ਗ੍ਰਹਿ ਮੰਤਰਾਲਾ
ਕੋਵਿਡ -19 ਮਹਾਮਾਰੀ ਕਾਰਨ ਭਾਰਤ ਵਿੱਚ ਫਸੇ ਵਿਦੇਸ਼ੀ ਨਾਗਰਿਕਾਂ ਦਾ ਭਾਰਤੀ ਵੀਜ਼ਾ ਜਾਂ ਠਹਿਰਨ ਦੀ ਮਿਆਦ 30.09.2021 ਤੱਕ ਯੋਗ ਮੰਨੀ ਜਾਏਗੀ
Posted On:
02 SEP 2021 7:17PM by PIB Chandigarh
ਕੋਵਿਡ -19 ਮਹਾਮਾਰੀ ਕਾਰਨ ਪੈਦਾ ਹੋਈ ਸਥਿਤੀ ਦੇ ਕਾਰਨ, ਬਹੁਤ ਸਾਰੇ ਵਿਦੇਸ਼ੀ ਜੋ ਮਾਰਚ, 2020 ਤੋਂ ਪਹਿਲਾਂ ਵੱਖ-ਵੱਖ ਤਰ੍ਹਾਂ ਦੇ ਵੀਜ਼ਿਆਂ 'ਤੇ ਭਾਰਤ ਆਏ ਸਨ, ਉਨ੍ਹਾਂ ਦੇ ਦੇਸ਼ਾਂ ਲਈ ਉਡਾਣਾਂ ਦੀ ਅਣਹੋਂਦ ਵਿੱਚ ਦੇਸ਼ ਵਿੱਚ ਫਸੇ ਹੋਏ ਸਨ। ਕੇਂਦਰ ਸਰਕਾਰ ਨੇ ਅਜਿਹੇ ਵਿਦੇਸ਼ੀ ਨਾਗਰਿਕਾਂ ਨੂੰ ਉਨ੍ਹਾਂ ਦੇ ਨਿਯਮਤ ਵੀਜ਼ਾ ਜਾਂ ਈ-ਵੀਜ਼ਾ ਦੀ ਮਿਆਦ ਵਧਾ ਕੇ ਜਾਂ ਬਿਨਾਂ ਕਿਸੇ ਜੁਰਮਾਨੇ ਦੇ ਆਧਾਰ 'ਤੇ ਨਿਰਧਾਰਤ ਅਵਧੀ ਦੇ ਕੇ ਭਾਰਤ ਦੇ ਅੰਦਰ ਰਹਿਣ ਦੀ ਸਹੂਲਤ ਦਿੱਤੀ ਸੀ। ਇਹ ਸਹੂਲਤ ਜੋ ਇਸ ਵੇਲੇ 31 ਅਗਸਤ, 2021 ਤੱਕ ਉਪਲਬਧ ਸੀ, ਹੁਣ ਕੇਂਦਰ ਸਰਕਾਰ ਵਲੋਂ 30 ਸਤੰਬਰ, 2021 ਤੱਕ ਵਧਾ ਦਿੱਤੀ ਗਈ ਹੈ। ਅਜਿਹੇ ਵਿਦੇਸ਼ੀ ਨਾਗਰਿਕਾਂ ਨੂੰ 30 ਸਤੰਬਰ, 2021 ਤੱਕ ਵੀਜ਼ਾ ਵਧਾਉਣ ਲਈ ਸੰਬੰਧਤ ਐੱਫਆਰਆਰਓ/ਐੱਫਆਰਓ ਨੂੰ ਕੋਈ ਅਰਜ਼ੀ ਜਮ੍ਹਾਂ ਕਰਾਉਣ ਦੀ ਜ਼ਰੂਰਤ ਨਹੀਂ ਹੋਏਗੀ। ਦੇਸ਼ ਤੋਂ ਬਾਹਰ ਜਾਣ ਤੋਂ ਪਹਿਲਾਂ, ਉਹ ਈ-ਐੱਫਆਰਓ ਪੋਰਟਲ 'ਤੇ ਬਾਹਰ ਜਾਣ ਦੀ ਇਜਾਜ਼ਤ ਲਈ ਆਨਲਾਈਨ ਅਰਜ਼ੀ ਦੇ ਸਕਦੇ ਹਨ, ਜੋ ਕਿ ਐੱਫਆਰਆਰਓ/ਐੱਫਆਰਓ ਵਲੋਂ ਮੁਫਤ ਆਧਾਰ 'ਤੇ ਬਿਨਾਂ ਕਿਸੇ ਜੁਰਮਾਨੇ ਦੇ ਦਿੱਤੀ ਜਾਏਗੀ।
ਜੇ ਵੀਜ਼ਾ ਦੀ ਮਿਆਦ 30 ਸਤੰਬਰ, 2021 ਤੋਂ ਬਾਅਦ ਲੋੜੀਂਦੀ ਹੈ, ਤਾਂ ਸਬੰਧਤ ਵਿਦੇਸ਼ੀ ਨਾਗਰਿਕ ਭੁਗਤਾਨ ਦੇ ਅਧਾਰ 'ਤੇ ਔਨਲਾਈਨ ਈ-ਐੱਫਆਰਆਰਓ ਪਲੇਟਫਾਰਮ 'ਤੇ ਵੀਜ਼ਾ ਵਧਾਉਣ ਲਈ ਅਰਜ਼ੀ ਦੇ ਸਕਦਾ ਹੈ, ਜਿਸ ਨੂੰ ਸਬੰਧਤ ਐੱਫਆਰਆਰਓ/ਐੱਫਆਰਓ ਵਲੋਂ ਯੋਗਤਾ ਦੇ ਅਧੀਨ ਮੌਜੂਦਾ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਚਾਰਿਆ ਜਾਵੇਗਾ।
ਹਾਲਾਂਕਿ, ਅਫਗਾਨ ਨਾਗਰਿਕ ਜੋ ਪਹਿਲਾਂ ਤੋਂ ਹੀ ਵੀਜ਼ਾ ਦੀ ਕਿਸੇ ਵੀ ਸ਼੍ਰੇਣੀ ਵਿੱਚ ਭਾਰਤ ਵਿੱਚ ਹਨ, ਨੂੰ ਅਫਗਾਨ ਨਾਗਰਿਕਾਂ ਲਈ ਵੱਖਰੇ ਤੌਰ 'ਤੇ ਜਾਰੀ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਵੀਜ਼ਾ ਦੀ ਮਿਆਦ ਵਧਾਈ ਜਾਵੇਗੀ।
*****
ਐੱਨਡਬਲਿਊ/ਆਰਕੇ/ਏਵਾਈ/ਆਰਆਰ
(Release ID: 1751549)
Visitor Counter : 225