ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਪ੍ਰਧਾਨ ਮੰਤਰੀ ਨੇ 14 ਅਗਸਤ ਨੂੰ ਹਰ ਸਾਲ ‘ਵਿਭਾਜਨ ਵਿਭੀਸ਼ਿਕਾ ਸਮ੍ਰਿਤੀ ਦਿਵਸ’ (विभाजन विभीषिका स्मृति दिवस) ਮਨਾਉਣ ਦਾ ਐਲਾਨ ਕੀਤਾ


ਸਾਡੇ ਲੋਕਾਂ ਦੇ ਸੰਘਰਸ਼ਾਂ ਤੇ ਬਲੀਦਾਨਾਂ ਦੀ ਯਾਦ ਵਿੱਚ, 14 ਅਗਸਤ ਹਰ ਸਾਲ ‘ਵਿਭਾਜਨ ਵਿਭੀਸ਼ਿਕਾ ਸਮ੍ਰਿਤੀ ਦਿਵਸ’ ਦੇ ਰੂਪ ਵਿੱਚ ਮਨਾਇਆ ਜਾਵੇਗਾ: ਪ੍ਰਧਾਨ ਮੰਤਰੀ


#PartitionHorrosRememberanceDay (ਵਿਭਾਜਨ ਵਿਭੀਸ਼ਿਕਾ ਸਮ੍ਰਿਤੀ ਦਿਵਸ) ਦਾ ਇਹ ਦਿਨ ਸਾਨੂੰ ਸਦਾ ਸਮਾਜਿਕ ਭੇਦਭਾਵ, ਵੈਰ ਤੇ ਮੰਦ ਭਾਵਨਾ ਦਾ ਜ਼ਹਿਰ ਖ਼ਤਮ ਕਰਨ ਲਈ ਨਾ ਸਿਰਫ਼ ਪ੍ਰੇਰਿਤ ਕਰੇਗਾ, ਬਲਕਿ ਇਸ ਨਾਲ ਏਕਤਾ, ਸਮਾਜਿਕ ਸਦਭਾਵ ਤੇ ਮਨੁੱਖੀ ਸੰਵੇਦਨਾਵਾਂ ਵੀ ਮਜ਼ਬੂਤ ਹੋਣਗੀਆਂ: ਪ੍ਰਧਾਨ ਮੰਤਰੀ


ਦੇਸ਼ ਦੀ ਵੰਡ ਦੇ ਦਰਦ ਕਦੇ ਵੀ ਭੁਲਾਏ ਨਹੀਂ ਜਾ ਸਕਦੇ: ਪ੍ਰਧਾਨ ਮੰਤਰੀ

Posted On: 14 AUG 2021 3:06PM by PIB Chandigarh

ਦੇਸ਼ ਦੀ ਵੰਡ ਕਾਰਨ ਆਪਣੀਆਂ ਜਾਨਾਂ ਗੁਆਉਣ ਵਾਲੇ ਅਤੇ ਆਪਣੀਆਂ ਜੜ੍ਹਾਂ ਗੁਆ ਕੇ ਘਰੋਂ ਬੇਘਰ ਹੋਏ ਸਾਰੇ ਲੋਕਾਂ ਨੂੰ ਢੁਕਵੀਂ ਸ਼ਰਧਾਂਜਲੀ ਭੇਟ ਕਰਦਿਆਂ ਸਰਕਾਰ ਨੇ ਹਰ ਸਾਲ 14 ਅਗਸਤ ਨੂੰ ਉਨ੍ਹਾਂ ਦੇ ਬਲੀਦਾਨ ਨੂੰ ਯਾਦ ਕਰਨ ਦੇ ਦਿਵਸ ਵਜੋਂ ਮਨਾਉਣ ਦਾ ਫ਼ੈਸਲਾ ਕੀਤਾ ਹੈ। ਅਜਿਹੇ ਇੱਕ ਦਿਨ ਦਾ ਐਲਾਨ ਭਾਰਤ ਦੀਆਂ ਮੌਜੂਦਾ ਤੇ ਭਵਿੱਖ ਦੀਆਂ ਪੀੜ੍ਹੀਆਂ ਨੂੰ ਵੰਡ ਦੌਰਾਨ ਲੋਕਾਂ ਵੱਲੋਂ ਝੱਲੇ ਗਏ ਦੁਖ ਤੇ ਦਰਦ ਨੂੰ ਯਾਦ ਕਰਵਾਉਂਦਾ ਰਹੇਗਾ। ਉਸੇ ਅਨੁਸਾਰ ਸਰਕਾਰ ਨੇ 14 ਅਗਸਤ ਨੂੰ ‘ਵਿਭਾਜਨ ਵਿਭੀਸ਼ਿਕਾ ਸਮ੍ਰਿਤੀ ਦਿਵਸ’ (विभाजन विभीषिका स्मृति दिवस) ਭਾਵ ‘ਦੇਸ਼–ਵੰਡ ਦੀਆਂ ਡਰਾਉਣੀਆਂ ਯਾਦਾਂ ਦਾ ਦਿਵਸ’ ਦੇ ਰੂਪ ਵਿੱਚ ਮਨਾਉਣ ਦਾ ਐਲਾਨ ਕੀਤਾ ਹੈ।

