ਰੱਖਿਆ ਮੰਤਰਾਲਾ

ਭਾਰਤੀ ਜਲ ਸੈਨਾ ਨੇ ਜਲ ਸੈਨਾ ਅਭਿਆਸ ਮਾਲਾਬਾਰ ਵਿੱਚ ਹਿੱਸਾ ਲਿਆ

Posted On: 26 AUG 2021 9:44AM by PIB Chandigarh

ਭਾਰਤੀ ਜਲ ਸੈਨਾ ਯੂਐਸ ਨੇਵੀ (ਯੂਐਸਐਨ), ਜਾਪਾਨੀ ਮੈਰੀਟਾਈਮ ਸੈਲਫ ਡਿਫੈਂਸ ਫੋਰਸ (ਜੇਐਮਐਸਡੀਐਫ) ਅਤੇ ਰਾਇਲ ਆਸਟਰੇਲੀਅਨ ਨੇਵੀ (ਆਰਏਐਨ) ਦੇ ਨਾਲ ਅਭਿਆਸ ਮਾਲਾਬਾਰ 2021 ਦੇ ਸਮੁਦਰੀ ਪੜਾਅ ਵਿੱਚ 26 - 29 ਅਗਸਤ 2021 ਤੱਕ ਹਿੱਸਾ ਲੈ ਰਹੀ ਹੈ।

 ਸਮੁਦਰੀ ਅਭਿਆਸ ਦੀ ਮਾਲਾਬਾਰ ਲੜੀ 1992 ਵਿੱਚ ਇੱਕ ਇਨ-ਯੂਐੱਸਐੱਨ ਅਭਿਆਸ ਦੇ ਰੂਪ ਵਿੱਚ ਅਰੰਭ ਹੋਈ ਸੀ। 2015 ਵਿੱਚ, ਜੇਐਮਐਸਡੀਐਫ ਇੱਕ ਸਥਾਈ ਮੈਂਬਰ ਵਜੋਂ ਮਾਲਾਬਾਰ ਵਿੱਚ ਸ਼ਾਮਲ ਹੋਇਆ। 2020 ਦੇ ਸੰਸਕਰਣ ਵਿੱਚ ਰਾਇਲ ਆਸਟਰੇਲੀਆਈ ਜਲ ਸੈਨਾ ਦੀ ਭਾਗੀਦਾਰੀ ਵੇਖੀ ਗਈ। ਇਸ ਸਾਲ ਅਭਿਆਸ ਮਾਲਾਬਾਰ ਦਾ 25 ਵਾਂ ਸੰਸਕਰਣ ਮਨਾਇਆ ਜਾ ਰਿਹਾ ਹੈ, ਜਿਸਦੀ ਮੇਜ਼ਬਾਨੀ ਯੂਐਸਐਨ ਵੱਲੋਂ ਪੱਛਮੀ ਪ੍ਰਸ਼ਾਂਤ ਖੇਤਰ ਵਿੱਚ ਕੀਤੀ ਜਾ ਰਹੀ ਹੈ।     

ਭਾਰਤੀ ਜਲ ਸੈਨਾ ਦੀ ਭਾਗੀਦਾਰੀ, ਜਿਸ ਵਿੱਚ ਆਈਐਨਐਸ ਸ਼ਿਵਾਲਿਕ ਅਤੇ ਆਈਐਨਐਸ ਕਦਮੱਟ ਅਤੇ ਪੀ 8 ਆਈ ਗਸ਼ਤੀ ਜਹਾਜ਼ ਸ਼ਾਮਲ ਹਨ, ਦੀ ਅਗਵਾਈ ਰੀਅਰ ਐਡਮਿਰਲ ਤਰੁਣ ਸੋਬਤੀ, ਵੀਐਸਐਮ, ਫਲੈਗ ਅਫਸਰ ਕਮਾਂਡਿੰਗ ਈਸਟਰਨ ਫਲੀਟ ਕਰ ਰਹੇ ਹਨ। ਯੂਐਸ ਜਲ ਸੈਨਾ ਦੀ ਪ੍ਰਤੀਨਿਧਤਾ ਯੂਐਸਐਸ ਬੈਰੀ, ਯੂਐਸਐਨਐਸ ਰੈਪਹਾਨੌਕ, ਯੂਐਸਐਨਐਸ ਬਿਗ ਹੌਰਨ ਅਤੇ ਪੀ 8 ਏ ਗਸ਼ਤੀ ਜਹਾਜ਼ ਕਰਨਗੇ। ਜਾਪਾਨੀ ਮੈਰੀਟਾਈਮ ਸੈਲਫ ਡਿਫੈਂਸ ਫੋਰਸ ਦੀ ਨੁਮਾਇੰਦਗੀ ਜੇਐਸ ਕਾਗਾ, ਮੁਰਾਸਮੇ ਅਤੇ ਸ਼ਿਰਾਨੁਈ ਤੋਂ ਇਲਾਵਾ ਇੱਕ ਪਣਡੁੱਬੀ ਅਤੇ ਪੀ 1 ਗਸ਼ਤੀ ਜਹਾਜ਼ਾਂ ਵੱਲੋਂ ਕੀਤੀ ਜਾਵੇਗੀ। ਰਾਇਲ ਆਸਟਰੇਲੀਆਈ ਜਲ ਸੈਨਾ ਦੀ ਪ੍ਰਤੀਨਿਧਤਾ ਐਚਐਮਏਐਸ ਵਾਰਾਮੁੰਗਾ ਵੱਲੋਂ ਕੀਤੀ ਜਾਵੇਗੀ। 

