ਮਹਿਲਾ ਤੇ ਬਾਲ ਵਿਕਾਸ ਮੰਤਰਾਲਾ
ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਸਮ੍ਰਿਤੀ ਇਰਾਨੀ ਨੇ ਮਹਿਲਾ ਸਸ਼ਕਤੀਕਰਣ ‘ਤੇ ਪਹਿਲਾਂ ਜੀ20 ਮੰਤਰੀ ਪੱਧਰ ਸੰਮੇਲਨ ਨੂੰ ਸੰਬੋਧਿਤ ਕੀਤਾ
ਸ਼੍ਰੀਮਤੀ ਸਮ੍ਰਿਤੀ ਇਰਾਨੀ ਨੇ ਆਪਸੀ ਸਹਿਯੋਗ ਰਾਹੀਂ ਲਿੰਗਕ ਅਤੇ ਮਹਿਲਾ ਕੇਂਦ੍ਰਿਤ ਮੁੱਦਿਆਂ ਨੂੰ ਸੰਬੋਧਿਤ ਕਰਨ ਦੀ ਦਿਸ਼ਾ ਵਿੱਚ ਭਾਰਤ ਦੀ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ
ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਨੇ ਸਾਂਝੇਦਾਰ ਦੇਸ਼ਾਂ ਵਿੱਚ ਲਿੰਗਕ ਸਮਾਨਤਾ ਅਤੇ ਮਹਿਲਾ ਸਸ਼ਕਤੀਕਰਣ ਨੂੰ ਹੁਲਾਰਾ ਦੇਣ ਲਈ ਜੀ20 ਦੇ ਨਾਲ ਭਾਰਤ ਦੀ ਇਕਜੁੱਟਤਾ ਬਾਰੇ ਵੀ ਦੱਸਿਆ
Posted On:
27 AUG 2021 12:12PM by PIB Chandigarh
ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਸਮ੍ਰਿਤੀ ਇਰਾਨੀ ਨੇ ਮਹਿਲਾ ਸਸ਼ਕਤੀਕਰਣ ‘ਤੇ ਪਹਿਲੇ ਜੀ20 ਮੰਤਰੀ ਪੱਧਰ ਸੰਮੇਲਨ ਨੂੰ ਸੰਬੋਧਿਤ ਕੀਤਾ। ਸੰਮੇਲਨ ਦਾ ਆਯੋਜਨ ਕੱਲ੍ਹ ਇਟਲੀ ਦੇ ਸਾਂਤਾ ਮਾਰਗੇਰਿਟਾ ਲਿਗੁਰ ਵਿੱਚ ਹਾਇਬ੍ਰਿਡ ਪ੍ਰਾਰੂਪ ਵਿੱਚ ਕੀਤਾ ਗਿਆ ਸੀ। ਕੇਂਦਰੀ ਮੰਤਰੀ ਨੇ ਆਪਸੀ ਸਹਿਯੋਗ ਰਾਹੀਂ ਲਿੰਗਕ ਅਤੇ ਮਹਿਲਾ ਕੇਂਦ੍ਰਿਤ ਮੁੱਦਿਆਂ ਨੂੰ ਸੰਬੋਧਿਤ ਕਰਨ ਦੀ ਦਿਸ਼ਾ ਵਿੱਚ ਭਾਰਤ ਦੀ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ। ਮੰਤਰੀ ਨੇ ਭਾਰਤ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਸਰਕਾਰ ਦੁਆਰਾ ਲਿੰਗਕ ਸਮਾਨਤਾ ਨੂੰ ਹੁਲਾਰਾ ਦੇਣ, ਬਿਹਤਰ ਸਿਹਤ ਸੇਵਾ ਸੁਨਿਸ਼ਚਿਤ ਕਰਨ ਅਤੇ ਮਹਿਲਾਵਾਂ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਸ਼ੁਰੂ ਕੀਤੀ ਗਈ ਕਈ ਪਹਿਲਾਂ ‘ਤੇ ਚਾਨਣਾ ਪਾਇਆ ।
ਸ਼੍ਰੀਮਤੀ ਸਮ੍ਰਿਤੀ ਇਰਾਨੀ ਨੇ ਆਪਣੇ ਸੰਬੋਧਨ ਦੇ ਦੌਰਾਨ ਸਾਂਝੇਦਾਰ ਦੇਸ਼ਾਂ ਦਰਮਿਆਨ ਲਿੰਗਕ ਸਮਾਨਤਾ ਅਤੇ ਮਹਿਲਾ ਸਸ਼ਕਤੀਕਰਣ ਨੂੰ ਹੁਲਾਰਾ ਦੇਣ ਲਈ ਜੀ20 ਦੇ ਨਾਲ ਭਾਰਤ ਦੀ ਇਕਜੁੱਟਤਾ ਬਾਰੇ ਵੀ ਦੱਸਿਆ। ਸਹਿਯੋਗ ਅਤੇ ਤਾਲਮੇਲ ਰਾਹੀਂ ਲਿੰਗਕ ਸਮਾਨਤਾ ਅਤੇ ਮਹਿਲਾ ਸਸ਼ਕਤੀਕਰਣ ਨੂੰ ਹੁਲਾਰਾ ਦੇਣ ਲਈ ਕੇਂਦਰੀ ਮੰਤਰੀ, ਜੀ20 ਦੇ ਲਿੰਗਕ ਸਮਾਨਤਾ ਮੰਤਰੀਆਂ ਦੇ ਨਾਲ ਸਾਰੇ ਪ੍ਰਾਸੰਗਿਕ ਮੰਚਾਂ ‘ਤੇ ਸ਼ਾਮਿਲ ਹੋਏ।
ਮਹਿਲਾ ਸਸ਼ਕਤੀਕਰਣ ‘ਤੇ ਜੀ20 ਸੰਮੇਲਨ ਨੇ ਸਾਂਝਾ ਉਦੇਸ਼ਾਂ ਨੂੰ ਸਵੀਕਾਰ ਕੀਤਾ ਅਤੇ ਐੱਸਟੀਈਐੱਮ, ਵਿੱਤੀ ਅਤੇ ਡਿਜੀਟਲ ਸਾਖਰਤਾ, ਵਾਤਾਵਰਣ ਅਤੇ ਸਥਾਈ ਵਿਕਾਸ ਸਮੇਤ ਸਾਰੇ ਖੇਤਰਾਂ ਵਿੱਚ ਮਹਿਲਾਵਾਂ ਅਤੇ ਬਾਲਿਕਾਵਾਂ ਦੀ ਸਮਾਨਤਾ ਅਤੇ ਵਿਕਾਸ ਦੇ ਟੀਚਿਆਂ ਨੂੰ ਅੱਗੇ ਵਧਾਉਣ ਲਈ ਜਿੰਮੇਦਾਰੀਆਂ ਨੂੰ ਸਾਂਝਾ ਕੀਤਾ।
*****
ਬੀਵਾਈ/ਏਐੱਸ
(Release ID: 1749705)
Visitor Counter : 226