ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav g20-india-2023

ਸ਼੍ਰੀ ਮਨਸੁਖ ਮਾਂਡਵੀਯਾ ਨੇ ਆਯੁਸ਼ਮਾਨ ਭਾਰਤ-ਪ੍ਰਧਾਨ ਮੰਤਰੀ ਜਨ ਆਰੋਗਿਯ ਯੋਜਨਾ ਦੇ ਅਧੀਨ ਹਸਪਤਾਲ ਵਿੱਚ 2 ਕਰੋੜ ਦਾਖਲਿਆਂ 'ਤੇ ਆਰੋਗਿਯ ਧਾਰਾ 2.0 ਦੀ ਪ੍ਰਧਾਨਗੀ ਕੀਤੀ


"ਪ੍ਰਧਾਨ ਮੰਤਰੀ ਦਾ ਨਿਮਰ ਪਿਛੋਕੜ ਉਨ੍ਹਾਂ ਨੂੰ ਗਰੀਬਾਂ ਅਤੇ ਬੇਸਹਾਰਾ ਲੋਕਾਂ ਦੇ ਦਰਦ ਨੂੰ ਮਹਿਸੂਸ ਕਰਨ ਦੇ ਯੋਗ ਬਣਾਉਂਦਾ ਹੈ"

ਇਹ ਪ੍ਰੋਗਰਾਮ ਗਰੀਬਾਂ ਅਤੇ ਅਮੀਰਾਂ ਨੂੰ ਇੱਕੋ ਥਾਂ 'ਤੇ ਇੱਕੋ ਜਿਹਾ ਇਲਾਜ ਮਿਲਣ ਨੂੰ ਯਕੀਨੀ ਬਣਾਉਂਦਾ ਹੈ : ਸ਼੍ਰੀ ਮਨਸੁਖ ਮਾਂਡਵੀਯਾ

Posted On: 18 AUG 2021 4:58PM by PIB Chandigarh

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਮਨਸੁਖ ਮਾਂਡਵੀਯਾ ਨੇ ਅੱਜ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਿਯ ਯੋਜਨਾ (ਏਬੀ-ਪੀਐੱਮਜੇਏਵਾਈ) ਦੇ ਅਧੀਨ 2 ਕਰੋੜ ਇਲਾਜਾਂ ਦੇ ਮੁਕੰਮਲ ਹੋਣ ਦੇ ਮੌਕੇ 'ਤੇ ਆਰੋਗਿਯ ਧਾਰਾ 2.0 ਦੀ ਪ੍ਰਧਾਨਗੀ ਕੀਤੀ। 

  23 ਸਤੰਬਰ 2018 ਨੂੰ ਸਕੀਮ ਦੀ ਸ਼ੁਰੂਆਤ ਤੋਂ ਲੈ ਕੇ ਦੇਸ਼ ਦੇ 33 ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਮਰੀਜ਼ਾਂ ਨੂੰ 23,000 ਜਨਤਕ ਅਤੇ ਨਿੱਜੀ ਸੂਚੀਬੱਧ ਹਸਪਤਾਲਾਂ ਦੇ ਵਧਦੇ ਨੈੱਟਵਰਕ ਰਾਹੀਂ ਲਗਭਗ 25,000 ਕਰੋੜ ਰੁਪਏ ਦੀ ਲਾਗਤ ਨਾਲ ਬੀਤੇ ਦਿਨ ਤੱਕ ਹਸਪਤਾਲਾਂ ਵਿੱਚ 2 ਕਰੋੜ ਤੋਂ ਵੱਧ ਇਲਾਜ ਮੁਕੰਮਲ ਕੀਤੇ ਗਏ ਹਨ।

 

