ਵਿੱਤ ਮੰਤਰਾਲਾ
ਵਿੱਤ ਮੰਤਰੀ ਨੇ ਜਨਤਕ ਖੇਤਰ ਦੇ ਬੈਂਕ ਸੁਧਾਰ ਏਜੰਡੇ - ਈਏਐੱਸਈ 4.0 ਦੇ ਚੌਥੇ ਸੰਸਕਰਣ ਦਾ ਮੁੰਬਈ ਵਿੱਚ ਉਦਘਾਟਨ ਕੀਤਾ
ਈਏਐੱਸਈ 3.0 ਪੁਰਸਕਾਰ ਜੇਤੂਆਂ ਦਾ ਐਲਾਨ ਕੀਤਾ
Posted On:
25 AUG 2021 4:59PM by PIB Chandigarh
ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਬਾਰੇ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਜਨਤਕ ਸੈਕਟਰ ਬੈਂਕ (ਪੀਐੱਸਬੀ) ਦੇ ਸੁਧਾਰ ਏਜੰਡੇ 'ਈਏਐੱਸਈ 4.0' ਦੇ 2021-22 ਦੇ ਚੌਥੇ ਸੰਸਕਰਣ-ਤਕਨੀਕੀ ਯੋਗ, ਸਰਲ ਅਤੇ ਸਹਿਯੋਗੀ ਬੈਂਕਿੰਗ ਦਾ ਉਦਘਾਟਨ ਕੀਤਾ। ਉਨ੍ਹਾਂ 2020-21 ਲਈ ਪੀਐੱਸਬੀ ਸੁਧਾਰ ਏਜੰਡਾ ਈਏਐੱਸਈ 3.0 ਦੀ ਸਲਾਨਾ ਰਿਪੋਰਟ ਵੀ ਜਾਰੀ ਕੀਤੀ ਅਤੇ ਈਏਐੱਸਈ 3.0 ਬੈਂਕਿੰਗ ਸੁਧਾਰ ਸੂਚਕਾਂਕ ਵਿੱਚ ਸਰਬੋਤਮ ਪ੍ਰਦਰਸ਼ਨ ਕਰਨ ਵਾਲੇ ਬੈਂਕਾਂ ਨੂੰ ਸਨਮਾਨਤ ਕਰਨ ਲਈ ਪੁਰਸਕਾਰ ਸਮਾਰੋਹ ਵਿੱਚ ਹਿੱਸਾ ਲਿਆ।
ਵਿੱਤ ਸੇਵਾਵਾਂ ਵਿਭਾਗ ਦੇ ਵਧੀਕ ਸਕੱਤਰ ਸ਼੍ਰੀ ਪੰਕਜ ਜੈਨ, ਵਿੱਤੀ ਸੇਵਾਵਾਂ ਵਿਭਾਗ ਦੇ ਵਧੀਕ ਸਕੱਤਰ ਸ਼੍ਰੀ ਅਮਿਤ ਅਗਰਵਾਲ ਅਤੇ ਆਈਬੀਏ ਦੇ ਚੇਅਰਮੈਨ ਸ਼੍ਰੀ ਰਾਜ ਕਿਰਨ ਰਾਏ ਜੀ ਵੀ ਇਸ ਸਮਾਗਮ ਵਿੱਚ ਮੌਜੂਦ ਸਨ।
ਐੱਸਬੀਆਈ, ਬੀਓਬੀ, ਯੂਨੀਅਨ ਬੈਂਕ ਆਫ਼ ਇੰਡੀਆ ਨੇ ਚੋਟੀ ਦੇ ਸਨਮਾਨ ਪ੍ਰਾਪਤ ਕੀਤੇ।
ਸਟੇਟ ਬੈਂਕ ਆਫ਼ ਇੰਡੀਆ, ਬੈਂਕ ਆਫ਼ ਬੜੌਦਾ ਅਤੇ ਯੂਨੀਅਨ ਬੈਂਕ ਆਫ਼ ਇੰਡੀਆ ਨੇ ਈਏਐੱਸਈ ਇੰਡੈਕਸ ਦੇ ਆਧਾਰ 'ਤੇ ਪੀਐੱਸਬੀ ਸੁਧਾਰ ਈਏਐੱਸਈ 3.0 ਲਈ ਸਰਬੋਤਮ ਪ੍ਰਦਰਸ਼ਨ ਕਰਨ ਵਾਲੇ ਬੈਂਕਾਂ ਦੇ ਪੁਰਸਕਾਰ ਜਿੱਤੇ ਹਨ।
