ਮੰਤਰੀ ਮੰਡਲ
azadi ka amrit mahotsav

ਕੈਬਨਿਟ ਨੇ ਹਾਈਡ੍ਰੋਫਲੋਰੋਕਾਰਬਨ ਦੀ ਵਰਤੋਂ ਨੂੰ ਪੜਾਅਵਾਰ ਢੰਗ ਨਾਲ ਖਤਮ ਕਰਨ ਲਈ ਓਜ਼ੋਨ ਪਰਤ ਨੂੰ ਨਸ਼ਟ ਕਰਨ ਵਾਲੇ ਪਦਾਰਥਾਂ ਬਾਰੇ ਮੌਂਟਰੀਅਲ ਪ੍ਰੋਟੋਕੋਲ ਵਿੱਚ ਕਿਗਾਲੀ ਸੋਧ ਦੀ ਪੁਸ਼ਟੀ ਨੂੰ ਪ੍ਰਵਾਨਗੀ ਦਿੱਤੀ


ਸਾਰੇ ਉਦਯੋਗ ਹਿਤਧਾਰਕਾਂ ਨਾਲ ਲੋੜੀਂਦੇ ਸਲਾਹ-ਮਸ਼ਵਰੇ ਤੋਂ ਬਾਅਦ 2023 ਤੱਕ ਹਾਈਡ੍ਰੋਫਲੋਰੋਕਾਰਬਨ ਦੀ ਵਰਤੋਂ ਨੂੰ ਪੜਾਅਵਾਰ ਢੰਗ ਨਾਲ ਖਤਮ ਕਰਨ ਦੀ ਰਾਸ਼ਟਰੀ ਰਣਨੀਤੀ

Posted On: 18 AUG 2021 4:12PM by PIB Chandigarh

ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਕੈਬਨਿਟ ਨੇ ਭਾਰਤ ਦੁਆਰਾ ਹਾਈਡ੍ਰੋਫਲੋਰੋਕਾਰਬਨ ਦੀ ਵਰਤੋਂ ਨੂੰ ਪੜਾਅਵਾਰ ਢੰਗ ਨਾਲ ਖਤਮ ਕਰਨ ਲਈ ਓਜ਼ੋਨ ਪਰਤ ਨੂੰ ਨਸ਼ਟ ਕਰਨ ਵਾਲੇ ਪਦਾਰਥਾਂ ਬਾਰੇ ਮੌਂਟਰੀਅਲ ਪ੍ਰੋਟੋਕੋਲ ਵਿੱਚ ਕਿਗਾਲੀ ਸੋਧ ਦੀ ਪੁਸ਼ਟੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਅਕਤੂਬਰ 2016 ਵਿੱਚ ਕਿਗਾਲੀਰਵਾਂਡਾ ਵਿੱਚ ਹੋਈ ਮੌਂਟਰੀਅਲ ਪ੍ਰੋਟੋਕੋਲ ਦੀਆਂ ਪਾਰਟੀਆਂ ਦੀ 28ਵੀਂ ਮੀਟਿੰਗ ਦੌਰਾਨ ਮੌਂਟਰੀਅਲ ਪ੍ਰੋਟੋਕੋਲ ਵਿੱਚ ਪਾਰਟੀਆਂ ਦੁਆਰਾ ਇਹ ਸੋਧ ਅਪਣਾਈ ਗਈ ਸੀ।

 

ਲਾਭ:

 

(i) ਐੱਚਐੱਫਸੀ ਦੀ ਵਰਤੋਂ ਨੂੰ ਪੜਾਅਵਾਰ ਢੰਗ ਨਾਲ ਖਤਮ ਕਰਨ ਨਾਲ ਗ੍ਰੀਨਹਾਊਸ ਗੈਸਾਂ ਦੇ ਨਿਕਾਸ ਨੂੰ ਰੋਕਣਜਲਵਾਯੂ ਪਰਿਵਰਤਨ ਨੂੰ ਰੋਕਣ ਵਿੱਚ ਸਹਾਇਤਾ ਮਿਲੇਗੀ ਅਤੇ ਇਸ ਨਾਲ ਲੋਕਾਂ ਨੂੰ ਲਾਭ ਮਿਲਣ ਦੀ ਉਮੀਦ ਹੈ।

 

