ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਗੁਜਰਾਤ ਵਿੱਚ ਇਨਵੈਸਟਰ ਸਮਿਟ ਨੂੰ ਸੰਬੋਧਨ ਕੀਤਾ
ਪ੍ਰਧਾਨ ਮੰਤਰੀ ਨੇ ਵਾਹਨ ਸਕ੍ਰੈਪ ਨੀਤੀ ਲਾਂਚ ਕੀਤੀ
ਸਾਡਾ ਉਦੇਸ਼ ਇੱਕ ਵਿਵਹਾਰਕ ਸਰਕੂਲਰ ਅਰਥਵਿਵਸਥਾ ਬਣਾਉਣਾ ਅਤੇ ਵਾਤਾਵਰਣ ਦੇ ਪ੍ਰਤੀ ਜ਼ਿੰਮੇਦਾਰ ਰਹਿੰਦੇ ਹੋਏ ਸਾਰੇ ਹਿਤਧਾਰਕਾਂ ਦੇ ਲਈ ਮੁੱਲ-ਸੰਵਰਧਨ ਕਰਨਾ ਹੈ: ਪ੍ਰਧਾਨ ਮੰਤਰੀ
ਦੇਸ਼ ਵਿੱਚ ਵਾਹਨਾਂ ਦੇ ਆਧੁਨਿਕੀਕਰਣ ਤੇ ਸੜਕਾਂ ਤੋਂ ਨਕਾਰਾ ਵਾਹਨਾਂ ਨੂੰ ਵਿਗਿਆਨਕ ਤਰੀਕੇ ਨਾਲ ਹਟਾਉਣ ਵਿੱਚ ਵਾਹਨ ਸਕ੍ਰੈਪ ਨੀਤੀ ਬੜੀ ਭੂਮਿਕਾ ਨਿਭਾਵੇਗੀ: ਪ੍ਰਧਾਨ ਮੰਤਰੀ
21ਵੀਂ ਸਦੀ ਦੇ ਭਾਰਤ ਦੇ ਲਈ ਸਵੱਛ, ਭੀੜ ਮੁਕਤ ਅਤੇ ਸੁਵਿਧਾਜਨਕ ਆਵਾਗਮਨ ਦਾ ਲਕਸ਼, ਸਮੇਂ ਦੀ ਮੰਗ ਹੈ: ਪ੍ਰਧਾਨ ਮੰਤਰੀ
ਇਹ ਨੀਤੀ 10 ਹਜ਼ਾਰ ਕਰੋੜ ਰੁਪਏ ਤੋਂ ਅਧਿਕ ਦਾ ਨਵਾਂ ਨਿਵੇਸ਼ ਲਿਆਵੇਗੀ ਅਤੇ ਹਜ਼ਾਰਾਂ ਨੌਕਰੀਆਂ ਪੈਦਾ ਹੋਣਗੀਆਂ: ਪ੍ਰਧਾਨ ਮੰਤਰੀ
ਨਵੀਂ ਸਕ੍ਰੈਪ ਨੀਤੀ, ਵੇਸਟ ਟੂ ਵੈਲਥ ਦੀ ਸਰਕੂਲਰ ਅਰਥਵਿਵਸਥਾ ਦੀ ਇੱਕ ਮਹੱਤਵਪੂਰਨ ਕੜੀ ਹੈ: ਪ੍ਰਧਾਨ ਮੰਤਰੀ
ਪੁਰਾਣੇ ਵਾਹਨ ਦੇ ਸਕ੍ਰੈਪ ਪ੍ਰਮਾਣ ਪੱਤਰ ਵਾਲੇ ਲੋਕਾਂ ਨੂੰ ਨਵਾਂ ਵਾਹਨ ਖਰੀਦਣ ‘ਤੇ ਰਜਿਸਟ੍ਰੇਸ਼ਨ ਦੇ ਲਈ ਕੋਈ ਧਨ ਨਹੀਂ ਦੇਣਾ ਹੋਵੇਗਾ ਅਤੇ ਰੋਡ ਟੈਕਸ ਵਿੱਚ ਵੀ ਛੂਟ ਮਿਲੇਗੀ: ਪ੍ਰਧਾਨ ਮੰਤਰੀ
ਸਾਡਾ ਪ੍ਰਯਤਨ, ਵਾਹਨ ਨਿਰਮਾਣ ਦੀ ਵੈਲਿਊ ਚੇਨ ਦੇ ਸਬੰਧ ਵਿੱਚ ਆਯਾਤ ‘ਤੇ ਨਿਰਭਰਤਾ ਘੱਟ ਕਰਨਾ ਹੈ: ਪ੍ਰਧਾਨ ਮੰਤਰੀ