ਇੰਡੀਅਨ ਬੈਂਕ ਨੇ ਬੇਸਲਾਈਨ ਕਾਰਗੁਜ਼ਾਰੀ ਤੋਂ ਸਰਬੋਤਮ ਸੁਧਾਰ ਲਈ ਪੁਰਸਕਾਰ ਜਿੱਤਿਆ। ਐੱਸਬੀਆਈ, ਬੀਓਬੀ, ਯੂਨੀਅਨ ਬੈਂਕ ਆਫ਼ ਇੰਡੀਆ, ਪੰਜਾਬ ਨੈਸ਼ਨਲ ਬੈਂਕ ਅਤੇ ਕੇਨਰਾ ਬੈਂਕ ਨੇ ਪੀਐੱਸਬੀ ਸੁਧਾਰ ਏਜੰਡਾ ਈਏਐੱਸਈ 3.0 ਦੇ ਵੱਖ -ਵੱਖ ਵਿਸ਼ਿਆਂ ਵਿੱਚ ਚੋਟੀ ਦੇ ਪੁਰਸਕਾਰ ਜਿੱਤੇ।
ਈਏਐੱਸਈ 3.0 ਪੁਰਸਕਾਰਾਂ ਦੇ ਵੇਰਵੇ ਇੱਥੇ ਪ੍ਰਾਪਤ ਕੀਤੇ ਜਾ ਸਕਦੇ ਹਨ
ਜਨਤਕ ਖੇਤਰ ਦੇ ਬੈਂਕਾਂ ਨੇ ਸਿਹਤਮੰਦ ਮੁਨਾਫਿਆਂ ਦੀ ਰਿਪੋਰਟ ਦਿੱਤੀ ਹੈ ਅਤੇ ਟੈਕਨਾਲੌਜੀ-ਅਧਾਰਤ ਸੁਧਾਰਾਂ ਵਿੱਚ ਤੇਜ਼ੀ ਲਿਆਂਦੀ ਹੈ। ਇਨ੍ਹਾਂ ਬੈਂਕਾਂ ਨੇ ਵਿੱਤੀ ਸਾਲ 21 ਵਿੱਚ 31,817 ਕਰੋੜ ਰੁਪਏ ਦਾ ਮੁਨਾਫਾ ਦੱਸਿਆ ਹੈ ਪਿਛਲੇ ਮਾਲੀ ਵਰ੍ਹੇ ਦੇ ਨੁਕਸਾਨ ਦੇ ਮੁਕਾਬਲੇ 20,016 ਹੈ। ਪੀਐੱਸਬੀਜ਼ ਨੇ ਪੰਜ ਸਾਲਾਂ ਦੇ ਨੁਕਸਾਨ ਤੋਂ ਬਾਅਦ ਮੁਨਾਫ਼ੇ ਦੀ ਰਿਪੋਰਟ ਦਿੱਤੀ ਹੈ। ਮਾਰਚ 2021 ਵਿੱਚ ਕੁੱਲ ਗੈਰ-ਕਾਰਗੁਜ਼ਾਰੀ ਸੰਪਤੀ 6.16 ਲੱਖ ਕਰੋੜ ਰੁਪਏ ਹੈ, ਜੋ ਮਾਰਚ 2020 ਦੇ ਪੱਧਰ ਤੋਂ 62,000 ਕਰੋੜ ਰੁਪਏ ਘੱਟ ਹੈ।
ਡਿਜੀਟਲ ਲੈਂਡਿੰਗ
ਕ੍ਰੈਡਿਟ @ਕਲਿੱਕ ਈਏਐੱਸਈ 3.0 ਦੇ ਅਧੀਨ ਇੱਕ ਪ੍ਰਮੁੱਖ ਪਹਿਲ ਸੀ। ਅਜਿਹੀ ਤਤਕਾਲ ਅਤੇ ਸਰਲ ਕ੍ਰੈਡਿਟ ਪਹੁੰਚ ਰਾਹੀਂ ਤਕਰੀਬਨ 4.4 ਲੱਖ ਗਾਹਕਾਂ ਨੂੰ ਲਾਭ ਹੋਇਆ ਹੈ।
