ਸੈਰ ਸਪਾਟਾ ਮੰਤਰਾਲਾ
ਭਾਰਤ ਨੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ (ਭਾਰਤ, ਬ੍ਰਾਜ਼ੀਲ ਅਤੇ ਦੱਖਣੀ ਅਫਰੀਕਾ) ਦੇ ਟੂਰਿਜ਼ਮ ਮੰਤਰੀਆਂ ਦੀ ਬੈਠਕ ਦਾ ਆਯੋਜਨ ਕੀਤਾ
ਟੂਰਿਜ਼ਮ ਅਰਥਵਿਵਸਥਾ ਵਿੱਚ ਨਵੀਂ ਊਰਜਾ ਭਰਨ ਲਈ ਘਰੇਲੂ ਸੈਰ-ਸਪਾਟਾ ਜ਼ਰੂਰੀ : ਸ਼੍ਰੀ ਕਿਸ਼ਨ ਰੈਡੀ
Posted On:
13 AUG 2021 3:09PM by PIB Chandigarh
ਮੁੱਖ ਬਿੰਦੂ :
-
ਆਈਬੀਐੱਸਏ ਟੂਰਿਜ਼ਮ ਮੰਤਰੀਆਂ ਦੀ ਬੈਠਕ ਵਿੱਚ ਟੂਰਿਜ਼ਮ ਖੇਤਰ ’ਤੇ ਕੋਵਿਡ-19 ਮਹਾਮਾਰੀ ਦੇ ਪ੍ਰਭਾਵ ਨੂੰ ਦੂਰ ਕਰਨ ਲਈ ਸੈਰ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਮਹੱਤਵ ਨੂੰ ਸਵੀਕਾਰ ਕੀਤਾ ਗਿਆ
-
ਮੰਤਰੀਆਂ ਨੇ ਸਬੰਧਤ ਮੈਂਬਰ ਦੇਸ਼ਾਂ ਦੁਆਰਾ ਕੀਤੀਆਂ ਜਾਣ ਵਾਲੀਆਂ ਵੱਖ-ਵੱਖ ਸੈਰ-ਸਪਾਟਾ ਗਤੀਵਿਧੀਆਂ ਨੂੰ ਲਾਗੂ ਕਰਨ ’ਤੇ ਸਹਿਮਤੀ ਵਿਅਕਤ ਕੀਤੀ ।
ਭਾਰਤ ਨੇ ਕੱਲ੍ਹ ਵੀਡੀਓ ਕਾਨਫਰੰਸ ਦੇ ਜ਼ਰੀਏ ਆਈਬੀਐੱਸਏ (ਭਾਰਤ, ਬ੍ਰਾਜ਼ੀਲ ਅਤੇ ਦੱਖਣੀ ਅਫਰੀਕਾ) ਦੇ ਟੂਰਿਜ਼ਮ ਮੰਤਰੀਆਂ ਦੀ ਬੈਠਕ ਦਾ ਆਯੋਜਿਤ ਕੀਤੀ । ਭਾਰਤ ਦੇ ਟੂਰਿਜ਼ਮ ਮੰਤਰੀ ਸ਼੍ਰੀ ਜੀ ਕਿਸ਼ਨ ਰੈਡੀ, ਬ੍ਰਾਜ਼ੀਲ ਦੇ ਟੂਰਿਜ਼ਮ ਮੰਤਰੀ ਸ਼੍ਰੀ ਗਿਲਸਨ ਮਚਾਡੋ ਨੇਟੋ ਅਤੇ ਦੱਖਣ ਅਫਰੀਕਾ ਦੇ ਟੂਰਿਜ਼ਮ ਉਪ ਮੰਤਰੀ ਸ਼੍ਰੀ ਫਿਸ਼ ਅਮੋਸ ਮਹਲਲੇਲਾ ਨੇ 12 ਅਗਸਤ 2021 ਨੂੰ ਭਾਰਤ ਦੀ ਪ੍ਰਧਾਨਗੀ ਵਿੱਚ ਵੀਡੀਓ ਕਾਨਫਰੰਸ ਦੇ ਜ਼ਰੀਏ ਬੈਠਕ ਕੀਤੀ ।
