ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੈਬਨਿਟ ਨੇ ਇੰਡੀਅਨ ਕੌਂਸਲ ਆਵ੍ ਮੈਡੀਕਲ ਰਿਸਰਚ (ਆਈਸੀਐੱਮਆਰ), ਭਾਰਤ ਅਤੇ ਫਾਊਂਡੇਸ਼ਨ ਫਾਰ ਇਨੋਵੇਟਿਵ ਨਿਊ ਡਾਇਓਗਨੌਸਟਿਕਸ (ਐੱਫਆਈਐੱਨਡੀ), ਸਵਿਟਜ਼ਰਲੈਂਡ ਦੇ ਦਰਮਿਆਨ ਸਹਿਮਤੀ–ਪੱਤਰ ਨੂੰ ਪ੍ਰਵਾਨਗੀ ਦਿੱਤੀ
Posted On:
18 AUG 2021 4:19PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੂੰ ‘ਇੰਡੀਅਨ ਕੌਂਸਲ ਆਵ੍ ਮੈਡੀਕਲ ਰਿਸਰਚ’ (ਆਈਸੀਐੱਮਆਰ – ICMR), ਭਾਰਤ ਅਤੇ ‘ਫਾਊਂਡੇਸ਼ਨ ਫਾਰ ਇਨੋਵੇਟਿਵ ਨਿਊ ਡਾਇਓਗਨੌਸਟਿਕਸ’ (ਐੱਫਆਈਐੱਨਡੀ), ਸਵਿਟਜ਼ਰਲੈਂਡ ਵਿਚਾਲੇ ਸਹਿਮਤੀ–ਪੱਤਰ ਉੱਤੇ ਹਸਤਾਖਰਾਂ ਬਾਰੇ ਜਾਣਕਾਰੀ ਦਿੱਤੀ ਗਈ, ਜਿਸ ਤਹਿਤ ਅੰਤਰਰਾਸ਼ਟਰੀ ਵਿਗਿਆਨਕ ਤੇ ਟੈਕਨੋਲੋਜੀਕਲ ਤਾਲਮੇਲ ਦੇ ਢਾਂਚੇ ਅੰਦਰ ਰਹਿ ਕੇ ਸਬੰਧ ਮਜ਼ਬੂਤ ਕੀਤੇ ਜਾਣਗੇ ਅਤੇ ਦੁਵੱਲੇ ਹਿਤਾਂ ਦੇ ਖੇਤਰ ਵਿੱਚ ਸਹਿਯੋਗ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਇਸ ਸਹਿਮਤੀ–ਪੱਤਰ (MoU) ਉੱਤੇ ਭਾਰਤ ਦੁਆਰਾ ਫ਼ਰਵਰੀ 2021 ’ਚ ਹਸਤਾਖਰ ਕੀਤੇ ਗਏ ਸਨ।
ਲਾਭ:
ਇਸ ਸਹਿਮਤੀ–ਪੱਤਰ ਰਾਹੀਂ ਭਾਰਤ ਤੇ ਸਵਿਟਜ਼ਰਲੈਂਡ ਦੇ ਦਰਮਿਆਨ ਅੰਤਰਰਾਸ਼ਟਰੀ ਵਿਗਿਆਨਕ ਤੇ ਟੈਕਨੋਲੋਜੀਕਲ ਤਾਲਮੇਲ ਦੇ ਢਾਂਚੇ ਅੰਦਰ ਰਹਿ ਕੇ ਸਬੰਧ ਮਜ਼ਬੂਤ ਕੀਤੇ ਜਾਣਗੇ ਅਤੇ ਦੁਵੱਲੇ ਹਿਤਾਂ ਦੇ ਖੇਤਰ ਵਿੱਚ ਸਹਿਯੋਗ ਨੂੰ ਉਤਸ਼ਾਹਿਤ ਕੀਤਾ ਜਾਵੇਗਾ।
ਵਿੱਤੀ ਅਨੁਮਾਨ:
ਆਈਸੀਐੱਮਆਰ 100,000 ਅਮਰੀਕੀ ਡਾਲਰ ਤੱਕ ਫੰਡ ਉਪਲਬਧ ਕਰਵਾਉਣ ਲਈ ਵਚਨਬੱਧ ਹੈ ਜਦਕਿ ਐੱਫਆਈਐੱਨਡੀ ਪ੍ਰਸਤਾਵ ਲਈ ਬੇਨਤੀ (RFP) ਦੁਆਰਾ ਸ਼ਨਾਖ਼ਤ ਕੀਤੇ ਗਏ ਸਥਾਨਕ ਭਾਈਵਾਲਾਂ ਅਤੇ ਖੋਜਕਾਰਾਂ ਨੂੰ 400,000 ਅਮਰੀਕੀ ਡਾਲਰ ਤੱਕ ਦੇ ਫੰਡ ਉਪਲਬਧ ਕਰਵਾਏਗਾ।
ਪਿਛੋਕੜ:
ਆਈਸੀਐੱਮਆਰ ਅੰਦਰੂਨੀ ਅਤੇ ਬਾਹਰੀ ਖੋਜ ਦੁਆਰਾ ਦੇਸ਼ ਵਿੱਚ ਬਾਇਓ–ਮੈਡੀਕਲ ਖੋਜ ਨੂੰ ਉਤਸ਼ਾਹਤ ਕਰਦਾ ਹੈ। ਐੱਫਆਈਐੱਨਡੀ (ਇੰਡੀਅਨ) ਕੰਪਨੀਜ਼ ਐਕਟ, 2013 ਦੀ ਧਾਰਾ 8 ਦੇ ਅਧੀਨ ਬਣਾਈ ਗਈ ਇੱਕ ਸੁਤੰਤਰ ਗ਼ੈਰ-ਮੁਨਾਫ਼ਾਕਾਰੀ ਸੰਸਥਾ ਹੈ।
********
ਡੀਐੱਸ
(Release ID: 1747221)
Visitor Counter : 178