ਵਿੱਤ ਮੰਤਰਾਲਾ
ਅਟਲ ਪੈਨਸ਼ਨ ਯੋਜਨਾ ਲਈ ਕੁੱਲ ਪੰਜੀਕਰਨ ਦਾ ਅੰਕੜਾ 3.30 ਕਰੋੜ ਤੋਂ ਪਾਰ ਹੋਇਆ
ਮੌਜੂਦਾ ਵਿੱਤੀ ਸਾਲ 2021-22 ਦੇ ਪਹਿਲੇ ਪੰਜ ਮਹੀਨਿਆਂ ਵਿੱਚ 28 ਲੱਖ ਤੋਂ ਵੱਧ ਲੋਕਾਂ ਨੇ ਨਾਮ ਦਰਜ ਕਰਵਾਇਆ
Posted On:
01 SEP 2021 4:29PM by PIB Chandigarh
ਭਾਰਤ ਸਰਕਾਰ ਦੀ ਗਾਰੰਟੀਸ਼ੁਦਾ ਪੈਨਸ਼ਨ ਯੋਜਨਾ ਅਤੇ ਪੀਐੱਫਆਰਡੀਏ ਵਲੋਂ ਪ੍ਰਬੰਧਿਤ ਅਟਲ ਪੈਨਸ਼ਨ ਯੋਜਨਾ (ਏਪੀਵਾਈ) ਦੇ ਅਧੀਨ, ਮੌਜੂਦਾ ਵਿੱਤੀ ਸਾਲ 2021-22 ਦੇ ਦੌਰਾਨ 28 ਲੱਖ ਤੋਂ ਵੱਧ ਨਵੇਂ ਏਪੀਵਾਈ ਖਾਤੇ ਖੋਲ੍ਹੇ ਗਏ ਹਨ। ਕੁੱਲ ਮਿਲਾ ਕੇ, 25 ਅਗਸਤ 2021 ਤੱਕ ਏਪੀਵਾਈ ਦੇ ਅਧੀਨ ਦਾਖਲੇ 3.30 ਕਰੋੜ ਨੂੰ ਪਾਰ ਕਰ ਗਏ ਹਨ।
ਏਪੀਵਾਈ ਦਾਖਲਿਆਂ ਦੀ ਸਾਲਾਨਾ ਬੈਂਕ ਸ਼੍ਰੇਣੀ ਅਨੁਸਾਰ ਗਿਣਤੀ ਇਸ ਪ੍ਰਕਾਰ ਹੈ:
Category of Banks
|
As on (March 31, 2016)
|
As on (March 31, 2017)
|
As on (March 31, 2018)
|
As on (March 31, 2019)
|
As on (March 31, 2020)
|
As on (March 31, 2021)
|
Additions from April 1, 2021 to August 25, 2021
|
As on (August 25, 2021)
|
Public Sector Banks
|
1,693,190
|
3,047,273
|
6,553,397
|
10,719,758
|
1,56,75,442
|
2,12,52,435
|
20,74,420
|
2,33,26,855
|
Private Banks
|
218,086
|
497,323
|
873,901
|
1,145,289
|
15,62,997
|
19,86,467
|
77,875
|
20,64,342
|
Small Finance Bank & Payment Bank
|
|
|
|
57372
|
359761
|
853914
|
224705
|
1078619
|
Regional Rural Banks
|
476,373
|
1,115,257
|
1,987,176
|
3,171,152
|
43,30,190
|
57,10,770
|
4,21,104
|
61,31,874
|
Cooperative Banks
|
21,903
|
33,978
|
45,621
|
54,385
|
70,556
|
80,073
|
4,554
|
84,627
|
DOP
|
75,343
|
189,998
|
245,366
|
270,329
|
3,02,712
|
3,32,141
|
7,774
|
3,39,915
|
Total
|
24,84,895
|
48,83,829
|
97,05,461
|
1,54,18,285
|
2,23,01,658
|
3,02,15,800
|
28,10,432
|
3,30,26,232
|
ਮੌਜੂਦਾ ਵਿੱਤੀ ਸਾਲ 2021-22 ਦੇ ਦੌਰਾਨ 1 ਲੱਖ ਤੋਂ ਵੱਧ ਏਪੀਵਾਈ ਪੰਜੀਕਰਨ ਵਾਲੇ ਪ੍ਰਮੁੱਖ ਬੈਂਕ ਹਨ:
Sr. No.