ਭਾਰਤ ਨੇ ਮੈਂਬਰ ਰਾਜਾਂ ਦੇ ਵਿੱਚ ਟੂਰਿਜ਼ਮ ਸਹਿਯੋਗ ਨੂੰ ਹੁਲਾਰਾ ਦੇਣ ਲਈ ਆਈਬੀਐੱਸਏ ਟੂਰਿਜ਼ਮ ਮੰਤਰੀਆਂ ਦੀ ਬੈਠਕ ਦਾ ਪ੍ਰਬੰਧ ਕੀਤਾ ਅਤੇ ਆਈਬੀਐੱਸਏ ਦੇਸ਼ਾਂ ਦੇ ਵਿੱਚ ਟੂਰਿਜ਼ਮ ਸਹਿਯੋਗ ਦੀ ਸਮੀਖਿਆ ਕੀਤੀ ।
ਵੀਡੀਓ ਕਾਨਫਰੰਸ ਦੇ ਜ਼ਰੀਏ ਆਯੋਜਿਤ ਕੀਤੀ ਗਈ ਬੈਠਕ ਦੇ ਦੌਰਾਨ, ਟੂਰਿਜ਼ਮ ਮੰਤਰੀ ਸ਼੍ਰੀ ਜੀ. ਕਿਸ਼ਨ ਰੈਡੀ ਨੇ ਭਾਰਤ ਸਰਕਾਰ ਦੇ ਜੰਗੀ ਪੱਧਰ ਦੇ ਟੀਕਾਕਰਣ ਪ੍ਰੋਗਰਾਮ ’ਤੇ ਪ੍ਰਕਾਸ਼ ਪਾਇਆ, ਜਿਸ ਦੇ ਤਹਿਤ ਦੇਸ਼ ਦੇ ਲੋਕਾਂ ਨੂੰ ਟੀਕੇ ਦੀ 50 ਕਰੋੜ ਤੋਂ ਜਿਆਦਾ ਖੁਰਾਕ ਦੇ ਦਿੱਤੀ ਗਈ ਹੈ। ਇਸ ਦੇ ਨਾਲ ਹੀ ਭਾਰਤ ਟੀਕਾਕਰਣ ਦੇ ਲਿਹਾਜ਼ ਤੋਂ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਦੇਸ਼ ਬਣ ਗਿਆ ਹੈ। ਤਿੰਨਾਂ ਦੇਸ਼ਾਂ ਦੇ ਮੰਤਰੀਆਂ ਨੇ ਟੂਰਿਜ਼ਮ ਅਰਥਵਿਵਸਥਾ ਵਿੱਚ ਨਵੀਂ ਊਰਜਾ ਭਰਨ ਦੇ ਲਿਹਾਜ਼ ਨਾਲ ਘਰੇਲੂ ਟੂਰਿਜ਼ਮ ਦੇ ਮਹੱਤਵ ’ਤੇ ਜ਼ੋਰ ਦਿੱਤਾ ਕਿਉਂਕਿ ਇਹ ਘਰੇਲੂ ਟੂਰਿਜ਼ਮ ਉਦਯੋਗ ਨੂੰ ਅੰਤਰਰਾਸ਼ਟਰੀ ਆਗੰਤੁਕਾਂ ਦੇ ਆਗਮਨ ਲਈ ਤਿਆਰ ਕਰ ਸਕਦਾ ਹੈ।
ਆਈਬੀਐੱਸਏ ਟੂਰਿਜ਼ਮ ਮੰਤਰੀਆਂ ਦੀ ਬੈਠਕ ਨੇ ਟੂਰਿਜ਼ਮ ਖੇਤਰ ’ਤੇ ਕੋਵਿਡ-19 ਮਹਾਮਾਰੀ ਦੇ ਪ੍ਰਭਾਵ ਨੂੰ ਦੂਰ ਕਰਨ ਲਈ ਸੈਰ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਮਹੱਤਵ ਨੂੰ ਸਵੀਕਾਰ ਕੀਤਾ । ਮੰਤਰੀਆਂ ਨੇ ਟੂਰਿਜ਼ਮ ਖੇਤਰ ਵਿੱਚ ਸਹਿਯੋਗ ਦੇ ਮਾਧਿਅਮ ਰਾਹੀਂ ਆਈਬੀਐੱਸਏ ਦੇਸ਼ਾਂ ਦੀ ਪੂਰੀ ਸਮਰੱਥਾ ਨੂੰ ਹਾਸਲ ਕਰਨ ਲਈ ਮਿਲ ਕੇ ਕੰਮ ਕਰਨ ਦਾ ਸੰਕਲਪ ਲਿਆ ।
