ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ
ਮੁੱਖ ਚੋਣ ਕਮਿਸ਼ਨਰ ਸ਼੍ਰੀ ਸੁਸ਼ੀਲ ਚੰਦ੍ਰ ਨੇ ਅੱਜ ਨਿਰਵਾਚਨ ਸਦਨ, ਨਵੀਂ ਦਿੱਲੀ ਵਿੱਚ ਭਾਰਤੀ ਦੂਰਸੰਚਾਰ ਸੇਵਾ 2018 ਅਤੇ 2019 ਬੈਚ ਦੇ ਸਿਖਿਆਰਥੀ ਅਧਿਕਾਰੀਆਂ ਨਾਲ ਗੱਲਬਾਤ ਕੀਤੀ
Posted On:
19 AUG 2021 12:35PM by PIB Chandigarh
ਭਾਰਤ ਦੇ ਮੁੱਖ ਚੋਣ ਕਮਿਸ਼ਨਰ ਸ਼੍ਰੀ ਸੁਸ਼ੀਲ ਚੰਦ੍ਰ ਨੇ ਅੱਜ ਨਿਰਵਚਨ ਸਦਨ, ਨਵੀਂ ਦਿੱਲੀ ਵਿੱਚ ਭਾਰਤੀ ਦੂਰਸੰਚਾਰ ਸੇਵਾ 2018 ਅਤੇ 2019 ਬੈਚ ਦੇ ਸਿਖਿਆਰਥੀ ਅਧਿਕਾਰੀਆਂ ਨਾਲ ਗੱਲਬਾਤ ਕੀਤੀ।
https://twitter.com/ECISVEEP/status/1427918370322620421?s=20
ਇਹ ਗੱਲਬਾਤ ਇੰਡੀਆ ਇੰਟਰਨੈਸ਼ਨਲ ਇੰਸਟੀਚਿਊਟ ਆਫ਼ ਡੈਮੋਕਰੇਸੀ ਐਂਡ ਇਲੈਕਸ਼ਨ ਮੈਨੇਜਮੈਂਟ (ਆਈਆਈਆਈਡੀਈਐੱਮ) ਵਿਖੇ ਭਾਰਤੀ ਦੂਰਸੰਚਾਰ ਸੇਵਾ (ਆਈਟੀਐਸ) ਦੇ ਅਧਿਕਾਰੀਆਂ ਦੇ ਦੋ ਦਿਨਾਂ ਸਿਖਲਾਈ ਪ੍ਰੋਗਰਾਮ ਦਾ ਹਿੱਸਾ ਸੀ।
ਆਈਟੀਐਸ ਭਾਰਤ ਸਰਕਾਰ ਦੀ ਗਰੁੱਪ 'ਏ' ਦੀ ਕੇਂਦਰੀ ਸਿਵਲ ਸੇਵਾ (ਗਜ਼ਟਿਡ) ਪੋਸਟ ਹੈ। ਇਹ ਸੇਵਾ ਦੂਰਸੰਚਾਰ ਨਾਲ ਸਬੰਧਤ ਖੇਤਰਾਂ ਵਿੱਚ ਸਰਕਾਰ ਦੇ ਤਕਨੀਕੀ ਅਤੇ ਪ੍ਰਬੰਧਕੀ ਕਾਰਜਾਂ ਨੂੰ ਪੂਰਾ ਕਰਦੀ ਹੈ। ਸੰਚਾਰ ਮੰਤਰਾਲਾ ਦੇ ਅਧੀਨ ਦੂਰਸੰਚਾਰ ਵਿਭਾਗ (ਡੀਓਟੀ) ਕਾਡਰ ਕੰਟਰੋਲ ਅਤੇ ਨੀਤੀਗਤ ਫੈਸਲਿਆਂ ਜਿਵੇਂ ਕਿ ਕਾਡਰ ਢਾਂਚਾ, ਭਰਤੀ, ਸਿਖਲਾਈ, ਕਾਡਰ ਡੈਪੂਟੇਸ਼ਨ, ਤਨਖਾਹ ਅਤੇ ਭੱਤਿਆਂ ਅਤੇ ਆਈਟੀਐਸ ਅਧਿਕਾਰੀਆਂ ਦੇ ਅਨੁਸ਼ਾਸਨੀ ਮਾਮਲਿਆਂ ਲਈ ਜ਼ਿੰਮੇਵਾਰ ਹੈ।
ਭਾਰਤੀ ਦੂਰਸੰਚਾਰ ਸੇਵਾ ਦੇ ਅਧਿਕਾਰੀ ਦੂਰਸੰਚਾਰ ਵਿਭਾਗ ਦੀ ਨੀਤੀ ਬਣਾਉਣ ਅਤੇ ਨੀਤੀ ਲਾਗੂ ਕਰਨ ਵਿੱਚ ਲਈ ਕਰਦੇ ਹਨ। ਆਈਟੀਐਸ ਅਧਿਕਾਰੀ ਦੇਸ਼ ਦੇ ਸਾਰੇ ਲਾਇਸੈਂਸ ਸੇਵਾ ਖੇਤਰਾਂ ਅਤੇ ਵੱਡੇ ਦੂਰਸੰਚਾਰ ਜ਼ਿਲ੍ਹਿਆਂ ਵਿੱਚ ਖੇਤਰ ਵਿੱਚ ਟੈਲੀਗ੍ਰਾਫ ਅਥਾਰਟੀ ਦੀ ਭੂਮਿਕਾ ਵੀ ਨਿਭਾਉਂਦੇ ਹਨ, ਇਹ ਸੁਨਿਸ਼ਚਿਤ ਕਰਨ ਲਈ ਕਿ ਸੇਵਾ ਪ੍ਰਦਾਤਾ ਲਾਇਸੈਂਸ ਸ਼ਰਤਾਂ ਦੀ ਪਾਲਣਾ ਕਰ ਰਹੇ ਹਨ ਅਤੇ ਦੂਰਸੰਚਾਰ ਨੈਟਵਰਕ ਸੁਰੱਖਿਆ ਮੁੱਦਿਆਂ ਦੀ ਦੇਖਭਾਲ ਤੋਂ ਇਲਾਵਾ ਗੈਰਕਨੂੰਨੀ ਅਤੇ ਖੁਫੀਆ ਦੂਰਸੰਚਾਰ ਗਤੀਵਿਧੀਆਂ ਵਿਰੁੱਧ ਕਾਰਵਾਈ ਕਰਦੇ ਹਨ।
----------------------------------------
ਆਰਕੇਜੇ/ਐਮ
(Release ID: 1747428)
Visitor Counter : 159