ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਸ਼੍ਰੀ ਨਿਤਿਨ ਗਡਕਰੀ ਨੇ ਇਨਫ੍ਰਾਸਟ੍ਰਕਚਰ ਕਮੇਟੀ ਦੇ 9ਵੇਂ ਸਮੂਹ ਦੀ ਬੈਠਕ ਦੀ ਪ੍ਰਧਾਨਗੀ ਕੀਤੀ, ਵਾਤਾਵਰਣ ਅਤੇ ਈਕੋਲੋਜੀ ਦੀ ਸੰਭਾਲ਼ ਨੂੰ ਮਹੱਤਵ ਦਿੰਦੇ ਹੋਏ ਇਨਫ੍ਰਾਸਟ੍ਰਕਚਰ ਵਿਕਾਸ ਲਈ ਪ੍ਰਤੀਬਧਤਾ ਦੁਹਰਾਈ

Posted On: 24 AUG 2021 6:04PM by PIB Chandigarh

ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ, ਸ਼੍ਰੀ ਨਿਤਿਨ ਗਡਕਰੀ ਨੇ ਇਨਫ੍ਰਾਸਟ੍ਰਕਚਰ ਪ੍ਰੋਜੈਕਟਾਂ ਦੇ ਲਾਗੂਕਰਨ ਨਾਲ ਜੁੜੇ ਵਰਤਮਾਨ ਅੰਤਰ-ਮੰਤਰਾਲੇ ਦੇ ਮੁੱਦਿਆਂ ਦੇ ਸਮਾਧਾਨ ਲਈ ਅੱਜ ਇਨਫ੍ਰਾਸਟ੍ਰਕਚਰ ਕਮੇਟੀ ਦੇ 9ਵੇਂ ਸਮੂਹ ਦੀ ਬੈਠਕ ਦੀ ਪ੍ਰਧਾਨਗੀ ਕੀਤੀ। ਕੇਂਦਰੀ ਮੰਤਰੀ ਨੇ ਵਾਤਾਵਰਣ ਅਤੇ ਈਕੋਲੋਜੀ ਦੀ ਸੰਭਾਲ਼ ਦੇ ਮਹੱਤਵ ਨੂੰ ਦੇਖਦੇ ਹੋਏ ਇਨਫ੍ਰਾਸਟ੍ਰਕਚਰ ਵਿਕਾਸ ਲਈ ਆਪਣੀ ਪ੍ਰਤੀਬਧਤਾ ਦੁਹਰਾਈ।

ਬੈਠਕ ਵਿੱਚ ਸ਼ਹਿਰੀ ਹਵਾਬਾਜ਼ੀ ਮੰਤਰੀ ਸ਼੍ਰੀ ਜਯੋਤਿਰਾਦਿਤਯ ਸਿੰਧਿਆਰੇਲਵੇਸੰਚਾਰ,  ਇਲੈਕਟ੍ਰੌਨਿਕੀ ਅਤੇ ਆਈਟੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ,  ਐੱਮਓਈਐੱਫ ਐਂਡ ਸੀਸੀ,  ਕਿਰਤ ਅਤੇ ਰੋਜ਼ਗਾਰ ਮੰਤਰੀ ਸ਼੍ਰੀ ਭੂਪੇਂਦਰ ਯਾਦਵ,  ਆਰਟੀਐਂਡਐੱਚ ਰਾਜ ਮੰਤਰੀ ਜਨਰਲ  (ਡਾ.)  ਵੀ.ਕੇ.  ਸਿੰਘ  ( ਸੇਵਾਮੁਕਤ )  ਅਤੇ ਰੱਖਿਆ ਅਤੇ ਟੂਰਿਜ਼ਮ ਮੰਤਰੀ  ਸ਼੍ਰੀ ਅਜੈ ਭੱਟ ਨੇ ਹਿੱਸਾ ਲਿਆ।

ਇਸ ਬੈਠਕ ਵਿੱਚ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ (ਐੱਮਓਆਰਟੀਐੱਚ)ਰੱਖਿਆ ਮੰਤਰਾਲਾ (ਐੱਮਓਡੀ),  ਪੋਰਟਸ਼ਿਪਿੰਗ ਅਤੇ ਜਲ ਮਾਰਗ ਮੰਤਰਾਲਾ (ਐੱਮਓਪੀਐੱਸਡਬਲਿਊ), ਵਾਤਾਵਰਣਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ (ਐੱਮਓਈਐੱਫਸੀਸੀ),  ਰੇਲ ਮੰਤਰਾਲਾ  (ਐੱਮਓਆਰ),  ਇਲੈਕਟ੍ਰੌਨਿਕ ਅਤੇ ਸੂਚਨਾ ਤਕਨੀਕੀ ਮੰਤਰਾਲਾ,  ਬਿਜਲੀ ਮੰਤਰਾਲਾ ( ਐੱਮਓਪੀ)  ਸ਼ਹਿਰੀ ਹਵਾਬਾਜ਼ੀ ਮੰਤਰਾਲਾ (ਐੱਮਓਸੀਏ)ਭਾਰਤੀ ਰਾਸ਼ਟਰੀ ਰਾਜ ਮਾਰਗ ਅਥਾਰਿਟੀ (ਐੱਨਐੱਚਏਆਈ)ਰਾਸ਼ਟਰੀ ਰਾਜ ਮਾਰਗ ਅਤੇ ਢਾਂਚਾ ਵਿਕਾਸ ਨਿਗਮ ਲਿਮਿਟੇਡ  (ਐੱਨਐੱਚਆਈਡੀਸੀਐੱਲ)  ਦੇ ਸੀਨੀਅਰ ਅਧਿਕਾਰੀ ਅਤੇ ਮਹਾਰਾਸ਼ਟਰ,  ਪੰਜਾਬ,  ਉੱਤਰ ਪ੍ਰਦੇਸ਼,  ਮੱਧ ਪ੍ਰਦੇਸ਼,  ਕੇਰਲ ਅਤੇ ਹਿਮਾਚਲ ਪ੍ਰਦੇਸ਼ ਦੇ ਪ੍ਰਤੀਨਿਧੀ ਵੀ ਸ਼ਾਮਿਲ ਰਹੇ ।

ਏਜੰਡੇ ਵਿੱਚ ਐੱਨਓਸੀਕੰਮ ਕਰਨ ਲਈ ਪ੍ਰਵਾਨਗੀ/ਮਨਜ਼ੂਰੀਆਂ ਦੀ ਸਹੂਲਤ ਦੇਣ,  ਭੂਮੀ ਵੰਡ/ ਟ੍ਰਾਂਸਫਰ ਸੁਨਿਸ਼ਚਿਤ ਕਰਨ ਅਤੇ ਧਨਰਾਸ਼ੀ ਜਾਰੀ ਕਰਨ ਨਾਲ ਸੰਬੰਧਿਤ ਮੁੱਦਿਆਂ ਦੇ ਸਮਾਧਾਨ  ਦੇ ਦੁਆਰਾ ਨਿਰਮਾਣ ਅਧੀਨ ਇਨਫ੍ਰਾਸਟ੍ਰਕਚਰ ਪ੍ਰੋਜੈਕਟਾਂ ਦੇ ਵਿਕਾਸ ਨੂੰ ਗਤੀ ਦੇਣ ਦੇ ਉਦੇਸ਼ ਨਾਲ ਵਿਚਾਰ ਲਈ ਕਈ ਮੁੱਦੇ ਸ਼ਾਮਿਲ ਕੀਤੇ ਗਏ ਸਨ ।  ਇਨ੍ਹਾਂ ਵਿੱਚ ਐੱਮਓਈਐੱਫਐਂਡਸੀਸੀ ਵਿੱਚ ਲੰਬਿਤ ਵਣ ਅਤੇ ਵਾਤਾਵਰਣ ਮਨਜ਼ੂਰੀਆਂਲੰਬਿਤ ਡਿਟੇਲ ਪ੍ਰੋਜੈਕਟ ਰਿਪੋਰਟ (ਡੀਪੀਆਰ) ਸੰਬੰਧੀ ਮਨਜ਼ੂਰੀਆਂ,  ਰੇਲ ਮੰਤਰਾਲੇ ਦੇ ਨਾਲ ਲੌਜੀਸਟਿਕ ਪਾਰਕ/ਇੰਟਰ ਮੌਡਲ ਸਟੈਸ਼ਨ ਅਤੇ ਆਰਓਬੀ/ਆਰਯੂਬੀ ਨਿਰਮਾਣ ਦੇ ਮੁੱਦੇ,  ਰਾਇਟ ਆਵ੍ ਵੇਅ (ਆਰਓਡਬਲਿਊ) ਨੀਤੀ  ਦੇ ਅਲਾਈਨਮੈਂਟ ਦਾ ਮੁੱਦਾ ,  ਡਾੱਟ  ਦੇ ਨਾਲ ਰਾਜਮਾਰਗਾਂ ਤੇ ਫਾਇਬਰ ਲਈ ਕੌੱਮਨ ਡਕਟ ਦਾ ਮੁੱਦਾ,  ਐੱਮਓਡੀ ਆਦਿ  ਦੇ ਨਾਲ ਲੰਬਿਤ ਕੰਮ ਦੀਆਂ ਪ੍ਰਵਾਨਗੀਆਂ ਨਾਲ ਜੁੜੇ ਮੁੱਦੇ ਵੀ ਸ਼ਾਮਲ ਹੈ।