|
Bank Name
|
Number of APY accounts enrolled between April 1, 2021 to August 24, 2021
|
1
|
State Bank of India
|
7,99,428
|
2
|
Canara Bank
|
2,65,826
|
3
|
Airtel Payments Bank Limited
|
2,06,643
|
4
|
Bank Of Baroda
|
2,01,009
|
5
|
Union Bank of India
|
1,74,291
|
6
|
Bank Of India
|
1,30,362
|
7
|
Indian Bank
|
1,13,739
|
8
|
Central Bank of India
|
1,04,905
|
9
|
Punjab National Bank
|
1,01,459
|
25 ਅਗਸਤ 2021 ਨੂੰ ਏਪੀਵਾਈ ਦੇ ਅਧੀਨ 10 ਲੱਖ ਤੋਂ ਵੱਧ ਪੰਜੀਕਰਨ ਵਾਲੇ ਚੋਟੀ ਦੇ ਰਾਜ ਹਨ:
The Top states having more than 10 lakh enrolments under the APY as on 25th August 2021 are:
Sr. No
|
State Name
|
Number of APY enrolments
|
1
|
Uttar Pradesh
|
49,65,922
|
2
|
Bihar
|
31,31,675
|
3
|
West Bengal
|
26,18,656
|
4
|
Maharashtra
|
25,51,028
|
5
|
Tamil Nadu
|
24,55,438
|
6
|
Andhra Pradesh
|
19,80,374
|
7
|
Karnataka
|
19,74,610
|
8
|
Madhya Pradesh
|
19,19,795
|
9
|
Rajasthan
|
16,16,050
|
10
|
Gujarat
|
13,50,864
|
11
|
Orissa
|
12,45,837
|
