ਆਰਥਿਕ ਮਾਮਲਿਆਂ ਬਾਰੇ ਮੰਤਰੀ ਮੰਡਲ ਕਮੇਟੀ

ਸਰਕਾਰ ਨੇ ਚੀਨੀ ਸੀਜ਼ਨ 2021-22 ਲਈ ਚੀਨੀ ਮਿੱਲਾਂ ਦੁਆਰਾ ਭੁਗਤਾਨਯੋਗ ਗੰਨੇ ਦੇ ਉਚਿਤ ਅਤੇ ਲਾਭਕਾਰੀ ਮੁੱਲ ਦੇ ਨਿਰਧਾਰਨ ਨੂੰ ਪ੍ਰਵਾਨਗੀ ਦਿੱਤੀ


ਗੰਨਾ ਕਿਸਾਨਾਂ ਲਈ ਹੁਣ ਤੱਕ ਦੇ ਉੱਚਤਮ ਉਚਿਤ ਅਤੇ ਲਾਭਕਾਰੀ ਮੁੱਲ 290 ਰੁਪਏ ਪ੍ਰਤੀ ਕੁਇੰਟਲ ਨੂੰ ਪ੍ਰਵਾਨਗੀ ਦਿੱਤੀ

ਇਸ ਫ਼ੈਸਲੇ ਤੋਂ 5 ਕਰੋੜ ਗੰਨਾ ਕਿਸਾਨਾਂ ਅਤੇ ਉਨ੍ਹਾਂ ‘ਤੇ ਨਿਰਭਰ ਵਿਅਕਤੀਆਂ ਦੇ ਨਾਲ - ਨਾਲ ਚੀਨੀ ਮਿੱਲਾਂ ਅਤੇ ਸਬੰਧਿਤ ਸਹਾਇਕ ਗਤੀਵਿਧੀਆਂ ਵਿੱਚ ਕਾਰਜਸ਼ੀਲ 5 ਲੱਖ ਮਜ਼ਦੂਰਾਂ ਨੂੰ ਲਾਭ ਹੋਵੇਗਾ

ਇਹ ਫ਼ੈਸਲਾ ਉਪਭੋਗਤਾਵਾਂ ਦੇ ਹਿਤਾਂ ਅਤੇ ਗੰਨਾ ਕਿਸਾਨਾਂ ਦੇ ਹਿਤਾਂ ਦਰਮਿਆਨ ਸੰਤੁਲਨ ਸਥਾਪਿਤ ਕਰਦਾ ਹੈ

Posted On: 25 AUG 2021 2:07PM by PIB Chandigarh

ਗੰਨਾ ਕਿਸਾਨਾਂ ਦੇ ਹਿੱਤ ਨੂੰ ਧਿਆਨ ਵਿੱਚ ਰੱਖਦੇ ਹੋਏ,  ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ  ਦੀ ਪ੍ਰਧਾਨਗੀ ਵਿੱਚ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ ਨੇ ਚੀਨੀ ਸੀਜ਼ਨ 2021-22 (ਅਕਤੂਬਰ - ਸਤੰਬਰ ) ਲਈ ਗੰਨੇ  ਦੇ ਉਚਿਤ ਅਤੇ ਲਾਭਕਾਰੀ ਮੁੱਲ  ( ਐੱਫਆਰਪੀ )  290 ਰੁਪਏ ਪ੍ਰਤੀ ਕੁਇੰਟਲ ਨੂੰ ਪ੍ਰਵਾਨਗੀ ਦੇ ਦਿੱਤੀ ਹੈ ।  ਪ੍ਰਵਾਨਗੀ  ਦੇ ਮੁਤਾਬਕ ਇਹ ਹਰੇਕ 0.1%  ਦੀ ਵਸੂਲੀ ਵਿੱਚ 10%  ਤੋਂ ਅਧਿਕ ਦੇ ਵਾਧੇ ਲਈ,  ਅਤੇ ਐੱਫਆਰਪੀ ਵਿੱਚ ਰਿਕਵਰੀ ਲਈ ਹਰੇਕ 0.1%  ਦੀ ਕਮੀ ਲਈ 2.90 ਰੁਪਏ ਪ੍ਰਤੀ ਕੁਇੰਟਲ ਦਾ ਇੱਕ ਪ੍ਰੀਮੀਅਮ ਪ੍ਰਦਾਨ ਕਰਦੇ ਹੋਏ 10% ਦੀ ਮੁੱਲ ਵਸੂਲੀ ਦਰ ਲਈ 290/-  ਰੁਪਏ ਪ੍ਰਤੀ ਕੁਇੰਟਲ ਹੋਵੇਗੀ।  ਹਾਲਾਂਕਿ ,  ਸਰਕਾਰ ਨੇ ਕਿਸਾਨਾਂ  ਦੇ ਹਿਤਾਂ ਦੀ ਰੱਖਿਆ ਲਈ ਇਹ ਵੀ ਫ਼ੈਸਲਾ ਲਿਆ ਹੈ ਕਿ ਉਨ੍ਹਾਂ ਚੀਨੀ ਮਿੱਲਾਂ ਦੇ ਮਾਮਲੇ ਵਿੱਚ ਕੋਈ ਕਟੌਤੀ ਨਹੀਂ ਹੋਵੇਗੀ ਜਿੱਥੇ ਵਸੂਲੀ 9.5% ਤੋਂ ਘੱਟ ਹੈ ।  ਅਜਿਹੇ ਕਿਸਾਨਾਂ ਨੂੰ ਗੰਨੇ ਲਈ ਵਰਤਮਾਨ ਚੀਨੀ ਸੀਜ਼ਨ 2020-21 ਵਿੱਚ 270.75 ਰੁਪਏ ਪ੍ਰਤੀ ਕੁਇੰਟਲ ਦੇ ਸਥਾਨ ਤੇ ਅਗਲੇ ਚੀਨੀ ਸੀਜ਼ਨ 2021-22 ਵਿੱਚ 275.50 ਰੁਪਏ ਪ੍ਰਤੀ ਕੁਇੰਟਲ ਮਿਲਣਗੇ।