(ii) ਹਾਈਡ੍ਰੋਫਲੋਰੋਕਾਰਬਨ ਪੈਦਾ ਕਰਨ ਅਤੇ ਖਪਤ ਕਰਨ ਵਾਲੇ ਉਦਯੋਗ ਨਾਨ-ਐੱਚਐੱਫਸੀ ਅਤੇ ਘੱਟ ਗਲੋਬਲ ਵਾਰਮਿੰਗ ਸੰਭਾਵੀ ਟੈਕਨੋਲੋਜੀਆਂ ਦੇ ਤਬਾਦਲੇ ਦੇ ਅਧੀਨ ਨਿਰਧਾਰਿਤ ਸਮਾਂ-ਸੀਮਾ ਦੇ ਅਨੁਸਾਰ ਹਾਈਡ੍ਰੋਫਲੋਰੋਕਾਰਬਨ ਦੀ ਵਰਤੋਂ ਨੂੰ ਖਤਮ ਕਰ ਦੇਣਗੇ।

 

 

ਲਾਗੂ ਕਰਨ ਦੀ ਰਣਨੀਤੀ ਅਤੇ ਟੀਚੇ:

 

(i) ਭਾਰਤ ਲਈ ਲਾਗੂ ਫੇਜ਼ ਡਾਊਨ ਸਮਾਂ-ਸਾਰਣੀ ਦੇ ਅਨੁਸਾਰ ਹਾਈਡ੍ਰੋਫਲੋਰੋਕਾਰਬਨ ਨੂੰ ਪੜਾਅਵਾਰ ਢੰਗ ਨਾਲ ਘਟਾਉਣ ਦੀ ਰਾਸ਼ਟਰੀ ਰਣਨੀਤੀ 2023 ਤੱਕ ਸਾਰੇ ਉਦਯੋਗ ਦੇ ਹਿਤਧਾਰਕਾਂ ਨਾਲ ਲੋੜੀਂਦੇ ਸਲਾਹ ਮਸ਼ਵਰੇ ਦੇ ਬਾਅਦ ਤਿਆਰ ਕੀਤੀ ਜਾਵੇਗੀ।   

 

(ii) ਕਿਗਾਲੀ ਸੋਧ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਹਾਈਡ੍ਰੋਫਲੋਰੋਕਾਰਬਨ ਦੇ ਉਤਪਾਦਨ ਅਤੇ ਖਪਤ ਦੇ ਉਚਿਤ ਨਿਯੰਤਰਣ ਦੀ ਆਗਿਆ ਦੇਣ ਲਈ ਮੌਜੂਦਾ ਕਾਨੂੰਨੀ ਢਾਂਚੇ ਵਿੱਚ ਸੋਧ ਸਬੰਧੀਓਜ਼ੋਨ ਲੇਅਰ ਨੂੰ ਨੁਕਸਾਨ ਪਹੁੰਚਾਉਣ ਵਾਲੇ ਪਦਾਰਥ (ਨਿਯਮ ਅਤੇ ਨਿਯੰਤਰਣ) ਨਿਯਮਾਂ ਨੂੰ, 2024 ਦੇ ਅੱਧ ਤੱਕ ਬਣਾਇਆ ਜਾਏਗਾ।

 

ਰੋਜ਼ਗਾਰ ਪੈਦਾ ਕਰਨ ਦੀ ਸੰਭਾਵਨਾ ਸਮੇਤ ਮੁੱਖ ਪ੍ਰਭਾਵ:

 

(i) ਹਾਈਡ੍ਰੋਫਲੋਰੋਕਾਰਬਨ ਪੜਾਅਵਾਰ ਢੰਗ ਨਾਲ ਖਤਮ ਕਰਨ ਦੁਆਰਾ ਗ੍ਰੀਨਹਾਊਸ ਗੈਸਾਂ ਦੇ ਬਰਾਬਰ 105 ਮਿਲੀਅਨ ਟਨ ਕਾਰਬਨਡਾਈਆਕਸਾਈਡ ਦੇ ਨਿਕਾਸ ਨੂੰ ਰੋਕਣ ਦੀ ਉਮੀਦ ਕੀਤੀ ਜਾ ਰਹੀ ਹੈਜੋ ਕਿ 2100 ਤੱਕ ਵਿਸ਼ਵ ਦੇ ਤਾਪਮਾਨ ਵਿੱਚ 0.5 ਡਿਗਰੀ ਸੈਲਸੀਅਸ ਦੇ ਵਾਧੇ ਤੋਂ ਬਚਣ ਵਿੱਚ ਸਹਾਇਤਾ ਕਰੇਗਾਜਦਕਿ ਓਜ਼ੋਨ ਪਰਤ ਦੀ ਰੱਖਿਆ ਜਾਰੀ ਰਹੇਗੀ।  

 

