ਪ੍ਰਧਾਨ ਮੰਤਰੀ ਦਫਤਰ
azadi ka amrit mahotsav

75ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ, ਨਰੇਂਦਰ ਮੋਦੀ ਦੇ ਭਾਸ਼ਣ ਦੀਆਂ ਮੁੱਖ ਗੱਲਾਂ

Posted On: 15 AUG 2021 2:18PM by PIB Chandigarh

1. ਆਜ਼ਾਦੀ ਕਾ ਅੰਮ੍ਰਿਤ ਮਹੋਤਸਵ, 75ਵੇਂ ਸੁਤੰਤਰਤਾ ਦਿਵਸ ਤੇ ਆਪ ਸਭ ਨੂੰ ਅਤੇ ਵਿਸ਼ਵ ਭਰ ਵਿੱਚ ਭਾਰਤ ਨੂੰ ਪ੍ਰੇਮ ਕਰ ਵਾਲੇ, ਲੋਕਤੰਤਰ ਨੂੰ ਪ੍ਰੇਮ ਕਰਨ ਵਾਲੇ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ।

2. ਰਾਸ਼ਟਰ ਪੂਜਨੀਕ ਬਾਪੂ, ਨੇਤਾਜੀ ਸੁਭਾਸ਼ ਚੰਦਰ ਬੋਸ, ਭਗਤ ਸਿੰਘ, ਚੰਦਰ ਸ਼ੇਖਰ ਆਜ਼ਾਦ, ਬਿਸਮਿਲ ਅਤੇ ਅਸ਼ਫਾਕ ਉੱਲ੍ਹਾ ਖਾਨ ਜਿਹੇ ਮਹਾਨ ਕ੍ਰਾਂਤੀਵੀਰ, ਝਾਂਸੀ ਦੀ ਰਾਣੀ ਲਕਸ਼ਮੀ ਬਾਈ, ਕਿਤੂਰ ਦੀ ਰਾਣੀ ਚੇਨੰਮਾ, ਅਸਾਮ ਵਿੱਚ ਮਾਤੰਗਿਨੀ ਹਾਜਰਾ, ਪੰਡਿਤ ਨਹਿਰੂ ਜੀ, ਸਰਦਾਰ ਵੱਲਭ ਭਾਈ ਪਟੇਲ, ਬਾਬਾ ਸਾਹਬ ਅੰਬੇਡਕਰ ਆਦਿ ਦਾ ਰਿਣੀ ਹੈ

3. ਕੋਰੋਨਾ ਆਲਮੀ ਮਹਾਮਾਰੀ, ਇਸ ਮਹਾਮਾਰੀ ਵਿੱਚ ਸਾਡੇ ਡਾਕਟਰ, ਸਾਡੀਆਂ ਨਰਸਾਂ, ਸਾਡਾ ਪੈਰਾ ਮੈਡੀਕਲ ਸਟਾਫ਼, ਸਾਡੇ ਸਫਾਈ ਕਰਮੀ, ਟੀਕੇ ਬਣਾਉਣ ਵਿੱਚ ਜੁਟੇ ਸਾਡੇ ਵਿਗਿਆਨੀ, ਆਦਿ ਸਾਰੇ ਪ੍ਰਸ਼ੰਸਾ ਦੇ ਯੋਗ ਹਨ

4. ਭਾਰਤ ਦੀ ਨੌਜਵਾਨ ਪੀੜ੍ਹੀ ਨੇ ਓਲੰਪਿਕਸ ਵਿੱਚ ਭਾਰਤ ਦਾ ਨਾਮ ਰੋਸ਼ਨ ਕੀਤਾ ਹੈ। ਅਜਿਹੇ ਸਾਡੇ ਐਥਲੀਟ, ਸਾਡੇ ਖਿਡਾਰੀ ਅੱਜ ਸਾਡੇ ਦਰਮਿਆਨ ਹਨ ਐਥਲੀਟਾਂ ਨੇ ਨਾ ਸਿਰਫ਼ ਸਾਡਾ ਦਿਲ ਜਿੱਤਿਆ ਹੈ ਬਲਕਿ ਭਾਰਤ ਦੀ ਨੌਜਵਾਨ ਪੀੜ੍ਹੀ ਨੂੰ ਪ੍ਰੇਰਿਤ ਕਰਨ ਦਾ ਬਹੁਤ ਬੜਾ ਕੰਮ ਕੀਤਾ ਹੈ

5. ਹੁਣ ਤੋਂ ਹਰ ਸਾਲ 14 ਅਗਸਤ ਨੂੰ ‘ਵਿਭਾਜਨ ਵਿਭਿਸ਼ਿਕਾ ਸਮ੍ਰਿਤੀ ਦਿਵਸ’ ਵਜੋਂ ਯਾਦ ਕੀਤਾ ਜਾਵੇਗਾ। 75ਵੇਂ ਸੁਤੰਤਰਤਾ ਦਿਵਸ 'ਤੇ ਵਿਭਾਜਨ ਵਿਭਿਸ਼ਿਕਾ ਸਮ੍ਰਿਤੀ ਦਿਵਸ ਦਾ ਤੈਅ ਹੋਣਾ, ਵੰਡ ਦੀ ਤ੍ਰਾਸਦੀ ਝੱਲਣ ਵਾਲੇ ਲੋਕਾਂ ਨੂੰ ਹਰ ਭਾਰਤੀ ਦੀ ਤਰਫੋਂ ਆਦਰਪੂਰਵਕ ਸ਼ਰਧਾਂਜਲੀ ਹੈ।

6. ਵੈਕਸੀਨੇਸ਼ਨ ਪ੍ਰੋਗਰਾਮ- ਅੱਜ ਅਸੀਂ ਮਾਣ ਨਾਲ ਕਹਿ ਸਕਦੇ ਹਾਂ ਕਿ ਦੁਨੀਆ ਦਾ ਸਭ ਤੋਂ ਵੱਡਾ ਵੈਕਸੀਨੇਸ਼ਨ ਪ੍ਰੋਗਰਾਮ ਸਾਡੇ ਦੇਸ਼ ਵਿੱਚ ਚਲ ਰਿਹਾ ਹੈ। 54 ਕਰੋੜ ਤੋਂ ਵੱਧ ਲੋਕਾਂ ਨੇ ਟੀਕੇ ਦੀਆਂ ਖੁਰਾਕਾਂ ਲਗਵਾ ਲਈਆਂ ਹਨ।

7. ਜਿਸ ਤਰੀਕੇ ਨਾਲ ਭਾਰਤ ਨੇ ਮਹਾਮਾਰੀ ਦੇ ਸਮੇਂ ਲਗਾਤਾਰ 80 ਮਹੀਨਿਆਂ ਤੱਕ 80 ਕਰੋੜ ਦੇਸ਼ਵਾਸੀਆਂ ਨੂੰ ਮੁਫ਼ਤ ਅਨਾਜ ਦੇ ਕੇ ਆਪਣੇ ਗ਼ਰੀਬਾਂ ਦੇ ਚੁੱਲ੍ਹੇ ਨੂੰ ਬਲਦਾ ਰੱਖਿਆ ਹੈ ਅਤੇ ਇਹ ਵਿਸ਼ਵ ਲਈ ਹੈਰਾਨੀਜਨਕ ਵੀ ਹੈ ਅਤੇ ਚਰਚਾ ਦਾ ਵਿਸ਼ਾ ਵੀ ਹੈ।

8. ਮ੍ਰਿਤਕਾਂ ਦੇ ਪ੍ਰਤੀ ਸੰਵੇਦਨਾ- ਸਾਰੇ ਪ੍ਰਯਤਨਾਂ ਦੇ ਬਾਅਦ ਵੀ ਕਿਤਨੇ ਹੀ ਲੋਕਾਂ ਨੂੰ ਅਸੀਂ ਬਚਾ ਨਹੀਂ ਸਕੇ ਹਾਂ ਕਿੰਨੇ ਹੀ ਬੱਚਿਆਂ ਦੇ ਸਿਰ 'ਤੇ ਹੱਥ ਫੇਰਨ ਵਾਲਾ ਚਲਾ ਗਿਆ ਉਸ ਨੂੰ ਪਿਆਰ ਕਰਨ ਤੇ ਉਸ ਦੀ ਜ਼ਿੱਦ ਪੂਰਾ ਕਰਨ ਵਾਲਾ ਚਲਾ ਗਿਆ। ਇਹ ਅਸਹਿ ਪੀੜਾ, ਇਹ ਤਕਲੀਫ਼ ਸਦਾ ਰਹੇਗੀ।