ਚੀਨੀ ਸੀਜ਼ਨ 2021-22 ਲਈ ਗੰਨੇ ਦੀ ਉਤਪਾਦਨ ਲਾਗਤ 155 ਰੁਪਏ ਪ੍ਰਤੀ ਕੁਇੰਟਲ ਹੈ।  10%  ਦੀ ਵਸੂਲੀ ਦਰ ਤੇ 290 ਰੁਪਏ ਪ੍ਰਤੀ ਕੁਇੰਟਲ ਦੀ ਇਹ ਐੱਫਆਰਪੀ ਉਤਪਾਦਨ ਲਾਗਤ ਤੋਂ 87.1%  ਅਧਿਕ ਹੈ ,  ਇਹ ਕਿਸਾਨਾਂ ਨੂੰ ਉਨ੍ਹਾਂ ਦੀ ਲਾਗਤ ਤੇ 50 %  ਤੋਂ ਅਧਿਕ ਦਾ ਰਿਟਰਨ ਦੇਣ  ਦੇ ਵਾਅਦੇ ਨੂੰ ਵੀ ਸੁਨਿਸ਼ਚਿਤ ਕਰਦੀ ਹੈ।

ਵਰਤਮਾਨ ਚੀਨੀ ਸੀਜ਼ਨ 2020-21 ਵਿੱਚ 91,000 ਕਰੋੜ ਰੁਪਏ ਮੁੱਲ ਦੇ ਕਰੀਬ 2,976 ਲੱਖ ਟਨ ਗੰਨੇ ਦੀਆਂ ਚੀਨੀ ਮਿੱਲਾਂ ਦੁਆਰਾ ਖਰੀਦ ਕੀਤੀ ਗਈਜੋ ਹੁਣ ਤੱਕ ਦਾ ਉੱਚਤਮ ਪੱਧਰ ਹੈ ਅਤੇ ਨਿਊਨਤਮ ਸਮਰਥਨ ਮੁੱਲ ਦੇ ਮਾਮਲੇ ਵਿੱਚ ਝੋਨੇ ਦੀ ਫਸਲ ਦੀ ਖਰੀਦ ਦੇ ਬਾਅਦ ਦੂਜੇ ਸਥਾਨ ਤੇ ਹੈ। ਅਗਲੇ ਚੀਨੀ ਸੀਜ਼ਨ 2021-22 ਵਿੱਚ ਗੰਨੇ ਦੇ ਉਤਪਾਦਨ ਵਿੱਚ ਸੰਭਾਵਿਤ ਵਾਧੇ ਨੂੰ ਧਿਆਨ ਵਿੱਚ ਰੱਖਦੇ ਹੋਏ ਚੀਨੀ ਮਿੱਲਾਂ ਦੁਆਰਾ ਲਗਭਗ 3,088 ਲੱਖ ਟਨ ਗੰਨਾ ਖਰੀਦੇ ਜਾਣ ਦੀ ਸੰਭਾਵਨਾ ਹੈ।  ਗੰਨਾ ਕਿਸਾਨਾਂ ਦਾ ਕੁੱਲ ਪ੍ਰੇਸ਼ਣ ਲਗਭਗ 1,00,000 ਕਰੋੜ ਰੁਪਏ ਹੋਵੇਗਾ।  ਸਰਕਾਰ ਆਪਣੇ ਕਿਸਾਨ ਹਿਤੈਸ਼ੀ ਉਪਾਵਾਂ ਦੇ ਮਾਧਿਅਮ ਨਾਲ ਇਹ ਸੁਨਿਸ਼ਚਿਤ ਕਰੇਗੀ ਕਿ ਗੰਨਾ ਕਿਸਾਨਾਂ ਨੂੰ ਉਨ੍ਹਾਂ ਦੀ ਬਾਕੀ ਧਨਰਾਸ਼ੀ ਸਮੇਂ ‘ਤੇ ਮਿਲੇ ।