 

ਟਵੀਟਸ ਦੀ ਲੜੀ ’ਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਇਹ ਮਹੱਤਵਪੂਰਨ ਐਲਾਨ ਕੀਤਾ।

 

ਪ੍ਰਧਾਨ ਮੰਤਰੀ ਨੇ ਇਹ ਟਵੀਟ ਕੀਤੇ –

 

‘ਦੇਸ਼ ਦੀ ਵੰਡ ਦੇ ਦਰਦ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਨਫ਼ਰਤ ਤੇ ਹਿੰਸਾ ਕਾਰਨ ਸਾਡੀਆਂ ਲੱਖਾਂ ਭੈਣਾਂ ਤੇ ਭਰਾਵਾਂ ਨੂੰ ਘਰੋਂ–ਬੇਘਰ ਹੋਣਾ ਪਿਆ ਤੇ ਆਪਣੀਆਂ ਜਾਨਾਂ ਤੱਕ ਗੁਆਉਣੀਆਂ ਪਈਆਂ। ਉਨ੍ਹਾਂ ਲੋਕਾਂ ਦੇ ਸੰਘਰਸ਼ ਤੇ ਬਲੀਦਾਨ ਦੀ ਯਾਦ ਵਿੱਚ 14 ਅਗਸਤ ਨੂੰ ‘ਵਿਭਾਜਨ ਵਿਭੀਸ਼ਿਕਾ ਸਮ੍ਰਿਤੀ ਦਿਵਸ’ ਦੇ ਰੂਪ ਵਿੱਚ ਮਨਾਉਣ ਦਾ ਫ਼ੈਸਲਾ ਲਿਆ ਗਿਆ ਹੈ।

 

#PartitionHorrorsRemembranceDay (ਵਿਭਾਜਨ ਵਿਭੀਸ਼ਿਕਾ ਸਮ੍ਰਿਤੀ ਦਿਵਸ) ਦਾ ਇਹ ਦਿਨ ਸਾਨੂੰ ਭੇਦਭਾਵ, ਵੈਰ ਤੇ ਮੰਦ ਭਾਵਨਾ ਦਾ ਜ਼ਹਿਰ ਖ਼ਤਮ ਕਰਨ ਲਈ ਨਾ ਸਿਰਫ਼ ਪ੍ਰੇਰਿਤ ਕਰੇਗਾ, ਬਲਕਿ ਇਸ ਨਾਲ ਏਕਤਾ, ਸਮਾਜਿਕ ਸਦਭਾਵ ਤੇ ਮਨੁੱਖੀ ਸੰਵੇਦਨਵਾਵਾਂ ਵੀ ਮਜ਼ਬੂਤ ਹੋਣਗੀਆਂ।’

 

https://twitter.com/narendramodi/status/1426410192258830341

 

https://twitter.com/narendramodi/status/1426410418499571715

 

 