 ਇਸ ਪ੍ਰਾਪਤੀ 'ਤੇ ਆਪਣੀ ਖੁਸ਼ੀ ਜ਼ਾਹਰ ਕਰਦਿਆਂ ਅਤੇ ਇਸ ਕਾਰਜ ਨੂੰ ਸੰਭਵ ਬਣਾਉਣ ਵਾਲੇ ਹਰ ਕਰਮਚਾਰੀ ਨੂੰ ਵਧਾਈ ਦਿੰਦੇ ਹੋਏਕੇਂਦਰੀ ਸਿਹਤ ਮੰਤਰੀ ਨੇ ਕਿਹਾ, "ਆਯੁਸ਼ਮਾਨ ਭਾਰਤ ਪੀਐੱਮ-ਜੇਏਵਾਈ ਇੱਕ ਅਭਿਲਾਸ਼ੀ ਯੋਜਨਾ ਹੈਜਿਸ ਨਾਲ ਗਰੀਬਾਂ ਅਤੇ ਪੱਛੜੇ ਲੋਕਾਂ ਲਈ ਮਿਆਰੀ ਅਤੇ ਸਸਤੀਆਂ ਸਿਹਤ ਸਹੂਲਤਾਂ ਨੂੰ ਯਕੀਨੀ ਬਣਾਇਆ ਜਾ ਸਕਦਾ ਹੈ। ਇਸ ਯੋਜਨਾ ਨੇ ਸਾਰੇ ਯੋਗ ਲਾਭਪਾਤਰੀਆਂ ਨੂੰ ਪ੍ਰਤੀ ਪਰਿਵਾਰ ਪ੍ਰਤੀ ਸਾਲ 5 ਲੱਖ ਰੁਪਏ ਤੱਕ ਦੀਆਂ ਨਕਦ ਰਹਿਤ ਅਤੇ ਕਾਗਜ਼ ਰਹਿਤ ਸਿਹਤ ਸੇਵਾਵਾਂ ਦੇ ਲਾਭਾਂ ਦੇ ਅਧਿਕਾਰ ਦਿੱਤੇ ਹਨ। ਇਸ ਤਰ੍ਹਾਂਬਹੁਤ ਸਾਰੇ ਪਛੜੇ ਵਰਗ ਸ਼ਾਹੂਕਾਰਾਂ ਦੀ ਮਦਦ ਤੋਂ ਬਿਨਾਂ ਇਲਾਜ ਕਰਵਾ ਸਕਦੇ ਹਨ।

ਭਾਰਤ ਵਿੱਚ ਯੂਨੀਵਰਸਲ ਹੈਲਥ ਕਵਰੇਜ ਵੱਲ ਦੀ ਯਾਤਰਾ 'ਤੇ ਪੱਕੀ ਰਾਜਨੀਤਿਕ ਵਚਨਬੱਧਤਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ, "ਪ੍ਰਧਾਨ ਮੰਤਰੀ ਦਾ ਨਿਮਰ ਪਿਛੋਕੜ ਉਨ੍ਹਾਂ ਨੂੰ ਗਰੀਬਾਂ ਅਤੇ ਬੇਸਹਾਰਾ ਦੇ ਦਰਦ ਨੂੰ ਮਹਿਸੂਸ ਕਰਨ ਦੇ ਯੋਗ ਬਣਾਉਂਦਾ ਹੈ।" ਉਨ੍ਹਾਂ ਨੇ ਇਸ ਮੌਕੇ 'ਤੇ ਆਮ ਲੋਕਾਂ ਨੂੰ ਇਸ ਯੋਜਨਾ ਦਾ ਪ੍ਰਚਾਰ ਕਰਨ ਲਈ ਪ੍ਰੇਰਿਤ ਕੀਤਾ ਤਾਂ ਜੋ ਵੱਧ ਤੋਂ ਵੱਧ ਲੋਕ ਇਸ ਤਰ੍ਹਾਂ ਦਾਖ਼ਲਾ ਲੈ ਸਕਣ ਕਿ ਪ੍ਰੋਗਰਾਮ ਦੇ ਤਹਿਤ ਉਨ੍ਹਾਂ ਦੀ ਲੋੜ ਅਨੁਸਾਰ ਡਾਕਟਰੀ ਦੇਖਭਾਲ ਵਧਾਈ ਜਾ ਸਕੇ।

