ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਪ੍ਰਸਾਰ ਭਾਰਤੀ ਦੀ ਸੁਲਭ ਅਤੇ ਸਮਾਵੇਸ਼ੀ ਓਲੰਪਿਕਸ ਕਵਰੇਜ ਲੱਖਾਂ ਡਿਜੀਟਲ ਵਿਊਅਰਸ਼ਿਪ ਦੇ ਨਾਲ ਕਾਫ਼ੀ ਸਫ਼ਲ ਰਹੀ

Posted On: 13 AUG 2021 12:17PM by PIB Chandigarh

 ਟੋਕੀਓ ਓਲੰਪਿਕਸ-2020 ਲਈ ਭਾਰਤੀ ਦਲ ਓਲੰਪਿਕਸ ਵਿੱਚ ਭਾਰਤ ਲਈ ਪਹਿਲੀ ਵਾਰ ਕਈ ਸਫ਼ਲਤਾਵਾਂ ਦਰਜ ਕਰਵਾਉਣ ਦੇ ਬਾਅਦ ਵਾਪਸ ਪਰਤਿਆ।  ਇਸ ਬੇਮਿਸਾਲ ਉਪਲਬਧੀ ਨੇ ਨਵੀਨ ਭਾਰਤ ਨੂੰ ਨਵੀਆਂ ਉਮੀਦਾਂ ਦਿੱਤੀਆਂ ਹਨ ।  ਲੋਕ ਸੇਵਾ ਪ੍ਰਸਾਰਕ ਨੂੰ ਇਹ ਦੱਸਦੇ ਹੋਏ ਪ੍ਰਸੰਨਤਾ ਹੋ ਰਹੀ ਹੈ ਕਿ ਇਸ ਨੇ ਭਾਰਤ ਭਰ ਵਿੱਚ ਸੁਲਭ ਕਵਰੇਜ  ਜ਼ਰੀਏ ਹਰੇਕ ਨਾਗਰਿਕ ਤੱਕ ਇਸ ਉਮੀਦ ਨੂੰ ਪਹੁੰਚਾਉਣ ਵਿੱਚ ਇੱਕ ਸਮਾਵੇਸ਼ੀ ਭੂਮਿਕਾ ਨਿਭਾਈ ਹੈ । 

ਜਿੱਥੇ ਸਾਡੇ ਚੈਂਪੀਅਨ ਖਿਡਾਰੀਆਂ ਨੇ ਓਲੰਪਿਕ ਦੇ ਕਈ ਈਵੈਂਟਸ ਵਿੱਚ ਆਪਣੀ ਛਾਪ ਛੱਡੀ ,  ਪ੍ਰਸਾਰ ਭਾਰਤੀ  ਨੇ ਆਪਣੇ ਪ੍ਰਸਾਰਣ ਅਤੇ ਡਿਜੀਟਲ ਪਲੈਟਫਾਰਮ ਰਾਹੀਂ ਟੀਵੀ ,  ਰੇਡੀਓ ਅਤੇ ਸਮਾਰਟ ਫੋਨ  ਦੇ ਜ਼ਰੀਏ ਓਲੰਪਿਕਸ ਵਿੱਚ ਦਰਜ ਸਾਡੀਆਂ ਸਫ਼ਲਤਾਵਾਂ ਦਾ ਸਿੱਧਾ ਪ੍ਰਸਾਰਣ ਘਰ-ਘਰ ਤੱਕ ਪਹੁੰਚਾ ਦਿੱਤਾ। 

ਡੀ.ਡੀ. ਸਪੋਰਟਸ ਅਤੇ ਆਕਾਸ਼ਵਾਣੀ ਸਪੋਰਟਸ ਨੈੱਟਵਰਕ ‘ਤੇ ਸੁਲਭ ਇਹ ਕਵਰੇਜ ਸਾਰੇ ਉਮਰ ਸਮੂਹਾਂ, ਜੈਂਡਰ,  ਵਰਗ ਅਤੇ ਖੇਤਰਾਂ ਵਿੱਚ ਭਾਰਤੀਆਂ ਦੇ ਦਰਮਿਆਨ ਕਾਫ਼ੀ ਮਕਬੂਲ ਹੋਈ,  ਜੋ ਪ੍ਰਸਾਰ ਭਾਰਤੀ ਦੇ ਵਿਵਿਧ ਯੂ-ਟਿਊਬ ਚੈਨਲਾਂ ਅਤੇ ਨਿਊਜ ਔਨ ਏਅਰ ਐਪ ਦੁਆਰਾ ਇਕੱਠੇ ਮਿਲ ਕੇ ਦਰਜ ਲੱਖਾਂ ਡਿਜੀਟਲ ਵਿਊਅਰਸ਼ਿਪ ਤੋਂ ਸਪਸ਼ਟ ਹੈ । 

ਵਿਸ਼ਾਲ ਅੰਕੜਿਆਂ ‘ਤੇ ਇੱਕ ਨਜ਼ਰ;

 

https://ci3.googleusercontent.com/proxy/ilnaE5wiCMv5Em_VZTBaBMevRWfBpdcWTj1Qg8AJV2qVmLTdeRIk7Nc-mu4--f-EMbKZi9m8dTdzhIySwg2EgBEOEtQxq7q15s0CFxPt1qNFbDv6SYW7IA5I2Q=s0-d-e1-ft#https://static.pib.gov.in/WriteReadData/userfiles/image/image001R87O.jpg