25 ਅਗਸਤ 2021 ਤੱਕ ਏਪੀਵਾਈ ਦੇ ਅਧੀਨ ਕੁੱਲ ਪੰਜੀਕਰਨ ਵਿੱਚੋਂ, ਲਗਭਗ 78% ਗਾਹਕਾਂ ਨੇ 1,000 ਰੁਪਏ ਦੀ ਪੈਨਸ਼ਨ ਯੋਜਨਾ ਦੀ ਚੋਣ ਕੀਤੀ ਹੈ, ਜਦ ਕਿ ਲਗਭਗ 14% ਨੇ 5,000 ਰੁਪਏ ਦੀ ਪੈਨਸ਼ਨ ਯੋਜਨਾ ਲਈ। ਇਸ ਤੋਂ ਇਲਾਵਾ, ਲਗਭਗ 44% ਮਹਿਲਾ ਗਾਹਕ ਹਨ ਅਤੇ ਲਗਭਗ 44% ਗਾਹਕ ਬਹੁਤ ਘੱਟ ਉਮਰ ਦੇ ਹਨ ਅਤੇ 18-25 ਸਾਲ ਉਮਰ ਵਰਗ ਦੇ ਹਨ।
ਹਾਲ ਹੀ ਦੇ ਸਮੇਂ ਵਿੱਚ, ਪੀਐੱਫਆਰਡੀਏ ਨੇ ਦਾਇਰਾ ਵਧਾਉਣ ਅਤੇ ਏਪੀਵਾਈ ਸਕੀਮ ਅਤੇ ਮੌਜੂਦਾ ਅਤੇ ਸੰਭਾਵੀ ਏਪੀਵਾਈ ਗਾਹਕਾਂ ਦੇ ਨਾਲ ਨਾਲ ਏਪੀਵਾਈ ਸੇਵਾ ਪ੍ਰਦਾਤਾਵਾਂ ਦੇ ਲਾਭ ਲਈ 13 ਖੇਤਰੀ ਭਾਸ਼ਾਵਾਂ ਵਿੱਚ ਏਪੀਵਾਈ ਮੋਬਾਈਲ ਐਪ ਵਿੱਚ ਨਵੀਆਂ ਵਿਸ਼ੇਸ਼ਤਾਵਾਂ ਸ਼ਾਮਲ ਕਰਨ ਅਤੇ ਉਮੰਗ ਪਲੇਟਫਾਰਮ 'ਤੇ ਇਸ ਦੀ ਉਪਲਬਧਤਾ, ਏਪੀਵਾਈ ਪ੍ਰਸ਼ਨਾਂ ਨੂੰ ਅਪਡੇਟ ਕਰਨ, ਏਪੀਵਾਈ ਸਬਸਕ੍ਰਾਈਬਰ ਇਨਫਰਮੇਸ਼ਨ ਬਰੋਸ਼ਰ ਅਤੇ ਏਪੀਵਾਈ ਸਿਟੀਜ਼ਨ ਚਾਰਟਰ ਜਾਰੀ ਕਰਨ ਜਿਹੀਆਂ ਪਹਿਲਕਦਮੀਆਂ ਕੀਤੀਆਂ ਹਨ।
ਇਸ ਸਕੀਮ ਦੇ ਸ਼ੁਰੂ ਤੋਂ ਹੀ ਦਾਖਲਿਆਂ ਦੀ ਵਧਦੀ ਗਿਣਤੀ ਤੋਂ ਉਤਸ਼ਾਹਿਤ, ਪੀਐੱਫਆਰਡੀਏ ਰਾਸ਼ਟਰੀ ਅਤੇ ਰਾਜ ਪੱਧਰ 'ਤੇ ਵੱਖ -ਵੱਖ ਏਪੀਵਾਈ ਮੁਹਿੰਮਾਂ ਦੇ ਸੰਗਠਨ, ਰਾਜ ਪੱਧਰੀ ਬੈਂਕਰਜ਼ ਕਮੇਟੀ (ਐੱਸਐੱਲਬੀਸੀ) ਅਤੇ ਰਾਸ਼ਟਰੀ ਪੇਂਡੂ ਆਜੀਵਿਕਾ ਮਿਸ਼ਨ (ਐੱਨਆਰਐੱਲਐੱਮ), ਪ੍ਰਿੰਟ, ਸੋਸ਼ਲ ਅਤੇ ਇਲੈਕਟ੍ਰੌਨਿਕ ਮੀਡੀਆ ਆਦਿ ਦੁਆਰਾ ਵਿੱਤੀ ਸਾਲ 2021-22 ਵਿੱਚ ਏਪੀਵਾਈ ਦੇ ਅਧੀਨ ਕੁੱਲ ਪੰਜੀਕਰਨ ਨੂੰ ਉਚਾਈਆਂ 'ਤੇ ਲਿਜਾਣ ਅਤੇ ਭਾਰਤ ਨੂੰ ਪੈਨਸ਼ਨਸ਼ੁਦਾ ਸਮਾਜ ਬਣਾਉਣ ਵਿੱਚ ਯੋਗਦਾਨ ਪਾਉਣ ਲਈ ਤਾਲਮੇਲ ਨਾਲ ਯੋਜਨਾ ਨੂੰ ਪ੍ਰਸਿੱਧ ਬਣਾਉਣ ਦੀ ਕੋਸ਼ਿਸ਼ ਜਾਰੀ ਰੱਖੇਗੀ।
