ਉਪ ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਉਪ ਰਾਸ਼ਟਰਪਤੀ ਨੇ ਟੀਕਾਕਰਣ ਨੂੰ ਜਨ-ਅੰਦੋਲਨ ਬਣਾਉਣ ਲਈ ਮੈਡੀਕਲ ਸਮਾਜ ਨੂੰ ਕੋਵਿਡ - 19 ਦੀ ਸੁਰੱਖਿਆ ’ਤੇ ਲੋਕਾਂ ਨੂੰ ਸਿੱਖਿਅਤ ਕਰਨ ਦੀ ਤਾਕੀਦ ਕੀਤੀ


ਜਨ ਪ੍ਰਤੀਨਿਧੀਆਂ ਨੂੰ ਆਪਣੇ ਚੋਣ ਖੇਤਰਾਂ ਵਿੱਚ ਟੀਕਾਕਰਣ ਸੁਨਿਸ਼ਚਿਤ ਕਰਨ ਦੀ ਤਾਕੀਦ ਕੀਤੀ

ਟੀਕਾਕਰਣ ਕੋਵਿਡ-19 ਦੇ ਵਿਰੁੱਧ ਸਭ ਤੋਂ ਅਧਿਕ ਕਾਰਗਰ ਕਵਚ : ਉਪ ਰਾਸ਼ਟਰਪਤੀ

ਉਪ ਰਾਸ਼ਟਰਪਤੀ ਨੇ ਮੀਡੀਆ ਨੂੰ ਸਟੀਕ ਸੂਚਨਾ ਦੇ ਨਾਲ ਗ਼ਲਤ ਮਾਨਤਾਵਾਂ ਨੂੰ ਦੂਰ ਕਰਨ ਦੀ ਸਲਾਹ ਦਿੱਤੀ

ਉਪ ਰਾਸ਼ਟਰਪਤੀ ਨੇ ਲੋਕਾਂ ਨੂੰ ਢਿੱਲ ਨੂੰ ਲੈ ਕੇ ਸੁਚੇਤ ਕੀਤਾ ਅਤੇ ਕਿਹਾ, “ਅਸੀਂ ਹਾਲੇ ਪੂਰੀ ਤਰ੍ਹਾਂ ਖ਼ਤਰੇ ਤੋਂ ਬਾਹਰ ਨਹੀਂ ਹੋਏ ਹਾਂ”

ਉਪ ਰਾਸ਼ਟਰਪਤੀ ਨੇ ਸਿਹਤ ਬੁਨਿਆਦੀ ਢਾਂਚੇ ਨੇ ਹੁਲਾਰਾ ਦੇਣ ਵਿੱਚ ਸਰਕਾਰ ਦੇ ਪ੍ਰਯਤਨਾਂ ਨੂੰ ਪੂਰਾ ਕਰਨ ਵਿੱਚ ਪ੍ਰਾਈਵੇਟ ਸੈਕਟਰ ਵਿੱਚ ਸਹਿਯੋਗ ਕਰਨ ਦੀ ਤਾਕੀਦ ਕੀਤੀ

ਉਪ ਰਾਸ਼ਟਰਪਤੀ ਨੇ ‘ਵੈਕਸੀਨੇਟ ਇੰਡੀਆ ਪ੍ਰੋਗਰਾਮ’ ਦਾ ਸ਼ੁਭਾਰੰਭ ਕੀਤਾ

Posted On: 24 AUG 2021 1:39PM by PIB Chandigarh

ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਮੈਡੀਕਲ ਸਮਾਜ ਨੂੰ ਅਤੇ ਵਿਸ਼ੇਸ਼ ਰੂਪ ਨਾਲ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੂੰ ਲੋਕਾਂ ਨੂੰ ਕੋਵਿਡ-19 ਦੇ ਵਿਰੁੱਧ ਟੀਕਾਕਰਣ ਤੋਂ ਸੁਰੱਖਿਆ ਅਤੇ ਟੀਕਾਕਰਣ ਦੇ ਮਹੱਤਵ ਬਾਰੇ ਵਿਸ਼ੇਸ਼ ਜਾਗਰੂਕਤਾ ਅਭਿਆਨ ਚਲਾਉਣ ਦੀ ਤਾਕੀਦ ਕੀਤੀ ਹੈ।