9. ਇੰਡੀਆ ਐਟ 75- ਦੇਸ਼ ਦੀ ਆਜ਼ਾਦੀ ਦੇ 75 ਵਰ੍ਹੇ - ਇਹ ਅੰਮ੍ਰਿਤ ਕਾਲ ਹੈ ਇਸ ਅੰਮ੍ਰਿਤ ਕਾਲ ਵਿੱਚ ਸਾਡੇ ਸੰਕਲਪਾਂ ਦੀ ਸਿੱਧੀ ਸਾਨੂੰ ਆਜ਼ਾਦੀ ਦੇ ਸੌ ਸਾਲਾਂ ਤੱਕ ਲੈ ਜਾਵੇਗੀ ਅੰਮ੍ਰਿਤ ਕਾਲ ਦਾ ਲਕਸ਼ ਇੱਕ ਐਸੇ ਭਾਰਤ ਦਾ ਨਿਰਮਾਣ ਕਰਨਾ ਹੈ ਜਿਸ ਵਿੱਚ ਦੁਨੀਆ ਦਾ ਹਰ ਆਧੁਨਿਕ ਇਨਫ੍ਰਾਸਟ੍ਰਕਚਰ ਹੋਵੇ

10. ਸਬਕਾ ਪ੍ਰਯਾਸ - ਅੰਮ੍ਰਿਤ ਕਾਲ 25 ਵਰ੍ਹੇ ਦਾ ਹੈ ਲੇਕਿਨ ਅਸੀਂ ਆਪਣੇ ਲਕਸ਼ਾਂ ਨੂੰ ਪ੍ਰਾਪਤ ਕਰਨ ਲਈ ਇੰਨੀ ਲੰਬੀ ਉਡੀਕ ਵੀ ਨਹੀਂ ਕਰਨੀ ਹੈ। ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਔਰ ਅਬ ਸਬਕਾ ਪ੍ਰਯਾਸ ਸਾਡੇ ਸਾਰੇ ਲਕਸ਼ਾਂ ਦੀ ਪ੍ਰਾਪਤੀ ਦੇ ਲਈ ਬਹੁਤ ਮਹੱਤਵਪੂਰਨ ਹੈ

11. ਸਬਕਾ ਵਿਕਾਸ- ਅਸੀਂ ਪਹਿਲਾਂ ਨਾਲੋਂ ਬਹੁਤ ਤੇਜ਼ੀ ਨਾਲ ਅੱਗੇ ਵਧੇ ਹਾਂ ਲੇਕਿਨ ਅਸੀਂ ਸੈਚੁਰੇਸ਼ਨ (Saturation) ਤੱਕ ਜਾਣਾ ਹੈ, ਪੂਰਨਤਾ ਤੱਕ ਜਾਣਾ ਸ਼ਤ–ਪ੍ਰਤੀਸ਼ਤ ਪਿੰਡਾਂ ਵਿੱਚ ਸੜਕਾਂ ਹੋਣ, ਸ਼ਤ–ਪ੍ਰਤੀਸ਼ਤ ਪਰਿਵਾਰਾਂ ਦੇ ਬੈਂਕ ਅਕਾਊਂਟ ਹੋਣ, ਸ਼ਤ–ਪ੍ਰਤੀਸ਼ਤ ਲਾਭਾਰਥੀਆਂ ਕੋਲ ਆਯੁਸ਼ਮਾਨ ਭਾਰਤ ਕਾਰਡ ਹੋਣ, ਸ਼ਤ–ਪ੍ਰਤੀਸ਼ਤ ਪਾਤਰ ਵਿਅਕਤੀਆਂ ਕੋਲ ਉੱਜਵਲਾ ਯੋਜਨਾ ਅਤੇ ਗੈਸ ਕਨੈਕਸ਼ਨ ਹੋਣ।

12. ਸਵਨਿਧੀ ਯੋਜਨਾ ਪਟੜੀਆਂ ਤੇ ਫੁਟਪਾਥ ਉੱਤੇ ਬੈਠ ਕੇ ਸਮਾਨ ਵੇਚਣ ਵਾਲੇ, ਠੇਲਾ ਚਲਾਉਣ ਵਾਲੇ ਸਾਥੀਆਂ ਨੂੰ ਸਵਨਿਧੀ ਯੋਜਨਾ ਦੁਆਰਾ ਬੈਂਕਿੰਗ ਪ੍ਰਣਾਲੀ ਨਾਲ ਜੋੜਿਆ ਜਾ ਰਿਹਾ ਹੈ

13. ਜਲ ਜੀਵਨ ਮਿਸ਼ਨ - ਮੈਨੂੰ ਖੁਸ਼ੀ ਹੈ ਕਿ ਜਲ ਜੀਵਨ ਮਿਸ਼ਨ ਦੇ ਸਿਰਫ਼ ਦੋ ਵਰ੍ਹਿਆਂ ਵਿੱਚ, ਸਾਢੇ ਚਾਰ ਕਰੋੜ ਤੋਂ ਵੱਧ ਪਰਿਵਾਰਾਂ ਨੂੰ ਟੂਟੀ ਤੋਂ ਪਾਣੀ (ਨਲ ਸੇ ਜਲ) ਮਿਲਣਾ ਸ਼ੁਰੂ ਹੋ ਗਿਆ ਹੈ।

14. ਕੁਪੋਸ਼ਣ ਦੀ ਸਮੱਸਿਆ- ਕੁਪੋਸ਼ਣ ਅਤੇ ਗ਼ਰੀਬ ਬੱਚਿਆਂ ਵਿੱਚ ਜ਼ਰੂਰੀ ਪੌਸ਼ਟਿਕ ਪਦਾਰਥਾਂ ਦੀ ਕਮੀ ਨੂੰ ਦੇਖਦੇ ਹੋਏ, ਇਹ ਤੈਅ ਕੀਤਾ ਗਿਆ ਹੈ ਕਿ ਸਰਕਾਰ ਆਪਣੀਆਂ ਅਲੱਗ-ਅਲੱਗ ਯੋਜਨਾਵਾਂ ਦੇ ਤਹਿਤ ਗ਼ਰੀਬਾਂ ਨੂੰ ਦਿੱਤੇ ਜਾਣ ਵਾਲੇ ਚਾਵਲ ਨੂੰ fortify ਕਰੇਗੀ

15. ਰਾਖਵਾਂਕਰਣ ਦੀ ਨਵੀਂ ਪ੍ਰਣਾਲੀ - ਦਲਿਤਾਂ, ਪਿਛੜਿਆਂ, ਆਦਿਵਾਸੀਆਂ, ਆਮ ਵਰਗ ਦੇ ਗ਼ਰੀਬਾਂ ਲਈ ਰਾਖਵਾਂਕਰਣ ਸੁਨਿਸ਼ਚਿਤ ਕੀਤਾ ਜਾ ਰਿਹਾ ਹੈ। ਹਾਲ ਹੀ ਵਿੱਚ, ਡਾਕਟਰੀ ਸਿੱਖਿਆ ਦੇ ਖੇਤਰ ਵਿੱਚ, ਆਲ ਇੰਡੀਆ ਕੋਟੇ ਵਿੱਚ ਓਬੀਸੀ ਸ਼੍ਰੇਣੀ ਲਈ ਰਾਖਵੇਂਕਰਣ ਦੀ ਵਿਵਸਥਾ ਵੀ ਕੀਤੀ ਗਈ ਹੈ ਸੰਸਦ ਵਿੱਚ ਕਾਨੂੰਨ ਬਣਾ ਕੇ ਰਾਜਾਂ ਨੂੰ ਓਬੀਸੀ ਨਾਲ ਸਬੰਧਿਤ ਸੂਚੀ ਬਣਾਉਣ ਦਾ ਅਧਿਕਾਰ ਦਿੱਤਾ ਗਿਆ ਹੈ।

