ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਖੇਡ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ 29 ਅਗਸਤ 2021 ਨੂੰ ਫਿਟ ਇੰਡੀਆ ਮੂਵਮੈਂਟ ਦੀ ਦੂਜੀ ਵਰ੍ਹੇਗੰਢ ਮੌਕੇ ਫਿਟ ਇੰਡੀਆ ਮੋਬਾਈਲ ਐਪਲੀਕੇਸ਼ਨ ਲਾਂਚ ਕਰਨਗੇ

Posted On: 26 AUG 2021 1:19PM by PIB Chandigarh

 ਮੁੱਖ ਝਲਕੀਆਂ:

 

 • ਲਾਂਚ ਦਿੱਲੀ ਦੇ ਮਸ਼ਹੂਰ ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ਵਿੱਚ ਹੋਵੇਗਾ

 • ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ, ਪਹਿਲਵਾਨ ਸੰਗਰਾਮ ਸਿੰਘ, ਵਰਚੁਅਲੀ ਹਿੱਸਾ ਲੈਣਗੇ

 • ਵਰਤਮਾਨ ਵਿੱਚ, ਫਿਟ ਇੰਡੀਆ ਮੂਵਮੈਂਟ 'ਆਜ਼ਾਦੀ ਕਾ ਅੰਮ੍ਰਿਤ ਮਹੋਤਸਵ' ਦੇ ਜਸ਼ਨ ਦੇ ਹਿੱਸੇ ਵਜੋਂ ਫਿਟ ਇੰਡੀਆ ਫ੍ਰੀਡਮ ਰਨ 2.0 ਦਾ ਆਯੋਜਨ ਵੀ ਕਰ ਰਹੀ ਹੈ

ਫਿਟ ਇੰਡੀਆ ਮੂਵਮੈਂਟ ਦੀ ਦੂਜੀ ਵਰ੍ਹੇਗੰਢ ਮਨਾਉਣ ਅਤੇ ਆਜ਼ਾਦੀ ਕਾ ਅਮ੍ਰਿਤ ਮਹੋਤਸਵ ਦੇ ਹਿੱਸੇ ਵਜੋਂ, ਯੁਵਾ ਮਾਮਲੇ ਅਤੇ ਖੇਡ ਮੰਤਰੀ, ਸ਼੍ਰੀ ਅਨੁਰਾਗ ਸਿੰਘ ਠਾਕੁਰ 29 ਅਗਸਤ 2021 ਨੂੰ ਫਿਟ ਇੰਡੀਆ ਮੋਬਾਈਲ ਐਪਲੀਕੇਸ਼ਨ ਲਾਂਚ ਕਰਨਗੇ। ਇਹ ਲਾਂਚ ਦਿੱਲੀ ਦੇ ਪ੍ਰਸਿੱਧ ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ਵਿਖੇ ਹੋਵੇਗਾ, ਜਿੱਥੇ ਉਨ੍ਹਾਂ ਨਾਲ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੇ ਰਾਜ ਮੰਤਰੀ ਸ਼੍ਰੀ ਨਿਸਿਥ ਪ੍ਰਮਾਣਿਕ ਸ਼ਾਮਲ ਹੋਣਗੇ। 

ਦੋਵੇਂ ਮੰਤਰੀ, ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ, ਪਹਿਲਵਾਨ ਸੰਗ੍ਰਮ ਸਿੰਘ, ਅਯਾਜ਼ ਮੇਮਨ, ਕੈਪਟਨ ਐਨੀ ਦਿਵਯਾ, ਇੱਕ ਸਕੂਲੀ ਵਿਦਿਆਰਥੀ ਅਤੇ ਇੱਕ ਘਰੇਲੂ ਮਹਿਲਾ ਨਾਲ ਵਰਚੁਅਲੀ ਜੁੜਣਗੇ, ਜੋ ਲਾਂਚ ਤੋਂ ਬਾਅਦ ਫਿਟ ਇੰਡੀਆ ਐਪ ਦੀ ਵਰਤੋਂ ਕਰਕੇ ਪ੍ਰਦਰਸ਼ਨ ਕਰਨਗੇ।

ਫਿੱਟ ਇੰਡੀਆ ਐਪ ਐਂਡਰਾਇਡ ਅਤੇ ਆਈਓਐੱਸ ਦੋਵਾਂ ਪਲੇਟਫਾਰਮਾਂ 'ਤੇ ਉਪਲਬਧ ਹੋਵੇਗਾ ਅਤੇ ਇਹ ਗੱਲ ਧਿਆਨ ਵਿੱਚ ਰੱਖਦੇ ਹੋਏ ਇਸ ਐਪ ਨੂੰ ਵਿਕਸਤ ਕੀਤਾ ਗਿਆ ਹੈ ਕਿ ਇਹ ਬੇਸਿਕ ਸਮਾਰਟਫੋਨਾਂ ‘ਤੇ ਵੀ ਕੰਮ ਕਰਦਾ ਹੈ। 

ਲਾਂਚ ਸਮਾਰੋਹ ਨੂੰ ਫਿੱਟ ਇੰਡੀਆ ਦੇ ਫੇਸਬੁੱਕ ਪੇਜ 'ਤੇ ਲਾਈਵ ਦੇਖਿਆ ਜਾ ਸਕਦਾ ਹੈ ਅਤੇ 29 ਅਗਸਤ ਤੋਂ ਗੂਗਲ ਪਲੇਅ ਸਟੋਰ ਜਾਂ ਐਪਲ ਐਪ ਸਟੋਰ ਤੋਂ ਐਪ ਮੁਫਤ ਡਾਊਨਲੋਡ ਕੀਤਾ ਜਾ ਸਕਦਾ ਹੈ।

ਫਿਟ ਇੰਡੀਆ ਮੂਵਮੈਂਟ 29 ਅਗਸਤ 2019 ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਭਾਰਤ ਨੂੰ ਇੱਕ ਤੰਦਰੁਸਤ ਅਤੇ ਸਿਹਤਮੰਦ ਰਾਸ਼ਟਰ ਬਣਾਉਣ ਦੇ ਵਿਜ਼ਨ ਨਾਲ ਸ਼ੁਰੂ ਕੀਤੀ ਗਈ ਸੀ। ਪਿਛਲੇ ਦੋ ਸਾਲਾਂ ਵਿੱਚ, ਫਿਟ ਇੰਡੀਆ ਮੂਵਮੈਂਟ ਆਪਣੀਆਂ ਵਿਭਿੰਨ ਫਿਟਨੈਸ ਮੁਹਿੰਮਾਂ ਜਿਵੇਂ ਫਿਟ ਇੰਡੀਆ ਸਕੂਲ ਵੀਕ, ਫਿਟ ਇੰਡੀਆ ਫ੍ਰੀਡਮ ਰਨ, ਫਿਟ ਇੰਡੀਆ ਸਾਈਕਲੋਥੌਨ ਅਤੇ ਹੋਰ ਬਹੁਤ ਸਾਰੇ ਮਾਧਿਅਮਾਂ ਦੁਆਰਾ ਦੇਸ਼ ਦੇ ਲੱਖਾਂ ਲੋਕਾਂ ਤੱਕ ਪਹੁੰਚੀ ਹੈ।

ਭਾਰਤ ਦੀ ਆਜ਼ਾਦੀ ਦੇ 75 ਵਰ੍ਹੇ ਪੂਰੇ ਹੋਣ ਅਤੇ ਮਨਾਉਣ ਲਈ ਕੇਂਦਰ ਸਰਕਾਰ ਦੀ ਇੱਕ ਪਹਿਲ ਅਧੀਨ - ਵਰਤਮਾਨ ਵਿੱਚ, ਫਿਟ ਇੰਡੀਆ ਮੂਵਮੈਂਟ 'ਆਜ਼ਾਦੀ ਕਾ ਅੰਮ੍ਰਿਤ ਮਹੋਤਸਵ' ਦੇ ਜਸ਼ਨਾਂ ਦੌਰਾਨ ਫਿਟ ਇੰਡੀਆ ਫ੍ਰੀਡਮ ਰਨ 2.0 ਦਾ ਆਯੋਜਨ ਵੀ ਕਰ ਰਹੀ ਹੈ।


 

  **********


 

ਐੱਨਬੀ/ਐੱਸਕੇ



(Release ID: 1749267) Visitor Counter : 210