ਭਾਰਤ ਨੇ 15 ਅਗਸਤ, 1947 ਨੂੰ ਬ੍ਰਿਟਿਸ਼ ਹਕੂਮਤ ਤੋਂ ਆਪਣੀ ਆਜ਼ਾਦੀ ਹਾਸਲ ਕੀਤੀ ਸੀ। ਆਜ਼ਾਦੀ ਦਿਵਸ, ਜੋ ਹਰ ਸਾਲ 15 ਅਗਸਤ ਨੂੰ ਮਨਾਇਆ ਜਾਂਦਾ ਹੈ, ਕਿਸੇ ਵੀ ਰਾਸ਼ਟਰ ਲਈ ਖੁਸ਼ੀ ਅਤੇ ਮਾਣ ਵਾਲਾ ਮੌਕਾ ਹੁੰਦਾ ਹੈ; ਭਾਵੇਂ, ਆਜ਼ਾਦੀ ਦੀ ਮਿਠਾਸ ਦੇ ਨਾਲ ਵੰਡ ਦਾ ਸਦਮਾ ਵੀ ਲਗਿਆ। ਨਵੇਂ ਸੁਤੰਤਰ ਭਾਰਤੀ ਰਾਸ਼ਟਰ ਦੇ ਜਨਮ ਦੇ ਨਾਲ ਵੰਡ ਦੇ ਹਿੰਸਕ ਸੰਤਾਪ ਵੀ ਹੋਏ, ਜਿਸ ਨੇ ਲੱਖਾਂ ਭਾਰਤੀਆਂ 'ਤੇ ਪੱਕੇ ਦਾਗ ਛੱਡ ਦਿੱਤੇ।

 

ਇਹ ਵੰਡ ਮਨੁੱਖੀ ਇਤਿਹਾਸ ਦੇ ਸਭ ਤੋਂ ਵੱਡੀਆਂ ਹਿਜਰਤਾਂ ਵਿੱਚੋਂ ਇੱਕ ਹੈ, ਜਿਸ ਨੇ ਲਗਭਗ 2  ਕਰੋੜ ਲੋਕਾਂ ਨੂੰ ਪ੍ਰਭਾਵਿਤ ਕੀਤਾ। ਲੱਖਾਂ ਪਰਿਵਾਰਾਂ ਨੂੰ ਆਪਣੇ ਜੱਦੀ ਪਿੰਡ/ਕਸਬੇ/ਸ਼ਹਿਰ ਛੱਡਣੇ ਪਏ ਅਤੇ ਸ਼ਰਨਾਰਥੀਆਂ ਦੇ ਰੂਪ ਵਿੱਚ ਨਵੀਂ ਜ਼ਿੰਦਗੀ ਲੱਭਣ ਲਈ ਮਜਬੂਰ ਹੋਣਾ ਪਿਆ।

 

14–15 ਅਗਸਤ, 2021 ਦੀ ਅੱਧੀ ਰਾਤ ਦੇ ਸਮੇਂ, ਜਦੋਂ ਪੂਰਾ ਦੇਸ਼ 75ਵਾਂ ਸੁਤੰਤਰਤਾ ਦਿਵਸ ਮਨਾਏਗਾ, ਵੰਡ ਦੀ ਪੀੜ ਅਤੇ ਹਿੰਸਾ ਦੇਸ਼ ਦੀ ਯਾਦ ਵਿੱਚ ਡੂੰਘੀ ਤਰ੍ਹਾਂ ਬਣੀ ਰਹੇਗੀ। ਜਦੋਂ ਕਿ ਦੇਸ਼ ਅੱਗੇ ਵਧਿਆ ਹੈ, ਸਭ ਤੋਂ ਵੱਡਾ ਲੋਕਤੰਤਰ ਅਤੇ ਵਿਸ਼ਵ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਲਈ, ਦੇਸ਼ ਦੁਆਰਾ ਝੱਲਿਆ ਗਿਆ ਦਰਦ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਸਾਡੀ ਸੁਤੰਤਰਤਾ ਦਾ ਜਸ਼ਨ ਮਨਾਉਂਦੇ ਹੋਏ, ਇੱਕ ਕ੍ਰਿਤੱਗ ਰਾਸ਼ਟਰ, ਸਾਡੀ ਪਿਆਰੀ ਮਾਤ ਭੂਮੀ ਦੇ ਉਨ੍ਹਾਂ ਪੁੱਤਰਾਂ ਅਤੇ ਧੀਆਂ ਨੂੰ ਵੀ ਸਲਾਮ ਕਰਦਾ ਹੈ ਜਿਨ੍ਹਾਂ ਨੂੰ ਹਿੰਸਾ ਦੇ ਕਹਿਰ ਵਿੱਚ ਆਪਣੀਆਂ ਜਾਨਾਂ ਕੁਰਬਾਨ ਕਰਨੀਆਂ ਪਈਆਂ ਸਨ।

 

****

 

ਐੱਸਐੱਸ



(Release ID: 1745928) Visitor Counter : 186