(ii) ਕਿਗਾਲੀ ਸੋਧ ਦੇ ਅਧੀਨ ਐੱਚਐੱਫਸੀ ਫੇਜ਼-ਡਾਊਨ ਨੂੰ ਲਾਗੂ ਕਰਨ ਨਾਲ ਘੱਟ ਗਲੋਬਲ ਵਾਰਮਿੰਗ ਸਮਰੱਥਾ ਅਤੇ ਊਰਜਾ-ਦਕਸ਼ ਟੈਕਨੋਲੋਜੀਆਂ ਨੂੰ ਅਪਣਾਉਣ ਦੁਆਰਾ ਊਰਜਾ ਦਕਸ਼ਤਾ ਲਾਭ ਪ੍ਰਾਪਤ ਹੋਣਗੇ ਅਤੇ ਕਾਰਬਨਡਾਈਆਕਸਾਈਡ ਦੇ ਨਿਕਾਸ ਨੂੰ ਘਟਾ ਕੇ ਜਲਵਾਯੂ ਲਈ ਵੀ ਲਾਭਦਾਇਕ” ਸਿੱਧ ਹੋਣਗੇ।

 

(iii) ਐੱਚਐੱਫਸੀਸ ਦੇ ਪੜਾਅਵਾਰ ਲਾਗੂਕਰਨ ਵਿੱਚ ਵਾਤਾਵਰਣ ਲਾਭਾਂ ਤੋਂ ਇਲਾਵਾ ਆਰਥਿਕ ਅਤੇ ਸਮਾਜਿਕ ਸਹਿ-ਲਾਭਾਂ ਨੂੰ ਵੱਧ ਤੋਂ ਵੱਧ ਕਰਨ ਦੇ ਉਦੇਸ਼ ਨਾਲ ਭਾਰਤ ਸਰਕਾਰ ਦੇ ਚਲ ਰਹੇ ਸਰਕਾਰੀ ਪ੍ਰੋਗਰਾਮਾਂ ਅਤੇ ਯੋਜਨਾਵਾਂ ਨਾਲ ਤਾਲਮੇਲ ਸ਼ਾਮਲ ਹੋਵੇਗਾ।

 

(iv) ਉਪਕਰਣਾਂ ਦੇ ਘਰੇਲੂ ਨਿਰਮਾਣ ਦੇ ਨਾਲ-ਨਾਲ ਵਿਕਲਪਕ ਗ਼ੈਰ-ਐੱਚਐੱਫਸੀ ਅਤੇ ਘੱਟ ਗਲੋਬਲ ਵਾਰਮਿੰਗ ਸੰਭਾਵੀ ਰਸਾਇਣਾਂ ਦੀ ਗੁੰਜਾਇਸ਼ ਹੋਵੇਗੀ ਤਾਂ ਜੋ ਉਦਯੋਗ ਨੂੰ ਸਹਿਮਤ ਐੱਚਐੱਫਸੀ ਫੇਜ਼ ਡਾਊਨ ਸਮਾਂ ਸੀਮਾ ਦੇ ਅਨੁਸਾਰ ਘੱਟ ਗਲੋਬਲ ਵਾਰਮਿੰਗ ਸੰਭਾਵੀ ਵਿਕਲਪਾਂ ਵਿੱਚ ਤਬਦੀਲੀ ਕਰਨ ਦੇ ਯੋਗ ਬਣਾਇਆ ਜਾ ਸਕੇ। ਇਸ ਤੋਂ ਇਲਾਵਾਨਵੀਂ ਪੀੜ੍ਹੀ ਦੇ ਵਿਕਲਪਕ ਫਰਿੱਜਾਂ ਅਤੇ ਸਬੰਧਿਤ ਟੈਕਨੋਲੋਜੀਆਂ ਲਈ ਘਰੇਲੂ ਇਨੋਵੇਸ਼ਨ ਨੂੰ ਉਤਸ਼ਾਹਿਤ ਕਰਨ ਦੇ ਅਵਸਰ ਹੋਣਗੇ।

 

 

ਵੇਰਵੇ:

 

• ਕਿਗਾਲੀ ਸੋਧ ਅਧੀਨਮੌਂਟਰੀਅਲ ਪ੍ਰੋਟੋਕੋਲ ਦੀਆਂ ਪਾਰਟੀਆਂ ਹਾਈਡ੍ਰੋਫਲੋਰੋਕਾਰਬਨ ਦੇ ਉਤਪਾਦਨ ਅਤੇ ਖਪਤ ਨੂੰ ਘਟਾਉਣਗੀਆਂਜਿਨ੍ਹਾਂ ਨੂੰ ਆਮ ਤੌਰ ਤੇ ਐੱਚਐੱਫਸੀ ਕਿਹਾ ਜਾਂਦਾ ਹੈ।