ਪੀਐੱਸਬੀਜ਼ ਕੋਲ ਗਾਹਕਾਂ ਲਈ ਸੈੱਟ ਅੱਪ ਵਿਧੀ ਹੈ, ਜਿੱਥੇ ਉਹ ਮੋਬਾਈਲ ਅਤੇ ਇੰਟਰਨੈਟ ਬੈਂਕਿੰਗ, ਐੱਐੱਮਐੱਸ, ਮਿਸਡ ਕਾਲ ਅਤੇ ਕਾਲ ਸੈਂਟਰ ਵਰਗੇ ਡਿਜੀਟਲ ਚੈਨਲਾਂ ਰਾਹੀਂ 24X7 ਲੋਨ ਬੇਨਤੀਆਂ ਦਰਜ ਕਰ ਸਕਦੇ ਹਨ। ਵਿੱਤੀ ਸਾਲ 21 ਵਿੱਚ, ਪੀਐੱਸਬੀਜ਼ ਨੇ ਸਮੂਹਿਕ ਰੂਪ ਨਾਲ ਅਜਿਹੇ ਡਿਜੀਟਲ ਚੈਨਲਾਂ ਤੋਂ ਪ੍ਰਾਪਤ ਲੀਡਸ ਰਾਹੀਂ 40,819 ਕਰੋੜ ਰੁਪਏ ਦੇ ਤਾਜ਼ਾ ਨਿੱਜੀ, ਘਰ ਅਤੇ ਵਾਹਨ ਕਰਜੇ ਵੰਡੇ ਹਨ।
ਚੋਟੀ ਦੇ 7 ਪੀਐੱਸਬੀਜ਼ ਨੇ ਆਪਣੇ ਮੌਜੂਦਾ ਗਾਹਕਾਂ ਨੂੰ ਸਰਗਰਮੀ ਨਾਲ ਕਰਜ਼ਿਆਂ ਦੀ ਪੇਸ਼ਕਸ਼ ਕਰਨ ਲਈ ਸਮਰਪਿਤ ਵਿਸ਼ਲੇਸ਼ਣ ਟੀਮਾਂ ਅਤੇ ਆਈਟੀ ਬੁਨਿਆਦੀ ਢਾਂਚੇ ਦੀ ਸਥਾਪਨਾ ਦੁਆਰਾ ਵਿਸ਼ਲੇਸ਼ਣ ਸਮਰੱਥਾਵਾਂ ਦਾ ਨਿਰਮਾਣ ਕੀਤਾ ਹੈ। ਬੈਂਕਾਂ ਦੇ ਅੰਦਰ ਮੌਜੂਦਾ ਗ੍ਰਾਹਕ ਲੈਣ -ਦੇਣ ਦੇ ਅੰਕੜਿਆਂ ਦੀ ਵਰਤੋਂ ਕਰਦਿਆਂ ਅਜਿਹੀਆਂ ਲੋਨ ਪੇਸ਼ਕਸ਼ਾਂ ਤਿਆਰ ਕੀਤੀਆਂ ਗਈਆਂ ਸਨ। ਵਿੱਤੀ ਸਾਲ 21 ਵਿੱਚ, ਇਨ੍ਹਾਂ ਕ੍ਰੈਡਿਟ ਪੇਸ਼ਕਸ਼ਾਂ ਦੇ ਅਧਾਰ 'ਤੇ ਚੋਟੀ ਦੇ 7 ਪੀਐੱਸਬੀਜ਼ ਦੁਆਰਾ 49,777 ਕਰੋੜ ਰੁਪਏ ਦਾ ਤਾਜ਼ਾ ਪ੍ਰਚੂਨ ਕਰਜ਼ਾ ਵੰਡਿਆ ਗਿਆ ਸੀ।
ਪੀਐੱਸਬੀਜ਼ ਨੇ ਪ੍ਰਚੂਨ ਹਿੱਸੇ ਅਤੇ ਐੱਮਐੱਸਐੱਮਈ ਖੰਡਾਂ ਦੇ ਕਰਜ਼ਿਆਂ ਨੂੰ ਪ੍ਰਾਪਤ ਕਰਨ ਲਈ ਬਾਹਰੀ ਭਾਈਵਾਲੀ ਅਤੇ ਸਮਰਪਿਤ ਮਾਰਕੀਟਿੰਗ ਸੇਲਜ਼ ਫੋਰਸ ਨੈਟਵਰਕ ਦੀ ਵੀ ਵਿਆਪਕ ਵਰਤੋਂ ਕੀਤੀ ਹੈ। ਅਜਿਹੇ ਚੈਨਲਾਂ ਤੋਂ ਵਿੱਤੀ ਸਾਲ 21 ਵਿੱਚ 9.1 ਲੱਖ ਕਰਜ਼ੇ ਲਏ ਗਏ ਹਨ।
ਮੋਬਾਈਲ/ਇੰਟਰਨੈਟ ਬੈਂਕਿੰਗ ਅਤੇ ਗਾਹਕ ਸੇਵਾ
