ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਭਾਰਤ ਦੀ ਕੁੱਲ ਕੋਵਿਡ -19 ਟੀਕਾਕਰਣ ਕਵਰੇਜ 56.64 ਕਰੋੜ ਤੋਂ ਪਾਰ


ਰਿਕਵਰੀ ਦਰ ਵਧ ਕੇ 97.53 ਫੀਸਦ ਹੋਈ; ਮਾਰਚ 2020 ਤੋਂ ਬਾਅਦ ਸਭ ਤੋਂ ਵੱਧ

ਭਾਰਤ ਵਿੱਚ ਪਿਛਲੇ 24 ਘੰਟਿਆਂ ਦੌਰਾਨ 36,401 ਨਵੇਂ ਕੇਸ ਸਾਹਮਣੇ ਆਏ

ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ (3,64,129) ਹੋਈ 149 ਦਿਨਾਂ ਵਿੱਚ ਸਭ ਤੋਂ ਘੱਟ

ਐਕਟਿਵ ਕੇਸ, ਕੁੱਲ ਮਾਮਲਿਆਂ ਦਾ 1.13 ਫੀਸਦ ਬਣਦੇ ਹਨ; ਮਾਰਚ 2020 ਤੋਂ ਬਾਅਦ ਸਭ ਤੋਂ ਘੱਟ

ਰੋਜ਼ਾਨਾ ਪੌਜ਼ੀਟਿਵਿਟੀ ਦਰ 1.94 ਫੀਸਦ ਹੋਈ; ਪਿਛਲੇ 24 ਦਿਨਾਂ ਤੋਂ ਲਗਾਤਾਰ 3 ਫੀਸਦ ਤੋਂ ਘੱਟ

Posted On: 19 AUG 2021 10:07AM by PIB Chandigarh

 ਪਿਛਲੇ 24 ਘੰਟਿਆਂ ਦੌਰਾਨ 56,36,336 ਟੀਕੇ ਦੀਆਂ ਖੁਰਾਕਾਂ ਦੇ ਪ੍ਰਬੰਧ ਦੇ ਨਾਲ, ਭਾਰਤ ਦੀ ਕੋਵਿਡ -19 ਟੀਕਾਕਰਨ ਦੀ ਕਵਰੇਜ ਨੇ ਕੱਲ੍ਹ 56.64 ਕਰੋੜ (56,64,88,433) ਦੇ ਅੰਕੜੇ ਨੂੰ ਪਾਰ ਕਰ ਲਿਆ ਹੈ। ਇਹ ਅੰਕਭਾ 63,13,210 ਸੈਸ਼ਨਾਂ ਰਾਹੀਂ ਪ੍ਰਾਪਤ ਕੀਤਾ ਗਿਆ ਹੈ।

ਆਰਜ਼ੀ ਰਿਪੋਰਟ ਦੇ ਅਨੁਸਾਰ ਅੱਜ ਸਵੇਰੇ 7 ਵਜੇ ਤੱਕ ਕੁੱਲ ਸੰਚਤ ਅੰਕੜੇ ਹੇਠਾਂ ਦਿੱਤੇ ਗਏ ਹਨ:

 

ਸਿਹਤ ਸੰਭਾਲ ਵਰਕਰ

ਪਹਿਲੀ ਖੁਰਾਕ

1,03,52,028

 

ਦੂਜੀ ਖੁਰਾਕ

81,56,910

ਫਰੰਟ ਲਾਈਨ ਵਰਕਰ

ਪਹਿਲੀ ਖੁਰਾਕ

1,82,95,288

 

ਦੂਜੀ ਖੁਰਾਕ

1,23,75,946

18 ਤੋਂ 44 ਉਮਰ ਵਰਗ ਦੇ ਅਧੀਨ

ਪਹਿਲੀ ਖੁਰਾਕ

20,84,79,874

 

ਦੂਜੀ ਖੁਰਾਕ

1,73,21,864

45 ਤੋਂ 59 ਸਾਲ ਤਕ ਉਮਰ ਵਰਗ ਦੇ ਅਧੀਨ

ਪਹਿਲੀ ਖੁਰਾਕ

12,05,14,789

 

ਦੂਜੀ ਖੁਰਾਕ

4,73,45,647

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

8,24,60,190

 

ਦੂਜੀ ਖੁਰਾਕ

4,11,85,897

ਕੁੱਲ

56,64,88,433

                                                                                                                                               

 

 

 

ਕੇਂਦਰ ਸਰਕਾਰ ਦੇਸ਼ ਭਰ ਵਿੱਚ ਕੋਵਿਡ 19 ਟੀਕਾਕਰਣ ਦੇ ਦਾਇਰੇ ਦਾ ਵਿਸਥਾਰ ਕਰਨ ਅਤੇ 

ਗਤੀ ਵਧਾਉਣ ਲਈ ਵਚਨਬੱਧ ਹੈ।

 

ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਸੰਕਰਮਿਤ ਲੋਕਾਂ ਵਿੱਚੋਂ 3,15,25,080 ਵਿਅਕਤੀ