ਈਥੇਨੌਲ, ਹਾਈਡ੍ਰੋਜਨ, ਈਂਧਣ, ਬਿਜਲੀ ਅਧਾਰਿਤ ਆਵਾਗਮਨ; ਖੋਜ ਤੇ ਵਿਕਾਸ ਅਤੇ ਬੁਨਿਆਦੀ ਢਾਂਚੇ ਵਿੱਚ ਉਦਯੋਗ ਜਗਤ ਦੀ ਸਰਗਰਮ ਭਾਗੀਦਾਰੀ ਦੀ ਜ਼ਰੂਰਤ ਹੈ: ਪ
Posted On:
13 AUG 2021 12:34PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵੀਡੀਓ ਕਾਨਫੰਰਸ ਜ਼ਰੀਏ ਗੁਜਰਾਤ ਵਿੱਚ ਆਯੋਜਿਤ ਇਨਵੈਸਟਰ ਸਮਿਟ ਨੂੰ ਸੰਬੋਧਨ ਕੀਤਾ। ਵਲੰਟਰੀ ਵਾਹਨ- ਬੇੜਾ ਆਧੁਨਿਕੀਕਰਣ ਪ੍ਰੋਗਰਾਮ ਜਾਂ ਵਾਹਨ ਸਕ੍ਰੈਪ ਨੀਤੀ ਦੇ ਤਹਿਤ ਵਾਹਨ ਸਕ੍ਰੈਪ ਦੇ ਬੁਨਿਆਦੀ ਢਾਂਚੇ ਦੀ ਸਥਾਪਨਾ ਦੇ ਲਈ ਨਿਵੇਸ਼ ਨੂੰ ਸੱਦਾ ਦੇਣ ਦੇ ਲਕਸ਼ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਸਿਖਰ ਸੰਮੇਲਨ (ਸਮਿਟ) ਦਾ ਆਯੋਜਨ ਕੀਤਾ ਗਿਆ ਹੈ। ਸੰਮੇਲਨ ਵਿੱਚ ਏਕੀਕ੍ਰਿਤ ਸਕ੍ਰੈਪ ਹੱਬ ਦੇ ਵਿਕਾਸ ਦੇ ਲਈ ਅਲੰਗ ਸਥਿਤ ਜਹਾਜ਼ ਤੋੜਨ ਵਾਲੇ ਉਦਯੋਗ ਦੁਆਰਾ ਪੇਸ਼ ਸੁਝਾਅ ਤੇ ਤਾਲਮੇਲ ‘ਤੇ ਵੀ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਇਸ ਅਵਸਰ ‘ਤੇ ਕੇਂਦਰੀ ਸੜਕ ਰੋਡ ਟਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਤੇ ਗੁਜਰਾਤ ਦੇ ਮੁੱਖ ਮੰਤਰੀ ਵੀ ਉਪਸਥਿਤ ਸਨ।
ਅੱਜ ਵਾਹਨ ਸਕ੍ਰੈਪ ਨੀਤੀ ਦੀ ਸ਼ੁਰੂਆਤ ਹੋਈ ਹੈ, ਜਿਸ ਨੂੰ ਭਾਰਤ ਦੀ ਵਿਕਾਸ ਯਾਤਰਾ ਵਿੱਚ ਇੱਕ ਮਹੱਤਵਪੂਰਨ ਮੀਲ ਦਾ ਪੱਥਰ ਕਿਹਾ ਜਾ ਸਕਦਾ ਹੈ। ਵਾਹਨ ਸਕ੍ਰੈਪ ਬੁਨਿਆਦੀ ਢਾਂਚਾ ਸਥਾਪਿਤ ਕਰਨ ਦੇ ਲਈ ਗੁਜਰਾਤ ਵਿੱਚ ਆਯੋਜਿਤ ਇਨਵੈਸਟਰ ਸਮਿਟ ਸੰਭਾਵਨਾਵਾਂ ਦੀ ਇੱਕ ਨਵੀਂ ਲੜੀ ਦੀ ਸ਼ੁਰੂਆਤ ਕਰਦਾ ਹੈ। ਵਾਹਨ ਸਕ੍ਰੈਪ ਨੀਤੀ ਨਕਾਰਾ ਅਤੇ ਪ੍ਰਦੂਸ਼ਣ ਪੈਦਾ ਕਰਨ ਵਾਲੇ ਵਾਹਨਾਂ ਨੂੰ ਚਰਣਬੱਧ ਤੇ ਵਾਤਾਵਰਣ-ਅਨੁਕੂਲ ਤਰੀਕੇ ਨਾਲ ਹਟਾਉਣ ਵਿੱਚ ਮਦਦ ਕਰੇਗੀ। ਪ੍ਰਧਾਨ ਮੰਤਰੀ ਨੇ ਪ੍ਰੋਗਰਾਮ ਤੋਂ ਪਹਿਲਾਂ ਟਵੀਟਾਂ ਦੀ ਇੱਕ ਲੜੀ ਵਿੱਚ ਕਿਹਾ, “ਸਾਡਾ ਉਦੇਸ਼ ਇੱਕ ਵਿਵਹਾਰਕ ਸਰਕੂਲਰ ਅਰਥਵਿਵਸਥਾ ਬਣਾਉਣਾ ਹੈ ਅਤੇ ਵਾਤਾਵਰਣ ਦੇ ਪ੍ਰਤੀ ਜ਼ਿੰਮੇਦਾਰ ਰਹਿੰਦੇ ਹੋਏ ਸਾਰੇ ਹਿਤਧਾਰਕਾਂ ਦੇ ਲਈ ਮੁੱਲ-ਸੰਵਰਧਨ ਕਰਨਾ ਹੈ।”
https://twitter.com/narendramodi/status/1426039978342064131
ਰਾਸ਼ਟਰੀ ਵਾਹਨ ਸਕ੍ਰੈਪ ਨੀਤੀ ਦੀ ਸ਼ੁਰੂਆਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨੀਤੀ ਨਾਲ ਨਵੇਂ ਭਾਰਤ ਵਿੱਚ ਵਾਹਨ ਸੈਕਟਰ ਤੇ ਆਵਾਗਮਨ-ਸੁਵਿਧਾ ਨੂੰ ਨਵੀਂ ਪਹਿਚਾਣ ਮਿਲੇਗੀ। ਇਹ ਨੀਤੀ ਦੇਸ਼ ਵਿੱਚ ਵਾਹਨਾਂ ਦੀ ਤਾਦਾਦ ਦੇ ਆਧੁਨਿਕੀਕਰਣ ਵਿੱਚ ਬੜੀ ਭੂਮਿਕਾ ਨਿਭਾਵੇਗੀ। ਇਸ ਦੇ ਕਾਰਨ ਨਕਾਰਾ ਵਾਹਨਾਂ ਨੂੰ ਵਿਗਿਆਨਕ ਤਰੀਕੇ ਨਾਲ ਸੜਕਾਂ ਤੋਂ ਹਟਾਉਣ ਵਿੱਚ ਮਦਦ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਆਵਾਗਮਨ-ਸੁਵਿਧਾ ਵਿੱਚ ਆਧੁਨਿਕਤਾ ਲਿਆਉਣ ਨਾਲ ਨਾ ਕੇਵਲ ਯਾਤਰਾ ਅਤੇ ਯਾਤਾਯਾਤ ਦਾ ਬੋਝ ਘੱਟ ਹੁੰਦਾ ਹੈ, ਬਲਕਿ ਉਹ ਆਰਥਿਕ ਵਿਕਾਸ ਵਿੱਚ ਸਹਾਇਕ ਵੀ ਸਿੱਧ ਹੁੰਦੀ ਹੈ। 