ਰੱਖਿਆ ਮੰਤਰਾਲਾ
azadi ka amrit mahotsav

ਹੈਦਰਾਬਾਦ ਸੇਲਿੰਗ ਹਫਤੇ ਦਾ 35 ਵਾਂ ਸੰਸਕਰਣ

Posted On: 20 AUG 2021 10:23AM by PIB Chandigarh

ਹੈਦਰਾਬਾਦ ਸੇਲਿੰਗ ਵੀਕ ਯਾਚਿੰਗ ਐਸੋਸੀਏਸ਼ਨ ਆਫ਼ ਇੰਡੀਆ (ਵਾਈਏਆਈ) ਸੈਲਿੰਗ ਚੈਂਪੀਅਨਸ਼ਿਪ ਦਾ 35 ਵਾਂ ਸੰਸਕਰਣ 13 ਅਗਸਤ ਤੋਂ 19 ਅਗਸਤ 21 ਤੱਕ ਹੈਦਰਾਬਾਦ ਦੇ ਹੁਸੈਨ ਸਾਗਰ ਝੀਲ ਵਿਖੇ ਆਯੋਜਿਤ ਕੀਤਾ ਗਿਆ। ਇਸ ਰਾਸ਼ਟਰੀ ਰੈਂਕਿੰਗ ਈਵੈਂਟ ਵਿੱਚ ਪੂਰੇ ਭਾਰਤ ਦੇ 120 ਮਲਾਹਾਂ ਨੇ ਲੇਜ਼ਰ ਸਟੈਂਡਰਡ, 4.7 ਅਤੇ ਰੇਡੀਅਲ ਕਲਾਸ ਕਿਸ਼ਤੀਆਂ ਵਿੱਚ ਹਿੱਸਾ ਲਿਆ। ਆਈਐੱਨਡਬਲਯੂਟੀਸੀ ਮੁੰਬਈ ਸਥਿਤ ਨੇਵੀ ਸੇਲਿੰਗ ਟੀਮ ਦੇ ਨੌਂ ਮੈਂਬਰਾਂਆਈਐੱਨਡਬਲਯੂਟੀਸੀ ਵਿਸ਼ਾਖਾਪਟਨਮ ਦੇ ਪੰਜ ਮੈਂਬਰਾਂ ਅਤੇ ਆਈਐੱਨਐੱਸ ਮੰਡੋਵੀ ਤੋਂ ਨੇਵੀ ਬੁਆਇਜ਼ ਸਪੋਰਟਸ ਕੰਪਨੀ ਦੇ ਛੇ ਪੁਰਸ਼ਾਂ ਨੇ ਕਿਸ਼ਤੀ ਦੀ ਲੇਜ਼ਰ 4.7 ਕਲਾਸ ਵਿੱਚ ਭਾਗ ਲਿਆ ਅਤੇ ਸਖਤ ਮੁਕਾਬਲਾ ਦਿੱਤਾ। ਕਿਸ਼ਤੀਆਂ ਦੀ ਲੇਜ਼ਰ ਕਲਾਸ ਵਿੱਚ ਇਹ ਰਾਸ਼ਟਰੀ ਸਮਾਗਮ - ਜੋ ਪੁਰਸ਼ਾਂ ਅਤੇ ਔਰਤਾਂ ਦੋਵਾਂ ਲਈ ਇੱਕ ਓਲੰਪਿਕ ਕਲਾਸ ਹੈ, 1986 ਤੋਂ ਨਿਯਮਿਤ ਆਯੋਜਿਤ ਕੀਤਾ ਜਾ ਰਿਹਾ ਹੈ। 

ਸਮਾਪਤੀ ਸਮਾਰੋਹ ਵਾਈਏਆਈ ਦੇ ਪ੍ਰਧਾਨ ਜਲ ਸੈਨਾ ਮੁਖੀ ਐਡਮਿਰਲ ਕਰਮਬੀਰ ਸਿੰਘ ਦੀ ਮੌਜੂਦਗੀ ਵਿੱਚ ਹੋਇਆ। ਉਨ੍ਹਾਂ ਨੇ ਪੁਰਸ਼ਾਂ ਨੂੰ ਪ੍ਰੇਰਿਤ ਅਤੇ ਪ੍ਰੋਤਸਾਹਿਤ ਕੀਤਾ ਅਤੇ ਉਨ੍ਹਾਂ ਨੂੰ ਭਵਿੱਖ ਦੀਆਂ ਸੇਲਿੰਗ ਚੈਂਪੀਅਨਸ਼ਿਪਾਂ ਲਈ ਸ਼ੁਭਕਾਮਨਾਵਾਂ ਦਿੱਤੀਆਂ। 

 

 

 ****************

 ਬੀ ਬੀ ਬੀ /ਵੀ ਐੱਮ /ਜੇ ਐੱਸ ਐੱਨ 


(Release ID: 1747625) Visitor Counter : 204