ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦਾ ‘ਆਇਕੌਨਿਕ ਵੀਕ’ ਸਮਾਪਤ

Posted On: 30 AUG 2021 5:18PM by PIB Chandigarh

ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੁਆਰਾ ਆਯੋਜਿਤ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦਾ ਹਫ਼ਤਾ ਭਰ ਚਲਣ ਵਾਲਾ ਸਮਾਰੋਹ – ‘ਆਇਕੋਨਿਕ ਵੀਕ’ ਕੱਲ੍ਹ ਸਮਾਪਤ ਹੋ ਗਿਆ ਹੈ। 23 ਅਗਸਤ ਨੂੰ ਸ਼ੁਰੂ ਹੋਏ ਜਸ਼ਨਾਂ ਵਿੱਚ ਮੰਤਰਾਲੇ ਦੇ ਸਾਰੇ ਮੀਡੀਆ ਯੂਨਿਟਾਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ।

 

ਹਫ਼ਤੇ ਦੀ ਸਭ ਤੋਂ ਮਹੱਤਵਪੂਰਨ ਵਿਸ਼ੇਸ਼ਤਾ ਕੇਂਦਰੀ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਦੇ ਨਾਲ ਕੇਂਦਰੀ ਮੰਤਰੀ ਸ਼੍ਰੀ ਜੀ ਕਿਸ਼ਨ ਰੈੱਡੀ, ਸ਼੍ਰੀ ਅਰਜੁਨ ਰਾਮ ਮੇਘਵਾਲ, ਡਾ. ਐੱਲ. ਮੁਰੂਗਨ ਤੇ ਸ਼੍ਰੀਮਤੀ ਮੀਨਾਕਸ਼ੀ ਲੇਖੀ ਦੁਆਰਾ "ਮੇਕਿੰਗ ਆਵ੍ ਦ ਕੰਸਟੀਟਿਊਸ਼ਨ" (ਸੰਵਿਧਾਨ ਦਾ ਨਿਰਮਾਣ) ਅਤੇ ਵਰਚੁਅਲ ਪੋਸਟਰ ਪ੍ਰਦਰਸ਼ਨੀ "ਚਿੱਤਰਾਂਜਲੀ@75" ਦਾ ਉਦਘਾਟਨ ਸੀ।

 

 

ਇਸ ਹਫ਼ਤੇ ਦੌਰਾਨ ਦੂਰਦਰਸ਼ਨ ਨੈੱਟਵਰਕ ਨੇ "ਨੇਤਾਜੀ", ‘ਮਰਜਰ ਆਵ੍ ਪ੍ਰਿੰਸਲੀ ਸਟੇਟਸ’ (ਰਿਆਸਤਾਂ ਦਾ ਰਲੇਵਾਂ) ਆਦਿ ਜਿਹੀਆਂ ਦਸਤਾਵੇਜ਼ੀ ਫਿਲਮਾਂ ਦਾ ਪ੍ਰਦਰਸ਼ਨ ਕੀਤਾ, "ਰਾਜ਼ੀ" ਜਿਹੀਆਂ ਪ੍ਰਸਿੱਧ ਭਾਰਤੀ ਫਿਲਮਾਂ ਦਾ ਵੀ ਪ੍ਰਸਾਰਣ ਕੀਤਾ ਗਿਆ। ਐੱਨਐੱਫਡੀਸੀ ਨੇ ਆਪਣੇ ਓਟੀਟੀ ਪਲੈਟਫਾਰਮ www.cinemasofindia.com 'ਤੇ ਇੱਕ ਫਿਲਮ ਫੈਸਟੀਵਲ ਦਾ ਆਯੋਜਨ ਕੀਤਾ, ਜਿਸ ਵਿੱਚ "ਆਈਲੈਂਡ ਸਿਟੀ", "ਕ੍ਰਾਸਿੰਗ ਬ੍ਰਿਜਸ" ਆਦਿ ਜਿਹੀਆਂ ਕਈ ਵਿਸ਼ੇਸ਼ ਫਿਲਮਾਂ ਦੀ ਸਕ੍ਰੀਨਿੰਗ ਕੀਤੀ ਗਈ।

 