16. North-East- ਅੱਜ North-East ਵਿੱਚ connectivity ਦਾ ਇੱਕ ਨਵਾਂ ਇਤਿਹਾਸ ਲਿਖਿਆ ਜਾ ਰਿਹਾ ਹੈ ਇਹ connectivity ਦਿਲਾਂ ਦੀ ਵੀ ਹੈ ਅਤੇ ਇਨਫ੍ਰਾਸਟ੍ਰਕਚਰ ਦੀ ਵੀ ਹੈ ਬਹੁਤ ਜਲਦੀ North-East ਦੇ ਸਾਰੇ ਰਾਜਾਂ ਦੀਆਂ ਰਾਜਧਾਨੀਆਂ ਨੂੰ ਰੇਲ ਸੇਵਾ ਨਾਲ ਜੋੜਨ ਦਾ ਕੰਮ ਪੂਰਾ ਹੋਣ ਵਾਲਾ ਹੈ।

17. Act-East Policy ਦੇ ਤਹਿਤ, ਅੱਜ North-East, ਬੰਗਲਾਦੇਸ਼, ਮਿਆਂਮਾਰ ਅਤੇ ਦੱਖਣ-ਪੂਰਬੀ ਏਸ਼ੀਆ ਨਾਲ ਵੀ Connect ਹੋ ਰਿਹਾ ਹੈ ਬੀਤੇ ਵਰ੍ਹਿਆਂ ’ਚ ਜੋ ਕੋਸ਼ਿਸ਼ਾਂ ਹੋਈਆਂ, ਉਨ੍ਹਾਂ ਕਰਕੇ ਹੁਣ North-East ਵਿੱਚ ਸਥਾਈ ਸ਼ਾਂਤੀ ਲਈ ਸ਼੍ਰੇਸ਼ਠ ਭਾਰਤ ਦੇ ਨਿਰਮਾਣ ਲਈ ਉਤਸ਼ਾਹ ਕਈ ਗੁਣਾ ਵਧਿਆ ਹੋਇਆ ਹੈ

18. ਸਮਰੱਥਾ ਨੂੰ ਉਚਿਤ ਅਵਸਰ- ਸਾਰਿਆਂ ਦੀ ਸਮਰੱਥਾ ਨੂੰ ਉਚਿਤ ਅਵਸਰ ਦੇਣਾ, ਇਹੀ ਲੋਕਤੰਤਰ ਦੀ ਅਸਲ ਭਾਵਨਾ ਹੈ ਜੰਮੂ-ਕਸ਼ਮੀਰ ਵਿੱਚ Delimitation ਕਮਿਸ਼ਨ ਦਾ ਗਠਨ ਹੋ ਚੁੱਕਿਆ ਹੈ ਅਤੇ ਭਵਿੱਖ ਦੀਆਂ ਵਿਧਾਨ ਸਭਾ ਚੋਣਾਂ ਲਈ ਤਿਆਰੀਆਂ ਵੀ ਚਲ ਰਹੀਆਂ ਹਨ

19. ਲੱਦਾਖ ਵੀ ਵਿਕਾਸ ਦੀਆਂ ਅਸੀਮ ਸੰਭਾਵਨਾਵਾਂ ਵੱਲ ਅੱਗੇ ਵਧ ਚਲਿਆ ਹੈ। ਇੱਕ ਤਰਫ ਲੱਦਾਖ ਆਧੁਨਿਕ infrastructure ਦੇ ਨਿਰਮਾਣ ਹੁੰਦਾ ਦੇਖ ਰਿਹਾ ਹੈ ਤੇ ਦੂਸਰੀ ਤਰਫ ਸਿੰਧੂ ਸੈਂਟਰਲ ਯੂਨੀਵਰਸਿਟੀ ਲੱਦਾਖ ਨੂੰ ਉੱਚ ਸਿੱਖਿਆ ਦਾ, Higher Education ਦਾ ਕੇਂਦਰ ਵੀ ਬਣਾ ਰਹੀ ਹੈ।

20. Deep Ocean Mission ਸਾਗਰ ਦੀਆਂ ਅਸੀਮ ਸੰਭਾਵਨਾਵਾਂ ਦੀ ਖੋਜ ਕਰਨ ਦੀ ਸਾਡੀ ਇੱਛਾ ਦਾ ਨਤੀਜਾ ਹੈਜੋ ਖਣਿਜ ਸੰਪਦਾ ਮੁੰਦਰ ਵਿੱਚ ਛੁਪੀ ਹੋਈ ਹੈ, ਜੋ Thermal Energy ਸਮੁੰਦਰ ਦੇ ਪਾਣੀ ਵਿੱਚ ਹੈ, ਉਹ ਦੇਸ਼ ਦੇ ਵਿਕਾਸ ਨੂੰ ਨਵੀਂ ਬੁਲੰਦੀ ਦੇ ਸਕਦੀ ਹੈ

21. ਖ਼ਾਹਿਸ਼ੀ ਜ਼ਿਲ੍ਹੇ- ਦੇਸ਼ ਦੇ 110 ਤੋਂ ਵੱਧ ਖ਼ਾਹਿਸ਼ੀ ਜ਼ਿਲ੍ਹੇ, Aspirational Districts ਵਿੱਚ, ਸਿੱਖਿਆ, ਸਿਹਤ, ਪੋਸ਼ਣ, ਸੜਕਾਂ, ਰੋਜ਼ਗਾਰ ਨਾਲ ਸਬੰਧਿਤ ਯੋਜਨਾਵਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਇਨ੍ਹਾਂ ਵਿੱਚੋਂ ਅਨੇਕ ਜ਼ਿਲ੍ਹੇ ਸਾਡੇ ਕਬਾਇਲੀ ਖੇਤਰ ਵਿੱਚ ਹਨ