• ਹਾਈਡ੍ਰੋਫਲੋਰੋਕਾਰਬਨ (ਐੱਚਐੱਫਸੀਸ) ਨੂੰ ਕਲੋਰੋਫਲੋਰੋਕਾਰਬਨਸ ਦੇ ਗ਼ੈਰ-ਓਜ਼ੋਨ ਘਟਾਉਣ ਵਾਲੇ ਵਿਕਲਪ ਵਜੋਂ ਪੇਸ਼ ਕੀਤਾ ਗਿਆ ਸੀ। ਹਾਲਾਂਕਿਐੱਚਐੱਫਸੀ ਸਟਰੈਟੋਸਫੇਰਿਕ ਓਜ਼ੋਨ ਪਰਤ ਨੂੰ ਨਸ਼ਟ ਨਹੀਂ ਕਰਦੇਉਨ੍ਹਾਂ ਵਿੱਚ 12 ਤੋਂ 14,000 ਤਕ ਦੀ ਉੱਚ ਗਲੋਬਲ ਵਾਰਮਿੰਗ ਦੀ ਸੰਭਾਵਨਾ ਹੁੰਦੀ ਹੈਜਿਸਦਾ ਜਲਵਾਯੂ ਤੇ ਮਾੜਾ ਪ੍ਰਭਾਵ ਪੈਂਦਾ ਹੈ।

• ਐੱਚਐੱਫਸੀ ਦੀ ਵਰਤੋਂ ਵਿੱਚ ਵਾਧੇ ਨੂੰ ਸਮਝਦੇ ਹੋਏਖਾਸ ਕਰਕੇ ਰੈਫ੍ਰਿਜਰੇਸ਼ਨ ਅਤੇ ਏਅਰ-ਕੰਡੀਸ਼ਨਿੰਗ ਸੈਕਟਰ ਵਿੱਚ ਪਾਰਟੀਆਂ ਨੂੰ ਮੌਂਟਰੀਅਲ ਪ੍ਰੋਟੋਕੋਲ ਵਿੱਚ ਸ਼ਾਮਲ ਕੀਤਾ ਗਿਆਉਨ੍ਹਾਂ ਦੀ ਅਕਤੂਬਰ 2016 ਵਿੱਚ ਕਿਗਾਲੀਰਵਾਂਡਾ ਵਿੱਚ ਹੋਈ ਐੱਚਐੱਫਸੀ ਦੀ ਸੂਚੀ ਵਿੱਚ ਸ਼ਾਮਲ ਕਰਨ ਲਈ ਪਾਰਟੀਆਂ ਦੀ 28ਵੀਂ ਮੀਟਿੰਗ (ਐੱਮਓਪੀ) ਵਿੱਚ ਇਸ ਸਮਝੌਤੇ ਤੇ ਸਹਿਮਤੀ ਬਣ ਗਈ। ਬੈਠਕ ਵਿੱਚ ਨਿਯੰਤ੍ਰਿਤ ਪਦਾਰਥਾਂ ਅਤੇ 2040 ਦੇ ਅਖੀਰ ਤੱਕ ਇਨ੍ਹਾਂ ਦੀ ਹੌਲ਼ੀ-ਹੌਲ਼ੀ 80-85 ਪ੍ਰਤੀਸ਼ਤ ਤਕ ਕਮੀ ਲਈ ਸਮਾਂ-ਸੀਮਾ ਨੂੰ ਪ੍ਰਵਾਨਗੀ ਦਿੱਤੀ ਗਈ।

• ਭਾਰਤ ਐੱਚਐੱਫਸੀ ਦੇ ਫੇਜ਼ ਡਾਊਨ ਨੂੰ 2032 ਤੋਂ ਬਾਅਦ ਤੋਂ ਲੈ ਕੇ 4 ਪੜਾਵਾਂ ਵਿੱਚ 2032 ਵਿੱਚ 10%, 2037 ਵਿੱਚ 20%, 2042 ਵਿੱਚ 30% ਅਤੇ 2047 ਵਿੱਚ 80% ਦੀ ਸੰਚਤ ਕਟੌਤੀ ਦੇ ਨਾਲ ਪੂਰਾ ਕਰੇਗਾ।