ਆਪਣੀ ਨਿੱਜੀ ਜ਼ਿੰਦਗੀ ਦੀਆਂ ਉਦਾਹਰਣਾਂ ਦਿੰਦਿਆਂ ਮੰਤਰੀ ਨੇ ਕਿਹਾ ਕਿ ਇਸ ਯੋਜਨਾ ਨੇ ਗਰੀਬ ਲੋਕਾਂ ਨੂੰ ਉਨ੍ਹਾਂ ਦੇ ਚੰਗੇ ਸਾਥੀ ਵਾਂਗ ਉਸੇ ਹਸਪਤਾਲ ਵਿੱਚ ਇਲਾਜ ਕਰਵਾਉਣ ਦੇ ਯੋਗ ਬਣਾਇਆ ਹੈ।

ਸ਼੍ਰੀ ਮਾਂਡਵੀਯਾ ਨੇ ਦੇਸ਼ ਦੇ ਸਭ ਤੋਂ ਗਰੀਬ ਘਰਾਂ ਤੱਕ ਏਬੀਪੀਐੱਮਜੇਏਵਾਈ ਪ੍ਰੋਗਰਾਮ ਦੀ ਪਹੁੰਚ ਵਧਾਉਣ ਅਤੇ ਲਾਭਪਾਤਰੀਆਂ ਨੂੰ ਇਸ ਯੋਜਨਾ ਬਾਰੇ ਜਾਗਰੂਕ ਕਰਨ ਲਈ ਆਰੋਗਿਯ ਧਾਰਾ 2.0 ਦਾ ਵਰਚੁਅਲ ਉਦਘਾਟਨ ਵੀ ਕੀਤਾ।

 

ਇਸ ਮੌਕੇ ਹੇਠ ਲਿਖੀਆਂ ਮੁੱਖ ਪਹਿਲਕਦਮੀਆਂ ਦੀ ਵੀ ਸ਼ੁਰੂਆਤ ਕੀਤੀ ਗਈ।

ਅਧਿਕਾਰ ਪੱਤਰ: ਲਾਭਪਾਤਰੀਆਂ ਨੂੰ ਪੀਐੱਮ-ਜੇਏਵਾਈ ਸਕੀਮ ਅਧੀਨ ਇਲਾਜ ਲਈ ਉਨ੍ਹਾਂ ਦੇ ਹਸਪਤਾਲ ਦਾਖਲੇ ਦੌਰਾਨ ਉਨ੍ਹਾਂ ਦੇ ਅਧਿਕਾਰਾਂ ਬਾਰੇ ਜਾਗਰੂਕ ਕਰਨ ਲਈ ਜਾਰੀ ਕੀਤਾ ਜਾਵੇ ਤਾਂ ਜੋ ਉਹ ਸਕੀਮ ਅਧੀਨ 5 ਲੱਖ ਰੁਪਏ ਤੱਕ ਦੀਆਂ ਮੁਫਤ ਅਤੇ ਨਕਦ ਰਹਿਤ ਸਿਹਤ ਸੇਵਾਵਾਂ ਦਾ ਦਾਅਵਾ ਕਰ ਸਕਣ।

ਅਭਿਨੰਦਨ ਪੱਤਰ: ਏਬੀਪੀਐੱਮ-ਜੇਏਵਾਈ ਸਕੀਮ ਦੇ ਲਾਭ ਲੈਣ ਲਈ ਪੀਐੱਮ-ਜੇਏਵਾਈ ਅਧੀਨ ਇਲਾਜ ਤੋਂ ਬਾਅਦ ਲਾਭਪਾਤਰੀਆਂ ਨੂੰ ਉਨ੍ਹਾਂ ਦੇ ਡਿਸਚਾਰਜ ਦੇ ਦੌਰਾਨ ਜਾਰੀ ਕੀਤਾ ਜਾਣ ਵਾਲਾ 'ਧੰਨਵਾਦ ਨੋਟ'। ਅਭਿਨੰਦਨ ਪੱਤਰ ਦੇ ਨਾਲ ਲਾਭਪਾਤਰੀ ਦੁਆਰਾ ਸਕੀਮ ਅਧੀਨ ਪ੍ਰਾਪਤ ਕੀਤੀ ਸੇਵਾ ਦੇ ਬਾਰੇ ਵਿੱਚ ਭਰਿਆ ਜਾਣ ਵਾਲਾ ਇੱਕ ਫੀਡਬੈਕ ਫਾਰਮ ਵੀ ਹੈ।