  1. ਸਹਿਕਾਰਵਾਦ - ਅਰਥਸ਼ਾਸਤਰ ਦੀ ਦੁਨੀਆ ਵਿੱਚ, ਭਾਰਤ ਸਹਿਕਾਰਵਾਦ ’ਤੇ ਜ਼ੋਰ ਦਿੰਦਾ ਹੈ ਸਹਿਕਾਰਵਾਦ ਦੇਸ਼ ਦੇ Grassroots level ਦੀ Economy ਲਈ ਇੱਕ ਮਹੱਤਵਪੂਰਨ ਖੇਤਰ ਹੈ। Co-operative ਇੱਕ ਸਮੂਹਿਕ ਚਲਣ ਦੀ ਮਨੋ–ਬਿਰਤੀ ਹੈ। ਇਸ ਦਾ ਸਸ਼ਕਤੀਕਰਣ ਹੋਵੇ, ਇਸ ਲਈ ਅਸੀਂ ਅਲੱਗ ਮੰਤਰਾਲਾ ਬਣਾ ਕੇ ਇਸ ਦਿਸ਼ਾ ਵਿੱਚ ਕਦਮ ਉਠਾਏ ਹਨ।
  2. ਗ੍ਰਾਮੀਣ ਭਾਰਤ- ਅੱਜ ਅਸੀਂ ਆਪਣੇ ਪਿੰਡਾਂ ਨੂੰ ਤੇਜ਼ੀ ਨਾਲ ਬਦਲਦੇ ਦੇਖ ਰਹੇ ਹਾਂ ਬੀਤੇ ਕੁਝ ਵਰ੍ਹਿਆਂ ਤੋਂ ਪਿੰਡਾਂ ਨੂੰ ਸੜਕਾਂ ਅਤੇ ਬਿਜਲੀ ਜਿਹੀਆਂ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਹੁਣ ਪਿੰਡਾਂ ਨੂੰ ਆਪਟੀਕਲ ਫਾਈਬਰ ਨੈੱਟਵਰਕ, ਡਾਟਾ ਦੀ ਤਾਕਤ ਪਹੁੰਚ ਰਹੀ ਹੈ, ਇੰਟਰਨੈੱਟ ਪਹੁੰਚ ਰਿਹਾ ਹੈ ਪਿੰਡ ਵਿੱਚ ਡਿਜੀਟਲ Entrepreneur ਵੀ ਤਿਆਰ ਹੋ ਰਹੇ ਹਨ
  3. ਵੋਕਲ ਫੌਰ ਲੋਕਲ- ਸਰਕਾਰ E-Commerce Platform ਤਿਆਰ ਕਰੇਗੀ ਅੱਜ, ਜਦੋਂ ਦੇਸ਼ ਵੋਕਲ ਫੌਰ ਲੋਕਲ ਦੇ ਮੰਤਰ ਨਾਲ ਅੱਗੇ ਵਧ ਰਿਹਾ ਹੈ, ਤਾਂ ਇਹ Digital Platform ਮਹਿਲਾ Self-help Groups ਦੇ ਉਤਪਾਦਾਂ ਨੂੰ ਦੇਸ਼ ਦੇ ਦੂਰ-ਦਰਾਜ ਦੇ ਖੇਤਰਾਂ ਅਤੇ ਵਿਦੇਸ਼ਾਂ ’ਚ ਵੀ ਲੋਕਾਂ ਨਾਲ ਜੋੜੇਗਾ ਅਤੇ ਉਨ੍ਹਾਂ ਦਾ ਫਲਕ ਬਹੁਤ ਵਿਸਤ੍ਰਿਤ ਹੋਵੇਗਾ
  4. ਖੇਤੀਬਾੜੀ ਦੇ ਖੇਤਰ ਵਿੱਚ ਵਿਗਿਆਨੀਆਂ ਦੀ ਸਮਰੱਥਾ - ਸਾਡੇ ਦੇਸ਼ ਦੇ ਵਿਗਿਆਨੀ ਦੇਸ਼ ਦੇ ਹਰ ਖੇਤਰ ਵਿੱਚ ਬਹੁਤ ਹੀ ਸਮਝਦਾਰੀ ਨਾਲ ਕੰਮ ਕਰ ਰਹੇ ਹਨ ਸਾਨੂੰ ਆਪਣੇ ਖੇਤੀ ਖੇਤਰ ਵਿੱਚ ਵੀ ਵਿਗਿਆਨੀਆਂ ਦੀਆਂ ਸਮਰੱਥਾਵਾਂ ਅਤੇ ਉਨ੍ਹਾਂ ਦੇ ਸੁਝਾਵਾਂ ਨੂੰ ਸ਼ਾਮਲ ਕਰਨਾ ਹੋਵੇਗਾ ਇਸ ਨਾਲ ਦੇਸ਼ ਨੂੰ ਖੁਰਾਕ ਸੁਰੱਖਿਆ ਦੇਣ ਦੇ ਨਾਲ-ਨਾਲ ਫਲਾਂ, ਸਬਜ਼ੀਆਂ ਅਤੇ ਅਨਾਜ ਦੇ ਉਤਪਾਦਨ ਨੂੰ ਵਧਾਉਣ ਵਿੱਚ ਬਹੁਤ ਵੱਡੀ ਮਦਦ ਮਿਲੇਗੀ ਅਤੇ ਅਸੀਂ ਵਿਸ਼ਵ ਤੱਕ ਪਹੁੰਚਣ ਲਈ ਆਪਣੇ ਆਪ ਨੂੰ ਮਜ਼ਬੂਤੀ ਨਾਲ ਅੱਗੇ ਵਧਾਵਾਂਗੇ
  5. ਕਿਸਾਨ - ਛੋਟਾ ਕਿਸਾਨ ਬਣੇ ਦੇਸ਼ ਦੀ ਸ਼ਾਨ, ਇਹ ਸਾਡਾ ਸੁਪਨਾ ਹੈ। ਆਉਣ ਵਾਲੇ ਵਰ੍ਹਿਆਂ ਵਿੱਚ, ਸਾਨੂੰ ਦੇਸ਼ ਦੇ ਛੋਟੇ ਕਿਸਾਨਾਂ ਦੀ ਸਮੂਹਿਕ ਸ਼ਕਤੀ ਨੂੰ ਵਧਾਉਣਾ ਹੋਵੇਗਾ ਉਨ੍ਹਾਂ ਨੂੰ ਨਵੀਆਂ ਸੁਵਿਧਾਵਾਂ ਦੇਣੀਆਂ ਹੋਣਗੀਆਂ।
  6. ਦੇਸ਼ ਦੇ 80 ਪ੍ਰਤੀਸ਼ਤ ਤੋਂ ਵੱਧ ਕਿਸਾਨ ਉਹ ਹਨ ਜਿਨ੍ਹਾਂ ਦੇ ਪਾਸ 2 ਹੈਕਟੇਅਰ ਤੋਂ ਘੱਟ ਜ਼ਮੀਨ ਹੈ। ਦੇਸ਼ ਵਿੱਚ ਪਹਿਲਾਂ ਬਣਾਈਆਂ ਗਈਆਂ ਨੀਤੀਆਂ ਵਿੱਚ ਜਿੰਨਾ ਧਿਆਨ ਇਨ੍ਹਾਂ ਛੋਟੇ ਕਿਸਾਨਾਂ ਉੱਤੇ ਧਿਆਨ ਕੇਂਦ੍ਰਿਤ ਕਰਨਾ ਸੀ, ਉਹ ਰਹਿ ਗਿਆ ਹੁਣ ਇਨ੍ਹਾਂ ਛੋਟੇ ਕਿਸਾਨਾਂ ਨੂੰ ਧਿਆਨ ਵਿੱਚ ਰੱਖਦਿਆਂ ਫ਼ੈਸਲੇ ਲਏ ਜਾ ਰਹੇ ਹਨ।
  7. ਕਿਸਾਨ ਰੇਲ - ਅੱਜ, ਕਿਸਾਨ ਰੇਲ ਦੇਸ਼ ਦੇ 70 ਤੋਂ ਵੱਧ ਰੇਲ ਰੂਟਾਂ ’ਤੇ ਚਲ ਰਹੀ ਹੈ ਛੋਟੇ ਕਿਸਾਨ ਕਿਸਾਨ-ਰੇਲ ਦੇ ਜ਼ਰੀਏ ਆਪਣੇ ਉਤਪਾਦ ਟ੍ਰਾਂਸਪੋਰਟੇਸ਼ਨ ਦੇ ਘੱਟ ਖ਼ਰਚੇ ਉੱਤੇ ਦੂਰ-ਦਰਾਜ ਦੇ ਇਲਾਕਿਆਂ ਵਿੱਚ ਪਹੁੰਚਾ ਸਕਦੇ ਹਨ
  8. ਸਵਾਮਿਤਵ ਯੋਜਨਾ - ਕਈ ਪੀੜ੍ਹੀਆਂ ਤੋਂ ਪਿੰਡਾਂ ਵਿੱਚ ਜ਼ਮੀਨ ਦੇ ਕਾਗਜ਼ਾਂ ਤੇ ਕੋਈ ਕੰਮ ਨਹੀਂ ਕੀਤਾ ਗਿਆ ਹੈ ਖੁਦ ਜ਼ਮੀਨ ਦਾ ਮਾਲਕ ਹੋਣ ਦੇ ਬਾਵਜੂਦ ਉਸ ਨੂੰ ਜ਼ਮੀਨ 'ਤੇ ਬੈਂਕਾਂ ਤੋਂ ਕੋਈ ਕਰਜ਼ਾ ਨਹੀਂ ਮਿਲਦਾ। ਸਵਾਮਿਤਵ ਯੋਜਨਾ ਅੱਜ ਇਸ ਸਥਿਤੀ ਨੂੰ ਬਦਲਣ ਦਾ ਕੰਮ ਕਰ ਰਹੀ ਹੈਪਿੰਡ–ਪਿੰਡ ਵਿੱਚ ਹਰੇਕ ਘਰ ਦੀ, ਡ੍ਰੋਨ ਦੇ ਜ਼ਰੀਏ ਮੈਪਿੰਗ ਹੋ ਰਹੀ ਹੈ। ਇਸ ਨਾਲ ਨਾ ਸਿਰਫ਼ ਪਿੰਡਾਂ ਦੀਆਂ ਜ਼ਮੀਨਾਂ ਨਾਲ ਜੁੜੇ ਵਿਵਾਦ ਸਮਾਪਤ ਹੋ ਰਹੇ ਹਨ, ਬਲਕਿ ਪਿੰਡ ਦੇ ਲੋਕਾਂ ਨੂੰ ਬੈਂਕ ਤੋਂ ਅਸਾਨੀ ਨਾਲ ਲੋਨ ਦੀ ਵਿਵਸਥਾ ਵੀ ਕਾਇਮ ਹੋਈ ਹੈ।
  9. Next Generation Infrastructure- ਸਾਨੂੰ ਮਿਲ ਕੇ ਕੰਮ ਕਰਨਾ ਹੋਵੇਗਾ, Next Generation Infrastructure ਦੇ ਲਈ। ਸਾਨੂੰ ਮਿਲ ਕੇ ਕੰਮ ਕਰਨਾ ਹੋਵੇਗਾ, World Class Manufacturing ਦੇ ਲਈ। ਸਾਨੂੰ ਮਿਲ ਕੇ ਕੰਮ ਕਰਨਾ ਹੋਵੇਗਾ Cutting Edge Innovation ਦੇ ਲਈ। ਸਾਨੂੰ ਮਿਲ ਕੇ ਕੰਮ ਕਰਨਾ ਹੋਵੇਗਾ ਸਾਨੂੰ New Age Technology ਦੇ ਲਈ

