ਕੋਲਾ ਮੰਤਰਾਲਾ
ਕੋਲਾ ਮੰਤਰਾਲਾ ਦੇ ਸੀਐੱਮਪੀਡੀਆਈਐੱਲ ਵੱਲੋਂ ਅਜ਼ਾਦੀ ਕਾ ਅਮ੍ਰਿਤ ਮਹੋਤਸਵ ਸਮਾਗਮਾਂ ਦੇ ਹਿੱਸੇ ਵਜੋਂ ਦੋ ਦਿਨਾਂ ਦਸਤਕਾਰੀ ਪ੍ਰਦਰਸ਼ਨੀ-ਕਮ-ਵਿਕਰੀ ਮੇਲਾ ਆਯੋਜਿਤ ਕੀਤਾ ਗਿਆ
Posted On:
19 AUG 2021 1:59PM by PIB Chandigarh
ਦੋ ਦਿਨਾਂ ਦਸਤਕਾਰੀ ਪ੍ਰਦਰਸ਼ਨੀ-ਕਮ-ਵਿਕਰੀ ਮੇਲਾ ਕੱਲ੍ਹ ਕੋਲਾ ਮੰਤਰਾਲੇ ਦੇ ਅਧੀਨ ਸੀਐਮਪੀਡੀਆਈਐਲ ਦੇ ਰਬਿੰਦਰਾ ਭਵਨ ਵਿਖੇ ਅਜ਼ਾਦੀ ਕਾ ਅਮ੍ਰਿਤ ਮਹੋਤਸਵ ਸਮਾਗਮਾਂ ਦੇ ਹਿੱਸੇ ਵਜੋਂ ਸ਼ੁਰੂ ਹੋਇਆ।
ਇਸ ਮੇਲੇ ਵਿੱਚ, ਰਾਂਚੀ ਜ਼ਿਲ੍ਹੇ ਦੇ ਆਲੇ ਦੁਆਲੇ ਦੇ ਪੇਂਡੂ ਖੇਤਰਾਂ ਦੀਆਂ ਔਰਤਾਂ ਵੱਲੋਂ ਆਕਰਸ਼ਕ ਰੂਪ ਵਿੱਚ ਤਿਆਰ ਕੀਤੇ ਜੂਟ ਉਤਪਾਦ, ਫਰੇਮ, ਸੋਵੀਨਾਰ, ਲੱਕੜ ਦੇ ਦਸਤਕਾਰੀ ਉਤਪਾਦ, ਬਾਂਸ ਦੇ ਦਸਤਕਾਰੀ ਉਤਪਾਦ, ਹੈਂਡ ਬੈਗ ਅਤੇ ਟੇਰਾ ਕੌਟਾ ਦਸਤਕਾਰੀ ਉਤਪਾਦ ਵਿਕਰੀ ਲਈ ਉਪਲਬਧ ਕਰਵਾਏ ਗਏ ਸਨ।
ਇਸ ਪ੍ਰਦਰਸ਼ਨੀ ਦਾ ਉਦੇਸ਼ ਪਲਾਸਟਿਕ ਦੇ ਬਣੇ ਸਮਾਨ ਦੀ ਵਰਤੋਂ ਨੂੰ ਨਿਰ-ਉਤਸ਼ਾਹਿਤ ਕਰਨਾ ਅਤੇ ਵਾਤਾਵਰਣ ਪੱਖੀ ਕੁਦਰਤੀ ਸਰੋਤਾਂ ਜਿਵੇਂ ਮਿੱਟੀ, ਜੂਟ, ਬਾਂਸ ਆਦਿ ਦੇ ਉਤਪਾਦਾਂ ਨੂੰ ਉਤਸ਼ਾਹਿਤ ਕਰਨਾ ਹੈ। ਇਸ ਨਾਲ ਵਾਤਾਵਰਣ ਦੀ ਡਿਗ੍ਰੇਡੇਸ਼ਨ ਨੂੰ ਰੋਕਣ ਵਿੱਚ ਮਦਦ ਮਿਲੇਗੀ ਅਤੇ ਸਥਾਨਕ ਕਾਰੀਗਰਾਂ ਲਈ ਵਿੱਤੀ ਤੌਰ ਤੇ ਵੀ ਸਹਾਇਕ ਸਿੱਧ ਹੋਵੇਗੀ।
------------------------------------------
ਐਸਐਸ/ਆਰਕੇਪੀ
(Release ID: 1747430)
Visitor Counter : 261