ਆਯੁਸ਼ਮਾਨ ਮਿੱਤਰ: ਇੱਕ ਹੋਰ ਮਹੱਤਵਪੂਰਣ ਪਹਿਲਕਦਮੀ ਸ਼ੁਰੂ ਕੀਤੀ ਗਈ ਜੋ ਸਾਰੇ ਨਾਗਰਿਕਾਂ ਨੂੰ ਯੋਗ ਲੋਕਾਂ ਨੂੰ ਉਨ੍ਹਾਂ ਦੇ ਆਯੁਸ਼ਮਾਨ ਕਾਰਡ ਬਣਾਉਣ ਅਤੇ ਉਨ੍ਹਾਂ ਨੂੰ ਯੋਜਨਾ ਦੇ ਦਾਇਰੇ ਵਿੱਚ ਲਿਆਉਣ ਵਿੱਚ ਸਹਾਇਤਾ ਕਰਕੇ ਆਯੁਸ਼ਮਾਨ ਭਾਰਤ ਦੇ ਵਿਜ਼ਨ ਵਿੱਚ ਯੋਗਦਾਨ ਪਾਉਣ ਦਾ ਮੌਕਾ ਪ੍ਰਦਾਨ ਕਰਦੀ ਹੈ। ਇਹ https://pmjay.gov.in/ayushman-mitra  'ਤੇ ਲਾਗ ਇਨ ਕਰਕੇ ਆਯੁਸ਼ਮਾਨ ਮਿੱਤਰ ਆਈਡੀ ਬਣਾ ਸਕਦਾ ਹੈਜਿਸ ਨੂੰ ਫਿਰ ਯੋਗ ਲੋਕਾਂ ਨਾਲ ਸਾਂਝਾ ਕੀਤਾ ਜਾ ਸਕਦਾ ਹੈ। ਆਯੁਸ਼ਮਾਨ ਕਾਰਡ ਪ੍ਰਾਪਤ ਕਰਦੇ ਸਮੇਂ ਅਤੇ ਯੋਜਨਾ ਦੇ ਅਧੀਨ ਇਲਾਜ ਪ੍ਰਾਪਤ ਕਰਦੇ ਸਮੇਂ ਆਯੁਸ਼ਮਾਨ ਮਿੱਤਰ ਆਈਡੀ ਲਾਭਪਾਤਰੀਆਂ ਦੁਆਰਾ ਸੀਐੱਸਸੀ/ਸੂਚੀਬੱਧ ਹਸਪਤਾਲ ਨੂੰ ਸਾਂਝੀ ਕੀਤੀ ਜਾ ਸਕਦੀ ਹੈ।

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਨੇ ਸਮਾਗਮ ਦੌਰਾਨ ਪ੍ਰੋਗਰਾਮ ਦੇ ਲਾਭਪਾਤਰੀਆਂ ਨਾਲ ਗੱਲਬਾਤ ਕੀਤੀ।