31. ਬੇਵਜ੍ਹਾ ਕਾਨੂੰਨਾਂ ਦੀ ਜਕੜ ਤੋਂ ਮੁਕਤੀ - ਅਸੀਂ ਬਹੁਤ ਸਾਰੇ ਖੇਤਰਾਂ ਵਿੱਚ ਬਹੁਤ ਸਾਰੇ regulations ਨੂੰ ਸਮਾਪਤ ਕਰ ਦਿੱਤਾ ਹੈ ਬੇਵਜ੍ਹਾ ਕਾਨੂੰਨਾਂ ਦੀ ਜਕੜ ਤੋਂ ਮੁਕਤੀ Ease of Living ਦੇ ਨਾਲ-ਨਾਲ Ease of Doing Business ਦੋਵਾਂ ਲਈ ਬਹੁਤ ਜ਼ਰੂਰੀ ਹੈ ਸਾਡੇ ਦੇਸ਼ ਦੇ ਉਦਯੋਗ ਅਤੇ ਕਾਰੋਬਾਰ ਅੱਜ ਇਸ ਬਦਲਾਅ ਨੂੰ ਮਹਿਸੂਸ ਕਰ ਰਹੇ ਹਨ

  1. ਰਾਸ਼ਟਰੀ ਸੰਕਲਪ - ਦੇਸ਼ ਨੇ ਸੰਕਲਪ ਲਿਆ ਹੈ ਕਿ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਦੇ 75 ਹਫ਼ਤਿਆਂ ਵਿੱਚ 75 ਵੰਦੇ ਭਾਰਤ ਟ੍ਰੇਨਾਂ ਦੇਸ਼ ਦੇ ਹਰ ਕੋਨੇ ਨੂੰ ਆਪਸ ਵਿੱਚ ਜੋੜ ਰਹੀਆਂ ਹੋਣਗੀਆਂ। ਅੱਜ, ਜਿਸ ਗਤੀ ਨਾਲ ਦੇਸ਼ ਵਿੱਚ ਨਵੇਂ Airports ਦਾ ਨਿਰਮਾਣ ਹੋ ਰਿਹਾ ਹੈ, ‘ਉਡਾਨ ਯੋਜਨਾ’ ਦੂਰ-ਦਰਾਜ ਦੇ ਇਲਾਕਿਆਂ ਨੂੰ ਜੋੜ ਰਹੀ ਹੈ, ਉਹ ਵੀ ਬੇਮਿਸਾਲ ਹੈ।
  2. ਪ੍ਰਧਾਨ ਮੰਤਰੀ ਗਤੀਸ਼ਕਤੀ-ਨੈਸ਼ਨਲ ਮਾਸਟਰ ਪਲਾਨ - ਭਾਰਤ ਨੂੰ ਆਧੁਨਿਕ Infrastructure ਦੇ ਨਾਲ ਹੀ Infrastructure ਦੇ ਨਿਰਮਾਣ ਵਿੱਚ ਇੱਕ Hollistic Approach ਅਪਣਾਉਣ ਦੀ ਵੀ ਜ਼ਰੂਰਤ ਹੈ ਭਾਰਤ ਆਉਣ ਵਾਲੇ ਕੁਝ ਹੀ ਸਮੇਂ ਵਿੱਚ ਪ੍ਰਧਾਨ ਮੰਤਰੀ ਗਤੀਸ਼ਕਤੀ-ਨੈਸ਼ਨਲ ਮਾਸਟਰ ਯੋਜਨਾ ਨੂੰ ਲਾਂਚ ਕਰਨ ਜਾ ਰਿਹਾ ਹੈ।
  3. ਮੈਨੂਫੈਕਚਰਿੰਗ ਤੇ ਐਕਸਪੋਰਟ- ਵਿਕਾਸ ਦੇ ਪਥ 'ਤੇ ਅੱਗੇ ਵਧਦਿਆਂ, ਭਾਰਤ ਨੂੰ ਆਪਣੇ ਮੈਨੂਫੈਕਚਰਿੰਗ ਤੇ ਐਕਸਪੋਰਟ ਦੋਹਾਂ ਨੂੰ ਵਧਾਉਣਾ ਹੋਵੇਗਾ ਹਾਲੇ ਕੁਝ ਦਿਨ ਪਹਿਲਾਂ ਹੀ, ਭਾਰਤ ਨੇ ਆਪਣੇ ਪਹਿਲੇ ਸਵਦੇਸ਼ੀ ਏਅਰਕ੍ਰਾਫਟ ਕੈਰੀਅਰ INS ਵਿਕ੍ਰਾਂਤ ਨੂੰ ਸਮੁੰਦਰ ਵਿੱਚ ਟ੍ਰਾਇਲ ਲਈ ਉਤਾਰਿਆ ਹੈ।
  4. ਰੱਖਿਆ ਉਤਪਾਦਨ - ਅੱਜ ਭਾਰਤ ਆਪਣਾ ਲੜਾਕੂ ਜਹਾਜ਼ ਬਣਾ ਰਿਹਾ ਹੈ, ਸਬਮਰੀਨ ਬਣਾ ਰਿਹਾ ਹੈ, ਗਗਨਯਾਨ ਵੀ ਬਣਾ ਰਿਹਾ ਹੈ।
  5. Product ਅਤੇ ਪ੍ਰਤਿਸ਼ਠਾ - ਤੁਹਾਡਾ ਹਰ ਇੱਕ ਪ੍ਰੋਡਕਟ ਭਾਰਤ ਦਾ ਬ੍ਰਾਂਡ ਅੰਬੈਸਡਰ ਹੈ ਦੇਸ਼ ਦੇ ਸਾਰੇ ਮੈਨੂਫੈਕਚਰਰਸ ਨੂੰ ਵੀ ਇਹ ਸਮਝਣਾ ਹੋਵੇਗਾ - ਤੁਸੀਂ ਜੋ Product ਬਾਹਰ ਭੇਜਦੇ ਹੋ ਉਹ ਤੁਹਾਡੀ ਕੰਪਨੀ ਵਿੱਚ ਬਣਾਇਆ ਹੋਇਆ ਸਿਰਫ਼ ਇੱਕ Product ਨਹੀਂ ਹੁੰਦਾ ਉਸ ਦੇ ਨਾਲ ਭਾਰਤ ਦੀ ਪਹਿਚਾਣ ਜੁੜੀ ਹੁੰਦੀ ਹੈ, ਪ੍ਰਤਿਸ਼ਠਾ ਜੁੜੀ ਹੁੰਦੀ ਹੈ।
  6. ਸਟਾਰਟ-ਅੱਪਸ- ਅਸੀਂ ਦੇਖਿਆ ਹੈ, ਕੋਰੋਨਾ ਕਾਲ ਵਿੱਚ ਹੀ ਹਜ਼ਾਰਾਂ ਨਵੇਂ ਸਟਾਰਟ-ਅੱਪਸ ਬਣੇ ਹਨ, ਉਹ ਸਫ਼ਲਤਾਪੂਰਵਕ ਕੰਮ ਕਰ ਰਹੇ ਹਨ ਕੱਲ੍ਹ ਦੇ ਸਟਾਰਟ–ਅੱਪਸ, ਅੱਜ ਦੇ Unicorn ਬਣ ਰਹੇ ਹਨ ਇਨ੍ਹਾਂ ਦੀ ਮਾਰਕਿਟ–ਵੈਲਿਊ ਹਜ਼ਾਰਾਂ ਕਰੋੜਾਂ ਰੁਪਏ ਤੱਕ ਪਹੁੰਚ ਰਹੀ ਹੈ
  7. Reforms ਨੂੰ ਲਾਗੂ ਕਰਨ ਦੇ ਲਈ Good ਅਤੇ Smart Governance ਚਾਹੀਦੀ ਹੈ। ਅੱਜ ਦੁਨੀਆ ਇਸ ਗੱਲ ਦੀ ਵੀ ਸਾਖੀ ਹੈ ਕਿ ਕਿਵੇਂ ਭਾਰਤ ਇੱਥੇ ਗਵਰਨੈਂਸ ਦਾ ਨਵਾਂ ਅਧਿਆਇ ਲਿਖ ਰਿਹਾ ਹੈ।
  8. ਨਿਯਮਾਂ- ਪ੍ਰਕਿਰਿਆਵਾਂ ਦੀ ਸਮੀਖਿਆ - ਮੈਂ ਅੱਜ ਸੱਦਾ ਦੇ ਰਿਹਾ ਹਾਂ, ਕੇਂਦਰ ਹੋਵੇ ਜਾਂ ਰਾਜ ਸਭ ਦੇ ਵਿਭਾਗਾਂ ਨੂੰ, ਸਾਰੇ ਸਰਕਾਰੀ ਦਫ਼ਤਰਾਂ ਨੂੰ। ਆਪਣੇ ਇੱਥੇ ਨਿਯਮਾਂ-ਪ੍ਰਕਿਰਿਆਵਾਂ ਦੀ ਸਮੀਖਿਆ ਦਾ ਅਭਿਯਾਨ ਚਲਾਓ ਹਰ ਉਹ ਨਿਯਮ, ਹਰ ਉਹ ਪ੍ਰਕਿਰਿਆ ਜੋ ਦੇਸ਼ ਦੇ ਲੋਕਾਂ ਦੇ ਸਾਹਮਣੇ ਰੁਕਾਵਟ ਬਣ ਕੇ, ਖੜ੍ਹੀ ਹੋਈ ਹੈ, ਉਸ ਨੂੰ ਸਾਨੂੰ ਦੂਰ ਕਰਨਾ ਹੀ ਹੋਵੇਗਾ
  9. ਨਵੀਂ 'ਰਾਸ਼ਟਰੀ ਸਿੱਖਿਆ ਨੀਤੀ' - ਅੱਜ ਦੇਸ਼ ਦੇ ਪਾਸ 21 ਵੀਂ ਸਦੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਾਲੀ ਇੱਕ ਨਵੀਂ 'ਰਾਸ਼ਟਰੀ ਸਿੱਖਿਆ ਨੀਤੀ' ਵੀ ਹੈ। ਜਦੋਂ ਗ਼ਰੀਬ ਦੀ ਬੇਟੀ, ਗ਼ਰੀਬ ਦਾ ਬੇਟਾ ਮਾਤ੍ਰਭਾਸ਼ਾ (ਮਾਂ ਬੋਲੀ) ਵਿੱਚ ਪੜ੍ਹ ਕੇ ਪ੍ਰੋਫੈਸ਼ਨਲਸ ਬਣਨਗੇ, ਤਾਂ ਉਨ੍ਹਾਂ ਦੀ ਸਮਰੱਥਾ ਦੇ ਨਾਲ ਨਿਆਂ ਹੋਵੇਗਾ ਮੈਂ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਨੂੰ ਗ਼ਰੀਬੀ ਦੇ ਖ਼ਿਲਾਫ਼ ਲੜਾਈ ਦਾ ਇੱਕ ਸਾਧਨ ਮੰਨਦਾ ਹਾਂ

