ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਇੱਕ ਸਤੰਬਰ ਨੂੰ ਸ੍ਰੀਲ ਭਕਤੀਵੇਦਾਂਤ ਸਵਾਮੀ ਪ੍ਰਭੂਪਾਦ ਜੀ ਦੀ 125ਵੀਂ ਜਯੰਤੀ ਦੇ ਅਵਸਰ ‘ਤੇ ਇੱਕ ਵਿਸ਼ੇਸ਼ ਯਾਦਗਾਰੀ ਸਿੱਕਾ ਜਾਰੀ ਕਰਨਗੇ

Posted On: 31 AUG 2021 2:53PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਇੱਕ ਸਤੰਬਰ, 2021 ਨੂੰ ਸ਼ਾਮ ਸਾਢੇ ਚਾਰ ਵਜੇ ਸ੍ਰੀਲ ਭਕਤੀਵੇਦਾਂਤ ਸਵਾਮੀ ਪ੍ਰਭੂਪਾਦ ਜੀ ਦੀ 125ਵੀਂ ਜਯੰਤੀ ਦੇ ਅਵਸਰ ਤੇ 125 ਰੁਪਏ ਦਾ ਇੱਕ ਵਿਸ਼ੇਸ਼ ਯਾਦਗਾਰੀ ਸਿੱਕਾ ਜਾਰੀ ਕਰਨਗੇ ਅਤੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਸਭਾ ਨੂੰ ਵੀ ਸੰਬੋਧਨ ਕਰਨਗੇ।

 

ਸ੍ਰੀਲ ਭਕਤੀਵੇਦਾਂਤ ਸਵਾਮੀ ਪ੍ਰਭੂਪਾਦ ਜੀ ਬਾਰੇ ਜਾਣਕਾਰੀ

 

ਸਵਾਮੀ ਜੀ ਨੇ ਇੰਟਰਨੈਸ਼ਨਲ ਸੋਸਾਇਟੀ ਫਾਰ ਕ੍ਰਿਸ਼ਨ ਕੌਂਸ਼ੀਅਸਨੈੱਸ (ਇਸਕੌਨ-ISKCON) ਦੀ ਸਥਾਪਨਾ ਕੀਤੀ ਸੀਜਿਸ ਨੂੰ ਆਮ ਤੌਰ ਤੇ ਹਰੇ ਕ੍ਰਿਸ਼ਨ ਅੰਦੋਲਨ” ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਇਸਕੌਨ ਨੇ ਸ਼੍ਰੀਮਦ ਭਗਵਦ ਗੀਤਾ ਅਤੇ ਹੋਰ ਵੈਦਿਕ ਸਾਹਿਤ ਦਾ 89 ਭਾਸ਼ਾਵਾਂ ਵਿੱਚ ਅਨੁਵਾਦ ਕੀਤਾਜੋ ਦੁਨੀਆ ਭਰ ਵਿੱਚ ਵੈਦਿਕ ਸਾਹਿਤ ਦੇ ਪ੍ਰਸਾਰ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ।

 

ਸਵਾਮੀ ਜੀ ਨੇ ਸੌ ਤੋਂ ਵੱਧ ਮੰਦਿਰਾਂ ਦੀ ਵੀ ਸਥਾਪਨਾ ਕੀਤੀ ਅਤੇ ਦੁਨੀਆ ਨੂੰ ਭਗਤੀ ਯੋਗ ਦਾ ਮਾਰਗ ਦਿਖਾਉਣ ਵਾਲੀਆਂ ਕਈ ਕਿਤਾਬਾਂ ਲਿਖੀਆਂ।

 

ਇਸ ਮੌਕੇ ਤੇ ਕੇਂਦਰੀ ਸੱਭਿਆਚਾਰ ਮੰਤਰੀ ਉਪਸਥਿਤ ਹੋਣਗੇ।

 

 

 ****

 

ਡੀਐੱਸ/ਐੱਸਐੱਚ


(Release ID: 1750775) Visitor Counter : 243