ਬਿਜਲੀ ਮੰਤਰਾਲਾ

ਯੂਕੇ ਨੇ ਗ੍ਰੀਨ ਹਾਈਡ੍ਰੋਜਨ 'ਤੇ ਭਾਰਤ ਨਾਲ ਸਹਿਯੋਗ ਕਰਨ ਦੀ ਇੱਛਾ ਜ਼ਾਹਰ ਕੀਤੀ

Posted On: 17 AUG 2021 4:04PM by PIB Chandigarh

ਕੇਂਦਰੀ ਬਿਜਲੀ ਅਤੇ ਐੱਨਆਰਈ ਮੰਤਰੀ ਸ਼੍ਰੀ ਆਰ ਕੇ ਸਿੰਘ ਨੇ ਸੀਓਪੀ 26 ਦੇ ਚੇਅਰਮੈਨ ਮਾਨਯੋਗ ਸ਼੍ਰੀ ਆਲੋਕ ਸ਼ਰਮਾ ਨਾਲ ਮੁਲਾਕਾਤ ਕੀਤੀ

ਭਾਰਤ ਨੇ ਯੂਕੇ ਨੂੰ ਗ੍ਰੀਨ ਹਾਈਡ੍ਰੋਜਨ ਅਤੇ ਲੀਥੀਅਮ-ਆਇਨ ਲਈ ਆਗਾਮੀ ਬੋਲੀਆਂ ਵਿੱਚ ਹਿੱਸਾ ਲੈਣ ਦਾ ਸੱਦਾ ਦਿੱਤਾ

ਦੋਵਾਂ ਧਿਰਾਂ ਨੇ ਗ੍ਰੀਨ ਊਰਜਾ ਲਈ ਵਿਸ਼ਵ ਬੈਂਕ ਸਥਾਪਤ ਕਰਨ ਦੀ ਸੰਭਾਵਨਾ ਦਾ ਪਤਾ ਲਗਾਉਣ ਲਈ ਆਪਣੀ ਇੱਛਾ ਪ੍ਰਗਟਾਈ

ਬਿਜਲੀ ਮੰਤਰੀ ਨੇ ਤੱਟਵਰਤੀ ਹਵਾਵਾਂ ਦੀ ਬਿਜਲੀ ਪੈਦਾ ਕਰਨ ਵਿੱਚ ਵਰਤੋਂ ਬਾਰੇ ਯੂਕੇ ਨਾਲ ਸਹਿਯੋਗ ਕਰਨ ਵਿੱਚ ਭਾਰਤ ਦੀ ਦਿਲਚਸਪੀ ਜ਼ਾਹਰ ਕੀਤੀ

 ਭਾਰਤ ਮਾਰਚ, 2021 ਤੱਕ 16369 ਮੈਗਾਵਾਟ ਸਮਰੱਥਾ ਵਾਲੇ ਅਕੁਸ਼ਲ ਥਰਮਲ ਯੂਨਿਟਾਂ ਨੂੰ ਪਹਿਲਾਂ ਹੀ ਰਿਟਾਇਰ ਕਰ ਚੁੱਕਾ ਹੈ। ਇਹ ਗੱਲ ਕੇਂਦਰੀ ਬਿਜਲੀ ਅਤੇ ਅਖੁੱਟ ਊਰਜਾ ਮੰਤਰੀ, ਸ਼੍ਰੀ ਆਰ ਕੇ ਸਿੰਘ ਨੇ ਅੱਜ ਇੱਥੇ ਸੀਓਪੀ26 ਦੇ ਪ੍ਰਧਾਨ ਆਰਟੀ ਮਾਨਯੋਗ ਆਲੋਕ ਸ਼ਰਮਾ ਨਾਲ ਇੱਕ ਮੀਟਿੰਗ ਦੌਰਾਨ ਕਹੀ। ਸੀਓਪੀ 26 ਦੇ ਚੇਅਰਮੈਨ ਨੇ ਮੀਟਿੰਗ ਵਿੱਚ ਕੋਲਾ ਅਧਾਰਤ ਬਿਜਲੀ ਪਲਾਂਟਾਂ ਨੂੰ ਪੜਾਅਵਾਰ ਬੰਦ ਕਰਨ ਦਾ ਮੁੱਦਾ ਉਠਾਇਆ ਸੀ। ਇਸ ਮੌਕੇ ਸਕੱਤਰ (ਬਿਜਲੀ), ਸਕੱਤਰ (ਐੱਮਐੱਨਆਰਈ) ਅਤੇ ਭਾਰਤ ਵਿੱਚ ਯੂਕੇ ਦੇ ਹਾਈ ਕਮਿਸ਼ਨਰ ਵੀ ਮੌਜੂਦ ਸਨ।

