ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਸ਼੍ਰੀ ਅਪੂਰਵ ਚੰਦ੍ਰ ਨੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਵਜੋਂ ਚਾਰਜ ਸੰਭਾਲ਼ਿਆ


Posted On: 23 AUG 2021 6:00PM by PIB Chandigarh

ਸ਼੍ਰੀ ਅਪੂਰਵ ਚੰਦ੍ਰ, ਆਈਏਐੱਸ (ਮਹਾਰਾਸ਼ਟਰ: 1988) ਨੇ ਅੱਜ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਵਿੱਚ ਸਕੱਤਰ ਵਜੋਂ ਕਾਰਜਭਾਰ ਸੰਭਾਲ਼ ਲਿਆ ਹੈ। ਸ਼੍ਰੀ ਚੰਦ੍ਰ ਨੇ ਆਈਆਈਟੀ ਦਿੱਲੀ ਤੋਂ ਸਿਵਲ ਇੰਜੀਨੀਅਰਿੰਗ ਵਿੱਚ ਮਾਸਟਰਸ ਆਵ੍ ਸਟ੍ਰਕਚਰਲ ਇੰਜੀਨੀਅਰਿੰਗ ਵਿੱਚ ਆਪਣੀ ਬੈਚਲਰ ਡਿਗਰੀ ਪ੍ਰਾਪਤ ਕੀਤੀ ਹੈ।

 

 

ਇਸ ਨਿਯੁਕਤੀ ਤੋਂ ਪਹਿਲਾਂ ਸ਼੍ਰੀ ਅਪੂਰਵ ਚੰਦ੍ਰ 1 ਅਕਤੂਬਰ, 2020 ਤੋਂ ਕਿਰਤ ਅਤੇ ਰੋਜ਼ਗਾਰ ਮੰਤਰਾਲੇ ਦੇ ਸਕੱਤਰ ਦੇ ਤੌਰ ‘ਤੇ ਕੰਮ ਕਰ ਚੁੱਕੇ ਹਨ, ਜਿਨ੍ਹਾਂ ਨੂੰ ਸਤੰਬਰ, 2020 ਵਿੱਚ ਸੰਸਦ ਦੁਆਰਾ ਪਾਸ ਕੀਤੇ ਗਏ ਲੇਬਰ ਕੋਡਾਂ ਨੂੰ ਤੇਜ਼ੀ ਨਾਲ ਲਾਗੂ ਕਰਨ ਦੀ ਜ਼ਿੰਮੇਦਾਰੀ ਦਿੱਤੀ ਗਈ ਸੀ। ਉਨ੍ਹਾਂ ਦੇ ਮਾਰਗਦਰਸ਼ਨ ਵਿੱਚ ਸਾਰੇ ਹਿਤਧਾਰਕਾਂ ਦੇ ਨਾਲ ਵਿਆਪਕ ਸਲਾਹ-ਮਸ਼ਵਰੇ ਤੋਂ ਬਾਅਦ ਚਾਰ ਲੇਬਰ ਕੋਡਾਂ ਦੇ ਲਈ ਨਿਯਮ ਬਣਾਏ ਗਏ ਸੀ। 23,000 ਕਰੋੜ ਰੁਪਏ ਦੇ ਬਜਟ ਦੇ ਨਾਲ ਰਸਮੀ ਖੇਤਰ ਵਿੱਚ 78.5 ਲੱਖ ਕਾਮਿਆਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਦੇ ਲਈ ਆਤਮਨਿਰਭਰ ਭਾਰਤ ਰੋਜ਼ਗਾਰ ਯੋਜਨਾ ਸ਼ੁਰੂ ਕੀਤੀ ਗਈ ਹੈ।

 

ਸ਼੍ਰੀ ਅਪੂਰਵ ਚੰਦ੍ਰ ਨੇ 1 ਦਸੰਬਰ, 2017 ਤੋਂ ਰੱਖਿਆ ਮੰਤਰਾਲੇ ਵਿੱਚ ਡਾਇਰੈਕਟਰ ਜਨਰਲ (ਅਧਿਗ੍ਰਹਿਣ) ਦੇ ਰੂਪ ਵਿੱਚ ਵੀ ਕੰਮ ਕੀਤਾ ਹੈ। ਉਨ੍ਹਾਂ ਨੂੰ ਅਧਿਗ੍ਰਹਿਣ ਪ੍ਰਕਿਰਿਆ ਵਿੱਚ ਤੇਜ਼ੀ ਲਿਆ ਕੇ ਭਾਰਤੀ ਹਥਿਆਰਬੰਦ ਬਲਾਂ ਨੂੰ ਮਜ਼ਬੂਤ ​​ਕਰਨਦਾ ਕੰਮ ਸੌਂਪਿਆ ਗਿਆ ਸੀ। ਉਨ੍ਹਾਂ ਦੀ ਕਾਰਜ ਮਿਆਦ ਦੇ ਦੌਰਾਨ ਐੱਸ-400 ਮਿਸਾਈਲ ਪ੍ਰਣਾਲੀ, ਮਲਟੀ ਰੋਲ ਹੈਲੀਕੌਪਟਰ, ਅਸਾਲਟ ਰਾਈਫ਼ਲਸ, ਨੇਵਲ ਸ਼ਿਪ, ਟੀ-90 ਟੈਂਕਾਂ ਆਦਿ ਜਿਹੇ ਕਈ ਵੱਡੇ ਸਮਝੌਤੇ ਕੀਤੇ ਗਏ। ਉਨ੍ਹਾਂ ਨੇ ਨਵੀਂ ਰੱਖਿਆ ਅਧਿਗ੍ਰਹਿਣ ਪ੍ਰਕਿਰਿਆ ਦਾ ਖਰੜਾ ਤਿਆਰ ਕਰਨ ਵਾਲੀ ਕਮੇਟੀ ਦੀ ਪ੍ਰਧਾਨਗੀ ਕੀਤੀ ਸੀ।

