ਰੱਖਿਆ ਮੰਤਰਾਲਾ
ਭਾਰਤੀ ਸੈਨਾ ਨੇ ਮਹਿਲਾ ਅਧਿਕਾਰੀਆਂ ਨੂੰ ਟਾਈਮ ਸਕੇਲ ਕਰਨਲ ਦਾ ਰੈਂਕ ਪ੍ਰਦਾਨ ਕੀਤਾ
Posted On:
23 AUG 2021 2:18PM by PIB Chandigarh
ਭਾਰਤੀ ਸੈਨਾ ਦੇ ਇੱਕ ਸਿਲੈਕਸ਼ਨ ਬੋਰਡ ਨੇ 26 ਸਾਲ ਦੀ ਭਰੋਸੇਯੋਗ ਸੇਵਾ ਪੂਰੀ ਹੋਣ ਤੋਂ ਬਾਅਦ ਪੰਜ ਮਹਿਲਾ ਅਧਿਕਾਰੀਆਂ ਦੀ ਕਰਨਲ (ਟਾਈਮ ਸਕੇਲ) ਦੇ ਰੈਂਕ 'ਤੇ ਤਰੱਕੀ ਦਾ ਰਸਤਾ ਸਾਫ਼ ਕਰ ਦਿੱਤਾ ਹੈ। ਇਹ ਪਹਿਲੀ ਵਾਰ ਹੈ ਜਦੋਂ ਸਿਗਨਲਸ ਕੋਰ, ਇਲੈਕਟ੍ਰੌਨਿਕ ਅਤੇ ਮਕੈਨੀਕਲ ਇੰਜੀਨੀਅਰਜ਼ ਕੋਰ (ਈਐਮਈ) ਅਤੇ ਇੰਜੀਨੀਅਰਜ਼ ਕੋਰ ਨਾਲ ਸੇਵਾਵਾਂ ਨਿਭਾ ਰਹੀਆਂ ਮਹਿਲਾ ਅਧਿਕਾਰੀਆਂ ਨੂੰ ਕਰਨਲ ਦੇ ਅਹੁਦੇ ਲਈ ਮਨਜ਼ੂਰੀ ਦਿੱਤੀ ਗਈ ਹੈ। ਪਹਿਲਾਂ, ਕਰਨਲ ਦੇ ਅਹੁਦੇ 'ਤੇ ਤਰੱਕੀ ਸਿਰਫ ਆਰਮੀ ਮੈਡੀਕਲ ਕੋਰ (ਏਐਮਸੀ), ਜੱਜ ਐਡਵੋਕੇਟ ਜਨਰਲ (ਜੇਏਜੀ) ਅਤੇ ਆਰਮੀ ਐਜੂਕੇਸ਼ਨ ਕੋਰ (ਏਈਸੀ) ਵਿੱਚ ਮਹਿਲਾ ਅਧਿਕਾਰੀਆਂ ਲਈ ਲਾਗੂ ਹੁੰਦੀ ਸੀ।
ਭਾਰਤੀ ਸੈਨਾ ਦੀਆਂ ਹੋਰ ਸ਼ਾਖਾਵਾਂ ਵਿੱਚ ਤਰੱਕੀ ਦੇ ਰਾਹ ਵਧਾਉਣਾ ਮਹਿਲਾ ਅਧਿਕਾਰੀਆਂ ਲਈ ਕਰੀਅਰ ਦੇ ਮੌਕਿਆਂ ਨੂੰ ਵਧਾਉਣ ਦਾ ਸੰਕੇਤ ਹੈ। ਭਾਰਤੀ ਫੌਜ ਦੀਆਂ ਬਹੁਗਿਣਤੀ ਸ਼ਾਖਾਵਾਂ ਤੋਂ ਮਹਿਲਾ ਅਧਿਕਾਰੀਆਂ ਨੂੰ ਸਥਾਈ ਕਮਿਸ਼ਨ ਦੇਣ ਦੇ ਫੈਸਲੇ ਦੇ ਨਾਲ, ਇਹ ਕਦਮ ਲਿੰਗ ਨਿਰਪੱਖ ਫੌਜ ਪ੍ਰਤੀ ਭਾਰਤੀ ਫੌਜ ਦੀ ਪਹੁੰਚ ਨੂੰ ਪਰਿਭਾਸ਼ਤ ਕਰਦਾ ਹੈ।
ਕਰਨਲ ਟਾਈਮ ਸਕੇਲ ਰੈਂਕ ਲਈ ਚੁਣੀਆਂ ਗਈਆਂ ਪੰਜ ਮਹਿਲਾ ਅਧਿਕਾਰੀਆਂ ਵਿੱਚ ਸਿਗਨਲਜ਼ ਕੋਰ ਤੋਂ ਲੈਫਟੀਨੈਂਟ ਕਰਨਲ ਸੰਗੀਤਾ ਸਰਦਾਨਾ, ਈਐਮਈ ਕੋਰ ਤੋਂ ਲੈਫਟੀਨੈਂਟ ਕਰਨਲ ਸੋਨੀਆ ਆਨੰਦ ਅਤੇ ਲੈਫਟੀਨੈਂਟ ਕਰਨਲ ਨਵਨੀਤ ਦੁੱਗਲ ਅਤੇ ਇੰਜੀਨੀਅਰਜ਼ ਕੋਰ ਤੋਂ ਲੈਫਟੀਨੈਂਟ ਕਰਨਲ ਰੀਨੂੰ ਖੰਨਾ ਅਤੇ ਲੈਫਟੀਨੈਂਟ ਕਰਨਲ ਰਿਚਾ ਸਾਗਰ ਸ਼ਾਮਲ ਹਨ। .
--------------------
ਐੱਸ ਸੀ/ਬੀ ਐੱਸ ਸੀ/ਸੀ ਕੇ ਆਰ
(Release ID: 1748290)
Visitor Counter : 194