ਰੱਖਿਆ ਮੰਤਰਾਲਾ
ਇੰਦਰਾ ਪੁਆਇੰਟ ਵਿਖੇ ਸਵਰਣਿਮ ਵਿਜੈ ਵਰਸ਼ ਜਸ਼ਨ
Posted On:
23 AUG 2021 11:27AM by PIB Chandigarh
ਮੁੱਖ ਝਲਕੀਆਂ
1. ਅੰਡੇਮਾਨ ਅਤੇ ਨਿਕੋਬਾਰ ਕਮਾਂਡ ਦੇ ਕਰਮਚਾਰੀਆਂ ਨੇ 1971 ਦੀ ਜੰਗ ਵਿੱਚ ਭਾਰਤ ਦੀ ਜਿੱਤ ਦੇ 50 ਵੇਂ ਵਰ੍ਹੇ ਨੂੰ ਮਨਾਉਣ ਲਈ ਰਾਸ਼ਟਰੀ ਝੰਡਾ ਲਹਿਰਾਇਆ
2. ਇੰਦਰਾ ਪੁਆਇੰਟ ਦੇਸ਼ ਦਾ ਸਭ ਤੋਂ ਦੂਰ ਦੁਰਾਡਾ ਦੱਖਣੀ ਸਿਰਾ ਹੈ
3. ਵਿਜੈ ਮਸ਼ਾਲ ਨਿਕੋਬਾਰ ਟਾਪੂਆਂ ਦੇ ਸਮੂਹ ਦੀ ਯਾਤਰਾ ਤੇ ਸੀ
4. ਹੁਣ ਮੁੱਖ ਭੂਮੀ ਵੱਲ ਇਸਦੀ ਯਾਤਰਾ ਸ਼ੁਰੂ ਹੋਈ ਹੈ
ਸਵਰਣਿਮ ਵਿਜੈ ਵਰਸ਼ ਵਿਜੈ ਮਸ਼ਾਲ ਨੂੰ 22 ਅਗਸਤ, 2021 ਨੂੰ ਦੇਸ਼ ਦੇ ਦੱਖਣੀ ਸਿਰੇ ਤੇ ਇੰਦਰਾ ਪੁਆਇੰਟ 'ਤੇ ਲਿਜਾਇਆ ਗਿਆ ਸੀ, ਜੋ ਇਸਦੀ ਨਿਕੋਬਾਰ ਟਾਪੂਆਂ ਦੇ ਸਮੂਹ ਦੀ ਯਾਤਰਾ ਦੇ ਹਿੱਸੇ ਵਜੋਂ ਸੀ। ਅੰਡੇਮਾਨ ਅਤੇ ਨਿਕੋਬਾਰ ਕਮਾਂਡ ਦੇ ਹਥਿਆਰਬੰਦ ਬਲਾਂ ਦੇ ਜਵਾਨਾਂ ਨੇ ਰਾਸ਼ਟਰੀ ਝੰਡਾ ਲਹਿਰਾਇਆ ਅਤੇ ਮਹੱਤਵਪੂਰਣ ਮੌਕੇ ਨੂੰ ਮਨਾਉਣ ਲਈ ਸਥਾਨ ਤੋਂ ਮਿੱਟੀ ਇਕੱਤਰ ਕੀਤੀ।
ਵਿਜੈ ਮਸ਼ਾਲ ਨੇ ਹੁਣ ਮੁੱਖ ਭੂਮੀ ਵੱਲ ਆਪਣੀ ਅਗਲੀ ਯਾਤਰਾ ਤੋਂ ਪਹਿਲਾਂ ਇੱਕ ਢੁਕਵੀਂ ਵਿਦਾਈ ਲਈ ਪੋਰਟ ਬਲੇਅਰ ਵੱਲ ਵਾਪਸੀ ਆਪਣੀ ਯਾਤਰਾ ਸ਼ੁਰੂ ਕਰ ਦਿੱਤੀ ਹੈ।
ਉੱਤਰ ਤੋਂ ਦੱਖਣ ਤੱਕ ਦੀ ਵਿਜੈ ਮਸ਼ਾਲ ਦੀ ਯਾਤਰਾ, ਸਮੁੱਚੀ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਦੀ ਲੜੀ ਵਿੱਚ ਫੈਲੀ ਹੋਈ ਹੈ, ਜੋ ਸਵਰਣਿਮ ਵਿਜੈ ਵਰਸ਼ ਦੀ ਭਾਵਨਾ ਦੀ ਯਾਦ ਦਿਵਾਉਂਦੀ ਹੈ।
1971 ਦੀ ਜੰਗ ਵਿੱਚ ਭਾਰਤ ਦੀ ਇਤਿਹਾਸਕ ਜਿੱਤ ਦੇ 50 ਵੇਂ ਸਾਲ ਨੂੰ ਮਨਾਉਣ ਲਈ 2021 ਦੇ ਸਾਲ ਨੂੰ ਸਵਰਣਿਮ ਵਿਜੈ ਵਰਸ਼ ਵਜੋਂ ਮਨਾਇਆ ਜਾ ਰਿਹਾ ਹੈ।
----------------------------
ਏਬੀਬੀ/ਨੈਂਪੀ/ਡੀਕੇ/ਸੈਵੀ
(Release ID: 1748291)
Visitor Counter : 170