ਉਪ ਰਾਸ਼ਟਰਪਤੀ ਨੇ ਗਿਵ ਇੰਡੀਆ ਫਾਉਂਡੇਸ਼ਨ ਦੇ ਸਹਿਯੋਗ ਨਾਲ ਕਰਨਾਟਕ ਸਰਕਾਰ ਦੇ ਸਥਾਈ ਲਕਸ਼ ਤਾਲਮੇਲ ਕੇਂਦਰ ਦੁਆਰਾ ਚਲਾਏ ਜਾਣ ਵਾਲੇ ‘ਵੈਕਸੀਨੇਟ ਇੰਡੀਆ ਪ੍ਰੋਗਰਾਮ’ ਦਾ ਸ਼ੁਭਾਰੰਭ ਕਰਦੇ ਹੋਏ ਕਿਹਾ ਕਿ ਕੁਝ ਵਰਗਾਂ ਵਿੱਚ ਟੀਕਾ ਲਗਵਾਉਣ ਨੂੰ ਲੈ ਕੇ ਹਿਚਕਿਚਾਹਟ ਦਿਖ ਰਹੀ ਹੈ। ਟੀਕੇ ਨੂੰ ਲੈ ਕੇ ਸੰਦੇਹ ਪਾਲਣ ਵਾਲੇ ਲੋਕਾਂ ਨੂੰ ਸਿੱਖਿਅਤ ਕਰਨਾ ਅਤੇ ਉਨ੍ਹਾਂ ਵਿੱਚ ਜਾਗਰੂਕਤਾ ਪੈਦਾ ਕਰਨਾ ਅਤਿਅੰਤ ਜ਼ਰੂਰੀ ਹੈ।

ਕੋਵਿਡ ਟੀਕਾਕਰਣ ਅਭਿਆਨ ਨੂੰ ਜਨ-ਅੰਦੋਲਨ ਵਿੱਚ ਪਰਿਵਰਤਿਤ ਕਰਨ ਦਾ ਸੱਦਾ ਦਿੰਦੇ ਹੋਏ ਉਪ ਰਾਸ਼ਟਰਪਤੀ ਨੇ ਸਾਰੇ ਜਨ ਪ੍ਰਤੀਨਿਧੀਆਂ ਨੂੰ ਇਹ ਸੁਨਿਸ਼ਚਿਤ ਕਰਨ ਨੂੰ ਕਿਹਾ ਕਿ ਉਨ੍ਹਾਂ ਦੇ  ਚੋਣ ਖੇਤਰਾਂ ਵਿੱਚ ਹਰੇਕ ਵਿਅਕਤੀ ਦਾ ਟੀਕਾਕਰਣ ਹੋਵੇ । ਉਨ੍ਹਾਂ ਨੇ ਮੀਡੀਆ ਨੂੰ ਟੀਕਾ ਲਗਾਉਣ ਦੀ ਜ਼ਰੂਰਤ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੀ ਵੀ ਤਾਕੀਦ ਕੀਤੀ । ਉਨ੍ਹਾਂ ਨੇ ਜ਼ੋਰ ਦਿੰਦੇ ਹੋਏ ਕਿਹਾ “ਝੂਠੀਆਂ ਮਾਨਤਾਵਾਂ ਨੂੰ ਸਟੀਕ ਜਾਣਕਾਰੀ ਪ੍ਰਦਾਨ ਕਰਕੇ ਦੂਰ ਕਰਨ ਦੀ ਜ਼ਰੂਰਤ ਹੈ।”

ਕੋਵਿਡ-19 ਦੇ ਖਿਲਾਫ਼ ਟੀਕਾਕਰਣ ਨੂੰ ਸਭ ਤੋਂ ਪ੍ਰਭਾਵੀ ਕਵਚ ਦੱਸਦੇ ਹੋਏ ਉਪ ਰਾਸ਼ਟਰਪਤੀ ਨੇ ਕਿਹਾ ਕਿ ਇਸ ਤੋਂ ਹਸਪਤਾਲ ਵਿੱਚ ਭਰਤੀ ਹੋਣ ਤੋਂ ਰੋਕਣ ਅਤੇ ਰੋਗ ਦੀ ਗੰਭੀਰਤਾ ਨੂੰ ਘੱਟ ਕਰਨ ਵਿੱਚ ਮਦਦ ਮਿਲੇਗੀ । ਉਨ੍ਹਾਂ ਨੇ ਕਿਹਾ “ਦੂਜੇ ਸ਼ਬਦਾਂ ਵਿੱਚ ਵਾਇਰਸ ਤੋਂ ਸੰਕ੍ਰਮਿਤ ਹੋਣ ’ਤੇ ਵੀ ਬਿਮਾਰੀ ਹਲਕੀ ਹੋਵੇਗੀ ।”