ਪੀਐੱਸਬੀਜ਼ ਵਿੱਚ ਹੋਣ ਵਾਲੇ ਲਗਭਗ 72% ਵਿੱਤੀ ਲੈਣ -ਦੇਣ ਹੁਣ ਡਿਜੀਟਲ ਚੈਨਲਾਂ ਰਾਹੀਂ ਹੋ ਰਹੇ ਹਨ। ਪੀਐੱਸਬੀਜ਼ ਹੁਣ 14 ਖੇਤਰੀ ਭਾਸ਼ਾਵਾਂ ਜਿਵੇਂ ਤੇਲਗੂ, ਮਰਾਠੀ, ਕੰਨੜ, ਤਾਮਿਲ, ਮਲਿਆਲਮ, ਗੁਜਰਾਤੀ, ਬੰਗਾਲੀ, ਉੜੀਆ, ਕਸ਼ਮੀਰੀ, ਕੋਂਕਣੀ, ਹਿੰਦੀ, ਪੰਜਾਬੀ, ਅਸਾਮੀ ਵਿੱਚ ਅਸਾਨੀ ਨਾਲ ਕਾਲ ਸੈਂਟਰਾਂ, ਇੰਟਰਨੈਟ ਬੈਂਕਿੰਗ ਅਤੇ ਮੋਬਾਈਲ ਬੈਂਕਿੰਗ ਵਿੱਚ ਸੇਵਾਵਾਂ ਪ੍ਰਦਾਨ ਕਰ ਰਹੀਆਂ ਹਨ।
ਵਿੱਤੀ ਸ਼ਮੂਲੀਅਤ ਪਹਿਲਕਦਮੀਆਂ ਦੇ ਅਧੀਨ ਕਵਰੇਜ ਵਿੱਚ ਨਿਰੰਤਰ ਸੁਧਾਰ ਲਈ, ਪੇਂਡੂ ਖੇਤਰਾਂ ਵਿੱਚ ਬੈਂਕ ਮਿੱਤਰਾਂ ਦੁਆਰਾ ਪ੍ਰਦਾਨ ਕੀਤੇ ਗਏ ਟ੍ਰਾਂਜੈਕਸ਼ਨਾਂ ਵਿੱਚ 13% ਅਤੇ ਕਿਊ4ਐੱਫਵਾਈ20 ਦੀ ਤੁਲਨਾ ਵਿੱਚ ਕਿਊ4ਐੱਫਵਾਈ21 ਵਿੱਚ ਮਾਈਕਰੋ ਨਿੱਜੀ ਦੁਰਘਟਨਾ ਬੀਮੇ ਵਿੱਚ ਦਾਖਲੇ ਵਿੱਚ 50% ਵਾਧਾ ਹੋਇਆ ਹੈ।
ਈਏਐੱਸਈ 3.0 ਸੁਧਾਰ ਏਜੰਡੇ ਦੀ ਸ਼ੁਰੂਆਤ ਤੋਂ ਬਾਅਦ ਪੀਐੱਸਬੀਜ਼ ਨੇ ਚਾਰ ਤਿਮਾਹੀਆਂ ਵਿੱਚ ਉਨ੍ਹਾਂ ਦੀ ਕਾਰਗੁਜ਼ਾਰੀ ਵਿੱਚ ਸ਼ਾਨਦਾਰ ਵਾਧਾ ਦਰਜ ਕੀਤਾ ਹੈ। ਮਾਰਚ 2020 ਅਤੇ ਮਾਰਚ -2021 ਦੇ ਵਿੱਚ ਔਸਤ ਈਏਐੱਸਈ ਸੂਚਕਾਂਕ ਸਕੋਰ 100 ਵਿੱਚੋਂ 44.2 ਤੋਂ 59.7 ਵਿੱਚ ਸੁਧਾਰ ਦੇ ਨਾਲ ਪੀਐੱਸਬੀਜ਼ ਦੇ ਸਮੁੱਚੇ ਸਕੋਰ ਵਿੱਚ 35% ਦਾ ਵਾਧਾ ਹੋਇਆ। ਸੁਧਾਰ ਏਜੰਡੇ ਦੇ ਛੇ ਵਿਸ਼ਿਆਂ ਵਿੱਚ ਮਹੱਤਵਪੂਰਨ ਤਰੱਕੀ ਵੇਖੀ ਗਈ, ਜਿਸ ਵਿੱਚ ਸਭ ਤੋਂ ਵੱਧ ਸੁਧਾਰ 'ਸਮਾਰਟ ਉਧਾਰ' ਅਤੇ 'ਸੂਝਵਾਨ ਬੈਂਕਿੰਗ ਨੂੰ ਸੰਸਥਾਗਤ ਬਣਾਉਣ' ਦੇ ਵਿਸ਼ਿਆਂ ਵਿੱਚ ਦੇਖਿਆ ਗਿਆ।