ਏਪੀਵਾਈ ਬਾਰੇ
ਏਪੀਵਾਈ ਭਾਰਤ ਦੇ ਕਿਸੇ ਵੀ ਨਾਗਰਿਕ ਨੂੰ 18-40 ਸਾਲ ਦੀ ਉਮਰ ਦਰਮਿਆਨ ਬੈਂਕ ਜਾਂ ਡਾਕਘਰ ਦੀਆਂ ਸ਼ਾਖਾਵਾਂ ਰਾਹੀਂ ਸ਼ਾਮਲ ਹੋਣ ਦੀ ਇਜਾਜ਼ਤ ਦਿੰਦੀ ਹੈ, ਜਿੱਥੇ ਕਿਸੇ ਕੋਲ ਬਚਤ ਬੈਂਕ ਖਾਤਾ ਹੈ। ਸਕੀਮ ਦੇ ਤਹਿਤ, ਇੱਕ ਗਾਹਕ ਉਸ ਦੇ ਯੋਗਦਾਨ ਦੇ ਅਧਾਰ 'ਤੇ 60 ਸਾਲ ਦੀ ਉਮਰ ਤੋਂ ਘੱਟੋ-ਘੱਟ 1,000 ਤੋਂ ਰੁਪਏ ਤੋਂ 5,000 ਰੁਪਏ ਪ੍ਰਤੀ ਮਹੀਨਾ ਦੀ ਗਰੰਟੀਸ਼ੁਦਾ ਪੈਨਸ਼ਨ ਮਿਲੇਗੀ। ਉਹੀ ਪੈਨਸ਼ਨ ਗਾਹਕ ਦੇ ਜੀਵਨ ਸਾਥੀ ਨੂੰ ਦਿੱਤੀ ਜਾਵੇਗੀ ਅਤੇ ਗਾਹਕ ਅਤੇ ਜੀਵਨਸਾਥੀ ਦੋਵਾਂ ਦੇ ਦੇਹਾਂਤ 'ਤੇ, ਗਾਹਕ ਦੀ 60 ਸਾਲ ਦੀ ਉਮਰ ਤੱਕ ਇਕੱਠੀ ਕੀਤੀ ਪੈਨਸ਼ਨ ਦੀ ਰਕਮ ਨਾਮਜ਼ਦ ਵਿਅਕਤੀ ਨੂੰ ਵਾਪਸ ਕਰ ਦਿੱਤੀ ਜਾਵੇਗੀ।
ਇਹ ਸਕੀਮ 266 ਰਜਿਸਟਰਡ ਏਪੀਵਾਈ ਸੇਵਾ-ਪ੍ਰਦਾਤਾਵਾਂ ਦੁਆਰਾ ਵੰਡੀ ਗਈ ਹੈ, ਜਿਸ ਵਿੱਚ ਵੱਖ-ਵੱਖ ਸ਼੍ਰੇਣੀਆਂ ਦੇ ਬੈਂਕਾਂ ਅਤੇ ਡਾਕ ਵਿਭਾਗ ਸ਼ਾਮਲ ਹਨ। ਕਿਉਂਕਿ ਇਹ ਸਕੀਮ ਸਿਰਫ ਬਚਤ ਬੈਂਕ ਖਾਤੇ ਵਾਲੇ ਬਿਨੈਕਾਰਾਂ ਲਈ ਉਪਲਬਧ ਹੈ, ਇਸ ਲਈ, ਪੀਐੱਫਆਰਡੀਏ ਨਿਯਮਤ ਤੌਰ 'ਤੇ ਸਾਰੇ ਬੈਂਕਾਂ ਨੂੰ ਇਸ ਸਕੀਮ ਨੂੰ ਆਪਣੇ ਮੌਜੂਦਾ ਅਤੇ ਸੰਭਾਵੀ ਗਾਹਕਾਂ ਤੱਕ ਪਹੁੰਚਾਉਣ ਸਲਾਹ ਦਿੰਦੀ ਹੈ।
****
ਆਰਐੱਮ/ਕੇਐੱਮਐੱਨ
(Release ID: 1751119)
|