 ਮਾਨਯੋਗ ਆਲੋਕ ਸ਼ਰਮਾ ਨੇ ਗ੍ਰੀਨ ਹਾਈਡ੍ਰੋਜਨ 'ਤੇ ਭਾਰਤ ਨਾਲ ਸਹਿਯੋਗ ਲਈ ਯੂਕੇ ਦੇ ਪੱਖ ਦੀ ਇੱਛਾ ਜ਼ਾਹਰ ਕੀਤੀ। ਦੋਵਾਂ ਧਿਰਾਂ ਨੇ ਗ੍ਰੀਨ ਊਰਜਾ ਲਈ ਵਿਸ਼ਵ ਬੈਂਕ ਸਥਾਪਤ ਕਰਨ ਦੀ ਸੰਭਾਵਨਾ ਦਾ ਪਤਾ ਲਗਾਉਣ ਦੀ ਆਪਣੀ ਇੱਛਾ ਜ਼ਾਹਰ ਕੀਤੀ, ਜੋ ਪੈਰਿਸ ਸਮਝੌਤੇ ਦੇ ਅਧੀਨ ਵਿਕਸਤ ਦੇਸ਼ਾ ਦੁਆਰਾ ਵਚਨਬੱਧ 100 ਬਿਲੀਅਨ ਡਾਲਰ ਦੇ ਜਲਵਾਯੂ ਵਿੱਤ ਪ੍ਰਸਤਾਵ ਨੂੰ ਸਾਕਾਰ ਕਰ ਸਕਦੀ ਹੈ। ਬ੍ਰਿਟੇਨ ਨੇ ਇੱਕ ਸਫਲ COP26 ਦੇ ਆਯੋਜਨ ਲਈ ਭਾਰਤ ਦੇ ਸਹਿਯੋਗ ਦੀ ਬੇਨਤੀ ਕੀਤੀ। 

 ਸ਼੍ਰੀ ਆਰਕੇ ਸਿੰਘ ਨੇ ਸਮੁੰਦਰੀ ਤੱਟ ਦੀਆਂ ਹਵਾਵਾਂ ਦੀ ਵਰਤੋਂ ਸਦਕਾ ਬਿਜਲੀ ਪੈਦਾ ਕਰਨ ਬਾਰੇ ਯੂਕੇ ਨਾਲ ਸਹਿਯੋਗ ਕਰਨ ਵਿੱਚ ਭਾਰਤ ਦੀ ਦਿਲਚਸਪੀ ਪ੍ਰਗਟ ਕੀਤੀ। ਉਨ੍ਹਾਂ ਨੇ ਵਿਕਸਤ ਅਤੇ ਵਿਕਾਸਸ਼ੀਲ ਦੇਸ਼ਾਂ ਨੂੰ ਭੰਡਾਰਨ ਦੀ ਲਾਗਤ ਘਟਾਉਣ ਲਈ ਮਿਲ ਕੇ ਕੰਮ ਕਰਨ ਦੀ ਜ਼ਰੂਰਤ 'ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਨੇ ਵਫ਼ਦ ਨੂੰ ਦੱਸਿਆ ਕਿ ਭਾਰਤ ਇਕਲੌਤਾ ਜੀ-20 ਦੇਸ਼ ਹੈ ਜਿਸ ਦੀਆਂ ਕਾਰਵਾਈਆਂ ਪੈਰਿਸ ਸਮਝੌਤੇ ਦੇ ਤਹਿਤ ਉਨ੍ਹਾਂ ਦੁਆਰਾ ਨਿਰਧਾਰਤ ਐੱਨਡੀਸੀ ਦੇ ਅਨੁਸਾਰ ਹਨ।

 ਮੀਟਿੰਗ ਦੌਰਾਨ, 2030 ਤੱਕ 450 ਮੈਗਾਵਾਟ ਸਥਾਪਤ ਰਿਨਿਊਏਬਲ ਸਮਰੱਥਾ ਰੱਖਣ ਦੇ ਭਾਰਤ ਦੇ ਉਤਸ਼ਾਹੀ ਟੀਚੇ ਦੇ ਮੱਦੇਨਜ਼ਰ ਭੰਡਾਰਨ ਸਮਰੱਥਾ ਵਧਾਉਣ ਦੀ ਲੋੜ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਯੂਕੇ ਪੱਖ ਨੂੰ ਗ੍ਰੀਨ ਹਾਈਡ੍ਰੋਜਨ ਅਤੇ ਲਿਥੀਅਮ-ਆਇਨ ਲਈ ਆਗਾਮੀ ਬੋਲੀ ਵਿੱਚ ਹਿੱਸਾ ਲੈਣ ਲਈ ਸੱਦਾ ਦਿੱਤਾ ਗਿਆ।

 

********

 

 

 ਐੱਮਵੀ/ਆਈਜੀ

 a(Release ID: 1747021) Visitor Counter : 41