ਮਨਜ਼ੂਰ ਐੱਫਆਰਪੀ ਚੀਨੀ ਮਿੱਲਾਂ ਦੁਆਰਾ ਚੀਨੀ ਸੀਜ਼ਨ 2021-22  ( 1 ਅਕਤੂਬਰ ,  2021 ਤੋਂ ਸ਼ੁਰੂ )  ਵਿੱਚ ਕਿਸਾਨਾਂ ਤੋਂ ਗੰਨੇ ਦੀ ਖਰੀਦ ਲਈ ਲਾਗੂ ਹੋਵੇਗੀ ।  ਚੀਨੀ ਖੇਤਰ ਇੱਕ ਮਹੱਤਵਪੂਰਨ ਖੇਤੀਬਾੜੀ-ਅਧਾਰਿਤ ਖੇਤਰ ਹੈ ਜੋ ਖੇਤੀਬਾੜੀ ਲੇਬਰ ਅਤੇ ਟ੍ਰਾਂਸਪੋਰਟ ਸਹਿਤ ਕਈ ਸਹਾਇਕ ਗਤੀਵਿਧੀਆਂ ਵਿੱਚ ਕਾਰਜਸ਼ੀਲ ਲੋਕਾਂ ਦੇ ਇਲਾਵਾ ਲਗਭਗ 5 ਕਰੋੜ ਗੰਨਾ ਕਿਸਾਨਾਂ ਅਤੇ ਉਨ੍ਹਾਂ ‘ਤੇ ਨਿਰਭਰਾਂ ਅਤੇ ਚੀਨੀ ਮਿੱਲਾਂ ਵਿੱਚ ਸਿੱਧੇ ਕਾਰਜਸ਼ੀਲ ਲਗਭਗ 5 ਲੱਖ ਮਜ਼ਦੂਰਾਂ ਦੀ ਆਜੀਵਿਕਾ ਨਾਲ ਜੁੜਿਆ ਹੈ ।  

ਪਿਛੋਕੜ:

ਐੱਫਆਰਪੀ ਦੀ ਨਿਰਧਾਰਨ ਖੇਤੀਬਾੜੀ ਲਾਗਤ ਅਤੇ ਮੁੱਲ ਆਯੋਗ ( ਸੀਏਸੀਪੀ )  ਦੀਆਂ ਸਿਫਾਰਿਸ਼ਾਂ  ਦੇ ਅਧਾਰ ਤੇ ਅਤੇ ਰਾਜ ਸਰਕਾਰਾਂ ਤੇ ਹੋਰ ਹਿਤਧਾਰਕਾਂ ਦੇ ਵਿਚਾਰ-ਵਟਾਂਦਰੇ ਦੇ ਬਾਅਦ ਕੀਤਾ ਗਿਆ ਹੈ । ਪਿਛਲੇ 3 ਚੀਨੀ ਸੀਜ਼ਨਾਂ 2017-18,  2018-19 ਅਤੇ 2019-20 ਵਿੱਚ,  ਲਗਭਗ 6.2 ਲੱਖ ਮੀਟ੍ਰਿਕ ਟਨ (ਐੱਲਐੱਮਟੀ),  38 ਐੱਲਐੱਮਟੀ ਅਤੇ 59.60 ਐੱਲਐੱਮਟੀ ਚੀਨੀ ਦਾ ਨਿਰਯਾਤ ਕੀਤਾ ਗਿਆ ਹੈ। ਵਰਤਮਾਨ ਚੀਨੀ ਸੀਜ਼ਨ 2020-21 (ਅਕਤੂਬਰ - ਸਤੰਬਰ) ਵਿੱਚ, 60 ਐੱਲਐੱਮਟੀ ਦੇ ਨਿਰਯਾਤ ਟੀਚੇ ਦੇ ਮੁਕਾਬਲੇ ,  ਲਗਭਗ 70 ਐੱਲਐੱਮਟੀ  ਦੇ ਅਨੁਬੰਧਾਂ ਤੇ ਹਸਤਾਖਰ ਕੀਤੇ ਗਏ ਹਨ ਅਤੇ 23 ਅਗਸਤ 2021 ਤੱਕ 55 ਐੱਲਐੱਮਟੀ ਤੋਂ ਅਧਿਕ ਦੇ ਵਾਸਤਵਿਕ ਰੂਪ ਨਾਲ ਦੇਸ਼ ਤੋਂ ਨਿਰਯਾਤ ਕੀਤਾ ਗਿਆ ਹੈ।  ਚੀਨੀ  ਦੇ ਨਿਰਯਾਤ ਨਾਲ ਚੀਨੀ ਮਿੱਲਾਂ ਦੀ ਤਰਲਤਾ ਵਿੱਚ ਸੁਧਾਰ ਹੋਇਆ ਹੈ ਜਿਸ ਨਾਲ ਉਹ ਕਿਸਾਨਾਂ ਦਾ ਬਕਾਇਆ ਗੰਨਾ ਮੁੱਲ ਚੁਕਾਉਣ ਵਿੱਚ ਸਮਰੱਥ ਹੋਈਆਂ ਹਨ ।

ਸਰਕਾਰ ਚੀਨੀ ਮਿੱਲਾਂ ਨੂੰ ਅਤਿਰਿਕਤ ਗੰਨੇ ਨੂੰ ਪੈਟਰੋਲ ਦੇ ਨਾਲ ਮਿਸ਼ਰਤ ਈਥੇਨੌਲ ਵਿੱਚ ਬਦਲਣ ਲਈ ਪ੍ਰੋਤਸਾਹਿਤ ਕਰ ਰਹੀ ਹੈ ,  ਜੋ ਨਾ ਕੇਵਲ ਹਰਿਤ ਈਂਧਣ  ਦੇ ਰੂਪ ਵਿੱਚ ਕਾਰਜ ਕਰਦਾ ਹੈ ਸਗੋਂ ਕੱਚੇ ਤੇਲ ਦੇ ਆਯਾਤ  ਦੇ ਸੰਦਰਭ ਵਿੱਚ ਵਿਦੇਸ਼ੀ ਮੁਦਰਾ ਦੀ ਬਚਤ ਵੀ ਕਰਦਾ ਹੈ ।  ਪਿਛਲੇ 2 ਚੀਨੀ ਸੀਜ਼ਨ 2018-19 ਅਤੇ 2019-20 ਵਿੱਚਲਗਭਗ 3.37 ਐੱਲਐੱਮਟੀ ਅਤੇ 9.26 ਐੱਲਐੱਮਟੀ ਚੀਨੀ ਨੂੰ ਈਥੇਨੌਲ ਵਿੱਚ ਤਬਦੀਲ ਕੀਤਾ ਗਿਆ ਹੈ ।  ਵਰਤਮਾਨ ਚੀਨੀ ਸੀਜ਼ਨ 2020-21 ਵਿੱਚ 20 ਲੱਖ ਮੀਟ੍ਰਿਕ ਟਨ ਤੋਂ ਅਧਿਕ ਨੂੰ ਤਬਦੀਲ ਕੀਤੇ ਜਾਣ ਦੀ ਸੰਭਾਵਨਾ ਹੈ। ਅਗਲੇ ਚੀਨੀ ਸੀਜ਼ਨ 2021-22 ਵਿੱਚ ,  ਲਗਭਗ 35 ਐੱਲਐੱਮਟੀ ਚੀਨੀ ਨੂੰ ਈਥੇਨੌਲ ਵਿੱਚ ਬਦਲੇ ਜਾਣ ਦਾ ਅਨੁਮਾਨ ਹੈ ਅਤੇ 2024-25 ਤੱਕ ਲਗਭਗ 60 ਐੱਲਐੱਮਟੀ ਚੀਨੀ ਨੂੰ ਈਥੇਨੌਲ ਵਿੱਚ ਬਦਲਣ ਦਾ ਟੀਚਾ ਹੈ ,  ਜੋ ਅਤਿਰਿਕਤ ਗੰਨੇ ਦੀ ਸਮੱਸਿਆ  ਦੇ ਨਾਲ - ਨਾਲ ਲੰਬਿਤ ਭੁਗਤਾਨ ਦਾ ਵੀ ਸਮਾਧਾਨ ਕਰੇਗਾ ਅਤੇ ਇਸ ਨਾਲ ਗੰਨਾ ਕਿਸਾਨਾਂ ਨੂੰ ਸਮੇਂ ‘ਤੇ ਉਨ੍ਹਾਂ ਦਾ ਭੁਗਤਾਨ ਵੀ ਮਿਲੇਗਾ ।