ਇੱਕ ਜ਼ਿੰਮੇਦਾਰ ਲੋਕ ਸੇਵਾ ਪ੍ਰਸਾਰਕ ਦੇ ਰੂਪ ਵਿੱਚ ਪ੍ਰਸਾਰ ਭਾਰਤੀ ਇਹ ਸੁਨਿਸ਼ਚਿਤ ਕਰਦਾ ਹੈ ਕਿ ਇਸ ਦੀ ਸੁਲਭ ਕਵਰੇਜ ਨਾ ਕੇਵਲ ਉਨ੍ਹਾਂ ਲੋਕਾਂ ਤੱਕ ਇਸ ਦੇ ਕੰਟੈਂਟ ਨੂੰ ਉਪਲਬਧ ਕਰਵਾਏ,  ਜੋ ਦੂਰਵਰਤੀ ਖੇਤਰਾਂ ਵਿੱਚ ਰਹਿੰਦੇ ਹਨ ਜਾਂ ਜਿਨ੍ਹਾਂ  ਦੇ ਪਾਸ ਸੀਮਿਤ ਸਾਧਨ ਹੈ ਬਲਕਿ ਇਹ ਦਿੱਵਿਯਾਂਗ ਨਾਗਰਿਕਾਂ ਲਈ ਵੀ ਸਰਲਤਾ ਨਾਲ ਸਕੇ।  ਓਲੰਪਿਕ ਕਵਰੇਜ ਦੇ ਲਈ ,  ਪ੍ਰਸਾਰ ਭਾਰਤੀ  ਨੇ 14 ਸੰਕੇਤ ਭਾਸ਼ਾ ਕਲਾਕਾਰਾਂ ਨੂੰ ਰੱਖਿਆ,  ਜਿਨ੍ਹਾਂ ਨੇ ਸੰਕੇਤ ਭਾਸ਼ਾ ਵਿੱਚ 240 ਘੰਟਿਆਂ ਤੱਕ ਓਲੰਪਿਕਸ ਦਾ ਸਿੱਧਾ ਪ੍ਰਸਾਰਣ ਪੇਸ਼ ਕੀਤਾ ।  ਰੇਡੀਓ  ਦੇ ਸਾਡੇ ਸਰੋਤਿਆਂ ਲਈ ਆਕਾਸ਼ਵਾਣੀ  ਦੇ 16 ਕਮੈਂਟੇਟਰਾਂ ਨੇ ਓਲੰਪਿਕ ਦੇ ਵਿਭਿੰਨ ਮੁਕਾਬਲਿਆਂ ਵਿੱਚ ਹੋਣ ਵਾਲੀ ਹਰੇਕ ਸੈਕੰਡ ਦੀ ਗਤੀਵਿਧੀ ਦਾ ਸਜੀਵ ਚਿਤਰਣ ਪੇਸ਼ ਕੀਤਾ ।

https://ci3.googleusercontent.com/proxy/2wEjWudfGJJWYf5bRtoJ64LmdbgjzGPUZisDqb_rrIvLX6GFEKPscsSOJ5PDvBurvToeAvLbl_c7xdW7FWYJugla9WrkJ62KzD733uSGQIVIZRbLyLE6H9tXrA=s0-d-e1-ft#https://static.pib.gov.in/WriteReadData/userfiles/image/image0029LFE.jpg

ਟੋਕੀਓ ਓਲੰਪਿਕਸ-2020 ਦੀ ਸਾਡੀ ਡਿਜੀਟਲ ਕਵਰੇਜ ਵਿਆਪਕ ਅਤੇ ਬਹੁਮੁਖੀ ਸੀ।  ਓਲੰਪਿਕ ਦੇ ਖੇਡ ਆਯੋਜਨਾਂ  ਦੇ ਸਿੱਧੇ ਪ੍ਰਸਾਰਣ  ਦੇ ਇਲਾਵਾ ,  ਸਾਡੀ ਕਵਰੇਜ ਵਿੱਚ ਉਦਘਾਟਨ ਅਤੇ ਸਮਾਪਨ ਸਮਾਰੋਹ ਦਾ ਸਿੱਧਾ ਪ੍ਰਸਾਰਣ ,  ਟੌਪ ਭਾਰਤੀ ਖੇਡ ਹਸਤੀਆਂ  ਦੇ ਨਾਲ ਵਿਸ਼ੇਸ਼ ਵਰਚੁਅਲ ਬੈਠਕ ,  ਭਾਰਤੀ ਓਲੰਪਿਕ ਦਲ  ਦੇ ਮੈਬਰਾਂ ਦੀਆਂ ਜੀਵਨੀਆਂ ਅਤੇ ਉਨ੍ਹਾਂ ਦੀਆਂ ਸਫ਼ਲਤਾ ਗਾਥਾਵਾਂ ,  ਦੇਸ਼ ਭਰ ਵਿੱਚ ਉਨ੍ਹਾਂ ਦੀ ਜਿੱਤ ਦੀਆਂ ਖੁਸ਼ੀਆਂ  ਦੇ ਪ੍ਰੋਗਰਾਮਾਂ ਅਤੇ ਹੋਰ ਬਹੁਤ ਕੁਝ ਸ਼ਾਮਲ ਸੀ।

***

ਸੌਰਭ ਸਿੰਘ



(Release ID: 1745472) Visitor Counter : 135