 

 

ਸ਼੍ਰੀ ਚੰਦ੍ਰ ਨੇ 2013 ਤੋਂ 2017 ਦੇ ਵਿੱਚ ਚਾਰ ਸਾਲਾਂ ਤੋਂ ਵੱਧ ਸਮੇਂ ਦੇ ਲਈ ਮਹਾਰਾਸ਼ਟਰ ਸਰਕਾਰ ਵਿੱਚ ਪ੍ਰਮੁੱਖ ਸਕੱਤਰ (ਉਦਯੋਗ) ਦੇ ਰੂਪ ਵਿੱਚ ਕੰਮ ਕੀਤਾ ਹੈ। ਇਸ ਮਿਆਦ ਵਿੱਚ ਐੱਫਡੀਆਈ ਅਤੇ ਹੋਰ ਨਿਵੇਸ਼ਾਂ ਨੂੰ ਆਕਰਸ਼ਿਤ ਕਰਨ ਵਿੱਚ ਮਹਾਰਾਸ਼ਟਰ ਦੇਸ਼ ਵਿੱਚ ਸਭ ਤੋਂ ਅੱਗੇ ਰਿਹਾ ਹੈ। ਨਵੇਂ ਨਿਵੇਸ਼ਾਂ ਨੂੰ ਆਕਰਸ਼ਤ ਕਰਨ ਲਈ, ਇਲੈਕਟ੍ਰੌਨਿਕ ਨੀਤੀ, ਰਿਟੇਲ ਨੀਤੀ, ਸਿੰਗਲ ਵਿੰਡੋ ਨੀਤੀ ਜਿਹੀਆਂ ਕਈ ਨਵੀਆਂ ਨੀਤੀਆਂ ਦੇ ਨਿਰਮਾਣ ਵਿੱਚ ਸ਼੍ਰੀ ਚੰਦ੍ਰ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਸ਼੍ਰੀ ਚੰਦ੍ਰ ਦੀ ਅਗਵਾਈ ਵਿੱਚ ਦਿੱਲੀ-ਮੁੰਬਈ ਉਦਯੋਗਿਕ ਗਲਿਆਰਾ (ਡੀਐੱਮਆਈਸੀ) ਦੇ ਤਹਿਤ ਪਹਿਲੇ ਸਮਾਰਟ ਉਦਯੋਗਿਕ ਟਾਊਨਸ਼ਿਪ ਦੇ ਸੰਚਾਲਨ ਦੀ ਸ਼ੁਰੂਆਤ ਮਹਾਰਾਸ਼ਟਰ ਦੇ ਔਰੰਗਾਬਾਦ ਵਿੱਚ ਕੀਤੀ ਗਈ ਸੀ।

 

ਸ਼੍ਰੀ ਚੰਦ੍ਰ ਨੇ ਭਾਰਤ ਸਰਕਾਰ ਦੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਵਿੱਚ ਸੱਤ ਸਾਲਾਂ ਤੋਂ ਵੱਧ ਸਮੇਂ ਤੱਕ ਰਹੇ ਹਨ। ਉਹ ਉਦਯੋਗਾਂ ਨੂੰ ਬਾਲਣ ਦੀ ਸਪਲਾਈ, ਲੌਜਿਸਟਿਕਸ, ਆਵਾਜਾਈ ਅਤੇ ਬਾਲਣ ਉਤਪਾਦਾਂ ਦੀ ਸਟੋਰੇਜ ਅਤੇ ਵੰਡ ਆਦਿ ਦੇ ਸਬੰਧ ਵਿੱਚ ਨੀਤੀ ਨਿਰਮਾਣ ਪ੍ਰਕਿਰਿਆ ਵਿੱਚ ਸ਼ਾਮਲ ਰਹੇ ਹਨ। ਉਹ ਕੁਦਰਤੀ ਗੈਸ ਆਵਾਜਾਈ ਢਾਂਚੇ, ਸ਼ਹਿਰ ਵਿੱਚ ਗੈਸ ਵੰਡ ਦੇ ਲਈ ਕੰਪਨੀਆਂ ਦੀ ਸਥਾਪਨਾ, ਐੱਲਐੱਨਜੀ ਇਮਪਰੋਟ ਟਰਮੀਨਲ ਅਤੇ ਉਦਯੋਗਾਂ ਨੂੰ ਗੈਸ ਦੀ ਵੰਡ ਆਦਿ ਕੰਮਾਂ ਨਾਲ ਸਿੱਧੇ ਤੌਰ ’ਤੇ ਜੁੜੇ ਰਹੇ ਹਨ। ਸ਼੍ਰੀ ਚੰਦ੍ਰ ਮਹਾਰਤਨਾ ਪੀਐੱਸਯੂ, ਗੇਲ (ਇੰਡੀਆ) ਲਿਮਿਟਿਡ ਅਤੇ ਪੈਟਰੋਨੇਟ ਐੱਲਐੱਨਜੀ ਲਿਮਿਟਿਡ ਦੇ ਨਿਰਦੇਸ਼ਕ ਮੰਡਲ ਵਿੱਚ ਵੀ ਰਹਿ ਚੁੱਕੇ ਹਨ।

 

*****

 

ਸੌਰਭ ਸਿੰਘ



(Release ID: 1748415) Visitor Counter : 128