ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ 37ਵੀਂ ਪ੍ਰਗਤੀ ਬੈਠਕ ਦੀ ਪ੍ਰਧਾਨਗੀ ਕੀਤੀ

Posted On: 25 AUG 2021 7:48PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਰਗਰਮ ਸ਼ਾਸਨ ਸੰਚਾਲਨ ਅਤੇ ਸਮਾਂਬੱਧ ਲਾਗੂਕਰਨ ਲਈ ਕੇਂਦਰ ਅਤੇ ਰਾਜ ਸਰਕਾਰਾਂ ਨਾਲ ਸੰਬੰਧਿਤ ਆਈਸੀਟੀ ਅਧਾਰਿਤ ਮਲ‍ਟੀ-ਮਾਡਲ ਪ‍ਲੇਟਫਾਰਮ-ਪ੍ਰਗਤੀ  ਦੇ 37ਵੇਂ ਐਡੀਸ਼ਨ ਦੀ ਬੈਠਕ ਦੀ ਪ੍ਰਧਾਨਗੀ ਕੀਤੀ । 

ਬੈਠਕ ਵਿੱਚ ਕਾਰਜਸੂਚੀ ਦੇ ਨੌਂ ਏਜੰਡਿਆਂ ਦੀ ਸਮੀਖਿਆ ਕੀਤੀ ਗਈ,  ਜਿਨ੍ਹਾਂ ਵਿੱਚ ਅੱਠ ਪ੍ਰੋਜੈਕਟਾਂ ਅਤੇ ਇੱਕ ਯੋਜਨਾ ਸ਼ਾਮਿਲ ਸੀ। ਅੱਠ ਪ੍ਰੋਜੈਕਟਾਂ ਵਿੱਚੋਂ ਤਿੰਨ–ਤਿੰਨ ਪ੍ਰੋਜੈਕਟ ਰੇਲ ਮੰਤਰਾਲੇ ਅਤੇ ਸੜਕ ਟ੍ਰਾਂਸਪੋਰਟ ਅਤੇ ਰਾਜ ਮਾਰਗ ਮੰਤਰਾਲੇ ਦੇ ਸਨ ਅਤੇ ਦੋ ਪ੍ਰੋਜੈਕਟ ਬਿਜਲੀ ਮੰਤਰਾਲੇ ਨਾਲ ਸੰਬੰਧਿਤ ਸੀ।  14 ਰਾਜਾਂ ਅਰਥਾਤ ਉੱਤਰ ਪ੍ਰਦੇਸ਼,  ਮੱਧ ਪ੍ਰਦੇਸ਼,  ਪੰਜਾਬ,  ਹਿਮਾਚਲ ਪ੍ਰਦੇਸ਼,  ਗੁਜਰਾਤ,  ਰਾਜਸਥਾਨ,  ਮਹਾਰਾਸ਼ਟਰ,  ਹਰਿਆਣਾ,  ਛੱਤੀਸਗੜ੍ਹ,  ਅਰੁਣਾਚਲ ਪ੍ਰਦੇਸ਼,  ਸਿੱਕਮ,  ਉਤਰਾਖੰਡ,  ਮਣੀਪੁਰ ਅਤੇ ਦਿੱਲੀ ਨਾਲ ਸੰਬੰਧਿਤ ਇਨ੍ਹਾਂ ਅੱਠ ਪ੍ਰੋਜੈਕਟਾਂ ਦੀ ਸੰਚਿਤ ਲਾਗਤ 1,26,000 ਕਰੋੜ ਰੁਪਏ ਹੈ ।

 

https://ci4.googleusercontent.com/proxy/B0jLy4-yZzmvmkAfIF4WyR7Kg5qiPAwp_AGrn9RXPXhDWNtOXtkWBYI7qtNPk2An6fFxkLEUa94kXwAWhXbfIwR5CTPrL-hroy24s8FKWRMsXCZ-g48=s0-d-e1-ft#https://static.pib.gov.in/WriteReadData/userfiles/image/146A80.jpeg

ਪ੍ਰਧਾਨ ਮੰਤਰੀ  ਨੇ ਇਨ੍ਹਾਂ ਪ੍ਰੋਜੈਕਟਾਂ ਨੂੰ ਸਮਾਂਬੱਧ ਰੂਪ ਨਾਲ ਪੂਰਾ ਕਰਨ ਦੇ ਮਹੱਤਵ ‘ਤੇ ਬਲ ਦਿੱਤਾ । 

ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਨੇ ‘ਵਨ ਨੈਸ਼ਨ-ਵਨ ਰਾਸ਼ਨ ਕਾਰਡ (ਓਐੱਨਓਆਰਸੀ) ਯੋਜਨਾ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਅਧਿਕਾਰੀਆਂ ਨੂੰ ਇਸ ਯੋਜਨਾ ਦੇ ਤਹਿਤ ਵਿਕਸਿਤ ਕੀਤੇ ਗਏ ਟੈਕਨੋਲੋਜੀਆਂ ਪ‍ਲੇਟਫਾਰਮ ਦੀ ਵਿਵਿਧ ਉਪਯੋਗਿਤਾਵਾਂ ਦਾ ਪਤਾ ਲਗਾਉਣ ਨੂੰ ਕਿਹਾ, ਤਾਕਿ ਨਾਗਰਿਕਾਂ ਨੂੰ ਵਿਆਪਕ ਲਾਭ ਉਪਲੱਬਧ ਕਰਾਉਣਾ ਸੁਨਿਸ਼ਚਿਤ ਕੀਤਾ ਜਾ ਸਕੇ । 

ਪ੍ਰਧਾਨ ਮੰਤਰੀ ਨੇ ਰਾਜ ਸਰਕਾਰਾਂ ਦੇ ਅਧਿਕਾਰੀਆਂ ਨੂੰ ਆਕ‍ਸੀਜਨ ਪਲਾਂਟਾਂ ਦੇ ਨਿਰਮਾਣ ਅਤੇ ਹਸ‍ਪਤਾਲਾਂ ਵਿੱਚ ਬੈੱਡਾਂ ਦੀ ਉਪਲਬ‍ਧਤਾ ‘ਤੇ ਲਗਾਤਾਰ ਨਜ਼ਰ  ਬਣਾਈ ਰੱਖਣ  ਦੇ ਨਿਰਦੇਸ਼ ਦਿੱਤੇ । 

ਪਿਛਲੀਆਂ 36 ਪ੍ਰਗਤੀ ਬੈਠਕਾਂ ਵਿੱਚ,  13.78 ਲੱਖ ਕਰੋੜ ਰੁਪਏ ਦੀ ਕੁੱਲ ਲਾਗਤ ਵਾਲੇ 292 ਪ੍ਰੋਜੈਕਟਾਂ ਦੀ ਸਮੀਖਿਆ ਕੀਤੀ ਗਈ ।

 

*********

ਡੀਐੱਸ/ਐੱਸਐੱਚ(Release ID: 1749332) Visitor Counter : 214