ਪਿਛਲੇ ਤਿੰਨ ਚੀਨੀ ਸੀਜ਼ਨਾਂ ਵਿੱਚ ਤੇਲ ਮਾਰਕਿਟਿੰਗ ਕੰਪਨੀਆਂ (ਓਐੱਮਸੀ) ਨੂੰ ਈਥੇਨੌਲ ਦੀ ਵਿਕਰੀ ਨਾਲ ਚੀਨੀ ਮਿੱਲਾਂ/ਡਿਸਟੀਲਰੀਜ਼ ਦੁਆਰਾ 22,000 ਕਰੋੜ ਰੁਪਏ ਦੇ ਰੈਵਿਨਿਊ ਦਾ ਸਿਰਜਣ ਕੀਤਾ ਗਿਆ ਹੈ। ਵਰਤਮਾਨ ਚੀਨੀ ਸੀਜ਼ਨ 2020-21 ਵਿੱਚ ਚੀਨੀ ਮਿੱਲਾਂ ਨੂੰ ਓਐੱਮਸੀ ਨੂੰ ਈਥੇਨੌਲ ਦੀ ਵਿਕਰੀ ਤੋਂ ਲਗਭਗ 15,000 ਕਰੋੜ ਰੁਪਏ ਦਾ ਰੈਵਿਨਿਊ ਪ੍ਰਾਪਤ ਹੋ ਰਿਹਾ ਹੈ ।

ਪਿਛਲੇ ਚੀਨੀ ਸੀਜ਼ਨ 2019-20 ਵਿੱਚ ਲਗਭਗ 75,845 ਕਰੋੜ ਰੁਪਏ ਦਾ ਗੰਨਾ ਬਕਾਇਆ ਦੇਣਾ ਸੀ,  ਜਿਸ ਵਿਚੋਂ 75,703 ਕਰੋੜ ਰੁਪਏ ਦਾ ਭੁਗਤਾਨ ਕਰ ਦਿੱਤਾ ਗਿਆ ਹੈ ਅਤੇ ਹੁਣ ਕੇਵਲ 142 ਕਰੋੜ ਰੁਪਏ ਬਕਾਇਆ ਹਨ ।  ਹਾਲਾਂਕਿ ,  ਵਰਤਮਾਨ ਚੀਨੀ ਸੀਜ਼ਨ 2020-21 ਵਿੱਚ 90,959 ਕਰੋੜ ਰੁਪਏ  ਦੇ ਗੰਨੇ ਬਕਾਇਆ ਵਿੱਚੋਂ 23 ਅਗਸਤ 2021 ਤੱਕ ਕਿਸਾਨਾਂ ਨੂੰ 86,238 ਕਰੋੜ ਰੁਪਏ ਦੀ ਗੰਨਾ ਬਕਾਇਆ ਧਨਰਾਸ਼ੀ ਦਾ ਭੁਗਤਾਨ ਕੀਤਾ ਜਾ ਚੁੱਕਿਆ ਹੈ ।  ਗੰਨੇ  ਦੇ ਨਿਰਯਾਤ ਵਿੱਚ ਵਾਧੇ ਅਤੇ ਗੰਨੇ ਤੋਂ ਈਥੇਨੌਲ ਬਣਾਉਣ ਦੀ ਪ੍ਰਕਿਰਿਆ ਨਾਲ ਕਿਸਾਨਾਂ  ਦੇ ਗੰਨੇ ਮੁੱਲ ਭੁਗਤਾਨ ਵਿੱਚ ਤੇਜ਼ੀ ਆਈ ਹੈ।

 

****************

ਡੀਐੱਸ



(Release ID: 1749075) Visitor Counter : 207