ਕੌਮੀ ਸਿਹਤ ਅਥਾਰਟੀ ਦੇ ਸੀਈਓ ਡਾ: ਆਰਐੱਸ ਸ਼ਰਮਾ ਨੇ ਅਥਾਰਟੀ ਦੇ ਮਜ਼ਬੂਤ ਆਈਟੀ ਪਲੇਟਫਾਰਮਾਂ ਦੀ ਪ੍ਰਸ਼ੰਸਾ ਕੀਤੀ ਹੈ ਤਾਂ ਜੋ ਲਾਭਪਾਤਰੀਆਂ ਨੂੰ ਦੇਸ਼ ਵਿੱਚ ਕੀਤੇ ਵੀ ਅਤੇ ਕਿਸੇ ਵੀ ਸਮੇਂ ਵਿੱਚ 5 ਲੱਖ ਰੁਪਏ ਦੀ ਵਿੱਤੀ ਸਹਾਇਤਾ ਲੈਣ ਲਈ ਸਰਲ,  ਤੇਜ਼ਨਕਦਪਾਰਦਰਸ਼ੀ ਅਤੇ ਕਾਗਜ਼ ਰਹਿਤ ਸਮੁੱਚੀ ਦਾਅਵੇ ਦੀ ਪ੍ਰਕਿਰਿਆ ਨੂੰ ਸਮਰੱਥ ਬਣਾਇਆ ਜਾ ਸਕੇ। ਦੇਸ਼ ਵਿੱਚ ਇਸ ਯੋਜਨਾ ਦੇ ਤਹਿਤ 50 ਕਰੋੜ ਤੋਂ ਵੱਧ ਲਾਭਪਾਤਰੀਆਂ ਦੀ ਤਸਦੀਕ ਅਤੇ ਦਾਖਲਾ ਕਰਨ ਦੇ ਸਰਕਾਰ ਦੇ ਟੀਚੇ ਨੂੰ ਛੇਤੀ ਹੀ ਪ੍ਰਾਪਤ ਕਰਨ ਦੀ ਉਮੀਦ ਹੈ।

ਸ਼੍ਰੀ ਰਾਜੇਸ਼ ਭੂਸ਼ਣਕੇਂਦਰੀ ਸਿਹਤ ਸਕੱਤਰ ਨੇ ਥੋੜ੍ਹੇ ਸਮੇਂ ਵਿੱਚ ਇਸ ਪ੍ਰਾਪਤੀ ਲਈ ਪੂਰੇ ਐੱਨਐੱਚਏ ਪਰਿਵਾਰ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਯੋਜਨਾ ਨੇ ਆਪਣੀ ਹੋਂਦ ਦੇ ਤਿੰਨ ਸਾਲਾਂ ਵਿੱਚ ਹਸਪਤਾਲ ਦੀ ਦੇਖਭਾਲ ਪ੍ਰਣਾਲੀ ਵਿੱਚ ਕ੍ਰਾਂਤੀ ਲਿਆਂਦੀ ਹੈ।

ਇਸ ਮੌਕੇ ਐੱਨਐੱਚਏ ਦੇ ਵਧੀਕ ਸੀਈਓ ਡਾ: ਪ੍ਰਵੀਨ ਗੇਦਮ ਅਤੇ ਡਿਪਟੀ ਸੀਈਓ ਡਾ: ਵਿਪੁਲ ਅਗਰਵਾਲ ਅਤੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।

ਪ੍ਰੋਗਰਾਮ ਨੂੰ ਵੈਬਕਾਸਟ ਕੀਤਾ ਗਿਆ:

ਫੇਸਬੁੱਕ - https://www.facebook.com/AyushmanBharatGoI/live_videos/

ਟਵਿੱਟਰ - https://twitter.com/i/broadcasts/1MYxNmomYwQJw

ਯੂਟਿਊਬ - https://youtu.be/fWQj-qZ6YZA

****

ਐੱਮਵੀ/ਏਐੱਲ

ਐੱਚਐੱਫਡਬਲਿਊ/ਐੱਚਐੱਫਐੱਮ ਏਬੀ-ਪੀਐੱਮਜੇਏਵਾਈ ਆਰੋਗਿਆ ਧਾਰਾ 2ਕਰੋੜ/18 ਅਗਸਤ 2021/4(Release ID: 1747228) Visitor Counter : 154