ਭਾਰਤੀ ਜਲ ਸੈਨਾ ਦੇ ਸਮੁਦਰੀ ਜਹਾਜ਼ ਗੁਆਮ ਤੋਂ ਰਵਾਨਾ ਹੋਏ ਜਿੱਥੇ ਉਨ੍ਹਾਂ ਨੇ 21-24 ਅਗਸਤ 21 ਤੱਕ ਓਪ੍ਰੇਸ਼ਨਲ ਟਰਨ ਅਰਾਉੰਡ ਵਿੱਚ ਹਿੱਸਾ ਲਿਆ। ਇਸ ਪੜਾਅ ਦੌਰਾਨ, ਫਲੈਗ ਅਫਸਰ ਕਮਾਂਡਿੰਗ-ਇਨ-ਚੀਫ, ਪੂਰਬੀ ਜਲ ਸੈਨਾ ਕਮਾਂਡ ਦੇ ਵਾਈਸ ਐਡਮਿਰਲ ਏਬੀ ਸਿੰਘ, ਏਵੀਐਸਐਮ, ਵੀਐਸਐਮ ਨੇ ਯੂਐੱਸ ਜਲ ਸੈਨਾ ਦੇ ਆਪਣੇ ਹਮਰੁਤਬਾ ਨਾਲ ਵਿਚਾਰ ਵਟਾਂਦਰਾ ਕੀਤਾ। 

ਮਾਲਾਬਾਰ -21 ਪੇਚੀਦਾ ਅਭਿਆਸਾਂ ਨੂੰ ਦੇਖੇਗਾ ਜਿਨ੍ਹਾਂ ਵਿੱਚ ਐਂਟੀ-ਸਰਫੇਸ, ਐਂਟੀ-ਏਅਰ ਅਤੇ ਪਣਡੁੱਬੀ-ਵਿਰੋਧੀ ਯੁੱਧ ਅਭਿਆਸ, ਅਤੇ ਹੋਰ ਚਾਲਾਂ ਅਤੇ ਰਣਨੀਤਕ ਅਭਿਆਸ ਸ਼ਾਮਲ ਹਨ। ਅਭਿਆਸ ਹਿੱਸਾ ਲੈਣ ਵਾਲੀਆਂ ਜਲ ਸੈਨਾਵਾਂ ਨੂੰ ਇੱਕ ਦੂਜੇ ਦੀ ਮੁਹਾਰਤ ਅਤੇ ਤਜ਼ਰਬਿਆਂ ਤੋਂ ਲਾਭ ਪ੍ਰਾਪਤ ਕਰਨ ਦਾ ਮੌਕਾ ਪ੍ਰਦਾਨ ਕਰੇਗਾ। 

ਕੋਵਿਡ -19 ਵਿਸ਼ਵਵਿਆਪੀ ਮਹਾਮਾਰੀ ਦੌਰਾਨ ਸਿਹਤ ਪ੍ਰੋਟੋਕੋਲ ਦੀ ਪਾਲਣਾ ਕਰਦਿਆਂ ਅਭਿਆਸ ਦਾ ਸੰਚਾਲਨ ਭਾਗੀਦਾਰ ਜਲ ਸੈਨਾਵਾਂ ਅਤੇ ਇੱਕ ਸੁਤੰਤਰ, ਖੁੱਲੇ ਅਤੇ ਸੰਮਿਲਤ ਹਿੰਦ-ਪ੍ਰਸ਼ਾਂਤ ਖੇਤਰ ਦੇ ਸਾਂਝੇ ਦ੍ਰਿਸ਼ਟੀਕੋਣ ਦੇ ਵਿਚਕਾਰ ਤਾਲਮੇਲ ਦਾ ਪ੍ਰਮਾਣ ਹੈ। 

 *******

ਏ ਬੀ ਬੀ ਬੀ /ਵੀ ਐੱਮ /ਜੇ ਐੱਸ ਐੱਨ



(Release ID: 1749273) Visitor Counter : 247