ਉਨ੍ਹਾਂ ਨੇ ਕਿਹਾ ਕਿ ਦੇਸ਼ ਵਿੱਚ ਕੋਵਿਡ ਤੋਂ 97.6 ਪ੍ਰਤੀਸ਼ਤ ਲੋਕ ਠੀਕ ਹੋਏ ਹਨ, ਲੇਕਿਨ ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ “ ਅਸੀਂ ਅਜੇ ਵੀ ਖ਼ਤਰੇ ਨਾਲ ਬਾਹਰ ਨਹੀਂ ਹੋਏ ਹਾਂ ਅਤੇ ਸਾਨੂੰ ਸਾਰਿਆਂ ਲਈ ਕੋਵਿਡ ਸੰਬੰਧੀ ਪ੍ਰੋਟੋਕੋਲ ਅਤੇ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ।”

ਇਸ ਗੱਲ ’ਤੇ ਜ਼ੋਰ ਦਿੰਦੇ ਹੋਏ ਕਿ ਕੋਰੋਨਾ ਵਾਇਰਸ ਦੇ ਖ਼ਿਲਾਫ਼ ਲੜਾਈ ਜਨ ਸਹਿਯੋਗ ਦੇ ਬਿਨਾ ਨਹੀਂ ਜਿੱਤੀ ਜਾ ਸਕਦੀ, ਉਪ ਰਾਸ਼ਟਰਪਤੀ ਨੇ ਹਰੇਕ ਨਾਗਰਿਕ ਨੂੰ ਮਾਸਕ ਪਹਿਨਣ, ਲਗਾਤਾਰ ਹੱਥ ਧੋਣੇ,  ਸੁਰੱਖਿਅਤ ਦੂਰੀ ਦਾ ਪਾਲਣ ਕਰਨ ਅਤੇ ਅਨੁਸ਼ਾਸ਼ਿਤ ਅਤੇ ਸਵਸਥ ਜੀਵਨ ਸ਼ੈਲੀ ਅਪਨਾਉਣ ਦੀ ਅਪੀਲ ਕੀਤੀ । ਉਨ੍ਹਾਂ ਨੇ ਯੁਵਾਵਾਂ ਨੂੰ ਜੰਕ ਫੂਡ ਤੋਂ ਬਚਣ ਅਤੇ ਠੀਕ ਤਰ੍ਹਾਂ ਨਾਲ ਪਕਿਆ ਹੋਇਆ ਪਾਰੰਪਰਿਕ ਭਾਰਤੀ ਭੋਜਨ ਕਰਨ ਨੂੰ ਕਿਹਾ, ਜੋ ਸਾਡੀਆਂ ਸਰੀਰਕ ਅਤੇ ਜਲਵਾਯੂ ਪਰਿਸਥਿਤੀਆਂ ਲਈ ਅਧਿਕ ਅਨੁਕੂਲ ਹੈ।

ਉਪ ਰਾਸ਼ਟਰਪਤੀ ਨੇ ਕਿਹਾ ਕਿ ਮਹਾਮਾਰੀ ਨੇ ਸ਼ਹਿਰੀ ਕੇਂਦਰਾਂ ਤੋਂ ਲੈ ਕੇ ਪਿੰਡ-ਦੇਹਾਤ ਤੱਕ ਸਿਹਤ ਸੰਰਚਨਾ ਵਿੱਚ ਕਮੀ ਨੂੰ ਪ੍ਰਾਥਮਿਕਤਾ ਦੇ ਤੌਰ ’ਤੇ ਦੂਰ ਕਰਨ ’ਤੇ ਫੋਕਸ ਕੀਤਾ ਹੈ। ਇਸ ਸੰਬੰਧ ਵਿੱਚ ਪਿਛੜੇ ਅਤੇ ਦੂਰ-ਦਰਾਡੇ ਦੇ ਖੇਤਰਾਂ ’ਤੇ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ’ਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਨੇ ਨਿਜੀ ਖੇਤਰ ਤੋਂ ਸਿਹਤ ਸੰਰਚਨਾ ਨੂੰ ਹੁਲਾਰਾ ਦੇਣ ਦੇ ਸਰਕਾਰ ਦੇ ਪ੍ਰਯਤਨਾਂ ਵਿੱਚ ਸਹਿਯੋਗ ਕਰਨ ਦੀ ਤਾਕੀਦ ਕੀਤੀ ।

