ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਜਰਮਨੀ ਦੇ ਆਪਣੇ ਹਮਰੁਤਬਾ ਫੈਡਰਲ ਚਾਂਸਲਰ ਡਾ. ਐਂਜੇਲਾ ਮਰਕਲ ਨਾਲ ਫ਼ੋਨ ’ਤੇ ਗੱਲ ਕੀਤੀ

Posted On: 23 AUG 2021 8:29PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਜਰਮਨੀ ਦੇ ਆਪਣੇ ਹਮਰੁਤਬਾ ਫੈਡਰਲ ਚਾਂਸਲਰ ਡਾ. ਐਂਜੇਲਾ ਮਰਕਲ ਨਾਲ ਫ਼ੋਨ ਤੇ ਗੱਲ ਕੀਤੀ।

 

ਦੋਵੇਂ ਆਗੂਆਂ ਨੇ ਅਫ਼ਗ਼ਾਨਿਸਤਾਨ ਚ ਬਦਲ ਰਹੀ ਸੁਰੱਖਿਆ ਦੀ ਸਥਿਤੀ ਅਤੇ ਇਸ ਖੇਤਰ ਤੇ ਬਾਕੀ ਦੁਨੀਆ ਉੱਤੇ ਉਸ ਦੇ ਅਸਰ ਨੂੰ ਲੈ ਕੇ ਚਰਚਾ ਕੀਤੀ। ਉਨ੍ਹਾਂ ਸ਼ਾਂਤੀ ਤੇ ਸੁਰੱਖਿਆ ਬਣਾ ਕੇ ਰੱਖਣ ਦੇ ਮਹੱਤਵ ਤੇ ਜ਼ੋਰ ਦਿੱਤਾਜਿਸ ਵਿੱਚ ਸਭ ਤੋਂ ਜ਼ਰੂਰੀ ਤਰਜੀਹ ਉੱਥੇ ਫਸੇ ਹੋਏ ਲੋਕਾਂ ਦੀ ਦੇਸ਼ ਵਾਪਸੀ ਦੀ ਹੈ।

 

ਦੋਵੇਂ ਆਗੂਆਂ ਨੇ ਦੁਵੱਲੇ ਏਜੰਡੇ ਦੇ ਮੁੱਦਿਆਂ ਤੇ ਵੀ ਚਰਚਾ ਕੀਤੀ। ਇਨ੍ਹਾਂ ਚ ਕੋਵਿਡ–19 ਟੀਕਿਆਂ ਚ ਸਹਿਯੋਗ ਕਰਨਾਜਲਵਾਯੂ ਤੇ ਊਰਜਾ ਉੱਤੇ ਧਿਆਨ ਨਾਲ ਵਿਕਾਸ ਉੱਤੇ ਸਹਿਯੋਗ ਕਰਨਾ ਅਤੇ ਵਪਾਰਕ ਤੇ ਆਰਥਿਕ ਸਬੰਧਾਂ ਨੂੰ ਹੁਲਾਰਾ ਦੇਣਾ ਸ਼ਾਮਲ ਹੈ। ਉਨ੍ਹਾਂ ਬਹੁਪੱਖੀ ਹਿਤਾਂ ਵਾਲੇ ਮੁੱਦਿਆਂ ਉੱਤੇ ਆਪਣੇ ਵਿਚਾਰ ਸਾਂਝੇ ਕੀਤੇ ਜਿਵੇਂ ਕਿ ਅਗਲੀ ਸੀਓਪੀ–26 ਬੈਠਕ ਉੱਤੇ ਅਤੇ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਚ ਸਮੁੰਦਰੀ ਸੁਰੱਖਿਆ ਉੱਤੇ ਇੱਕ ਸੰਵਾਦ ਨੂੰ ਹੁਲਾਰਾ ਦੇਣ ਲਈ ਭਾਰਤ ਦੀ ਪਹਿਲ ਉੱਤੇ। ਉਨ੍ਹਾਂ ਭਾਰਤਪ੍ਰਸ਼ਾਂਤ ਖੇਤਰ ਚ ਸਮਾਵੇਸ਼ੀ ਸਹਿਯੋਗ ਨੂੰ ਹੁਲਾਰਾ ਦੇਣ’ ਲਈ ਦੋਵੇਂ ਧਿਰਾਂ ਦੇ ਦਰਮਿਆਨ ਦ੍ਰਿਸ਼ਟੀਕੋਣ ਦੀ ਸਮਾਨਤਾ ਉੱਤੇ ਵੀ ਜ਼ੋਰ ਦਿੱਤਾ।

 

 

 ***

ਡੀਐੱਸ/ਐੱਸਐੱਚ


(Release ID: 1748566) Visitor Counter : 162