ਦੂਰਦਰਸ਼ਨ ਅਤੇ ਆਲ ਇੰਡੀਆ ਰੇਡੀਓ (AIR – ਆਕਾਸ਼ਵਾਣੀ) ਦੀਆਂ ਖੇਤਰੀ ਸਮਾਚਾਰ ਇਕਾਈਆਂ ਨੇ ਸੁਤੰਤਰਤਾ ਸੈਨਾਨੀਆਂ, ਇਤਿਹਾਸਿਕ ਮਹੱਤਵ ਵਾਲੇ ਸਥਾਨਾਂ ਅਤੇ ਘਟਨਾਵਾਂ ਬਾਰੇ ਉਨ੍ਹਾਂ ਦੇ ਰੋਜ਼ਾਨਾ ਬੁਲੇਟਿਨ ਦੇ ਹਿੱਸੇ ਅਤੇ ਵਿਸ਼ੇਸ਼ ਪ੍ਰੋਗਰਾਮਾਂ ਦੇ ਰੂਪ ਵਿੱਚ ਵਿਸ਼ੇਸ਼ ਕਹਾਣੀਆਂ ਪ੍ਰਸਾਰਿਤ ਕੀਤੀਆਂ। ਕਈ ਕਮਿਊਨਿਟੀ ਰੇਡੀਓ ਸਟੇਸ਼ਨਾਂ ਨੇ ਵੀ ਵਿਸ਼ੇਸ਼ ਪ੍ਰੋਗਰਾਮ ਪੇਸ਼ ਕੀਤੇ ਅਤੇ ਪ੍ਰਸਾਰਿਤ ਕੀਤੇ। ਇਨ੍ਹਾਂ ਪ੍ਰੋਗਰਾਮਾਂ ਵਿੱਚ ਵੱਖੋ-ਵੱਖਰੇ ਪੱਖਾਂ ਨੂੰ ਉਭਾਰਿਆ ਗਿਆ, ਜਿਨ੍ਹਾਂ ਵਿੱਚ ਸੁਤੰਤਰਤਾ ਸੈਨਾਨੀਆਂ ਅਤੇ ਸੁਤੰਤਰਤਾ ਸੰਗ੍ਰਾਮ ਦੇ ਅਣਗੌਲੇ ਨਾਇਕਾਂ ਦੇ ਬੇਮਿਸਾਲ ਯੋਗਦਾਨ, ਬਹਾਦਰੀ, ਸਮਰਪਣ, ਉਨ੍ਹਾਂ ਦੀਆਂ ਕੁਰਬਾਨੀਆਂ ਸ਼ਾਮਲ ਹਨ।

 

 

ਬਿਊਰੋ ਆਵ੍ ਆਊਟਰੀਚ ਐਂਡ ਕਮਿਊਨੀਕੇਸ਼ਨ ਦੇ ਰੀਜਨਸ ਆਊਟਰੀਚ ਬਿਊਰੋਜ਼ ਨੇ ਨੁੱਕੜ ਨਾਟਕ ਸਕਿੱਟਾਂ, ਜਾਦੂ ਸ਼ੋਅ, ਕਠਪੁਤਲੀ, ਵੱਖ-ਵੱਖ ਏਕੀਕ੍ਰਿਤ ਸੰਚਾਰ ਅਤੇ ਆਊਟਰੀਚ ਪ੍ਰੋਗਰਾਮਾਂ ਰਾਹੀਂ ਲੋਕ ਗਾਇਨ ਅਤੇ ਦੇਸ਼ ਭਰ ਵਿੱਚ ਗੀਤ ਅਤੇ ਨਾਟਕ ਵਿਭਾਗ ਦੁਆਰਾ 1,000 ਤੋਂ ਵੱਧ ਪੀਆਰਟੀਜ਼ (PRTs) ਦਾ ਆਯੋਜਨ ਕੀਤਾ। ਨਹਿਰੂ ਯੁਵਾ ਕੇਂਦਰ ਅਤੇ ਰਾਜਾਂ ਵਿੱਚ ਐੱਨਐੱਸਐੱਸ ਯੂਨਿਟਾਂ ਦੀ ਭਾਈਵਾਲੀ ਨਾਲ ਸੁਤੰਤਰਤਾ ਸੈਰ ਦਾ ਆਯੋਜਨ ਕੀਤਾ ਗਿਆ। ਸੂਚਨਾ ਤੇ ਪ੍ਰਸਾਰਣ ਰਾਜ ਮੰਤਰੀ ਡਾ. ਐੱਲ. ਮੁਰੂਗਨ ਨੇ ਬੰਗਲੁਰੂ ’ਚ ਆਰਓਬੀ ਦੁਆਰਾ ਆਯੋਜਿਤ ਸੁਤੰਤਰਤਾ ਸੈਨਾਨੀਆਂ ਬਾਰੇ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ। ਅਜਿਹੇ ਹੀ ਇੰਕ ਸਮਾਰੋਹ ਦੌਰਾਨ ਕੇਂਦਰੀ ਰਾਜ ਮੰਤਰੀ ਸ੍ਰੀ ਅਰਜੁਨ ਰਾਮ ਮੇਘਵਾਲ ਨੇ ਆਰਓਬੀ ਰਾਜਸਥਾਨ ਵੱਲੋਂ ਆਯੋਜਿਤ ਇੱਕ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ।