41. ਗ਼ਰੀਬੀ ਦੇ ਖ਼ਿਲਾਫ਼ ਲੜਾਈ ਅਤੇ ਮਾਤ੍ਰ ਭਾਸ਼ਾ (ਮਾਂ ਬੋਲੀ) - ਨਵੀਂ ਰਾਸ਼ਟਰੀ ਸਿੱਖਿਆ ਨੀਤੀ ਵਿੱਚ ਗ਼ਰੀਬੀ ਦੇ ਖ਼ਿਲਾਫ਼ ਲੜਾਈ ਦਾ ਸਾਧਨ ਭਾਸ਼ਾ ਹੈ। ਇਹ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਗ਼ਰੀਬੀ ਦੇ ਖ਼ਿਲਾਫ਼ ਲੜਾਈ ਲੜਨ ਲਈ ਇੱਕ ਵੱਡਾ ਹਥਿਆਰ ਬਣਨ ਜਾ ਰਹੀ ਹੈ ਗ਼ਰੀਬੀ ਵਿਰੁੱਧ ਜੰਗ ਜਿੱਤਣ ਦਾ ਅਧਾਰ ਵੀ ਮਾਤ੍ਰ ਭਾਸ਼ਾ ਦੀ ਸਿੱਖਿਆ ਹੈ, ਮਾਂ ਬੋਲੀ ਦਾ ਮਾਣ ਹੈ, ਮਾਂ ਬੋਲੀ ਦਾ ਮਹੱਤਵ ਹੈ।