 • ਕਿਗਾਲੀ ਸੋਧ ਤੋਂ ਪਹਿਲਾਂ ਮੌਂਟਰੀਅਲ ਪ੍ਰੋਟੋਕੋਲ ਵਿੱਚ ਸਾਰੀਆਂ ਸੋਧਾਂ ਅਤੇ ਸਮਾਯੋਜਨ ਨੂੰ ਵਿਆਪਕ ਸਮਰਥਨ ਪ੍ਰਾਪਤ ਹੈ।

 

ਪਿਛੋਕੜ:

 

(i) ਓਜ਼ੋਨ ਪਰਤ ਨੂੰ ਨਸ਼ਟ ਕਰਨ ਵਾਲੇ ਪਦਾਰਥਾਂ 'ਤੇ ਮੌਂਟਰੀਅਲ ਪ੍ਰੋਟੋਕੋਲਓਜ਼ੋਨ ਪਰਤ ਦੀ ਸੁਰੱਖਿਆ ਲਈ ਇੱਕ ਅੰਤਰਰਾਸ਼ਟਰੀ ਵਾਤਾਵਰਣ ਸੰਧੀ ਹੈਜੋ ਮਾਨਵ ਦੁਆਰਾ ਬਣਾਏਓਜ਼ੋਨ ਘਟਾਉਣ ਵਾਲੇ ਪਦਾਰਥ (ਓਡੀਐੱਸ) ਵਜੋਂ ਜਾਣੇ ਜਾਂਦੇ ਰਸਾਇਣਾਂ ਦੇ ਉਤਪਾਦਨ ਅਤੇ ਖਪਤ ਨੂੰ ਪੜਾਅਵਾਰ ਢੰਗ ਨਾਲ ਖਤਮ ਕਰਨ ਦੀ ਕੋਸ਼ਿਸ਼ ਕਰਦੀ ਹੈ। ਸਟ੍ਰੈਟੋਸਫੇਰਿਕ ਓਜ਼ੋਨ ਪਰਤ ਮਾਨਵ ਅਤੇ ਵਾਤਾਵਰਣ ਨੂੰ ਸੂਰਜ ਦੀਆਂ ਅਲਟਰਾਵਾਇਲਟ ਕਿਰਨਾਂ ਦੇ ਹਾਨੀਕਾਰਕ ਪੱਧਰ ਤੋਂ ਬਚਾਉਂਦੀ ਹੈ।

 

(ii) ਭਾਰਤ 19 ਜੂਨ 1992 ਨੂੰ ਓਜ਼ੋਨ ਪਰਤ ਨੂੰ ਨਸ਼ਟ ਕਰਨ ਵਾਲੇ ਪਦਾਰਥਾਂ 'ਤੇ ਮੌਂਟਰੀਅਲ ਪ੍ਰੋਟੋਕੋਲ ਦੀ ਇੱਕ ਧਿਰ ਬਣ ਗਿਆ ਅਤੇ ਉਦੋਂ ਤੋਂ ਹੀ ਮੌਂਟਰੀਅਲ ਪ੍ਰੋਟੋਕੋਲ ਵਿੱਚ ਸੋਧਾਂ ਦੀ ਪ੍ਰਵਾਨਗੀ ਦਿੱਤੀ ਹੈ। ਕੈਬਨਿਟ ਦੀ ਮੌਜੂਦਾ ਪ੍ਰਵਾਨਗੀ ਨਾਲ ਭਾਰਤਹਾਈਡ੍ਰੋਫਲੋਰੋਕਾਰਬਨ ਨੂੰ ਪੜਾਅਵਾਰ ਘਟਾਉਣ ਲਈ ਮੌਂਟਰੀਅਲ ਪ੍ਰੋਟੋਕੋਲ ਵਿੱਚ ਕਿਗਾਲੀ ਸੋਧ ਨੂੰ ਪ੍ਰਵਾਨਗੀ ਦੇਵੇਗਾ।

 

(iii) ਭਾਰਤ ਨੇ ਮੌਂਟਰੀਅਲ ਪ੍ਰੋਟੋਕੋਲ ਅਨੁਸੂਚੀ ਦੇ ਅਨੁਸਾਰ ਓਜ਼ੋਨ ਨੂੰ ਨਸ਼ਟ ਕਰਨ ਵਾਲੇ ਸਾਰੇ ਪਦਾਰਥਾਂ ਦੇ ਫੇਜ਼-ਆਊਟ ਟੀਚਿਆਂ ਨੂੰ ਸਫ਼ਲਤਾਪੂਰਵਕ ਪੂਰਾ ਕਰ ਲਿਆ ਹੈ।

 

 

   **********

 

ਡੀਐੱਸ


(Release ID: 1747244) Visitor Counter : 311