 

ਪੱਤਰ ਸੂਚਨਾ ਦਫ਼ਤਰ (ਪੀਆਈਬੀ – PIB) ਦੀਆਂ ਖੇਤਰੀ ਇਕਾਈਆਂ ਨੇ ਦੇਸ਼ ਭਰ ਵਿੱਚ ਵੱਖ -ਵੱਖ ਵਿਸ਼ਿਆਂ 'ਤੇ ਵੈਬਿਪਨਾਰ ਆਯੋਜਿਤ ਕੀਤੇ। ਸੁਤੰਤਰਤਾ ਸੰਗ੍ਰਾਮ ਦੌਰਾਨ ਰਾਜਾਂ ਦੇ ਨਾਇਕਾਂ ਦੇ ਯੋਗਦਾਨ ਨੂੰ ਉਜਾਗਰ ਕਰਨ ਲਈ ਇਨ੍ਹਾਂ ਵਿਸ਼ਿਆਂ ਦੀ ਚੋਣ ਕੀਤੀ ਗਈ ਸੀ। ਇੱਕ ਵਰਨਣਯੋਗ ਘਟਨਾਕ੍ਰਮ ’ਚ ਆਪਣੀ ਉਮਰ ਦੇ 90ਵਿਆਂ ਵਿੱਚੋਂ ਲੰਘ ਰਹੇ ਸੁਤੰਤਰਤਾ ਸੈਨਾਨੀ ਰੋਹਿਣੀ ਗਾਵੰਕਰ ਨੇ ਪੀਆਈਬੀ ਮੁੰਬਈ ਦੁਆਰਾ ‘ਆਜ਼ਾਦੀ ਸੰਘਰਸ਼ ’ਚ ਮੁੰਬਈ ਦੀ ਭੂਮਿਕਾ’ ਬਾਰੇ ਵੈਬੀਨਾਰ ਨੂੰ ਸੰਬੋਧਨ ਕੀਤਾ। ਭੁਬਨੇਸ਼ਵਰ ਦੀ ਖੇਤਰੀ ਇਕਾਈ ਵੱਲੋਂ ਆਯੋਜਿਤ ਵੈਬੀਨਾਰ ਵਿੱਚ ਆਇਕੌਨਿਕ ਵੀਕ ਦੌਰਾਨ ਨੌਜਵਾਨ ਦਰਸ਼ਕਾਂ ਨੇ ਵਿਭਿੰਨ ਪ੍ਰਸ਼ਨੋਤਰੀਆਂ ਤੇ ਗੱਲਬਾਤ ਦੀਆਂ ਗਤੀਵਿਧੀਆਂ ਤੇ ਮੁਕਾਬਲਿਆਂ ਵਿੱਚ ਭਾਗ ਲਿਆ।

 

ਆਈਕੌਨਿਕ ਹਫ਼ਤਾ ਜਨ-ਭਾਗੀਦਾਰੀ, ਭਾਵ ਲੋਕਾਂ ਦੀ ਭਾਗੀਦਾਰੀ ਦੇ ਵਿਚਾਰ 'ਤੇ ਕੇਂਦ੍ਰਿਤ ਸੀ। ਇਸ ਦਾ ਉਦੇਸ਼ ‘ਆਜਾਦੀ ਕਾ ਅੰਮ੍ਰਿਤ ਮਹੋਤਸਵ’ ਨੂੰ ਸਰਕਾਰੀ ਅਗਵਾਈ ਵਾਲਾ ਪ੍ਰੋਗਰਾਮ ਬਣਾਉਣ ਦੀ ਬਜਾਏ ਇੱਕ ਲੋਕ ਲਹਿਰ ਬਣਾਉਣਾ ਸੀ।

 

****************

 

ਸੌਰਭ ਸਿੰਘ



(Release ID: 1750601) Visitor Counter : 263