  1. ਸਿੱਖਿਆ ਨੀਤੀ ਅਤੇ ਖੇਡਾਂ- ਨਵੀਂ ਰਾਸ਼ਟਰੀ ਸਿੱਖਿਆ ਨੀਤੀ ਦੀ ਇੱਕ ਹੋਰ ਵਿਸ਼ੇਸ਼ ਗੱਲ ਹੈ ਇਸ ਵਿੱਚ, ਸਪੋਰਟਸ ਨੂੰ Extracurricular ਦੀ ਜਗ੍ਹਾ ਮੇਨ–ਸਟ੍ਰੀਮ ਪੜ੍ਹਾਈ ਦਾ ਹਿੱਸਾ ਬਣਾਇਆ ਗਿਆ ਹੈ ਜੀਵਨ ਨੂੰ ਅੱਗੇ ਵਧਾਉਣ ਵਿੱਚ ਜੋ ਵੀ ਪ੍ਰਭਾਵੀ ਮਾਧਿਅਮ ਹਨ, ਉਨ੍ਹਾਂ ਵਿੱਚ ਇੱਕ ਸਪੋਰਟਸ ਵੀ ਹੈ।
  2. ਭਾਰਤ ਦੀਆਂ ਬੇਟੀਆਂ - ਇਹ ਦੇਸ਼ ਦੇ ਲਈ ਮਾਣ ਵਾਲੀ ਗੱਲ ਹੈ ਕਿ ਚਾਹੇ ਉਹ ਸਿੱਖਿਆ ਹੋਵੇ ਜਾਂ ਖੇਡਾਂ, Boards ਦੇ ਨਤੀਜੇ ਹੋਣ ਜਾਂ ਓਲੰਪਿਕਸ ਦਾ ਮੈਡਲ, ਸਾਡੀਆਂ ਬੇਟੀਆਂ ਅੱਜ ਸ਼ਾਨਦਾਰ ਪ੍ਰਦਰਸ਼ਨ ਕਰ ਰਹੀਆਂ ਹਨ। ਅੱਜ ਭਾਰਤ ਦੀਆਂ ਬੇਟੀਆਂ ਆਪਣਾ ਸਪੇਸ ਲੈਣ ਲਈ ਉਤਸੁਕ ਹਨ
  3. ਬਾਲੜੀਆਂ ਲਈ ਸੈਨਿਕ ਸਕੂਲ - ਅੱਜ ਮੈਂ ਦੇਸ਼ਵਾਸੀਆਂ ਨਾਲ ਖੁਸ਼ੀ ਸਾਂਝੀ ਕਰ ਰਿਹਾ ਹਾਂ ਦੋ–ਢਾਈ ਸਾਲ ਪਹਿਲਾਂ, ਮਿਜ਼ੋਰਮ ਦੇ ਸੈਨਿਕ ਸਕੂਲ ਵਿੱਚ ਪਹਿਲੀ ਵਾਰ ਬੇਟੀਆਂ ਨੂੰ ਪ੍ਰਵੇਸ਼ ਦੇਣ ਦਾ ਪ੍ਰਯੋਗ ਕੀਤਾ ਗਿਆ ਸੀ ਹੁਣ ਸਰਕਾਰ ਨੇ ਤੈਅ ਕੀਤਾ ਹੈ ਕਿ ਦੇਸ਼ ਦੇ ਸਾਰੇ ਸੈਨਿਕ ਸਕੂਲਾਂ ਨੂੰ ਦੇਸ਼ ਦੀਆਂ ਬੇਟੀਆਂ ਦੇ ਲਈ ਵੀ ਖੋਲ੍ਹ ਦਿੱਤਾ ਜਾਵੇਗਾ।
  4. ਰਜਾ ਆਤਮਨਿਰਭਰਤਾ- ਭਾਰਤ ਦੀ ਪ੍ਰਗਤੀ ਦੇ ਲਈ, ਭਾਰਤ ਨੂੰ ਆਤਮਨਿਰਭਰ ਭਾਰਤ ਬਣਾਉਣ ਦੇ ਲਈ ਭਾਰਤ ਦਾ Energy Independent ਹੋਣਾ ਜ਼ਰੂਰੀ ਹੈ ਇਸ ਲਈ ਅੱਜ ਭਾਰਤ ਨੂੰ ਇਹ ਸੰਕਲਪ ਲੈਣਾ ਪਵੇਗਾ ਕਿ ਅਸੀਂ ਆਜ਼ਾਦੀ ਦੇ 100 ਸਾਲ ਹੋਣ ਤੋਂ ਪਹਿਲਾਂ ਭਾਰਤ ਨੂੰ Energy Independent ਬਣਾਵਾਂਗੇ।
  5. ਗ੍ਰੀਨ ਹਾਈਡ੍ਰੋਜਨ ਖੇਤਰ - ਭਾਰਤ ਅੱਜ ਜੋ ਵੀ ਕੰਮ ਕਰ ਰਿਹਾ ਹੈ, ਉਸ ਵਿੱਚ ਸਭ ਤੋਂ ਬੜਾ ਲਕਸ਼ ਹੈ, ਜੋ ਭਾਰਤ ਨੂੰ ਕੁਆਂਟਮ ਜੰਪ ਦੇਣ ਵਾਲਾ ਹੈ ਉਹ ਹੈ ਗ੍ਰੀਨ ਹਾਈਡ੍ਰੋਜਨ ਦਾ ਖੇਤਰ ਅੱਜ ਮੈਂ ਤਿਰੰਗੇ ਦੀ ਸਾਖੀ ਵਿੱਚ National Hydrogen Mission ਦਾ ਐਲਾਨ ਕਰ ਰਿਹਾ ਹਾਂ
  6. ਲੰਬਿਤ ਸਮੱਸਿਆਵਾਂ ਦਾ ਸਮਾਧਾਨ - 21ਵੀਂ ਸਦੀ ਦਾ ਅੱਜ ਦਾ ਭਾਰਤ, ਬੜੇ ਲਕਸ਼ ਘੜਨ ਅਤੇ ਉਨ੍ਹਾਂ ਨੂੰ ਪ੍ਰਾਪਤ ਕਰਨ ਦੀ ਸਮਰੱਥਾ ਰੱਖਦਾ ਹੈ ਅੱਜ ਭਾਰਤ ਉਨ੍ਹਾਂ ਵਿਸ਼ਿਆਂ ਨੂੰ ਵੀ ਹੱਲ ਕਰ ਰਿਹਾ ਹੈ, ਜਿਨ੍ਹਾਂ ਦੇ ਸੁਲਝਣ ਦਾ ਦਹਾਕਿਆਂ ਤੋਂ, ਸਦੀਆਂ ਤੋਂ ਇੰਤਜ਼ਾਰ ਸੀ
  7. Article 370 ਨੂੰ ਬਦਲਣ ਦਾ ਇਤਿਹਾਸਿਕ ਫ਼ੈਸਲਾ ਹੋਵੇ, ਦੇਸ਼ ਨੂੰ ਟੈਕਸਾਂ ਦੇ ਜਾਲ ਤੋਂ ਮੁਕਤੀ ਦੇਣ ਵਾਲੀ ਵਿਵਸਥਾ - GST ਹੋਵੇ, ਸਾਡੇ ਫੌਜੀ ਸਾਥੀਆਂ ਦੇ ਲਈ ਵੰਨ ਰੈਂਕ ਵੰਨ ਪੈਨਸ਼ਨ ਹੋਵੇ, ਜਾਂ ਫਿਰ ਰਾਮ ਜਨਮ–ਭੂਮੀ ਮਾਮਲੇ ਦਾ ਸ਼ਾਂਤੀਪੂਰਵਕ ਸਮਾਧਾਨ, ਇਹ ਸਭ ਅਸੀਂ ਬੀਤੇ ਕੁਝ ਵਰ੍ਹਿਆਂ ਵਿੱਚ ਸੱਚ ਹੁੰਦਿਆਂ ਦੇਖਿਆ ਹੈ।
  8. ਤ੍ਰਿਪੁਰਾ ਵਿੱਚ ਦਹਾਕਿਆਂ ਬਾਅਦ ਬਰੂ ਰਿਆਂਗ ਸਮਝੌਤਾ, ਓਬੀਸੀ ਕਮਿਸ਼ਨ ਨੂੰ ਸੰਵਿਧਾਨਕ ਦਰਜਾ ਦੇਣਾ ਹੋਵੇ, ਜਾਂ ਫਿਰ ਜੰਮੂ-ਕਸ਼ਮੀਰ ਵਿੱਚ ਆਜ਼ਾਦੀ ਦੇ ਬਾਅਦ ਪਹਿਲੀ ਵਾਰ ਹੋਈਆਂ BDC ਅਤੇ DDC ਚੋਣਾਂ, ਭਾਰਤ ਲਗਾਤਾਰ ਆਪਣੀ ਸੰਕਲਪ–ਸ਼ਕਤੀ ਸਿੱਧ ਕਰ ਰਿਹਾ ਹੈ।
  9. ਭਾਰਤ ਬਦਲ ਰਿਹਾ ਹੈ - ਅੱਜ ਕੋਰੋਨਾ ਦੇ ਇਸ ਦੌਰ ਵਿੱਚ, ਭਾਰਤ ਵਿੱਚ ਰਿਕਾਰਡ ਵਿਦੇਸ਼ੀ ਨਿਵੇਸ਼ ਰਿਹਾ ਹੈ ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ ਵੀ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ 'ਤੇ ਹੈ। ਸਰਜੀਕਲ ਸਟ੍ਰਾਈਕ ਅਤੇ ਏਅਰ ਸਟ੍ਰਾਈਕ ਕਰਕੇ ਭਾਰਤ ਨੇ ਦੇਸ਼ ਦੇ ਦੁਸ਼ਮਣਾਂ ਨੂੰ ਨਵੇਂ ਭਾਰਤ ਦੀ ਨਵੀਂ ਸਮਰੱਥਾ ਦਾ ਸੰਦੇਸ਼ ਵੀ ਦੇ ਦਿੱਤਾ ਹੈ। ਭਾਰਤ ਬਦਲ ਰਿਹਾ ਹੈ ਭਾਰਤ ਕਠਿਨ ਤੋਂ ਕਠਿਨ ਫ਼ੈਸਲੇ ਵੀ ਲੈ ਸਕਦਾ ਹੈ ਅਤੇ ਸਖ਼ਤ ਤੋਂ ਸਖ਼ਤ ਫ਼ੈਸਲੇ ਲੈਣ ਵਿੱਚ ਭਾਰਤ ਝਿਜਕਦਾ ਨਹੀਂ ਹੈ, ਰੁਕਦਾ ਨਹੀਂ ਹੈ।