ਬੈਠਕ ਵਿੱਚ ਰਾਜ ਮਾਰਗ ਅਤੇ ਹੋਰ ਇੰਫ੍ਰਾ ਪ੍ਰੋਜੈਕਟਾਂ ਨਾਲ ਸੰਬੰਧਿਤ ਲੰਬਿਤ ਵਣ ਮਨਜ਼ੂਰੀਆਂ ਦਾ ਅਹਿਮ ਮੁੱਦਾ ਵੀ ਚੁੱਕਿਆ ਗਿਆ।  ਸੰਬੰਧਿਤ ਅਧਿਕਾਰੀਆਂ ਨੂੰ ਇਸ ਦਿਸ਼ਾ ਵਿੱਚ ਪ੍ਰਗਤੀ ਤੇਜ਼ ਕਰਨ ਲਈ ਨਿਰਦੇਸ਼ ਦਿੱਤੇ ਗਏ। ਇਸ ਮੌਕੇ ਤੇ ਰੇਲਵੇ ਅਤੇ ਐੱਮਓਆਰਟੀਐੱਚ ਦੀ ਭੂਮੀ/ਆਰਓਡਬਲਿਊ ਨੀਤੀਆਂ ਅਤੇ ਵਾਤਾਵਰਣ ਅਤੇ ਵਣ ਮਨਜ਼ੂਰੀ ਦੇ ਲਈ ਸਮੁੱਚੇ ਦਿਸ਼ਾ - ਨਿਰਦੇਸ਼ਾਂ ਤੇ ਵੀ ਵਿਸਤਾਰ ਨਾਲ ਚਰਚਾ ਹੋਈ।  ਰੇਲ ਮੰਤਰੀ  ਨੇ ਨਵੀਆਂ ਤਕਨੀਕਾਂ ਅਤੇ ਰੇਲ ਇਨਫ੍ਰਾਸਟ੍ਰਕਚਰ ਵਿਸਤਾਰ ਲਈ ਵਿੱਤੀ ਮਾਡਲਾਂ  ਦੇ ਮਹੱਤਵ ਨੂੰ ਰੇਖਾਂਕਿਤ ਕੀਤਾ,  ਨਾਲ ਹੀ ਇਸੇ ਤਰਜ਼ ਤੇ ਐੱਮਓਆਰਟੀਐੱਚ  ਦੇ ਨਾਲ ਮਿਲਕੇ ਕੰਮ ਕਰਨ ਦੀ ਪੇਸ਼ਕਸ਼ ਕੀਤੀ।  ਉਨ੍ਹਾਂ ਨੇ ਕਿਹਾ ਕਿ ਉਹ ਪ੍ਰੋਜੈਕਟਾਂ ਨੂੰ ਬਿਹਤਰ ਬਣਾਉਣ  ਦੇ ਕ੍ਰਮ ਵਿੱਚ ਪਹਿਲਾਂ ਤੋਂ ਅਧਿਗ੍ਰਹਿਤ ਭੂਮੀ ਵਿੱਚ ਰਾਜਮਾਰਗਾਂ ਤੋਂ ਸਟੇ ਖੇਤਰ ਵਿੱਚ ਰੇਲ ਲਾਈਨਾਂ ਵਿਛਾਉਣ ਦੀ ਯੋਜਨਾ ਦੀ ਬਿਹਤਰਤਾ ਦਾ ਟੈਸਟ ਕਰਨਗੇ।  ਸ਼੍ਰੀ ਗਡਕਰੀ ਨੇ ਕਾਰਬਨ ਕ੍ਰੈਡਿਟ ਦੀ ਯੋਜਨਾ ਦੀ ਤਰ੍ਹਾਂ ਟ੍ਰੀ ਬੈਂਕ ਸ਼ੁਰੂ ਕਰਨ ਦਾ ਸੁਝਾਅ ਦਿੱਤਾ ।

ਮੰਤਰੀਆਂ ਨੇ ਇਨਫ੍ਰਾਸਟ੍ਰਕਚਰ ਪ੍ਰੋਜੈਕਟਾਂ ਵਿੱਚ ਤੇਜ਼ੀ ਲਿਆਉਣ ਦੇ ਕ੍ਰਮ ਵਿੱਚ ਕਈ ਏਜੰਸੀਆਂ ਦੁਆਰਾ ਚੁੱਕੇ ਗਏ ਮਾਮਲਿਆਂ ਤੇ ਵਿਚਾਰ ਕਰਨ ਅਤੇ ਉਨ੍ਹਾਂ ਦੇ ਸਮਾਧਾਨ ਤੇ ਸਹਿਮਤੀ ਪ੍ਰਗਟ ਕੀਤੀ,  ਜਿਸ ਨਾਲ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਕੀਤਾ ਜਾ ਸਕੇਗਾ ।

 

************** 

ਐੱਮਜੇਪੀਐੱਸ



(Release ID: 1748936) Visitor Counter : 161