21ਵੀਂ ਸਦੀ ਦੇ ਭਾਰਤ ਦਾ ਲਕਸ਼ ਹੈ ਸਵੱਛ, ਦਬਾਅ-ਮੁਕਤ ਤੇ ਸੁਵਿਧਾਜਨਕ ਆਵਾਗਮਨ, ਅਤੇ ਇਹੀ ਸਮੇਂ ਦੀ ਮੰਗ ਵੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਨਵੀਂ ਸਕ੍ਰੈਪ ਨੀਤੀ ਸਰਕੂਲਰ ਅਰਥਵਿਵਸਥਾ ਅਤੇ ਵੇਸਟ ਟੂ ਵੈਲਥ ਵਿੱਚ ਪਰਿਵਰਤਿਤ ਕਰਨ ਵਾਲੇ ਅਭਿਯਾਨ ਦੇ ਨਾਲ ਜੁੜੀ ਹੈ। ਇਸ ਨੀਤੀ ਨਾਲ ਦੇਸ਼ ਦੇ ਸ਼ਹਿਰਾਂ ਤੋਂ ਪ੍ਰਦੂਸ਼ਣ ਨੂੰ ਘੱਟ ਕਰਨ, ਵਾਤਾਵਰਣ ਨੂੰ ਸੁਰੱਖਿਅਤ ਬਣਾਉਣ ਅਤੇ ਤੇਜ਼ ਵਿਕਾਸ ਦੀ ਸਾਡੀ ਪ੍ਰਤੀਬੱਧਤਾ ਵੀ ਜ਼ਾਹਰ ਹੁੰਦੀ ਹੈ। ਇਹ ਨੀਤੀ ‘ਰੀ-ਯੂਜ਼, ਰੀ-ਸਾਈਕਲ, ਰਿਕਵਰੀ’ ਦੇ ਸਿਧਾਂਤ ਦਾ ਪਾਲਨ ਕਰਦੀ ਹੈ ਅਤੇ ਇਹ ਵਾਹਨ ਸੈਕਟਰ ਤੇ ਧਾਤੂ ਸੈਕਟਰ ਵਿੱਚ ਦੇਸ਼ ਨੂੰ ਆਤਮਨਿਰਭਰ ਬਣਾਉਣ ਨੂੰ ਵੀ ਪ੍ਰੋਤਸਾਹਨ ਦੇਵੇਗੀ। ਇਹ ਨੀਤੀ 10 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਨਵਾਂ ਨਿਵੇਸ਼ ਲਿਆਵੇਗੀ ਅਤੇ ਹਜ਼ਾਰਾਂ ਨੌਕਰੀਆਂ ਪੈਦਾ ਹੋਣਗੀਆਂ।
ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਸੁਤੰਤਰਤਾ ਦੇ 75ਵੇਂ ਵਰ੍ਹੇ ਵਿੱਚ ਪ੍ਰਵੇਸ਼ ਕਰ ਰਿਹਾ ਹੈ ਅਤੇ ਅਗਲੇ 25 ਵਰ੍ਹੇ ਬਹੁਤ ਮਹੱਤਵਪੂਰਨ ਹਨ। ਉਨ੍ਹਾਂ ਨੇ ਕਿਹਾ ਕਿ ਅਗਲੇ 25 ਵਰ੍ਹਿਆਂ ਵਿੱਚ ਕਾਰੋਬਾਰ ਕਰਨ ਦੇ ਤਰੀਕਿਆਂ ਅਤੇ ਰੋਜ਼ਾਨਾ ਜੀਵਨ ਵਿੱਚ ਬਹੁਤ ਸਾਰੇ ਬਦਲਾਅ ਆ ਜਾਣਗੇ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਬਦਲਾਵਾਂ ਦੇ ਦਰਮਿਆਨ, ਇਹ ਵੀ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੇ ਵਾਤਾਵਰਣ, ਆਪਣੀ ਧਰਤੀ, ਆਪਣੇ ਸੰਸਾਧਨਾਂ ਤੇ ਆਪਣੇ ਕੱਚੇ ਮਾਲ ਦੀ ਸੁਰੱਖਿਆ ਕਰੀਏ। ਉਨ੍ਹਾਂ ਨੇ ਕਿਹਾ ਕਿ ਭਵਿੱਖ ਵਿੱਚ ਅਸੀਂ ਭਲੇ ਇਨੋਵੇਸ਼ਨ ਅਤੇ ਟੈਕਨੋਲੋਜੀ ਦੇ ਖੇਤਰ ਵਿੱਚ ਸ਼ਾਨਦਾਰ ਕੰਮ ਕਰ ਲਈਏ, ਲੇਕਿਨ ਧਰਤੀ ਮਾਤਾ ਤੋਂ ਮਿਲਣ ਵਾਲੀ ਸੰਪਦਾ ਦਾ ਨਿਰਧਾਰਣ ਸਾਡੇ ਹੱਥਾਂ ਵਿੱਚ ਨਹੀਂ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਇੱਕ ਤਰਫ਼ ਭਾਰਤ ‘ਡੀਪ-ਓਸ਼ਨ ਮਿਸ਼ਨ’ ਦੇ ਜ਼ਰੀਏ ਨਵੀਆਂ ਸੰਭਾਵਨਾਵਾਂ ਦੀ ਪੜਤਾਲ ਕਰ ਰਿਹਾ ਹੈ, ਉੱਥੇ ਦੂਸਰੀ ਤਰਫ਼ ਸਰਕੂਲਰ ਅਰਥਵਿਵਸਥਾ ਨੂੰ ਵੀ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਯਤਨ ਕੀਤਾ ਜਾਣਾ ਚਾਹੀਦਾ ਹੈ ਕਿ ਵਿਕਾਸ ਲੰਬੇ ਸਮੇਂ ਤੱਕ ਕਾਇਮ ਰਹੇ ਅਤੇ ਉਹ ਵਾਤਾਵਰਣ ਅਨੁਕੂਲ ਬਣਿਆ ਰਹੇ।
ਪ੍ਰਧਾਨ ਮੰਤਰੀ ਨੇ ਊਰਜਾ ਸੈਕਟਰ ਵਿੱਚ ਕੀਤੇ ਗਏ ਬੇਮਿਸਾਲ ਕਾਰਜਾਂ ਨੂੰ ਰੇਖਾਂਕਿਤ ਕੀਤਾ। ਭਾਰਤ ਸੌਰ ਅਤੇ ਪਵਨ ਊਰਜਾ ਦੇ ਖੇਤਰ ਵਿੱਚ ਮੋਹਰੀ ਦੇਸ਼ਾਂ ਵਿੱਚ ਸ਼ਾਮਲ ਹੋ ਗਿਆ ਹੈ। ਸ਼੍ਰੀ ਮੋਦੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਵੇਸਟ ਟੂ ਵੈਲਥ ਕੰਪੇਨ ਨੂੰ ਸਵੱਛਤਾ ਅਤੇ ਆਤਮਨਿਰਭਰਤਾ ਨਾਲ ਜੋੜਿਆ ਜਾ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨੀਤੀ ਨਾਲ ਆਮ ਜਨਤਾ ਨੂੰ ਹਰ ਤਰ੍ਹਾਂ ਨਾਲ ਬਹੁਤ ਲਾਭ ਹੋਵੇਗਾ। ਪਹਿਲਾ ਲਾਭ ਇਹ ਹੋਵੇਗਾ ਕਿ ਪੁਰਾਣੇ ਵਾਹਨ ਨੂੰ ਸਕ੍ਰੈਪ ਕਰਨ ‘ਤੇ ਪ੍ਰਮਾਣ ਪੱਤਰ ਦਿੱਤਾ ਜਾਵੇਗਾ। ਜਿਨ੍ਹਾਂ ਲੋਕਾਂ ਦੇ ਪਾਸ ਇਹ ਪ੍ਰਮਾਣ ਪੱਤਰ ਹੋਵੇਗਾ ਉਨ੍ਹਾਂ ਨੂੰ ਨਵਾਂ ਵਾਹਨ ਖਰੀਦਣ ‘ਤੇ ਰਜਿਸਟ੍ਰੇਸ਼ਨ ਦੇ ਲਈ ਕੋਈ ਪੈਸਾ ਨਹੀਂ ਦੇਣਾ ਹੋਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੂੰ ਰੋਡ ਟੈਕਸ ਵਿੱਚ ਵੀ ਕੁਝ ਛੂਟ ਦਿੱਤੀ ਜਾਵੇਗੀ। ਦੂਸਰਾ ਲਾਭ ਇਹ ਹੋਵੇਗਾ ਕਿ ਇਸ ਵਿੱਚ ਪੁਰਾਣੇ ਵਾਹਨ ਦੇ ਰੱਖ-ਰਖਾਅ ਦੇ ਖਰਚ,ਮੁਰੰਮਤ ਦੇ ਖਰਚ ਅਤੇ ਈਂਧਣ ਦੀ ਦਕਸ਼ਤਾ ਦੀ ਵੀ ਬੱਚਤ ਹੋਵੇਗੀ। ਤੀਸਰਾ ਲਾਭ ਸਿੱਧੇ ਤੌਰ ‘ਤੇ ਜੀਵਨ ਨਾਲ ਜੁੜਿਆ ਹੈ। ਪੁਰਾਣੇ ਵਾਹਨਾਂ ਅਤੇ ਪੁਰਾਣੀ ਤਕਨੀਕ ਦੀ ਵਜ੍ਹਾ ਨਾਲ ਹੋਣ ਵਾਲੇ ਸੜਕ ਹਾਦਸਿਆਂ ਵਿੱਚ ਕੁਝ ਰਾਹਤ ਮਿਲੇਗੀ। ਚੌਥਾ ਲਾਭ ਇਹ ਹੋਵੇਗਾ ਕਿ ਇਹ ਸਾਡੀ ਸਿਹਤ ‘ਤੇ ਪ੍ਰਦੂਸ਼ਣ ਦੇ ਹਾਨੀਕਾਰਕ ਪ੍ਰਭਾਵ ਨੂੰ ਘੱਟ ਕਰੇਗੀ।
ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਨਵੀਂ ਨੀਤੀ ਦੇ ਤਹਿਤ ਕੇਵਲ ਉਮਰ ਦੇ ਅਧਾਰ ‘ਤੇ ਵਾਹਨਾਂ ਨੂੰ ਨਹੀਂ ਹਟਾਇਆ ਜਾਵੇਗਾ। ਜ਼ਿਆਦਾਤਰ ਆਟੋਮੇਟਡ ਟੈਸਟਿੰਗ ਸੈਂਟਰਾਂ ਦੇ ਮਾਧਿਅਮ ਨਾਲ ਵਾਹਨਾਂ ਦਾ ਵਿਗਿਆਨਕ ਟੈਸਟਿੰਗ ਕੀਤੀ ਜਾਵੇਗੀ। ਅਨਫਿਟ ਵਾਹਨਾਂ ਨੂੰ ਵਿਗਿਆਨਕ ਤਰੀਕੇ ਨਾਲ ਖ਼ਤਮ ਕੀਤਾ ਜਾਵੇਗਾ। ਇਸ ਨਾਲ ਇਹ ਸੁਨਿਸ਼ਚਿਤ ਹੋਵੇਗਾ ਕਿ ਪੂਰੇ ਦੇਸ਼ ਵਿੱਚ ਰਜਿਸਟਰਡ ਵਾਹਨ ਦੀਆਂ ਸਕ੍ਰੈਪ ਸਬੰਧੀ ਸੁਵਿਧਾਵਾਂ ਟੈਕਨੋਲੋਜੀ ਸੰਚਾਲਿਤ ਅਤੇ ਪਾਰਦਰਸ਼ੀ ਹੋਣ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨਵੀਂ ਨੀਤੀ ਨਾਲ ਸਕ੍ਰੈਪ ਸਬੰਧਿਤ ਖੇਤਰ ਨੂੰ ਨਵੀਂ ਊਰਜਾ ਅਤੇ ਸੁਰੱਖਿਆ ਮਿਲੇਗੀ। ਕਰਮਚਾਰੀਆਂ ਅਤੇ ਛੋਟੇ ਉੱਦਮੀਆਂ ਨੂੰ ਸੁਰੱਖਿਅਤ ਵਾਤਾਵਰਣ ਮਿਲੇਗਾ ਤੇ ਹੋਰ ਸੰਗਠਿਤ ਖੇਤਰਾਂ ਦੇ ਕਰਮਚਾਰੀਆਂ ਦੀ ਤਰ੍ਹਾਂ ਲਾਭ ਮਿਲੇਗਾ। ਉਹ ਜ਼ਿਆਦਾਤਰ ਸਕ੍ਰੈਪਿੰਗ ਸੈਂਟਰਾਂ ਦੇ ਲਈ ਕਲੈਕਸ਼ਨ ਏਜੰਟ ਦੇ ਰੂਪ ਵਿੱਚ ਕੰਮ ਕਰਨ ਦੇ ਸਮਰੱਥ ਹੋਣਗੇ। ਪ੍ਰਧਾਨ ਮੰਤਰੀ ਨੇ ਇਸ ਗੱਲ ਨੂੰ ਲੈ ਕੇ ਅਫ਼ਸੋਸ ਜਤਾਇਆ ਕਿ ਸਾਨੂੰ ਪਿਛਲੇ ਵਰ੍ਹੇ 23,000 ਕਰੋੜ ਮੁੱਲ ਦੇ ਸਕ੍ਰੈਪ ਸਟੀਲ ਦਾ ਆਯਾਤ ਕਰਨਾ ਪਿਆ ਕਿਉਂਕਿ ਸਾਡਾ ਸਕ੍ਰੈਪ ਉਤਪਾਦਨ-ਸਬੰਧੀ ਕੰਮ-ਕਾਜ ਦੇ ਲਾਇਕ ਨਹੀਂ ਹੈ ਅਤੇ ਅਸੀਂ ਊਰਜਾ ਤੇ ਦੁਰਲੱਭ ਪ੍ਰਿਥਵੀ ਧਾਤੂਆਂ (ਰੇਅਰ ਅਰਥ ਮੈਟਲ) ਨੂੰ ਮੁੜ ਪ੍ਰਾਪਤ ਕਰਨ ਦੇ ਸਮਰੱਥ ਨਹੀਂ ਹਾਂ।
ਪ੍ਰਧਾਨ ਮੰਤਰੀ ਨੇ ਦੱਸਿਆ ਕਿ ਆਤਮਨਿਰਭਰ ਭਾਰਤ ਦੀ ਪ੍ਰਕਿਰਿਆ ਨੂੰ ਗਤੀ ਦੇਣ ਦੇ ਉਦੇਸ਼ ਨਾਲ ਭਾਰਤੀ ਉਦਯੋਗ ਨੂੰ ਸਥਿਰ ਅਤੇ ਉਤਪਾਦਕ ਬਣਾਉਣ ਦੇ ਲਈ ਨਿਰੰਤਰ ਕਦਮ ਉਠਾਏ ਜਾ ਰਹੇ ਹਨ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਰਕਾਰ ਦਾ ਪ੍ਰਯਤਨ ਆਟੋ ਮੈਨੂਫੈਕਚਰਿੰਗ ਦੀ ਵੈਲਿਊ ਚੇਨ ਦੇ ਸਬੰਧ ਵਿੱਚ ਆਯਾਤ ‘ਤੇ ਨਿਰਭਰਤਾ ਘੱਟ ਕਰਨਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਚਾਹੇ ਈਥੇਨੌਲ ਹੋਵੇ, ਹਾਈਡ੍ਰੋਜਨ ਈਂਧਣ ਹੋਵੇ ਜਾਂ ਇਲੈਕਟ੍ਰਿਕ ਮੋਬਿਲਿਟੀ, ਸਰਕਾਰ ਦੀਆਂ ਇਨ੍ਹਾਂ ਪ੍ਰਾਥਮਿਕਤਾਵਾਂ ਦੇ ਨਾਲ, ਉਦਯੋਗ ਜਗਤ ਦੀ ਸਰਗਰਮ ਭਾਗੀਦਾਰੀ ਬੇਹੱਦ ਜ਼ਰੂਰੀ ਹੈ। ਖੋਜ ਤੇ ਵਿਕਾਸ (ਆਰਐਂਡਡੀ) ਤੋਂ ਲੈ ਕੇ ਬੁਨਿਆਦੀ ਢਾਂਚੇ ਤੱਕ ਉਦਯੋਗ ਨੂੰ ਹਰ ਖੇਤਰ ਵਿੱਚ ਆਪਣੀ ਭਾਗੀਦਾਰੀ ਵਧਾਉਣੀ ਹੋਵੇਗੀ। ਉਨ੍ਹਾਂ ਨੇ ਉਨ੍ਹਾਂ ਨੂੰ ਅਗਲੇ 25 ਵਰ੍ਹਿਆਂ ਦੇ ਲਈ ਆਤਮਨਿਰਭਰ ਭਾਰਤ ਦਾ ਰੋਡਮੈਪ ਤਿਆਰ ਕਰਨ ਨੂੰ ਕਿਹਾ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਇਸ ਦੇ ਲਈ ਉਨ੍ਹਾਂ ਨੂੰ ਜੋ ਵੀ ਮਦਦ ਚਾਹੀਦੀ ਹੋਵੇਗੀ, ਸਰਕਾਰ ਉਹ ਦੇਣ ਦੇ ਲਈ ਤਿਆਰ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੇਸ਼ ਸਵੱਛ, ਭੀੜ-ਭਾੜ ਮੁਕਤ ਅਤੇ ਸੁਵਿਧਾਜਨਕ ਆਵਾਗਮਨ ਦੇ ਵੱਲ ਵਧ ਰਿਹਾ ਹੈ, ਤਾਂ ਪੁਰਾਣੇ ਦ੍ਰਿਸ਼ਟੀਕੋਣ ਅਤੇ ਪ੍ਰਥਾਵਾਂ ਨੂੰ ਬਦਲਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਅੰਤ ਵਿੱਚ ਕਿਹਾ ਕਿ ਅੱਜ ਦਾ ਭਾਰਤ ਆਪਣੇ ਨਾਗਰਿਕਾਂ ਨੂੰ ਆਲਮੀ ਮਿਆਰੀ ਸੁਰੱਖਿਆ ਅਤੇ ਗੁਣਵੱਤਾ ਪ੍ਰਦਾਨ ਕਰਨ ਦੇ ਲਈ ਪ੍ਰਤੀਬੱਧ ਹੈ ਅਤੇ ਇਹੀ ਸੋਚ ਬੀਐੱਸ-4 ਤੋਂ ਬੀਐੱਸ-6 ਦੀ ਤਰਫ਼ ਵਧਣ ਦੀ ਵਜ੍ਹਾ ਹੈ।
***
ਡੀਐੱਸ/ਏਕੇ
(Release ID: 1745564)
Visitor Counter : 301
Read this release in:
English
,
Urdu
,
Marathi
,
Hindi
,
Assamese
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam