵੱਧ ਤੋਂ ਵੱਧ ਵਿਦੇਸ਼ੀ ਅਤੇ ਸਵਦੇਸ਼ੀ ਭਾਗੀਦਾਰੀ ਨੂੰ ਯਕੀਨੀ ਬਣਾਉੋਣਾ ਹੈ । ਯੋਜਨਾਬੰਦੀ ਈਵੈਂਟ ਵਿੱਚ ਹੇਠ ਲਿਖੇ ਸ਼ਾਮਲ ਹਨ :
1. ਫੈਸਲਾ ਕਰਨ ਦੀ ਪ੍ਰਕਿਰਿਆ ਨੂੰ ਵਧਾਉਣ ਲਈ ਰਕਸ਼ਾ ਮੰਤਰੀ ਦੀ ਪਧਰ ਤੇ ਇੱਕ ਸੰਮੇਲਨ
2. ਈਵੈਂਟ ਵਿੱਚ ਸ਼ਾਮਲ ਵਰਚੁਅਲੀ ਅਤੇ ਸੈਮੀਨਾਰਾਂ ਵਿੱਚ ਹਿੱਸਾ ਲੈਣਾ , ਬੀ ਟੂ ਬੀ ਮੀਟਿੰਗਾਂ ਕਰਨੀਆਂ , ਉਤਪਾਦਾਂ ਨੂੰ ਵੇਖਣਾ ਅਤੇ ਵਿਚਾਰਾਂ , ਬਿਜਨਸ ਤਜਵੀਜ਼ਾਂ ਦੇ ਅਦਾਨ—ਪ੍ਰਦਾਨ ਨੂੰ ਸ਼ਾਮਲ ਕਰਕੇ ਹਿੱਸਾ ਲੈਣ ਵਾਲਿਆਂ ਵਾਸਤੇ ਇਹ ਇੱਕ ਹਾਈ ਬ੍ਰਿਡ ਪ੍ਰਣਾਲੀ ਹੋਵੇਗੀ ।
3. ਥਲ, ਜਲ ਸੈਨਾ , ਹਵਾਈ ਸੈਨਾ ਅਤੇ ਹੋਮਲੈਂਡ ਸੁਰੱਖਿਆ ਪ੍ਰਣਾਲੀਆਂ ਦੁਆਰਾ ਸੇਵਾਵਾਂ , ਰੱਖਿਆ ਜਨਤਕ ਖੇਤਰ ਇਕਾਈਆਂ ਅਤੇ ਉਦਯੋਗ ਲਈ ਲਾਈਵ ਪ੍ਰਦਰਸ਼ਨੀਆਂ ਪੇਸ਼ ਕੀਤੀਆਂ ਜਾਣਗੀਆਂ ।
4. ਅੰਤਰਰਾਸ਼ਟਰੀ ਅਤੇ ਭਾਰਤੀ ਉਦਯੋਗ ਚੈਂਬਰਜ਼ ਦੋਨਾਂ ਦੁਆਰਾ ਕਾਰੋਬਾਰੀ ਸੈਮੀਨਾਰ ਕੀਤੇ ਜਾਣਗੇ ਤਾਂ ਜੋ ਮੰਨੇ ਪ੍ਰਮੰਨੇ ਵਿਸ਼ਾ ਮਾਹਿਰਾਂ ਦੀ ਸੰਪਦਾ ਪੂੰਜੀ ਨੂੰ ਕੈਪਚਰ ਕੀਤਾ ਜਾ ਸਕੇ ।
ਗੁਜਰਾਤ ਸਰਕਾਰ ਦਾ ਮਕਸਦ ਆਪਣੇ ਏਅਰੋ ਸਪੇਸ ਅਤੇ ਰੱਖਿਆ ਦ੍ਰਿਸ਼ਟੀ ਨੂੰ ਹੋਰ ਵਧਾਉਣ ਲਈ ਇਸ ਮੌਕੇ ਦੀ ਵਰਤੋਂ ਕਰਨਾ ਅਤੇ ਵਿਦੇਸ਼ੀ ਨਿਵੇਸ਼ ਹਾਸਲ ਕਰਨਾ ਹੈ ।
ਡਿਫੈਂਸਐਕਸਪੋ , ਜੋ ਅੰਤਰਰਾਸ਼ਟਰੀ ਏਅਰੋਸਪੇਸ ਅਤੇ ਰੱਖਿਆ ਕੈਲੰਡਰ ਦੀ ਪ੍ਰਮੁੱਖ ਈਵੈਂਟ ਹੈ, ਨੇ ਸਾਲ ਦਰ ਸਾਲ ਦੋਨਾਂ ਮਾਤਰਾ ਅਤੇ ਗੁਣਵਤਾ ਭਾਗੀਦਾਰੀ ਵਿੱਚ ਵਾਧਾ ਦੇਖਿਆ ਹੈ । ਡਿਫੈਂਸਐਕਸਪੋ 2020 ਵਿੱਚ 1,000 ਤੋਂ ਵੱਧ ਨੇ ਹਿੱਸਾ ਲਿਆ ਅਤੇ ਇਹ ਪ੍ਰਦਰਸ਼ਨੀਆਂ 75,000 ਵਰਗ ਮੀਟਰ ਤੱਕ ਫੈਲੀਆਂ ਹੋਈਆਂ ਸਨ । ਇਸ ਈਵੈਂਟ ਵਿੱਚ 70 ਮੁਲਕਾਂ ਨੇ ਹਿੱਸਾ ਲਿਆ ਸੀ , ਜਿਸ ਵਿੱਚ 40 ਵੱਖ ਵੱਖ ਮੁਲਕਾਂ ਤੋਂ ਰੱਖਿਆ ਮੰਤਰੀ ਸ਼ਾਮਲ ਹੋਏ ਸਨ । ਇਸ ਈਵੈਂਟ ਦੌਰਾਨ 200 ਭਾਈਵਾਲੀਆਂ ਬਣੀਆਂ ਸਨ । ਜਿਸ ਨੇ ਉੱਤਰ ਪ੍ਰਦੇਸ਼ ਰੱਖਿਆ ਉਦਯੋਗਿਕ ਕਾਰੀਡੋਰ ਲਈ ਜ਼ਬਰਦਸਤ ਉਤਸ਼ਾਹ ਅਤੇ ਦ੍ਰਿਸ਼ਟਾਂਤ ਮੁਹੱਈਆ ਕੀਤਾ ਸੀ । 12 ਲੱਖ ਤੋਂ ਵੱਧ ਲੋਕ ਈਵੈਂਟ ਵਿੱਚ ਆਏ ਸਨ ਅਤੇ ਇੱਕ ਵਿਲੱਖਣ ਟੈਂਟ ਸ਼ਹਿਰ ਰਿਹਾਇਸ਼ ਇਸ ਦੀ ਇੱਕ ਹੋਰ ਵਿਸ਼ੇਸ਼ਤਾ ਸੀ ।
ਫਰਵਰੀ 2021 ਵਿੱਚ ਭਾਰਤ ਇੱਕ ਹਾਈ ਬ੍ਰਿਡ ਏਅਰੋ ਸਪੇਸ ਪ੍ਰਰਦਸ਼ਨ ਕਰਨ ਵਾਲਾ ਪਹਿਲਾ ਮੁਲਕ ਸੀ । ਬੰਗਲੁਰੂ ਵਿੱਚ ਏਅਰੋ ਇੰਡੀਆ 2021 ਨੂੰ ਸਖ਼ਤ ਕੋਵਿਡ 19 ਪ੍ਰੋਟੋਕੋਲ ਦੀ ਪਾਲਣਾ ਕਰਦਿਆਂ ਆਯੋਜਿਤ ਕੀਤਾ ਗਿਆ , ਇਸ ਈਵੈਂਟ ਨੂੰ ਰੱਖਿਆ ਮੰਤਰਾਲੇ ਦੇ ਰੱਖਿਆ ਵਿਭਾਗ ਤਹਿਤ ਜ਼ਬਰਦਸਤ ਵਿਸ਼ਵ ਹੁੰਗਾਰਾ ਮਿਲਿਆ ਸੀ ।
************
ਏ ਬੀ ਬੀ / ਐੱਨ ਏ ਐੱਮ ਪੀ ਆਈ / ਡੀ ਕੇ / ਆਰ ਪੀ / ਐੱਸ ਏ ਵੀ ਵੀ ਵਾਈ / ਏ ਡੀ ਏ
(Release ID: 1751559)
Visitor Counter : 232