ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਪ੍ਰਧਾਨ ਮੰਤਰੀ 17 ਅਗਸਤ ਨੂੰ ਟੋਕੀਓ 2020 ਪੈਰਾਲੰਪਿਕ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਭਾਰਤੀ ਦਲ ਦੇ ਨਾਲ ਗੱਲਬਾਤ ਕਰਨਗੇ
Posted On:
16 AUG 2021 11:53AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 17 ਅਗਸਤ ਨੂੰ ਸਵੇਰੇ 11 ਵਜੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਟੋਕੀਓ 2020 ਪੈਰਾਲੰਪਿਕ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਭਾਰਤੀ ਪੈਰਾ-ਐਥਲੀਟ ਦਲ ਦੇ ਨਾਲ ਗੱਲਬਾਤ ਕਰਨਗੇ।
ਕੁੱਲ 9 ਖੇਡ ਮੁਕਾਬਲਿਆਂ ਦੇ 54 ਪੈਰਾ-ਐਥਲੀਟ ਦੇਸ਼ ਦੀ ਪ੍ਰਤੀਨਿਧਤਾ ਕਰਨ ਦੇ ਲਈ ਟੋਕੀਓ ਜਾਣਗੇ। ਇਹ ਪੈਰਾਲੰਪਿਕ ਖੇਡਾਂ ਵਿੱਚ ਹਿੱਸਾ ਲੈਣ ਵਾਲਾ ਹੁਣ ਤੱਕ ਦਾ ਸਭ ਤੋਂ ਬੜਾ ਭਾਰਤੀ ਦਲ ਹੈ। ਇਸ ਗੱਲਬਾਤ ਦੇ ਦੌਰਾਨ ਕੇਂਦਰੀ ਖੇਡ ਮੰਤਰੀ ਵੀ ਮੌਜੂਦ ਰਹਿਣਗੇ।
*******
ਡੀਐੱਸ/ਐੱਸਐੱਚ
(Release ID: 1746373)
Visitor Counter : 188