ਬੈਠਕ ਦਾ ਮਹੱਤਵਪੂਰਨ ਪਹਿਲੂ ਆਈਬੀਐੱਸਏ ਸੈਰ ਮੰਤਰੀਆਂ ਦਾ ਸੰਯੁਕਤ ਬਿਆਨ ਨੂੰ ਅਪਨਾਉਣਾ ਸੀ, ਜੋ ਯਾਤਰਾ ਅਤੇ ਟੂਰਿਜ਼ਮ ਖੇਤਰ ਦੀ ਸਥਿਤੀ ਵਿੱਚ ਤੇਜ਼ ਸੁਧਾਰ ਦੀ ਖਾਤਰ ਸਹਿਯੋਗ ਅਤੇ ਪ੍ਰੋਤਸਾਹਨ ’ਤੇ ਨਤੀਜਾ ਸਬੰਧੀ ਇੱਕ ਦਸਤਾਵੇਜ਼ ਹੈ। ਮੰਤਰੀਆਂ ਨੇ ਸਬੰਧਤ ਮੈਂਬਰ ਦੇਸ਼ਾਂ ਦੁਆਰਾ ਕੀਤੀਆਂ ਜਾਣ ਵਾਲੀਆਂ ਵੱਖ-ਵੱਖ ਟੂਰਿਜ਼ਮ ਗਤੀਵਿਧੀਆਂ ਨੂੰ ਲਾਗੂ ਕਰਨ ’ਤੇ ਵੀ ਸਹਿਮਤੀ ਵਿਅਕਤ ਕੀਤੀ ।
ਆਈਬੀਐੱਸਏ ਦੱਖਣ-ਦੱਖਣ ਸਹਿਯੋਗ ਅਤੇ ਲੈਣਾ-ਦੇਣ ਨੂੰ ਹੁਲਾਰਾ ਦੇਣ ਲਈ ਭਾਰਤ ਸਰਕਾਰ, ਬ੍ਰਾਜ਼ੀਲ ਦੀ ਸਰਕਾਰ ਅਤੇ ਦੱਖਣ ਅਫਰੀਕੀ ਸਰਕਾਰ ਦੇ ਵਿੱਚ ਇੱਕ ਤ੍ਰਿਪੱਖੀ, ਵਿਕਾਸ ਸਬੰਧੀ ਪਹਿਲ ਹੈ।
ਆਈਬੀਐੱਸਏ ਤ੍ਰਿਪੱਖੀ ਸਮਝੌਤੇ ਦਾ ਉਦੇਸ਼ ਆਰਥਕ ਵਿਕਾਸ ਲਈ ਮੈਂਬਰ ਦੇਸ਼ਾਂ ਦੇ ਵਿੱਚ ਸਬੰਧਾਂ ਨੂੰ ਮਜ਼ਬੂਤ ਕਰਨਾ, ਸੈਰ ਦੇ ਖੇਤਰ ਵਿੱਚ ਸਹਿਯੋਗ ਨੂੰ ਹੁਲਾਰਾ ਦੇਣਾ ਅਤੇ ਇੱਕ ਦੂਜੇ ਦੇ ਇਤਿਹਾਸ, ਸੱਭਿਆਚਾਰ ਅਤੇ ਜੀਵਨ ਦੇ ਤਰੀਕੇ ਨੂੰ ਸਮਝਣ ਅਤੇ ਉਨ੍ਹਾਂ ਦੀ ਸ਼ਲਾਘਾ ਕਰਨ ਦੀ ਦ੍ਰਿਸ਼ਟੀ ਤੋਂ ਟੂਰਿਜ਼ਮ ਸਬੰਧਾਂ ਦਾ ਵਿਸਤਾਰ ਕਰਨਾ ਹੈ।
*******
ਐੱਨਬੀ/ਓਏ
(Release ID: 1746423)
Visitor Counter : 251