51. ਆਤੰਕਵਾਦ ਅਤੇ ਵਿਸਤਾਰਵਾਦ ਦੀਆਂ ਚੁਣੌਤੀਆਂ- ਅੱਜ ਦੁਨੀਆ ਭਾਰਤ ਨੂੰ ਨਵੇਂ ਨਜ਼ਰੀਏ ਨਾਲ ਦੇਖ ਰਹੀ ਹੈ ਅਤੇ ਇਸ ਦ੍ਰਿਸ਼ਟੀ ਦੇ ਦੋ ਮਹੱਤਵਪੂਰਨ ਪੱਖ ਹਨ। ਇੱਕ ਆਤੰਕਵਾਦ ਅਤੇ ਦੂਸਰਾ ਵਿਸਤਾਰਵਾਦ। ਭਾਰਤ ਇਨ੍ਹਾਂ ਦੋਹਾਂ ਚੁਣੌਤੀਆਂ ਨਾਲ ਲੜ ਰਿਹਾ ਹੈ ਅਤੇ ਸਮਝਦਾਰੀ ਨਾਲ ਅਤੇ ਬੜੀ ਹਿੰਮਤ ਨਾਲ ਜਵਾਬ ਵੀ ਦੇ ਰਿਹਾ ਹੈ।

  1. ਅਰਬਿੰਦੋ ਜਨਮ–ਜਯੰਤੀ - ਅੱਜ ਦੇਸ਼ ਦੇ ਮਹਾਨ ਚਿੰਤਕ ਸ਼੍ਰੀ ਅਰਬਿੰਦੋ ਦੀ ਜਨਮ–ਜਯੰਤੀ ਵੀ ਹੈ। ਸਾਲ 2022 ਵਿੱਚ, ਉਨ੍ਹਾਂ ਦੀ 150 ਵੀਂ ਜਨਮ–ਜਯੰਤੀ ਹੈ, ਉਹ ਕਹਿੰਦੇ ਸਨ ਕਿ –ਸਾਨੂੰ ਉਤਨਾ ਸਮਰੱਥਾਵਾਨ ਬਣਨਾ ਹੋਵੇਗਾ, ਜਿਤਨਾ ਅਸੀਂ ਪਹਿਲਾਂ ਕਦੇ ਨਹੀਂ ਸਾਂ। ਸਾਨੂੰ ਆਪਣੀਆਂ ਆਦਤਾਂ ਬਦਲਣੀਆਂ ਹੋਣਗੀਆਂ, ਇੱਕ ਨਵੇਂ ਹਿਰਦੈ ਨਾਲ ਖ਼ੁਦ ਨੂੰ ਮੁੜ ਜਾਗ੍ਰਿਤ ਕਰਨਾ ਹੋਵੇਗਾ।
  2. ਜਨ ਸਹਿਯੋਗ - ਜਿਨ੍ਹਾਂ ਸੰਕਲਪਾਂ ਦਾ ਬੀੜਾ ਅੱਜ ਦੇਸ਼ ਨੇ ਉਠਾਇਆ ਹੈ, ਉਨ੍ਹਾਂ ਨੂੰ ਪੂਰਾ ਕਰਨ ਦੇ ਲਈ ਦੇਸ਼ ਦੇ ਹਰ ਜਨ ਨੂੰ ਉਨ੍ਹਾਂ ਨਾਲ ਜੋੜਨਾ ਹੋਵੇਗਾ, ਹਰ ਦੇਸ਼ਵਾਸੀ ਨੂੰ ਇਸ ਨੂੰ own ਕਰਨਾ ਹੋਵੇਗਾ। ਦੇਸ਼ ਨੇ ਜਲ ਸੰਭਾਲ਼ ਦੀ ਮੁਹਿੰਮ ਸ਼ੁਰੂ ਕੀਤੀ ਹੈ, ਤਾਂ ਸਾਡਾ ਕਰਤੱਵ ਹੈ ਪਾਣੀ ਬਚਾਉਣ ਨੂੰ ਆਪਣੀ ਆਦਤ ਨਾਲ ਜੋੜਨਾ।
  3. Can Do Generation- ਮੈਂ ਭਵਿੱਖਦ੍ਰਿਸ਼ਟਾ ਨਹੀਂ ਹਾਂ, ਮੈਂ ਕਰਮ ਦੇ ਫਲ ਵਿੱਚ ਵਿਸ਼ਵਾਸ ਰੱਖਦਾ ਹਾਂਮੇਰਾ ਵਿਸ਼ਵਾਸ ਦੇਸ਼ ਦੇ ਨੌਜਵਾਨਾਂ ਉੱਤੇ ਹੈ। ਮੇਰਾ ਵਿਸ਼ਵਾਸ ਦੇਸ਼ ਦੀਆਂ ਭੈਣਾਂ– ਬੇਟੀਆਂ, ਦੇਸ਼ ਦੇ ਕਿਸਾਨਾਂ, ਦੇਸ਼ ਦੇ ਪ੍ਰੋਫੈਸ਼ਨਲਸ 'ਤੇ ਹੈ ਇਹ Can Do Generation ਹੈ, ਇਹ ਹਰ ਲਕਸ਼ ਹਾਸਲ ਕਰ ਸਕਦੀ ਹੈ
  4. ਵਿਜ਼ਨ 2047- ਮੇਰਾ ਵਿਸ਼ਵਾਸ ਹੈ ਕਿ ਜਦੋਂ 2047, ਸੁਤੰਤਰਤਾ ਦਾ ਸਵ੍ਰਣਿਮ ਉਤਸਵ, ਉਸ ਸਮੇਂ ਜੋ ਵੀ ਪ੍ਰਧਾਨ ਮੰਤਰੀ ਹੋਣਗੇ, ਉਹ ਆਪਣੇ ਭਾਸ਼ਣ ਵਿੱਚ ਜਿਹੜੀਆਂ ਸਿੱਧੀਆਂ ਦਾ ਵਰਣਨ ਕਰਨਗੇ, ਉਹ ਸਿੱਧੀਆਂ ਉਹੀ ਹੋਣਗੀਆਂ, ਜੋ ਅੱਜ ਦੇਸ਼ ਸੰਕਲਪ ਕਰ ਰਿਹਾ ਹੈ... ਇਹ ਹੈ ਮੇਰਾ ਵਿਸ਼ਵਾਸ ਹੈ
  5. ਰਾਸ਼ਟਰ ਪ੍ਰਥਮ, ਸਦੈਵ ਪ੍ਰਥਮ 21ਵੀਂ ਸਦੀ ਵਿੱਚ ਭਾਰਤ ਦੇ ਸੁਪਨਿਆਂ ਅਤੇ ਆਕਾਂਖਿਆਵਾਂ ਨੂੰ ਪੂਰਾ ਕਰਨ ਤੋਂ ਕੋਈ ਵੀ ਰੁਕਾਵਟ ਰੋਕ ਨਹੀਂ ਸਕਦੀ। ਸਾਡੀ ਤਾਕਤ ਸਾਡੀ ਇਕਜੁੱਟਤਾ ਹੈ ਸਾਡੀ ਪ੍ਰਾਣਸ਼ਕਤੀ, ਰਾਸ਼ਟਰ ਪ੍ਰਥਮ, ਸਦੈਵ ਪ੍ਰਥਮ ਦੀ ਭਾਵਨਾ ਹੈ

 

******

 

ਵੀਜੀ/ਡੀਐੱਸ/ਐੱਸਐੱਚ/ਆਰਐੱਸਬੀ


(Release ID: 1746181) Visitor Counter : 354