ਪਹਿਲਾਂ ਹੀ ਕੋਵਿਡ -19 ਲਾਗ ਤੋਂ ਮੁਕਤ ਹੋ ਚੁੱਕੇ ਹਨ ਅਤੇ ਪਿਛਲੇ 24 ਘੰਟਿਆਂ ਦੌਰਾਨ 39,157

ਮਰੀਜ਼ ਠੀਕ ਹੋਏ ਹਨ।

ਭਾਰਤ ਵਿੱਚ ਰਿਕਵਰੀ ਦਰ ਵਧ ਕੇ 97.53 ਫੀਸਦ ਹੋਈ; ਮਾਰਚ 2020 ਤੋਂ ਬਾਅਦ ਸਭ ਤੋਂ 

ਵੱਧ ਦਰਜ ਹੋਈ ਹੈ।

 

 

 

ਦੇਸ਼ ਵਿੱਚ ਪਿਛਲੇ 53 ਦਿਨਾਂ ਤੋਂ ਲਗਾਤਾਰ 50,000 ਤੋਂ ਘੱਟ ਰੋਜ਼ਾਨਾ ਨਵੇਂ ਕੇਸ ਸਾਹਮਣੇ ਆ ਰਹੇ ਹਨ। 

ਇਹ ਕੇਂਦਰ ਅਤੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵੱਲੋਂ ਕੀਤੇ ਜਾ ਰਹੇ ਨਿਰੰਤਰ ਅਤੇ ਸਹਿਯੋਗੀ ਯਤਨਾਂ 

ਦਾ ਹੀ ਨਤੀਜਾ ਹੈ।

ਭਾਰਤ ਵਿੱਚ ਪਿਛਲੇ 24 ਘੰਟਿਆਂ ਦੌਰਾਨ 36,401 ਨਵੇਂ ਕੇਸ ਸਾਹਮਣੇ ਆਏ ਹਨ।  

 

ਉੱਚ ਰਿਕਵਰੀ ਅਤੇ ਨਵੇਂ ਮਾਮਲਿਆਂ ਦੀ ਘੱਟ ਗਿਣਤੀ ਨੇ ਐਕਟਿਵ ਮਾਮਲਿਆਂ ਦੀ ਗਿਣਤੀ ਨੂੰ

ਘਟਾ ਕੇ 3,64,129 ਕਰ ਦਿੱਤਾ ਹੈ ਜੋ 149 ਦਿਨਾਂ ਵਿੱਚ ਸਭ ਤੋਂ ਘੱਟ ਹੈ I.

ਮੌਜੂਦਾ ਐਕਟਿਵ ਮਾਮਲੇ ਹੁਣ ਦੇਸ਼ ਦੇ ਕੁੱਲ ਪੌਜ਼ੀਟਿਵ ਮਾਮਲਿਆਂ ਦੇ ਸਿਰਫ

1.13 ਫੀਸਦ  ਬਣਦੇ ਹਨ, ਜੋ ਕਿ ਮਾਰਚ 2020 ਤੋਂ ਬਾਅਦ ਸਭ ਤੋਂ ਘੱਟ ਹੈ.

 

 

ਦੇਸ਼ ਭਰ ਵਿੱਚ ਵੱਡੇ ਪੱਧਰ ਤੇ ਟੈਸਟਿੰਗ ਸਮਰੱਥਾ ਵਧਾਉਣ ਦੇ ਨਾਲ, ਦੇਸ਼ ਵਿੱਚ ਪਿਛਲੇ 24 ਘੰਟਿਆਂ

ਦੌਰਾਨ ਕੁੱਲ 18,73,757 ਟੈਸਟ ਕੀਤੇ ਗਏ ਹਨ ਅਤੇ ਭਾਰਤ ਵਿੱਚ ਹੁਣ ਤੱਕ ਕੁੱਲ ਮਿਲਾ ਕੇ

50.03 ਕਰੋੜ ਤੋਂ ਵੱਧ  (50,03,00,840)  ਟੈਸਟ ਕੀਤੇ ਗਏ ਹਨ।

 

 

ਇਕ ਪਾਸੇ, ਜਿੱਥੇ ਦੇਸ਼ ਭਰ ਵਿੱਚ ਟੈਸਟਿੰਗ ਸਮਰੱਥਾ ਵਿੱਚ ਲਗਾਤਾਰ ਵਾਧਾ ਕੀਤਾ ਗਿਆ ਹੈ, 

ਹਫਤਾਵਾਰੀ ਪੌਜ਼ੀਟੀਵਿਟੀ ਦਰ ਪਿਛਲੇ 55 ਦਿਨਾਂ ਤੋਂ ਲਗਾਤਾਰ 3 ਫੀਸਦ ਤੋਂ ਘੱਟ  ਰਹਿ ਰਹੀ ਹੈ

ਇਸ ਸਮੇਂ 1.95 ਫੀਸਦ 'ਤੇ ਖੜੀ ਹੈ , ਜਦੋਂ ਕਿ ਰੋਜ਼ਾਨਾ ਪੌਜ਼ੀਟੀਵਿਟੀ ਦਰ ਅੱਜ 1.94 ਫੀਸਦ ‘ਤੇ ਹੈ। 

ਰੋਜ਼ਾਨਾ ਪੌਜ਼ੀਟੀਵਿਟੀ ਦਰ ਹੁਣ  ਪਿਛਲੇ 24 ਦਿਨਾਂ ਤੋਂ ਲਗਾਤਾਰ 3 ਫੀਸਦ ਤੋਂ ਘੱਟ ਅਤੇ 73 ਦਿਨਾਂ

ਤੋਂ 5 ਫੀਸਦ ਤੋਂ ਹੇਠਾਂ ਰਹਿ ਰਹੀ ਹੈ।

 

****

ਐਮ.ਵੀ.


(Release ID: 1747474) Visitor Counter : 232