ਈਏਐੱਸਈ ਸੁਧਾਰਾਂ ਦੇ ਅਗਲੇ ਸੰਸਕਰਣ ਭਾਵ ਈਏਐੱਸਈ4.0 ਦਾ ਉਦੇਸ਼ ਗਾਹਕ-ਕੇਂਦ੍ਰਿਤ ਡਿਜੀਟਲ ਪਰਿਵਰਤਨ ਦੇ ਏਜੰਡੇ ਨੂੰ ਅੱਗੇ ਵਧਾਉਣਾ ਅਤੇ ਪੀਐੱਸਬੀਜ਼ ਦੇ ਕੰਮ ਕਰਨ ਦੇ ਤਰੀਕਿਆਂ ਵਿੱਚ ਡਿਜੀਟਲ ਅਤੇ ਡੇਟਾ ਨੂੰ ਡੂੰਘਾਈ ਨਾਲ ਜੋੜਨਾ ਹੈ।
ਈਏਐੱਸਈ4.0 ਦੇ ਤਹਿਤ, ਪੀਐੱਸਬੀਜ਼ ਇਹ ਪੇਸ਼ਕਸ਼ ਕਰਨਗੇ:
ਪੀਐੱਸਬੀ ਕੋਵਿਡ -19 ਦੌਰਾਨ ਦੇਸ਼ ਦਾ ਸਮਰਥਨ ਕਰਨ ਲਈ ਅੱਗੇ ਵਧੇ ਹਨ: ਵਿੱਤ ਮੰਤਰੀ
ਵਿੱਤ ਮੰਤਰੀ ਨੇ ਜਨਤਕ ਖੇਤਰ ਦੇ ਬੈਂਕਾਂ ਦੀ ਕੋਵਿਡ ਮਹਾਮਾਰੀ ਦੇ ਬਾਵਜੂਦ ਆਪਣੇ ਗਾਹਕਾਂ ਨੂੰ ਨਿਰਵਿਘਨ ਸੇਵਾ ਅਤੇ ਕ੍ਰੈਡਿਟ ਸਪੁਰਦਗੀ ਜਾਰੀ ਰੱਖਣ ਲਈ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਉਹ ਦੇਸ਼ ਦੇ ਦੂਰ -ਦੁਰਾਡੇ ਹਿੱਸਿਆਂ ਵਿੱਚ ਬੈਂਕਿੰਗ ਸੇਵਾਵਾਂ ਨੂੰ ਵਧਾਉਣ ਵਿੱਚ ਵੀ ਮੋਹਰੀ ਰਹੇ ਹਨ।
ਅਮਲੇ ਦੇ ਵੱਖੋ ਵੱਖਰੇ ਤਰੀਕਿਆਂ ਤੋਂ ਲੈ ਕੇ ਰਿਮੋਟ ਵਰਕਿੰਗ ਤੱਕ, ਕੋਵਿਡ -19 ਦੌਰਾਨ 80,000+ ਬੈਂਕ ਸ਼ਾਖਾਵਾਂ ਕਾਰਜਸ਼ੀਲ ਸਨ। ਇਸ ਤੋਂ ਇਲਾਵਾ, ਮਾਈਕਰੋ ਏਟੀਐੱਮ ਦੁਆਰਾ ਆਧਾਰ ਸਮਰਥਿਤ ਭੁਗਤਾਨ ਪ੍ਰਣਾਲੀ (ਏਈਪੀਐੱਸ) ਦੇ ਲੈਣ -ਦੇਣ ਵਿੱਚ ਲਗਭਗ ਦੋ ਗੁਣਾ ਵਾਧਾ ਹੋਇਆ ਹੈ ਅਤੇ 75,000+ ਬੈਂਕ ਮਿੱਤਰਾਂ ਵਲੋਂ ਘਰ ਤੱਕ ਬੈਂਕਿੰਗ ਸਹਾਇਤਾ ਵਧਾਈ ਗਈ ਹੈ।
ਈਏਐੱਸਈ 4.0 ਰਿਪੋਰਟ ਨੂੰ ਇੱਥੇ ਦੇਖਿਆ ਜਾ ਸਕਦਾ ਹੈ।
* * *
ਡੀਜੇਐੱਮ/ਐੱਸਸੀ/ਆਈਬੀਏ/ਡੀਆਰ
(Release ID: 1749096)
Visitor Counter : 236