ਉਨ੍ਹਾਂ ਨੇ ਕਿਹਾ ਕਿ ਆਧੁਨਿਕ ਅਤੇ ਬਿਹਤਰ ਚਿਕਿਤਸਾ ਸਹੂਲਤਾਂ ਵਾਲੇ  ਉੱਨਤ ਰਾਸ਼ਟਰ ਵੀ ਕੋਵਿਡ-19 ਤੋਂ ਪੈਦਾ ਸੰਕਟ ਦੇ ਡਰ ਤੋਂ ਪ੍ਰਭਾਵੀ ਤਰੀਕੇ ਨਾਲ ਨਹੀਂ ਨਿਪਟ ਸਕੇ । ਉਪ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਸਰਕਾਰ, ਰਾਜ  ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਦੁਆਰਾ ਕੀਤੀ ਗਈ ਠੋਸ ਕਾਰਵਾਈ ਨੇ ਦੇਸ਼ ਨੂੰ ਕਾਫ਼ੀ ਸੰਤੋਸ਼ਜਨਕ ਢੰਗ ਨਾਲ ਕੋਵਿਡ-19 ਨੂੰ ਕੰਟਰੋਲ ਕਰਨ ਵਿੱਚ ਸਮਰੱਥ ਬਣਾਇਆ ਹੈ।

ਭਾਰਤ ਸਰਕਾਰ ਅਤੇ ਸਾਰੇ ਰਾਜਾਂ ਦੁਆਰਾ ਕੋਵਿਡ-19 ਦੇ ਖ਼ਿਲਾਫ਼ ਅਧਿਕ ਤੋਂ ਅਧਿਕ ਲੋਕਾਂ ਨੂੰ ਟੀਕਾ ਲਗਾਉਣ ਲਈ ਸਾਮੂਹਿਕ ਰੂਪ ਨਾਲ ਕੀਤੇ ਜਾ ਰਹੇ ਕਾਰਜ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੇ ਇਸ ਗੱਲ ’ਤੇ ਪ੍ਰਸੰਨਤਾ ਵਿਅਕਤ ਕੀਤੀ ਕਿ ਦੇਸ਼ ਵਿੱਚ ਹੁਣ ਤੱਕ 58 ਕਰੋੜ ਵੈਕਸੀਨ ਦੀ ਖੁਰਾਕ ਦਿੱਤੀ ਜਾ ਚੁੱਕੀ ਹੈ।

ਉਨ੍ਹਾਂ ਨੇ ਸਰਕਾਰ ਦੇ ਪ੍ਰਯਤਨਾਂ ਨੂੰ ਪੂਰਾ ਕਰਨ ਲਈ ਗਿਵ ਇੰਡੀਆ ਫਾਉਂਡੇਸ਼ਨ ਦੀ ਵੀ ਸ਼ਲਾਘਾ ਕੀਤੀ।

ਇਸ ਮੌਕੇ ’ਤੇ ਕਰਨਾਟਕ  ਦੇ ਰਾਜਪਾਲ ਸ਼੍ਰੀ ਥਾਵਰਚੰਦ ਗਹਿਲੋਤ , ਕਰਨਾਟਕ ਦੇ ਮੁੱਖ ਮੰਤਰੀ ਸ਼੍ਰੀ ਬਸਵਰਾਜ ਬੋਮੱਈ, ਕਰਨਾਟਕ ਦੇ ਮੰਤਰੀ ਡਾ. ਕੇ ਸੁਧਾਕਰ ਅਤੇ  ਸ਼੍ਰੀ ਮੁਨਿਰਤਨ, ਸੰਸਦ ਮੈਂਬਰ ਸ਼੍ਰੀ ਪੀਸੀ ਮੋਹਨ, ਐਡੀਸ਼ਨਲ ਮੁੱਖ ਸਕੱਤਰ ਡਾ. ਸ਼ਾਲਿਨੀ ਰਜਨੀਸ਼ ਅਤੇ ਗਿਵ ਇੰਡੀਆ ਫਾਉਂਡੇਸ਼ਨ ਦੇ ਸੰਸਥਾਪਕ ਸ਼੍ਰੀ ਅਤੁਲ ਸਤੀਜਾ ਸਹਿਤ ਹੋਰ ਲੋਕ ਮੌਜੂਦ ਸਨ ।

*****

ਐੱਮਐੱਸ/ਆਰਕੇ/ਡੀਪੀ


(Release ID: 1748844) Visitor Counter : 186